Category: Himachal>Baddi

  • ਪੰਜਾਬ : ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ 2 ਮੈਂਬਰ ਗ੍ਰਿਫਤਾਰ, ਦੇਖੋ ਵੀਡਿਓ

    ਪੰਜਾਬ : ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ 2 ਮੈਂਬਰ ਗ੍ਰਿਫਤਾਰ, ਦੇਖੋ ਵੀਡਿਓ

    ਅੰਮ੍ਰਿਤਸਰ :  ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਲਸ਼ਕਰ-ਏ-ਤਇਬਾ ਦੇ ਮਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਐਸਐਸਓਸੀ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਆਈਈਡੀ, ਦੋ ਹੈਂਡ ਗਰਨੇਡ, ਇੱਕ ਪਿਸਤੌਲ, ਦੋ ਮੈਗਜ਼ੀਨ, 24 ਜ਼ਿੰਦਾ ਕਾਰਤੂਸ, ਇਕ ਟਾਈਮਰ ‘ਚ, ਅੱਠ ਡੈਟੋਨੇਟਰ ਤੇ 4 ਬੈਟਰੀਆਂ ਬਰਾਮਦ ਕੀਤੀਆਂ ਹਨ। ਇਹ ਲੋਕ ਪੰਜਾਬ ‘ਚ ਕੋਈ ਵੱਡੀ ਵਾਰਦਾਤ ਕਰਨ ਵਾਲੇ ਸਨ ਅਤੇ ਪੁਲਿਸ ਵੱਲੋਂ ਇਹਨਾਂ ਦੋਨਾਂ ਮੈਂਬਰਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।

    ਮਾਨਯੋਗ ਅਦਾਲਤ ਦੇ ਵਿੱਚੋਂ ਇਹਨਾਂ ਦੋਨਾਂ ਵਿਅਕਤੀਆਂ ਦਾ 10 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ। ਇਸ ਬਾਬਤ ਪੁਲਿਸ ਨੇ ਪੱਤਰਕਾਰਾਂ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਨੀ ਦਿਨੀ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਸ਼ਹਿਰਾਂ ਦੇ ਵਿੱਚ ਮੰਦਰਾਂ ਵਿੱਚ ਖਾਸ ਭੀੜ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ਦੇ ਵਿੱਚ ਵੀ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

    ਇਸ ਦੌਰਾਨ ਇਹਨਾਂ ਦੋ ਦਹਿਸ਼ਤਗਰਦਾਂ ਵੱਲੋਂ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ। ਜਿਸ ਨੂੰ ਕਿ ਸਮਾਂ ਰਹਿੰਦਿਆਂ ਹੀ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਹੈ। ਮਾਨਯੋਗ ਅਦਾਲਤ ਤੋਂ 10 ਦਿੰਨ ਦਾ ਰਿਮਾਂਡ ਹਾਸਲ ਹੋਇਆ ਹੈ। ਪੁਲਿਸ ਇਹਨਾਂ ਤੋਂ ਹੋਰ ਵੀ ਬਰੀਕੀ ਨਾਲ ਪੁੱਛਗਿਛ ਕਰੇਗੀ।

  • ਪੰਜਾਬ : ਪੁਲਿਸ ਨੇ ਕਤਲ ਮਾਮਲੇ ਦਾ ਮੁੱਖ ਆਰੋਪੀ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਕਤਲ ਮਾਮਲੇ ਦਾ ਮੁੱਖ ਆਰੋਪੀ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

    ਅੰਮ੍ਰਿਤਸਰ :  ਪੁਰਾਣੀ ਰੰਜਿਸ਼ ਰੱਖਦੇ ਹੋਏ ਇੱਕ ਵਿਅਕਤੀ ਵੱਲੋਂ 11 ਅਗਸਤ 2023 ਨੂੰ ਬਟਾਲਾ ਰੋਡ ਬਾਂਕੇ ਬਿਹਾਰੀ ਗਲੀ ਵਿੱਚ ਸ਼ਰੇਆਮ ਇੱਕ ਵਿਅਕਤੀ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਨੂੰ ਟਰੇਸ ਕਰਦੇ ਹੋਏ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਲੇਕਿਨ ਵਿਅਕਤੀ ਦਾ ਕਤਲ ਕਰਨ ਵਾਲਾ ਮੁੱਖ ਆਰੋਪੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਸੀ। ਜਿਸ ਨੂੰ ਕਿ ਹੁਣ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਉਸ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਤੋਲ ਵੀ ਬਰਾਮਦ ਕਰ ਲਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਨੌਰਥ ਵਰਿੰਦਰ ਖੋਸਾ ਨੇ ਦੱਸਿਆ ਕਿ 11 ਅਗਸਤ ਨੂੰ ਬਟਾਲਾ ਰੋਡ ਦੇ ਉੱਪਰ ਰਾਹੁਲ ਨਾਮਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ।

    ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ ਅਤੇ ਇਸ ਦੇ ਮੁੱਖ ਆਰੋਪੀ ਵਿਕਾਸ ਸਾਹੀ ਉਰਫ ਵਿੱਕੀ ਦੀ ਪੁਲਿਸ ਭਾਲ ਕਰ ਰਹੀ ਸੀ। ਪਿਛਲੇ ਮਹੀਨੇ ਮਟੋਲ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਵਿਕਾਸ ਸਾਹਿਤ ਦੇ ਉੱਪਰ ਮਾਮਲਾ ਦਰਜ ਹੋਇਆ ਸੀ । ਮਟੋਰ ਪੁਲਿਸ ਨੇ ਵਿਕਾਸ ਸ਼ਾਹੀ ਉਰਫ ਵਿੱਕੀ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਸੀ ਅਤੇ ਹੁਣ ਥਾਣਾ ਸਦਰ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਅੰਮ੍ਰਿਤਸਰ ਲਿਆਂਦਾ ਗਿਆ ਹੈ। ਇਸ ਦੇ ਕਬਜ਼ੇ ਚੋਂ ਪਿਸਤੋਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਮ੍ਰਿਤਕ ਵਿਅਕਤੀ ਦੇ ਨਾਲ ਪੁਰਾਣੀ ਰੰਜਿਸ਼ ਸੀ। ਪੁਰਾਣੀ ਰੰਜਿਸ਼ ਦੇ ਤਹਿਤ ਹੀ ਵਿਕਾਸ ਸ਼ਾਹੀ ਵੱਲੋਂ ਰਾਹੁਲ ਦਾ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਮੁੱਖ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ।

  • पंजाबः पुरानी रंजिश के चलते व्यक्ति का कत्ल

    पंजाबः पुरानी रंजिश के चलते व्यक्ति का कत्ल

    लुधियानाः स्टार रोड थाना शिमलापुरी से बड़ी खबर सामने आई है। जहां पुरानी रंजिश के कारण एक बुजुर्ग व्यक्ति का कत्ल कर दिया गया। बताया जा रहा है कि पड़ोसियों ने बुजुर्ग के सिर में ईंट मारकर उसकी हत्या कर दी। मृतक की पहचान दुरगाही प्रसाद के रूप में हुई है। पूरी घटना पास लगे सीसीटीवी कैमरे में कैद हो गई है।  जानकारी के अनुसार, शनिवार को मृतक दुरगाही का बेटा प्रदीप कुमार घर से किसी को निकला था। अचानक उसकी साइकिल की चेन उतर गई। वह खाली प्लाट में चेन चढ़ा रहा था कि इतने में उसके पड़ोस में रहने वाली लड़की उसे गालियां देने लगी। दोनों परिवारों की लंबे समय से रंजिश चली आ रही है। इतने में लड़की के भाई और पिता ने प्रदीप से मारपीट करनी शुरू कर दी।

    गली में शोर शराबा सुन दुरगाही प्रसाद बेटे को बचाने के लिए गए। पड़ोसियों से बहसबाजी हो रही थी कि अचानक युवती के पिता ने उनके सिर में ईंटे व अन्य किसी हथियार से वार कर दिया। खून से लथपथ दुरगाही प्रसाद ने तुरंत मौके पर ही दम तोड़ दिया। मोहल्ले के लोगों ने घटना की सूचना पुलिस को दी। वहीं मामले की जानकारी देते हुए थाना डाबा से आए जांच अधिकारी अविनाश राए ने बताया कि दोनों परिवारों की पुरानी दुश्मनी थी। इसे कारण आज मारपीट के दौरान दुरगाही प्रसाद की मौत हो गई। मृतक के शव को कब्जे में लेकर पोस्टमार्टम के लिए सिविल अस्पताल भेज दिया है। इलाके में लगे सीसीटीवी कैमरे पुलिस चेक कर रही है।

  • ਪੰਜਾਬ  : ਇੰਡੀਆ-ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ ਦਾ ਜਨੂੰਨ, ਲਗਾਈਆਂ ਵੱਡੀਆਂ ਸਕਰੀਨਾਂ,  ਦੇਖੋ ਵੀਡਿਓ

    ਪੰਜਾਬ : ਇੰਡੀਆ-ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ ਦਾ ਜਨੂੰਨ, ਲਗਾਈਆਂ ਵੱਡੀਆਂ ਸਕਰੀਨਾਂ, ਦੇਖੋ ਵੀਡਿਓ

    ਲੁਧਿਆਣਾ : ਇੰਡੀਆ-ਪਾਕਿਸਤਾਨ ਵਿਚਕਾਰ ਹੋ ਰਹੇ ਵਰਲਡ ਕੱਪ ਮੈਚ ਨੂੰ ਲੈ ਕੇ ਅੱਜ ਲੁਧਿਆਣਾ ਦੇ ਕਿਪਸ ਮਾਰਕੀਟ ਦੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਇੱਥੇ ਲੋਕਾਂ ਵੱਲੋਂ ਮੈਚ ਦੇਖਣ ਲਈ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਆਪਣੇ ਗੱਲਾਂ ਤੇ ਇੰਡੀਆ ਦੇ ਝੰਡੇ ਵਾਲੇ ਟੈਟੂ ਬਣਵਾ ਕੇ ਇੰਡੀਆ ਪ੍ਰਤੀ ਆਪਣਾ ਪ੍ਰੇਮ ਜਾਹਿਰ ਕਰ ਰਹੇ ਹਨ।

    ਮਾਰਕੀਟ ਦੇ ਲੋਕਾਂ ਨੇ ਦੱਸਿਆ ਕਿ ਮੈਚ ਦੇਖਣ ਲਈ ਉਹਨਾਂ ਵੱਲੋਂ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ। ਲੋਕਾਂ ਦੇ ਬੈਠਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਮੈਚ ਇੰਡੀਆ ਹੀ ਜਿੱਤੂਗੀ ਅਤੇ ਜਿੱਤਣ ਤੋਂ ਬਾਅਦ ਜਸ਼ਨ ਵੱਡੇ ਪੱਧਰ ਤੇ ਮਨਾਇਆ ਜਾਵੇਗਾ।

  • पंजाबः एक्टिवा पर जा रही युवती अचानक सड़क पर गिरी, जहरीला पदार्थ निगलने की आंशका, देखें वीडियो

    पंजाबः एक्टिवा पर जा रही युवती अचानक सड़क पर गिरी, जहरीला पदार्थ निगलने की आंशका, देखें वीडियो

    लुधियानाः फव्वारा चौक पर स्कूटी सवार होकर जा रही लड़की के अचानक सड़क पर गिरने का मामला सामने आया है। बताया जा रहा है कि युवती ने कोई जहरीली वस्तु निगल ली है। युवती को सड़क पर गिरता देखा भारी संख्या में लोग इकट्ठे हो गए। इस दौरान मौके पर मौजूद लोगों का कहना है कि जब वह युवती को उठाने के लिए आए तो युवती के मुंह से झाग निकल रही थी और उसके मुंह से जहरीली वस्तु निगलने की दुर्गंध आ रही थी। जिसके बाद स्थानीय लोगों ने तुंरत घटना की सूचना पुलिस को दे दी।

    वहीं मौके पर पहुंचे पुलिस अधिकारी ने कहा कि उन्हें युवती के जहरीला पदार्थ निगलकर सड़क पर गिरने की सूचना मिली थी। जिसके बाद मौके पर पहुंचे अधिकारी ने सिविल अस्पताल में एबुलेंस को घटना की सूचना दी। वहीं एएसआई धरमिंदर सिंह ने बताया कि लड़की की एक्टिवा से उसकी आरसी से पहचान हुई है। एक्टिवा से मिली आरसी के मुताबिक उसकी पहचान रूही गौतम पुत्री पुत्री अशोक कुमार निवासी हाबोवाल अजीत नगर के रूप में हुई है। पुलिस ने बताया कि युवती के मुंह से फरनैल की दुर्गंध आ रही थी। पुलिस ने बताया कि युवती के परिजनों को घटना की सूचना दे दी है। युवती ने 2 से 3 उल्टियां भी की है। उसे सिविल अस्पताल में ईलाज के भर्ती करवाया जा रहा है। पुलिस अधिकारी ने कहा कि युवती के बयानों के आधार पर आगे की कार्रवाई की जाएगी।

  • ਪੰਜਾਬ :  ASI ‘ਤੇ ਮਹਿਲਾ ਨੇ ਲਗਾਏ ਗੰਭੀਰ ਆਰੋਪ, ਦੇਖੋ ਵੀਡਿਓ

    ਪੰਜਾਬ : ASI ‘ਤੇ ਮਹਿਲਾ ਨੇ ਲਗਾਏ ਗੰਭੀਰ ਆਰੋਪ, ਦੇਖੋ ਵੀਡਿਓ

    ਲੁਧਿਆਣਾ : ਸਮਰਾਲਾ ਚੌਕ ਵਿੱਚ ਦੇਰ ਰਾਤ ਲੋਕਾਂ ਨੇ ਪੁਲੀਸ ਦੇ ਏ,ਐਸ.ਆਈ ਨੂੰ ਘੇਰ ਲਿਆ। ASI ‘ਤੇ ਗਲਤ ਇਰਾਦੇ ਨਾਲ ਔਰਤ ਨੂੰ ਘੂਰਨ ਦਾ ਦੋਸ਼ ਹੈ। ਔਰਤ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ASI ਨੇ ਉਸ ਔਰਤ ਨੂੰ ਭੈਣ ਕਹਿ ਕੇ ਮਾਫੀ ਮੰਗੀ । ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਇਸ ਤੋਂ ਪਹਿਲਾਂ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ Asi ਕੋਲੋਂ ਔਰਤ ਨੂੰ ਘੂਰਨ ਦਾ ਕਾਰਨ ਪੁੱਛਿਆ ਤਾਂ Asi ਕੋਈ ਜਵਾਬ ਨਹੀਂ ਦੇ ਸਕਿਆ ।

    ਜਿਸ ਤੋਂ ਬਾਅਦ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਏ.ਐਸ.ਆਈ ਨਾਲ ਕਾਫੀ ਬਹਿਸ ਹੋਈ । ਇਸ ਦੌਰਾਨ ਸੜਕ ’ਤੇ ਜਾਮ ਲੱਗ ਗਿਆ। ਕਰੀਬ 20 ਮਿੰਟ ਤੱਕ ਸੜਕ ‘ਤੇ ਹੰਗਾਮਾ ਹੋਇਆ। ਏ.ਐਸ.ਆਈ ਨਾਲ ਬਹਿਸ ਹੁੰਦੀ ਦੇਖ ਸਮਰਾਲਾ ਚੌਂਕ ਬਲਾਕ ਵਿਖੇ ਖੜੇ ਮੁਲਾਜ਼ਮ ਵੀ ਮੌਕੇ ਤੇ ਆ ਗਏ। ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਏਐਸਆਈ ਨੂੰ ਔਰਤ ਨਾਲ ਬਹਿਸ ਕਰਦੇ ਦੇਖ ਰਾਹਗੀਰ ਵੀ ਇਕੱਠੇ ਹੋ ਗਏ।

    ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਏਐਸਆਈ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਵਾਉਣਾ ਚਾਹੁੰਦੇ ਹਨ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੀ ਹਾਲਤ ਵਿੱਚ ਡਿਊਟੀ ਕਰ ਰਿਹਾ ਹੈ। ਇਸ ਦੌਰਾਨ ਏਐਸਆਈ ਨੇ ਔਰਤ ਦੇ ਸਾਹਮਣੇ ਹੱਥ ਜੋੜ ਕੇ ਭੈਣ ਕਹਿ ਕੇ ਮੁਆਫੀ ਮੰਗੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮਾਫ ਕਰ ਦਿੱਤਾ। ਇਸ ਮਾਮਲੇ ਵਿੱਚ ਏਐਸਆਈ ਦੀ ਪਛਾਣ ਨਹੀਂ ਹੋ ਸਕੀ ਹੈ।

  • पंजाबः 25 हजार रिश्वत लेने के आरोप में ASI सस्पेंड

    पंजाबः 25 हजार रिश्वत लेने के आरोप में ASI सस्पेंड

    अमृतसरः भ्रष्टाचार के खिलाफ चलाई गई मुहिम के दौरान लगातार अधिकारियों के रिश्वत लेने के मामले सामने आ रहे है। वहीं ताजा मामला थाना भिंडीसैदां से सामने आया है जहां थाने में तैनात एएसआई की रिश्वत लेते की वीडियो वायरल हो रही है। वीडियो वायरल होने के बाद एसएसपी देहात ने एक्शन लेते हुए एएसआई को सस्पेंड कर दिया है। दरअसल, कीर्ति किसान यूनियन नेता रणजीत सिंह मोहार ने आरोप लगाए कि 21 जुलाई को गांव आवण लक्खा सिंह में झगड़ा हुआ था। एएसआई सर्बजीत सिंह ने थाने बुलाकर 25 हजार रुपए रिश्वत की मांगी थी।

    जमानत के लिए थाने गए तो 10 हजार रुपए रिश्वत मांगी गई। जब पैसे देने से इनकार किया तो एएसआई ने पर्चे में और धारा 379 आईपीसी जोड़ दी। एएसआई ने 5 हजार रुपए ले लिए। जिसके बाद एसएसपी देहात ने एएसआई पर कार्रवाई करते हुए उसे सस्पेंड कर दिया।

  • ਪੰਜਾਬ : ਟਿਉਸ਼ਨ ਪੜ੍ਹ ਕੇ ਆ ਰਹੇ ਭੈਣ ਭਰਾ ਦੀ ਐਕਟੀਵਾ ਬੱਸ ਨਾਲ ਟਕਰਾਈ, ਮੌਤ, ਦੇਖੋ ਵੀਡਿਓ

    ਪੰਜਾਬ : ਟਿਉਸ਼ਨ ਪੜ੍ਹ ਕੇ ਆ ਰਹੇ ਭੈਣ ਭਰਾ ਦੀ ਐਕਟੀਵਾ ਬੱਸ ਨਾਲ ਟਕਰਾਈ, ਮੌਤ, ਦੇਖੋ ਵੀਡਿਓ

    ਅੰਮ੍ਰਿਤਸਰ : ਦੇਰ ਰਾਤ ਬਟਾਲਾ ਰੋਡ ‘ਤੇ ਐਕਟਿਵਾ ਅਤੇ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੌਰਾਨ 16 ਸਾਲ ਦੇ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਿਊਸ਼ਨ ਪੜ੍ਹ ਕੇ ਘਰ ਆ ਰਹੇ ਭੈਣ-ਭਰਾ ਬੱਸ ਨਾਲ ਟਕਰਾ ਗਏ । ਇਸ ਦੌਰਾਨ 16 ਸਾਲਾ ਪ੍ਰਭਜੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਉਸ ਦੀ ਭੈਣ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ । ਬੱਸ ਡਰਾਈਵਰ ਬੱਸ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਲੜਕੀ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਇਸ ਅਣਹੋਣੀ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਹੁਣ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।

    ਮੌਕੇ ‘ਤੇ ਮੌਜੂਦ ਰਾਹਗੀਰਾਂ ਦਾ ਕਹਿਣਾ ਸੀ ਕਿ 4 ਘੰਟੇ ਪਹਿਲਾਂ ਬੱਸ ਤੇ ਐਕਟਿਵਾ ਦਾ ਐਕਸੀਡੈਂਟ ਹੋ ਗਿਆ ਤੇ 4 ਘੰਟੇ ਤੋਂ ਨਾ ਤਾਂ ਕੋਈ ਪੁਲਿਸ ਇੱਥੇ ਪਹੁੰਚੀ ਤੇ ਨਾਂ ਹੀ ਕੋਈ ਐਂਬੂਲੈਂਸ। ਬੱਸ ਚਾਲਕ ਵੀ ਮੌਕੇ ਦਾ ਫਾਇਦਾ ਚੱਕਦਾ ਹੋਇਆ ਬੱਸ ਛੱਡ ਕੇ ਫਰਾਰ ਹੋ ਗਿਆ। ਦੂਜੇ ਪਾਸੇ ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਸਦਰ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ 2 ਬੱਚੇ ਟਿਊਸ਼ਨ ਤੋਂ ਪੜ੍ਹ ਕੇ ਆ ਰਹੇ ਸਨ। ਜਿਨ੍ਹਾਂ ਦੀ ਬੱਸ ਨਾਲ ਟੱਕਰ ਹੋ ਗਈ। ਜਿਸ ਵਿੱਚ ਇਕ ਬੱਚੇ ਦੀ ਮੌਤ ਹੋ ਗਈ ਹੈ। ਫਿਲਹਾਲ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • पंजाबः लश्कर-ए-तैयबा की फेस्टिवल सीजन में धमाके की साजिश हुई नाकाम 

    पंजाबः लश्कर-ए-तैयबा की फेस्टिवल सीजन में धमाके की साजिश हुई नाकाम 

    2 आतंकियों को काबू कर IED, हैंड ग्रेनेड, टाइम स्विच और डेटोनेटर किए बरामद

    अमृतसरः त्यौहारी सीजन में पंजाब को दहलाने की लश्कर-ए-तैयबा की कोशिश स्टेट स्पेशल ऑपरेशन सेल ने नाकाम कर दी है। SSOC ने लश्कर-ए-तैयबा के दो आतंकियों को गिरफ्तार कर भारी मात्रा में सामग्री बरामद की है। दोनों से गोला-बारूद भी बरामद किया गया है। मामले की जानकारी देते हुए पंजाब पुलिस के डीजीपी गौरव यादव ने बताया कि स्टेट स्पेशल ऑपरेशन सेल (SSOC) अमृतसर ने इस ऑपरेशन को अंजाम दिया है। जिसमें भारती की खुफिया एजेंसियों ने इनपुट व साथ दिया।

    इनपुट के बाद रेड के दौरान जम्मू-कश्मीर के 2 आतंकियों को पकड़ा। पूछताछ में साफ हुआ कि नशे में राज्य को डुबोने के बाद अब पाकिस्तान लश्कर के साथ मिलकर पंजाब में आतंक फैलाना चाहता है।लश्कर-ए-तैयाबा के जिस आतंकी संगठन के दो साथियों को गिरफ्तार किया गया, उसे फिरदौस अहमद भट चलाता है। उसकी शह पर ही पंजाब को त्योहारों के सीजन में दहलाने की प्लानिंग की गई थी। जिसके लिए दो टाइम बम बनाने का सामन, दो हैंड ग्रेनेड और पिस्टल का इंतजाम किया गया था।

    यानी कि पंजाब में आने वाले दिनों में 4 आतंकी घटनाओं को अंजाम देने की प्लानिंग चल रही थी। SSOC अमृतसर की टीम ने आतंकियों को गिरफ्तार का पूछताछ शुरू कर दी है। जल्द ही आरोपियों को कोर्ट में पेश किया जाएगा। पुलिस ने आरोपियों से 2 IED, 2 हैंड ग्रेनेड, 2 मैगजीन के साथ 1 पिस्तौल, 24 कारतूस, 1 टाइमर स्विच, 8 डेटोनेटर और 4 बैटरियां जब्त की हैं। जल्द ही डीजीपी इस बारे में अतिरिक्त जानकारी साझा करेंगे।

  • ਪੰਜਾਬ : ਕਰੋੜਾਂ ਦੀ ਲਾਗਤ ਨਾਲ ਨਵੇਂ ਬਣੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ, ਦੇਖੋ ਵੀਡਿਓ

    ਪੰਜਾਬ : ਕਰੋੜਾਂ ਦੀ ਲਾਗਤ ਨਾਲ ਨਵੇਂ ਬਣੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ, ਦੇਖੋ ਵੀਡਿਓ

    ਅੰਮ੍ਰਿਤਸਰ : 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਕੀਤੀ ਗਈ ਸੀ। ਜਿਸ ਵਿੱਚ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਅਤੇ ਪਲੇਟਫਾਰਮ ਅਤੇ ਰੇਲਵੇ ਸਟੇਸ਼ਨ ਦੇ ਬਾਹਰੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਗਿਆ । ਯਾਤਰੂਆਂ ਦੀ ਸਹੂਲਤ ਲਈ ਕਰੋੜਾਂ ਦੀ ਲਾਗਤ ਨਾਲ ਵੇਟਿੰਗ ਹਾਲ ਵੀ ਬਣਾਇਆ ਗਿਆ ਸੀ। ਕੇਂਦਰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਰੇਲਵੇ ਸਟੇਸ਼ਨ ਬੇਹਦ ਮਜਬੂਤ ਰੇਲਵੇ ਸਟੇਸ਼ਨ ਹੈ। ਲੇਕਿਨ ਕੇਂਦਰ ਸਰਕਾਰ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਰੇਲਵੇ ਸਟੇਸ਼ਨ ਦਾ ਵੇਟਿੰਗ ਹਾਲ ਦੀ ਛੱਤ ਥੱਲੇ ਡਿੱਗ ਗਈ।

    ਗਨੀਮਤ ਇਹ ਰਹੀ ਕਿ ਜਦੋਂ ਛੱਤ ਹੇਠਾਂ ਡਿੱਗੀ ਤਾਂ ਥੱਲੇ ਕੋਈ ਵੀ ਮੁਸਾਫਰ ਨਹੀਂ ਬੈਠਾ ਸੀ। ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਵੱਡਾ ਬਚਾਵ ਹੋ ਗਿਆ। ਲੇਕਿਨ ਜਿਸ ਹਿਸਾਬ ਨਾਲ ਛੱਤ ਡਿੱਗੀ ਹੈ ਉਸ ਤੋਂ ਸਰਕਾਰ ਦੇ ਵੱਲੋਂ ਕੀਤੀ ਰੇਲਵੇ ਸਟੇਸ਼ਨ ਦੀ ਰੈਨੋਵੇਸ਼ਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਸ ਸੰਬੰਧ ਵਿੱਚ ਜਦੋਂ ਰੇਲਵੇ ਸਟੇਸ਼ਨ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਵੀ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।