Category: Himachal>Baddi

  • ਪੰਜਾਬ: ਹਸਪਤਾਲ ਚੋਂ ਚੋਰੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋਂ ਵੀਡਿਓ

    ਪੰਜਾਬ: ਹਸਪਤਾਲ ਚੋਂ ਚੋਰੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋਂ ਵੀਡਿਓ

    ਅੰਮ੍ਰਿਤਸਰ : ਪਿਛਲੇ ਦਿਨੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਦੇ ਵਿੱਚੋਂ ਨਵਜੰਮਿਆਂ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ। ਸੀਸੀਟੀਵੀ ਵੀਡੀਓ ਦੇ ਅਧਾਰ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰਦੇ ਹੋਏ ਛਾਪੇਮਾਰੀ ਕੀਤੀ ਜਾ ਰਹੀ ਹੈ, ਲੇਕਿਨ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਚੋਰੀ ਹੋਇਆ ਬੱਚਾ ਨਹੀਂ ਲੱਗ ਸਕਿਆ। ਇਸ ਨੂੰ ਲੈ ਕੇ ਅੱਜ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਜੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੇ ਪਾਸੇ ਟਰੈਫਿਕ ਰੋਕ ਦੀਤੀ ਗਈ।

    ਇਸ ਦੌਰਾਨ ਬੱਚੇ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਪੁਲਿਸ ਉਸਨੂੰ ਲਾਰੇ ਲਗਾ ਰਹੀ ਹੈ ਅਤੇ ਇਹ ਕਹਿ ਰਹੀ ਹੈ ਕਿ ਬੱਚਾ ਕੁਝ ਦੇਰ ਤੱਕ ਤੁਹਾਡੇ ਹੱਥ ਵਿੱਚ ਦੇ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਬੱਚਾ ਹੱਦ ਤੱਕ ਉਹਨਾਂ ਨੂੰ ਨਹੀਂ ਮਿਲਿਆ। ਜਿਸ ਤੋਂ ਬਾਅਦ ਅੱਜ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਵੱਲੋਂ ਰੋਡ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਪੁਲਿਸ ਕੋਈ ਸਪਸ਼ਟ ਜਵਾਬ ਨਹੀਂ ਦਿੰਦੀ ਅਸੀਂ ਇਸੇ ਤਰੀਕੇ ਹੀ ਆਪਣਾ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ।

    ਦੂਸਰੇ ਪਾਸੇ ਇਸ ਮਾਮਲੇ ਵਿੱਚ ਮਜੀਠਾ ਰੋਡ ਪੁਲਿਸ ਸਟੇਸ਼ਨ ਦੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ 2 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਅਧਿਆਕਿਆਂ ਨੇ ਕਿਹਾ ਪੁਲਿਸ ਜਲਦ ਹੀ ਉਸ ਔਰਤ ਨੂੰ ਵੀ ਗ੍ਰਿਫਤਾਰ ਕਰ ਲਵੇਗੀ ਜਿਸ ਵੱਲੋਂ ਬੱਚਾ ਚੋਰੀ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਫਿਰ ਵੀ ਜਾਣ ਬੁਝ ਕੇ ਪੁਲਿਸ ਤੇ ਦਬਾਅ ਬਣਾਉਣ ਲਈ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

  • पंजाबः 4 दिनों में पुलिस ने सुलझाई ज्वैलर्स लूट की गुत्थी, आरोपियों को किया गिरफ्तार, देखें वीडियो

    पंजाबः 4 दिनों में पुलिस ने सुलझाई ज्वैलर्स लूट की गुत्थी, आरोपियों को किया गिरफ्तार, देखें वीडियो

    लुधियानाः पुलिस ने ज्वैलर्स की लूट का मामला 4 दिनों में सुलझा लिया है। दरअसल, पुलिस ने थाना जमालपुर अंतर्गत मोहल्ला अहलूवालिया कॉलोनी में एक ज्वैलर्स की दुकान में डकैती के मामले में 2 आरोपियों को गिरफ्तार कर उनके कब्जे से सोने-चांदी के आभूषण, एक दोपहिया वाहन, एक खिलौना पिस्तौल और तेजधार हथियार बरामद किए और कुछ नकली रुपये भी बरामद किए। इस दौरान पुलिस कमिश्नर ने बताया कि इस केस में आरोपियों ने नंबर को अलटर कर लिया था। जिसके बाद आरोपियों ने अपने कपड़े जला लिए थे ताकि वह पकड़े ना जाए। इस दौरान आरोपी मौके पर मोबाइल लेकर नहीं गए थे। इसके बावजूद पुलिस ने शातिर आरोपियों को काबू कर लिया है।

    पुलिस ने बताया 100 प्रतिशत रिकवरी आरोपियों से कर ली गई है। पुलिस कमिश्नर मनदीप सिंह सिद्धू ने बताया कि आरोपियों ने 6 अक्टूबर को ज्वैलरी शॉप में घुसकर सुनार पर हमला किया और ज्वैलरी लेकर फरार हो गए। आरोपियों में से एक आरोपी का पुराना आपराधिक रिकॉर्ड भी है। पुलिस ने कहा कि मामले की जांच की जा रही है। बता दें कि 4 दिन पहले बदमाशों ने ज्वैलर को दुकान के अंदर बंधक बनाकर लूट लिया था। इस दौरान बदमाश करीब सवा लाख कैश 8 से 10 किलो चांदी और 10 तोले सोना ले गए थे। यही नहीं उन्होंने ज्वैलर का चाकू से गला भी काटा था। बदमाशों के पास एक खिलौना पिस्तोल भी थी।

    जमालपुर की आहलुवालिया कॉलोनी में दुकानदार अमीर चंद दुकान को लॉक लगाकर अंदर रेस्ट कर रहा था। इस दौरान बाइक पर दो युवक आए। जिन्होंने दुकान का गेट खटखटाया। अमीर चंद ने ग्राहक समझ कर लॉक खोल दिया। इसके बाद बदमाशों ने दुकानदार को गालियां दी और उसे बंधक बना लिया। दुकानदार ने शोर मचाया, लेकिन शीशे बंद होने के कारण लोगों तक आवाज नहीं पहुंच पाई। बदमाशों ने दुकान को अंदर से लॉक लगा लिया। करीब 8 मिनट में वारदात को अंजाम दिया। बदमाश अपने साथ एक बैग लेकर आए थे। नजदीकी दुकानदार मोना ने बताया कि दुकान के अंदर अमीर चंद खून से लथपथ हालत में थे। उन्हें फोर्टिस अस्पताल पहुंचाया गया

  • ਪੰਜਾਬ: SGPC ਨੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਤੇ ਲਾਈ ਰੋਕ, ਦੇਖੋਂ ਵੀਡਿਓ

    ਪੰਜਾਬ: SGPC ਨੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਤੇ ਲਾਈ ਰੋਕ, ਦੇਖੋਂ ਵੀਡਿਓ

    ਅੰਮਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਵਲੋਂ ਸ਼ਰਧਾ ਤੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਤੇ ਰੋਕ ਲਗਾਈ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਸੁਝਾਅ ਅਤੇ ਮੈਂਬਰ ਸਾਹਿਬਾਨ ਵੱਲੋਂ ਸੁਝਾਅ ਦਿੱਤਾ ਗਿਆ ਕਿ ਜਿਹੜਾ ਪਾਲਕੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਉੱਤੇ ਪਰਫਿਊਮ ਵਰਤਿਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਇਹਦੀ ਸਪਰੇ ਤੇ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਗਿਣਤੀ ਸਿੰਘ ਪ੍ਰਕਾਸ਼ ਕਰਦੇ ਹਨ।

    ਉਹਨਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਕਾਰ ਉੱਤੇ ਜਿਹੜੀ ਲਿਖਾਵਟ ਹੈ ਉਹ ਵੀ ਖਰਾਬ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਉਸਦੀ ਬੇਅਦਬੀ ਹੁੰਦੀ ਹੈ। ਇਸ ਲਈ ਇਸ ਉੱਤੇ ਪਾਬੰਦੀ ਲਗਾਈ ਗਈ ਹੈ। ਪ੍ਰਤਾਪ ਸਿੰਘ ਨੇ ਕਿਹਾ ਇਸ ਦੀ ਜਗ੍ਹਾ ਤੇ ਕੁਦਰਤੀ ਇਤਰ ਜਿਸ ਤਰ੍ਹਾਂ ਗੁਲਾਬ ਦਾ ਇੱਤਰ ਫੁੱਲਾਂ ਦੇ ਇਤਰ ਉਸਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਇਸ ਦੇ ਨਾਲ ਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਵਟ ਖਰਾਬ ਹੋਏਗੀ ਤੇ ਨਾਂ ਹੀ ਉਸਦੀ ਬੇਅਦਬੀ ਹੋਵੇਗੀ।

    ਜਿਸ ਦੇ ਚਲਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਇਹ ਤਰਦੀ ਵਰਤੋ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਜਿਹੜਾ ਪਰਫਿਊਮ ਹੈ ਉਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ। ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਉਹਨਾਂ ਕਿਹਾ ਕਿ ਹੋਲੇ ਮਹੱਲੇ ਤੇ ਸੰਗਤਾਂ ਵੱਲੋਂ ਉਸ ਸਮੇਂ ਦੇ ਪਾਲਕੀ ਸਾਹਿਬ ਦੇ ਸਮੇਂ ਤੇ ਕਿੰਨੀ ਪਰਫਿਊਮ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸਦੇ ਚਲਦੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕੀਤੀ ਜਾਵੇ ਤੇ ਪਰਫਿਊਮ ਦੀ ਜਗ੍ਹਾ ਤੇ ਇਤਰ ਦੀ ਵਰਤੋਂ ਕੀਤੀ ਜਾਵੇ।

  • ਪੰਜਾਬ: MLA ਦੀ ਕਥਿਤ ਆਡੀਓ ਤੇ ਗਰਮਾਈ ਸਿਆਸਤ, ਦੇਖੋਂ ਵੀਡਿਓ

    ਪੰਜਾਬ: MLA ਦੀ ਕਥਿਤ ਆਡੀਓ ਤੇ ਗਰਮਾਈ ਸਿਆਸਤ, ਦੇਖੋਂ ਵੀਡਿਓ

    ਲੁਧਿਆਣਾ: ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਦੀ ਕਥਿਤ ਆਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਸਿਆਸਤ ਗਰਮਾ ਗਈ ਹੈ। ਦਰਅਸਲ, ਆਡੀਓ ਰਾਹੀਂ ਵਿਧਾਇਕ ਉੱਪਰ ਅਕਾਲੀ ਦਲ ਦੇ ਵਰਕਰ ਦੀ ਲੜਕੀ ਦੇ ਸਹੁਰਿਆਂ ਨਾਲ ਕਲੇਸ਼ ਦੇ ਮਾਮਲੇ ਵਿੱਚ ਮੁੰਡਾ ਪੱਖ ਦਾ ਸਮਰਥਨ ਕਰਨ ਦੇ ਆਰੋਪ ਲੱਗੇ ਹਨ। ਜਿਸ ਤੋਂ ਬਾਅਦ ਜਿੱਥੇ ਲੜਕੀ ਦੇ ਪਿਤਾ ਨੇ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਕਰਨ ਦੀ ਗੱਲ ਆਖੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰੀਸ਼ ਰਾਏ ਢਾਂਡਾ ਨੇ ਮਾਮਲੇ ਉੱਪਰ ਤਿੱਖੇ ਤੰਜ ਕੱਸੇ ਹਨ।

    ਜਦ ਕਿ ਵਿਧਾਇਕ ਦਾ ਕਹਿਣਾ ਹੈ ਕਿ ਉਨਾਂ ਕੋਲ ਲੜਕੇ ਦੀ ਮਾਂ ਉਹਨਾਂ ਦੇ ਬੇਟੇ ਨੂੰ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖੇ ਜਾਣ ਸਬੰਧੀ ਸ਼ਿਕਾਇਤ ਲੈ ਕੇ ਆਏ ਸੀ ਅਤੇ ਉਹਨਾਂ ਨੇ ਸਿਰਫ ਉਸਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਛੁਡਾਇਆ ਹੈ। ਲੜਕੀ ਦੇ ਪਿਤਾ ਨੇ ਆਰੋਪ ਲਗਾਇਆ ਕਿ ਉਨਾਂ ਦੀ ਬੇਟੀ ਨੂੰ ਲੜਕਾ ਪੱਖ ਵੱਲੋਂ ਮਾਰਿਆ ਕੁੱਟਿਆ ਜਾਂਦਾ ਹੈ। ਜਿਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਦਿੱਤੀ, ਲੇਕਿਨ ਪੁਲਿਸ ਨੇ ਵਿਧਾਇਕ ਦੇ ਦਬਾਅ ਹੇਠ ਕੰਮ ਕੀਤਾ। ਇੱਥੋਂ ਤੱਕ ਕਿ ਵਿਧਾਇਕ ਨੇ ਉਨਾਂ ਨੂੰ ਕਥਿਤ ਤੌਰ ਤੇ ਫੋਨ ਕਰਕੇ ਧਮਕਾਇਆ। ਉਹ ਇਸ ਬਾਰੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਸ਼ਿਕਾਇਤ ਕਰਨਗੇ।

    ਜੇਕਰ ਉਹ ਅਕਾਲੀ ਦਲ ਨਾਲ ਸੰਬੰਧਿਤ ਹਨ, ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਨਾਲ ਧੱਕਾ ਹੋਵੇ। ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਨੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕਾਂ ਨੂੰ ਸਿਖਲਾਈ ਦੇਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਖੁਦ ਨੂੰ ਪੁਲਿਸ ਅਤੇ ਜੱਜ ਸਮਝ ਬੈਠੇ ਹਨ, ਲੇਕਿਨ ਹਾਲੇ ਅਦਾਲਤਾਂ ਵੀ ਹਨ। ਵਿਧਾਇਕ ਨੂੰ ਮਾਮਲਾ ਸਮਝ ਕੇ ਅਗਲੀ ਗੱਲ ਕਰਨੀ ਚਾਹੀਦੀ ਸੀ। ਲੇਕਿਨ ਉਹ ਉਲਟਾ ਧਮਕਾ ਰਹੇ ਹਨ। ਜੇਕਰ ਇਹ ਅਕਾਲੀ ਦਲ ਦੇ ਵਰਕਰ ਹਨ ਤਾਂ ਕਿ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ। ਇਸ ਮਾਮਲੇ ਚ ਲੜਕੇ ਦੀ ਭੈਣ ਦਾ ਵੀ ਪੱਖ ਸਾਹਮਣੇ ਆਇਆ ਹੈ।

    ਜਿਸ ਦਾ ਆਰੋਪ ਹੈ ਕਿ ਲੜਕਾ ਨਸ਼ਾ ਕਰਨ ਦਾ ਆਦੀ ਹੈ ਅਤੇ ਵਿਧਾਇਕ ਵੱਲੋਂ ਉਸ ਨੂੰ ਛੁਡਵਾਇਆ ਗਿਆ ਅਤੇ ਉਸ ਨੂੰ ਸੁਧਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਲੜਕਿਆਂ ਦੀ ਭੈਣ ਮਿਲੀ ਸੀ। ਜਿਸ ਨੇ ਲੜਕੇ ਦੇ ਨਸ਼ੇ ਦੇ ਪੀੜਿਤ ਹੋਣ ਸਬੰਧੀ ਗੱਲ ਆਖੀ ਸੀ। ਵਿਧਾਇਕ ਨੇ ਕਿਹਾ ਕਿ ਕਿਸੇ ਵੀ ਨਸ਼ਾ ਪੀੜਤ ਜਾਂ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ, ਲੜਕੇ ਦੀ ਮਾਂ ਨੇ ਉਸ ਦੇ ਬੇਟੇ ਨੂੰ ਨਜਾਇਜ਼ ਤੌਰ ਤੇ ਪੁਲਿਸ ਦੀ ਹਿਰਾਸਤ ਵਿੱਚ ਰੱਖਣ ਸਬੰਧੀ ਸ਼ਿਕਾਇਤ ਕੀਤੀ ਸੀ ਅਤੇ ਉਨਾਂ ਨੇ ਸਿਰਫ ਉਸ ਨੂੰ ਛੁਡਾਇਆ ਹੈ। ਇਸ ਤੋਂ ਇਲਾਵਾ, ਲੜਕੇ ਦੇ ਨਸ਼ੇ ਨਾਲ ਪੀੜਿਤ ਹੋਣ ਸਬੰਧੀ ਵੀ ਸ਼ਿਕਾਇਤ ਮਿਲੀ ਸੀ। ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ: ਭੈਣ ਨੂੰ ਮਿਲਣ ਗਏ ਨੌਜਵਾਨ ਤੇ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਦੇਖੋਂ ਵੀਡਿਓ

    ਪੰਜਾਬ: ਭੈਣ ਨੂੰ ਮਿਲਣ ਗਏ ਨੌਜਵਾਨ ਤੇ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਦੇਖੋਂ ਵੀਡਿਓ

    ਅੰਮ੍ਰਿਤਸਰ: ਸ਼ਹਿਰ ਵਿੱਚ ਆਏ ਦਿਨ ਹੀ ਲੁੱਟ ਖੋਹ, ਕਤਲ ਤੇ ਕਰਾਈਮ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਨੌਜਵਾਨਾਂ ਦੇ ਮਨਾਂ ਅੰਦਰੋਂ ਕਾਨੂੰਨ ਦਾ ਡਰਖੋਫ ਵੀ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬੰਗਲਾ ਬਸਤੀ ਇਲਾਕੇ ਦਾ ਹੈ, ਜਿੱਥੇ ਕਿ ਮਨਪ੍ਰੀਤ ਸਿੰਘ ਮਨੀ ਨਾਮਕ ਨੌਜਵਾਨ ਆਪਣੀ ਭੈਣ ਨੂੰ ਉਸਦੇ ਸੋਹਰੇ ਮਿਲਣ ਗਿਆ ਅਤੇ ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਇੱਕ ਗੋਲੀ ਨੌਜਵਾਨ ਦੀ ਲੱਤ ਵਿੱਚ ਲੱਗੀ ਹੈ। ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ ਤੇ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਖਮੀ ਨੌਜਵਾਨ ਮਨਪ੍ਰੀਤ ਸਿੰਘ ਮਣੀ ਨੇ ਦੱਸਿਆ ਕਿ ਉਹ ਬੰਗਲਾ ਬਸਤੀ ਇੰਦਰਾ ਕਲੋਨੀ ਵਿਖੇ ਆਪਣੀ ਭੈਣ ਨੂੰ ਮਿਲਣ ਵਾਸਤੇ ਗਿਆ ਸੀ। ਇਸ ਦੌਰਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ 9 ਤੋਂ 10 ਨੌਜਵਾਨ ਉੱਥੇ ਆਏ ਅਤੇ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੋਰਾਨ ਇੱਕ ਗੋਲੀ ਉਸਦੀ ਲੱਤ ਵਿੱਚ ਜਾ ਵੱਜੀ। ਜਿਸ ਤੋਂ ਬਾਅਦ ਕਿ ਉਹ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ। ਜਖਮੀ ਨੌਜਵਾਨ ਨੇ ਦੱਸਿਆ ਕਿ ਜਿਨਾਂ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਹ ਉਹਨਾਂ ਵਿਚੋਂ ਕਿਸੇ ਵੀ ਨੌਜਵਾਨ ਨੂੰ ਨਹੀਂ ਜਾਣਦਾ। ਉਹ ਸਿਰਫ ਆਪਣੀ ਭੈਣ ਦੇ ਸੋਹਰੇ ਉਹਨਾਂ ਨੂੰ ਮਿਲਣ ਵਾਸਤੇ ਆਇਆ ਸੀ ਅਤੇ ਜਦੋਂ ਗਲੀ ਦੇ ਬਾਹਰ ਖੜਾ ਸੀ ਤਾਂ ਉਸ ਸਮੇਂ ਉਸ ਦੇ ਉੱਪਰ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ।

    ਦੂਜੇ ਪਾਸੇ ਜਗਤਾਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਦੇ ਲੜਕੇ ਦਾ ਸਾਲਾ ਉਹਨਾਂ ਦੇ ਘਰ ਆਇਆ ਸੀ ਤਾਂ ਇਸ ਦੌਰਾਨ ਭਿੜੀ ਨਾਮਕ ਨੌਜਵਾਨ ਤੇ ਸ਼ਾਂਗਾ ਨਾਮਕ ਨੌਜਵਾਨ ਆਪਣੇ ਕੁਝ ਸਾਥੀਆਂ ਦੇ ਨਾਲ ਗਲੀ ਵਿੱਚ ਆ ਕੇ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜੋ ਕਿ ਇੱਕ ਗੋਲੀ ਉਸਨੂੰ ਲਗੀ ਹੈ ਅਤੇ ਹੁਣ ਉਹਨਾਂ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਸਾਰੇ ਮਾਮਲੇ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕੀ ਇੰਦਰਾ ਕਲੋਨੀ ਬੰਗਲਾ ਬਸਤੀ ਇਲਾਕੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਅਤੇ ਫਿਲਹਾਲ ਜ਼ਖਮੀ ਨੌਜਵਾਨ ਦੇ ਬਿਆਨ ਪੁਲਿਸ ਵੱਲੋਂ ਕਲਮਬੰਦ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚੋਂ ਪਤਾ ਪੁੱਛਣ ਤੇ ਪਤਾ ਲੱਗਾ ਹੈ ਕਿ ਨੌ ਦੇ ਕਰੀਬ ਨੌਜਵਾਨ ਉੱਥੇ ਪਹੁੰਚੇ ਸਨ। ਇਸ ਦੋਰਾਨ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਪੁਲਿਸ ਵੱਲੋਂ ਨਜ਼ਦੀਕੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਪੁਲਿਸ ਵਲੋਂ ਪੀੜਤ ਕੇ ਬਿਆਨ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

  • पंजाबः पटाखों के खिलाफ बड़ी सफलता, 5 ट्रक किए काबू, प्रेस वार्ता में पुलिस करेंगी खुलासा

    पंजाबः पटाखों के खिलाफ बड़ी सफलता, 5 ट्रक किए काबू, प्रेस वार्ता में पुलिस करेंगी खुलासा

    लुधियानाः शहर में त्यौहारों का सीजन शुरू हो गया है। इसी चलते पुलिस ने अवैध पटाखों पर पहले से सख्ती से कार्रवाई करनी शुरू कर दी है। वहीं सूचना मिली है कि पुलिस ने बड़ी सफलता हासिल करते हुए पटाखों के 5 ट्रक पकड़े है। इस दौरान पुलिस ने आरोपियों के खिलाफ मामला दर्ज कर लिया है। पुलिस के अनुसार पकड़े गए 5 ट्रकों में 300 डिब्बे अवैध रूप से रखे गए पटाखे बरामद किए गए है। पुलिस के अनुसार बरामद पटाखों की कीमत 50 लाख से ज्यादा है, इस मामले मे फिलहाल गोदाम पर मौजूद आरोपी को गिरफ्तार किया है, जबकि इस सामान का असली मालिक कौन कौन है सबकी जांच की जा रही है।

    दरअसल, आज लुधियाना पुलिस कमिश्नर द्वारा की गई छापेमारी के दौरान 5 ट्रकों द्वारा आए पटाखों को जब्त कर बड़ी सफलता हासिल की है। इस दौरान पुलिस ने गोदाम से लाखों की संख्या में पटाखे बरामद किए गए। इस बीच प्रेस कॉन्फ्रेंस में उन्होंने कहा कि ये पटाखे रिहायशी इलाके में रखे गए थे जहां इलाके में लोगों की जान को खतरा है। क्योंकि इस तरह भारी मात्रा में गोदाम में पटाखे रखने से बड़ा हादसा हो सकता है। इतनी भारी मात्रा में पटाखों को पुलिस ने जब्त कर लिया है और गोदाम पर पुलिस का पहरा है। दूसरी ओर, इस मामले को लेकर गोदाम का मालिक का कहना है कि उन्होंने यह गोदाम किराये पर दे रखा है। गोदाम में पटाखे हैं या नहीं, इसके बारे में हमें कुछ नहीं पता है।

  • कनाडा में नहीं थम रहा मौत का सिलसिला, एक और पंजाबी युवक की हुई मौत

    कनाडा में नहीं थम रहा मौत का सिलसिला, एक और पंजाबी युवक की हुई मौत

    तरनतारनः कनाडा में पंजाबी युवकों की मौत का सिलसिला थमने का नाम नहीं ले रहा। वहीं मिली जानकारी के मुताबिक कनाडा में एक और पंजाबी युवक की मौत हो गई है। बताया जा रहा है कि मां-बाप के इकलौते पुत्र की कनाडा में दिल का दौरा पड़ने से मौत हो गई। मृतक की पहचान 21 वर्षीय सुखचैन सिंह पुत्र राजपाल सिंह निवासी मंमणके के रूप में हुई है।

    बताया जा रहा है कि सुखचैन 26 दिसंबर 2022 को स्टडी वीजे पर कनाडा गया था। इन दिनों वह वहां ब्रैम्पटन शहर में रह रहा था, जहां हाल ही में उन्हें अचानक दिल का दौरा पड़ा। इसी बीच उन्हें अस्पताल में भर्ती कराया गया, लेकिन इलाज के दौरान उनकी मौत हो गई। युवक की मौत के बाद परिजनों और इलाके में शोक की लहर है।

  • ਪੰਜਾਬ: ਮਾਮੂਲੀ ਤਕਰਾਰ ਨੂੰ ਲੈ ਕੇ ਕੀਤਾ ਭਰਾ ਨੇ ਭਰਾ ਦਾ ਕਤਲ, ਦੇਖੋ ਵੀਡਿਓ

    ਪੰਜਾਬ: ਮਾਮੂਲੀ ਤਕਰਾਰ ਨੂੰ ਲੈ ਕੇ ਕੀਤਾ ਭਰਾ ਨੇ ਭਰਾ ਦਾ ਕਤਲ, ਦੇਖੋ ਵੀਡਿਓ

    ਤਰਤਤਾਰਨ। ਜ਼ਿਲਾ ਤਰਨਤਾਰਨ ਪਿੰਡ ਮਹਿਦੀਪੁਰ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਕਤਲ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹੀਦੀਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਨੇ ਝੋਨਾ ਵੱਢ ਕੇ ਬਚੇ ਬੁਟਿਆਂ ਨੂੰ ਪਾਣੀ ਲਗਾਇਆ ਸੀ ਕਿ ਉਸਦੇ ਚਚੇਰੇ ਭਰਾ ਪ੍ਰਭਜੀਤ ਸਿੰਘ ਵੱਲੋਂ ਉਸਦੀ ਜਮੀਨ ਵਿੱਚ ਪਾਣੀ ਪਾਉਣ ਨੂੰ ਲੈ ਤੇਜ ਧਾਰ ਹਥਿਆਰਾਂ ਨਾਲ ਰਸ਼ਪਾਲ ਸਿੰਘ ਉੱਪਰ ਹਮਲਾ ਕਰ ਦਿੱਤਾ। 

    ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਭਿੱਖੀਵਿੰਡ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤ ਕਰਾਰ ਕਰ ਦਿੱਤਾ। ਇਸ ਮਾਮਲੇ ਸੰਬੰਧੀ ਥਾਣਾ ਖੇਮਕਰਨ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

  • ਪੰਜਾਬ: ਕਿਸਾਨਾ ਦੇ ਪ੍ਰਦਰਸ਼ਨ ਤੋ ਬਾਅਦ ਹਾਈਵੇ ਅਥੋਰਟੀ ਦਾ ਵੱਡਾ ਬਿਆਨ, ਦੇਖੋ ਵੀਡਿਓ

    ਪੰਜਾਬ: ਕਿਸਾਨਾ ਦੇ ਪ੍ਰਦਰਸ਼ਨ ਤੋ ਬਾਅਦ ਹਾਈਵੇ ਅਥੋਰਟੀ ਦਾ ਵੱਡਾ ਬਿਆਨ, ਦੇਖੋ ਵੀਡਿਓ

    ਲੁਧਿਆਣਾ: ਲੁਧਿਆਣਾ ਤੋਂ ਰੋਪੜ ਤੱਕ ਨੈਸ਼ਨਲ ਹਾਈਵੇਅ ਬਣਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਹੁਣ ਵਿਵਾਦ ਚਲ ਰਿਹਾ ਹੈ। ਜਿਨ੍ਹਾ ਕਿਸਾਨਾਂ ਦੀਆਂ ਜ਼ਮੀਨਾਂ ਹਾਇਵੇ ਚ ਆਈਆਂ ਨੇ ਉਨ੍ਹਾ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਘੱਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਨੂੰ ਆਪਣੀਆਂ ਜ਼ਮੀਨਾਂ ਚ ਜਾਣ ਦਾ ਰਾਹ ਤੱਕ ਨਹੀਂ ਦਿੱਤਾ ਗਿਆ, ਸਾਨੂੰ ਹਾਇਵੇ ਅਥੋਰਿਟੀ ਨੇ ਵਾਅਦਾ ਕੀਤਾ ਸੀ ਕਿ ਪੰਜ ਤੋਂ ਛੇ ਫੁੱਟ ਤੱਕ ਹੀ ਸੜਕ ਦੀ ਉਚਾਈ ਹੋਵੇਗੀ ਪਰ ਇਸ ਦੀ ਉਚਾਈ 15 ਤੋਂ 20 ਫੁੱਟ ਕਰ ਦਿੱਤੀ ਗਈ ਹੈ। ਜਿਸ ਕਰਕੇ ਸੜਕ ਪਾਰ ਕਰਨੀ ਬਹੁਤ ਮੁਸ਼ਕਿਲ ਹੈ ਕਿਸਾਨਾਂ ਨੇ ਕਿਹਾ ਕਿ ਸਾਡੀਆਂ ਅੱਧੀਆਂ ਜਮੀਨਾਂ ਸੜਕ ਦੀ ਦੂਜੀ ਸਾਈਡ ਹਨ ਅਤੇ ਅੱਧੀਆਂ ਇਸ ਸਾਈਡ ਹਨ ਨਾ ਹੀ ਸਾਡੀ ਜਮੀਨਾਂ ਦੀ ਹੁਣ ਵੈਲਿਊ ਰਹੀ ਹੈ ਅਤੇ ਨਾ ਹੀ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਗਿਆ ਹੈ।

    ਕਿਸਾਨਾਂ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਵੀ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਹਾਈਵੇ ਅਥੋਰਿਟੀ ਦੇ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ।

    ਉਧਰ ਦੂਜੇ ਪਾਸੇ ਹਾਇਵੇ ਅਥੋਰਟੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਡੇ ਹੱਥ ਕੁਝ ਨਹੀਂ ਹੈ, ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਤੱਕ ਕਿਸਾਨਾਂ ਦੀ ਗੱਲ ਪਹੁੰਚਾ ਦਵਾਂਗੇ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਕੇਸ ਪਹਿਲਾ ਹੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜੋ ਕਿ ਵਿਚਾਰ ਅਧੀਨ ਹੈ। ਹਾਈਵੇ ਅਥੋਰਿਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਗੱਲਬਾਤ ਕਰ ਰਹੇ ਹਨ।

  • ਪੰਜਾਬ : ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਸ਼੍ਰੀ ਦਰਬਾਰ ਸਾਹਿਬ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ, ਦੇਖੋ ਵੀਡਿਓ

    ਪੰਜਾਬ : ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਸ਼੍ਰੀ ਦਰਬਾਰ ਸਾਹਿਬ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ, ਦੇਖੋ ਵੀਡਿਓ

    ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਹੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਿਆਂ। ਸੰਗਤਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।

    ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਵੀ ਪਾਇਆ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ।