Category: Himachal>Baddi

  • पंजाबः जुआ खेल रहे दो गुटों में चली ताबड़तोड़ गोलियां, एक की मौ’त 

    अमृतसर: दिवाली की रात करीब डेढ़ बजे गोलियां चलने का मामला सामने आया है। मिली जानकारी के मुताबिक थाना डी डिविजन के अधीन आते इलाका कटरा दूलो में दो गुटों के बीच ताबड़तोड़ गोलीबारी हुई। इस फायरिंग में दो लोग गंभीर रूप से घायल हो गए जबकि एक युवक की मौत हो गई। घायल व्यक्तियों को अस्पताल ले जाया गया जबकि उनमें एक लापता है। घटना की सूचना मिलते ही सोमवार सुबह एडीसीपी 3 अभिमन्यु राणा, एसीपी सुरिंदर सिंह और थाना डी डिवीजन के प्रभारी सरमेल सिंह मौके पर पहुंचे।

     मृतक की पहचान पंडोरी वड़ैच निवासी अरुण के रूप में हुई है। पुलिस ने शव को कब्जे में ले लिया है। लोगों के मुताबिक, इलाके में दोनों तरफ से करीब 40 गोलियां चलीं। हमलावर रात में इलाके में जुए के अड्डे से पैसे लूटने के लिए पहुंचे थे। इसी बीच जब उन्होंने जुआ खेलकर लूटने की कोशिश की तो उनके और जुआरियों के बीच झड़प हो गई। मामला इतना बढ़ गया कि दोनों तरफ से फायरिंग हो गई। पुलिस ने इस मामले मेें कई लोगों को हिरासत में लिया है।

  • ਪੰਜਾਬ : ਮਕੈਨਿਕਾਂ ਵੱਲੋਂ ਮਣਾਇਆ ਗਿਆ ਬਾਬਾ ਵਿਸ਼ਵਕਰਮਾ ਜੀ ਦਾ ਦਿਵਸ, ਦੇਖੋਂ ਵੀਡਿਓ

    ਅੰਮ੍ਰਿਤਸਰ : ਵਿਸ਼ਵਕਰਮਾ ਪੂਜਾ ਹਰ ਸਾਲ ਕੰਨਿਆ ਸੰਕ੍ਰਾਂਤੀ ਦੇ ਦਿਨ ਕੀਤੀ ਜਾਂਦੀ ਹੈ। ਕੰਨਿਆ ਸੰਕ੍ਰਾਂਤੀ ਉਦੋਂ ਹੁੰਦੀ ਹੈ ਜਦੋਂ ਸੂਰਜ ਕੰਨਿਆ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਦਿਨ ਯੰਤਰਾਂ ਅਤੇ ਦੇਵਤਿਆਂ ਦੇ ਸ਼ਿਲਪੀ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। । ਦੀਵਾਲੀ ਮਨਾਉਣ ਦੇ ਬਾਅਦ ਹੁਣ ਅੰਮ੍ਰਿਤਸਰ ਚ ਛੁੱਟੀ ਦੇ ਬਾਵਜੂਦ ਸੋਮਵਾਰ ਦੀ ਸਵੇਰੇ ਵੇਲੇ ਮਕੈਨਿਕ ਅਤੇ ਕਾਰੀਗਰ ਵਿਸ਼ਵਕਰਮਾ ਪੂਜਨ ਵਿੱਚ ਜੁੱਟ ਗਿਆ। ਭਾਰੀ ਗਿਣਤੀ ਵਿੱਚ ਮਕੈਨਿਕਾ ਵਲੋਂ ਬਾਬਾ ਵਿਸ਼ਕਰਮਾ ਜੀ ਦੀ ਪੂਜਾ ਕੀਤੀ ਜਾ ਰਹੀ। ਇਸ ਦੌਰਾਨ ਸਾਰੇ ਔਜਾਰੋਂ ਅਤੇ ਮਸ਼ੀਨਾਂ ਦੀ ਸਫਾਈ ਕੀਤੀ ਗਈ। ਇਸ ਦੌਰਾਨ ਮਕੈਨਿਕਾ ਵਲੋਂ ਵਿਧੀ ਵਿਧਾਨ ਦੇ ਅਨੁਸਾਰ ਪੂਜਾਂ ਕੀਤੀ ਗਈ। ਇਸਦੇ ਲਈ ਬਕਾਇਦਾ ਕਈ ਕਾਰਖਾਨੀਆਂ ਵਿੱਚ ਹਵਨ ਯੱਗ ਆਜੋਜਿਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਹਰ ਸਾਲ ਬਾਬਾ ਵਿਸ਼ਵਕਰਮਾ ਦੇ ਜਨਮਦਿਨ ਅਤੇ ਦੀਵਾਲੀ ਵਲੋਂ ਅਗਲੇ ਦਿਨ ਮਸ਼ੀਨਰੀ ਦਾ ਪੂਜਨ ਕੀਤਾ ਜਾਂਦਾ ਹੈ। ਵਿਸ਼ਵਕਰਮਾ ਡੇ ਵਾਲੇ ਦਿਨ ਸਾਰੀ ਇੰਡਸਟਰੀ ਵਿੱਚ ਛੁੱਟੀ ਰਹਿੰਦੀ ਹੈ ਅਤੇ ਅੱਜ ਅੰਮ੍ਰਿਤਸਰ ਵਿੱਚ ਵਪਾਰਕ ਗਤੀਵਿਧੀਆਂ ਲੱਗਭੱਗ ਬੰਦ ਰਹਾਂਗੇ

  • ਪੰਜਾਬ : ਹਥਿਆਰਬੰਦ ਹਮਲਾਵਰਾਂ ਨੇ ਘਰ ‘ਚ ਵੜ ਕੇ ਕੀਤਾ ਹਮਲਾ, ਚਲਾਇਆਂ ਗੋਲਿਆਂ, ਦੇਖੋ ਵੀਡਿਓ

    ਅੰਮ੍ਰਿਤਸਰ : ਪੰਜਾਬ ਦੇ ਵਿੱਚ ਕ੍ਰਾਈਮ ਦਿਨ ਬ ਦਿਨ ਵੱਧਦਾ ਨਜ਼ਰ ਆ ਰਿਹਾ। ਲੋਕ ਆਪਣੇ ਘਰਾਂ ਦੇ ਵਿੱਚ ਸੇਫ ਨਹੀਂ ਹਨ। ਇਸ ਦਾ ਇਕ ਮਾਮਲਾ ਪਿੰਡ ਜੰਡਿਆਲੇ ਵਿੱਖੇ ਕੁਝ ਗੁੰਡਿਆਂ ਵੱਲੋਂ ਇੱਕ ਘਰ ਚ ਵੜ ਕੇ ਘਰ ਦਾ ਸਮਾਨ ਤੋੜਿਆ ਗਿਆ। ਹਮਲਾਵਰਾਂ ਨੇ ਦਾਤਰ, ਤਲਵਾਰਾਂ ਨਾਲ ਘਰ ‘ਚ ਹਮਲਾ ਕੀਤਾ ਅਤੇ ਗੋਲਿਆਂ ਵੀ ਚਲਾਇਆਂ। ਮਨਜੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਚ ਹਮਲਾ ਕਿਤਾ।

    ਉਹਨਾਂ ਕਿਹਾ ਕਿ ਹਮਲਾਵਰ ਸਾਰਾ ਸਮਾਨ ਤੋੜ ਕਰ ਗਏ। ਮਨਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਸਾਡੇ ਗੁਆਡੀ ਅਤੇ ਦਿਉਰ ਦਾ ਮੁੰਡਾ ਹੈ। 15-20 ਹਮਲਾਵਰਾਂ ਨੇ ਘਰ ਆ ਕੇ ਮੇਰੀ ਧੀ ਦੀ ਇਜੱਤ ਤੇ ਵੀ ਪਏ। ਹਮਲਾਵਰਾਂ ਨੇ ਘਰ ਚ ਗੋਲਿਆਂ ਵੀ ਚਲਾਈ। ਹਮਲਾਵਰਾਂ ਦੇ ਹਮਲੇ ਦੋਰਾਨ ਪਰਿਵਾਰ ਵਾਲਿਆਂ ਨੇ ਭੱਜ ਕੇ ਅਪਨੀ ਜਾਨ ਬਚਾਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

  • ਪੰਜਾਬ : ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਅੰਮ੍ਰਿਤਸਰ : ਪੂਰੇ ਦੇਸ਼ ਦੇ ਵਿੱਚ ਦਿਵਾਲੀ ਦਾ ਤਿਉਹਾਰ ਹਿੰਦੂ ਧਰਮ ਵੱਲੋਂ ਬੜੇ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਉੱਥੇ ਹੀ ਸਿੱਖ ਧਰਮ ਵੱਲੋਂ ਬੰਦੀਛੋੜ ਦਿਵਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ ਗਵਾਲੀਅਰ ਦੇ ਕਿਲੇ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾ ਕੇ ਲੈ ਕੇ ਆਏ ਸਨ। ਜਿਸ ਨੂੰ ਲੈ ਕੇ ਬੰਦੀ ਛੋੜ ਦਿਵਸ ਤੇ ਵੱਡੀ ਗਿਣਤੀ ਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਦਿਆਂ ਹਨ। ਦੂਸਰੇ ਪਾਸੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਹੱਥਾਂ ਵਿੱਚ ਪੋਸਟਰ ਲੈ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਹੀ ਸਿੱਖ ਜਥੇਬੰਦੀਆਂ ਤੇ ਐਸਜੀਪੀਸੀ ਜਦੋ ਜਹਿਦ ਕਰ ਰਹੇ ਹਨ। ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਪਾਈ ਅਤੇ ਹੁਣ ਹੋਰ ਵੀ ਆਗੂ ਬੰਦੀ ਹੋ ਗਏ ਹਨ।

    ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਅੱਜ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸੰਗਤਾਂ ਦੇ ਚਰਨਾਂ ਚ ਅਪੀਲ ਕਰ ਰਹੇ ਹਾਂ ਕਿ ਜੋ ਵੀ ਵਿਅਕਤੀਬੰਦੀ ਛੁੱਟ ਦਿਵਸ ਤੇ ਮੱਥਾ ਟੇਕਣ ਦਰਬਾਰ ਸਾਹਿਬ ਆਉਂਦਾ ਹੈ। ਉਸ ਨੂੰ ਅਪੀਲ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਉਹਨਾਂ ਕਿਹਾ ਕਿ ਲੋਕ ਅਦਾਲਤਾਂ ਅਤੇ ਰਾਜਨੀਤਿਕ ਲੀਡਰਾਂ ਦੇ ਉੱਪਰੋਂ ਹੁਣ ਉਹਨਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ। ਹੁਣ ਵਾਹਿਗੁਰੂ ਦੇ ਚਰਨਾਂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਜੇਲਾਂ ਚੋਂ ਰਿਹਾਅ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਅਰਦਾਸ ਵਿੱਚ ਇੰਨੀ ਤਾਕਤ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਅਰਦਾਸ ਕਰਨ ਨਾਲ ਖੁੱਲ ਸਕਦਾ ਹੈ, ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਅਰਦਾਸ ਕਰਨ ਨਾਲ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਬੰਦੀ ਛੋੜ ਦਿਵਸ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ।

  • ਪੰਜਾਬ : ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ 80 ਭਾਰਤੀ ਮਛੁਆਰਿਆਂ ਨੂੰ ਕੀਤਾ ਰਿਹਾਅ, ਦੇਖੋ ਵੀਡਿਓ

    ਅੰਮ੍ਰਿਤਸਰ : ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ 80 ਭਾਰਤੀ ਮਛੁਆਰੇ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਭਾਰਤੀ ਮਛੁਆਰੇ ਨੂੰ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ ‘ਚ ਸਵਾਰ ਹੋ ਕੇ ਭਾਰਤ ਭੇਜਿਆ ਗਿਆ ਹੈ। ਭਾਰਤੀ ਮਛੁਆਰੇ ਸ਼ੁੱਕਰਵਾਰ ਨੂੰ ਲਾਹੌਰ ਪਹੁੰਚੇ ਸਨ। ਜਿਸ ਤੋਂ ਬਾਅਦ ਇਨ੍ਹਾਂ 80 ਮਛੁਆਰੇ ਨੂੰ ਵਾਹਗਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅਟਾਰੀ-ਵਾਹਗਾ ਬਾਰਡਰ ਰਾਹੀਂ ਆਪਣੇ ਵਤਨ ਪਰਤੇ ਭਾਰਤੀ ਮਛੁਆਰੇ। ਇਨ੍ਹਾਂ 80 ਭਾਰਤੀ ਮਛੁਆਰੇ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ।

    ਇਹ ਮਛੁਆਰੇ ਗੁਜਰਾਤ ਦੇ ਸਮੁੰਦਰ ‘ਚ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਏ ਸਨ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਕੋਸਟ ਗਾਰਡ ਨੇ ਗ੍ਰਿਫਤਾਰ ਕਰ ਲਿਆ। ਇਕ ਮਛੁਆਰੇ ਨੇ ਦੱਸਿਆ ਕਿ ਸਮੁੰਦਰ ਵਿਚ ਤੂਫਾਨ ਕਾਰਨ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਵਾਲੇ 12 ਵਿਅਕਤੀ ਸਨ। ਉਸ ਨੂੰ 3 ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਰਹਿਣਾ ਪਿਆ। ਹੁਣ ਉਹ ਆਪਣੇ ਦੇਸ਼ ਪਰਤਣ ਦੇ ਯੋਗ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਾਕਿਸਤਾਨ ਦੀ ਜੇਲ੍ਹ ਵਿੱਚ 184 ਹੋਰ ਬੰਦ ਹਨ।

  • पंजाबः महिला की गोलियां मारकर हत्या

    अमृतसरः जिले के कस्बा सठियाला से बड़ी खबर सामने आई है। मिली जानकारी के अनुसार नौजवान के द्वारा महिला की गोलियां मारकर हत्या कर दी गई। मिली जानकारी के अनुसार परमजीत कौर पत्नी अमरजीत सठियाला को उसके घर में घुस गई युवक ने गोलियां मार दी। इस घटना के दौरान महिला को बुरी तरह से घायल कर आरोपी मौके से फरार हो गया। घायल महिला को स्थानीय लोगों की मदद से बाबा बकाला के सिविल अस्पताल में भर्ती करवाया गया, जहां महिला की मौत हो गई। वहीं घटना की सूचना मिलते ही पुलिस मौके पर पहुंच गई और मामले की जांच में जुट गई। बताया जा रहा है कि पुलिस ने घटनास्थल से पिस्तौल बरामद कर ली है और कानूनी कार्रवाई शुरू कर दी है।

  • पंजाबः सेहत विभाग की बड़ी कार्रवाई, भारी मात्रा में खोया बरामद

    अमृतसरः त्योहारी सीजन में सेहत विभाग द्वारा लगातार कार्रवाई की जा रही है। वहीं जिला खाद्य सुरक्षा विभाग के सहायक कमिश्नर राजिंदर पाल सिंह ने शनिवार को महज डेढ़ घंटे में टीम के सहयोग से चार क्विंटल नकली खोया बरामद किया है, जोकि शहर के विभिन्न हिस्सों में पहुंचाया जाना था। इसके साथ ही साथ जिला खाद्य सुरक्षा विभाग की टीम ने शहर के विभिन्न हिस्सों से तीन दूध के सैंपल भी भरकर विभागीय लैब में जांच के मकसद से भेजे हैं, ताकि दूध की क्वालिटी की जांच हो सके और लोगों की सेहत के साथ होने वाले खिलवाड़ को रोका जा सके।

    जिला खाद्य सुरक्षा विभाग के सहायक कमिश्नर राजिंदर पाल सिंह ने बताया कि उन्हें गुप्त सूचना मिली थी कि आज शहर में नकली खोया सप्लाई होगा, जिसे कुछ लोग लेकर शहर में आ रहे हैं। उन्होंने बताया कि राज्य के खाद्य सुरक्षा कमिश्नर डा. अभिनव त्रिखा के आदेशानुसार जिला डिप्टी कमिश्नर (डीसी) घनश्याम थोरी के निर्देशानुसार और अतिरिक्त डिप्टी कमिश्नर (एडीसी) हरप्रीत सिंह के मार्गदर्शन में जिला टीमें गठित की हैं, जो अपने-अपने इलाके में मिठाईयों सहित दूध की डेरियों के साथ साथ ड्राई फ्रूट्स और कन्फेक्शनरी वाली दुकानों पर दस्तक देकर जांच कर रही हैं।

    गुप्त सूचना के आधार पर विभाग के खाद्य सुरक्षा अधिकारी (एफएसओ) कमलदीप कौर के साथ-साथ एफएसओ अमनदीप सिंह को साथ लेकर राम तीर्थ रोड पर सुबह चार से लेकर साढ़े पांच बजे तक नाका लगाया था, ताकि सूचना के आधार पर कार्रवाई को अंजाम दिया जा सके। उन्होंने बताया कि नाके पर एक आटो रिक्शा पर एक क्विंटल खोया सप्लाई होने के लिए आ रहा था, जोकि गांव भुल्लर निवासी जगतार सिंह का था, जिसे उन्होंने स्किम्ड मिल्क पाउडर (एसएमपी) और वनस्पति तेल या घी की मदद से बनाया था।

  • ਪੰਜਾਬ : ਸਿੱਖ ਕਤਲੇਆਮ ਪੀੜਿਤ ਪਰਿਵਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਦੇਖੋ ਵੀਡਿਓ

    ਅੰਮ੍ਰਿਤਸਰ : ਨਵੰਬਰ 1984 ਵਿੱਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਹਜੇ ਤੱਕ ਸਿੱਖ ਪਰਿਵਾਰਾਂ ਨੂੰ ਪੂਰੀ ਤਰੀਕੇ ਇਨਸਾਫ ਨਹੀਂ ਮਿਲ ਪਾਇਆ। ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਵੀ ਕੀਤੀ ਗਈ ਸੀ। ਲੇਕਿਨ ਸਿੱਖ ਕਤਲੇਆਮ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਿਰਫ ਸੱਜਣ ਕੁਮਾਰ ਨੂੰ ਸਜ਼ਾ ਦੇਣ ਨਾਲ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਅਤੇ ਮਾਮਲੇ ਦੇ ਵਿੱਚ ਹੋਰ ਵੀ ਕਈ ਨਾਮਜਦ ਨੇਤਾ ਹਨ। ਜੋ ਕਿ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਸੱਜਨ ਕੁਮਾਰ ਨੂੰ ਵੀ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਕਿ ਉਸਦੀ ਜਮਾਨਤ ਵੀ ਹੋ ਸਕਦੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਪੀੜਿਤ ਪਰਿਵਾਰਾਂ ਨੂੰ ਅੱਜ ਤੱਕ ਉਹਨਾਂ ਦਾ ਬਣਦਾ ਹੱਕ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਪੀੜਿਤ ਪਰਿਵਾਰ ਜੋ ਪੰਜਾਬ ਵਿੱਚ ਰਹਿ ਰਹੇ ਹਨ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਮਕਾਨ ਦਿੱਤੇ ਜਾਣਗੇ। ਲੇਕਿਨ ਅੱਜ ਤੱਕ ਕਿਸੇ ਨੂੰ ਵੀ ਮਕਾਨ ਨਹੀਂ ਮਿਲਿਆ ਅਤੇ ਨਾ ਹੀ ਰੋਜ਼ਗਾਰ ਮਿਲਿਆ।

    ਜੋ ਦਿੱਲੀ ਸਿੱਖ ਕਤਲੇਆਮ ਪੀੜਿਤ ਪਰਿਵਾਰ ਦੀਆਂ ਵਿਧਵਾ ਮਹਿਲਾਵਾਂ ਹਨ, ਉਹਨਾਂ ਨੂੰ ਵੀ 6000 ਮਹਿਜ਼ ਪੈਨਸ਼ਨ ਮਿਲਦੀ ਹੈ, ਤੇ ਉਹਨਾਂ ਨੇ ਮੰਗ ਕੀਤੀ ਕਿ ਇਹ ਪੈਨਸ਼ਨ ਵਧਾ ਕੇ 10 ਹਜਾਰ ਰੁਪਏ ਮਹੀਨਾ ਕੀਤੀ ਜਾਵੇ। ਜਿਸ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਹਨ। ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਹਨਾਂ ਨੂੰ ਅਸ਼ਵਾਸਨ ਦਵਾਇਆ ਹੈ ਕਿ ਉਹਨਾਂ ਦੀਆਂ ਮੰਗਾਂ ਦਾ ਜੋ ਮੰਗ ਪੱਤਰ ਹੈ, ਜਲਦ ਹੀ ਸਰਕਾਰ ਦੇ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਦੇ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਰਦਾਸ ਕਰਕੇ ਪੰਜ ਬੀਬੀਆਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਅੱਗੇ ਮਰਨ ਵਰਤ ਉੱਪਰ ਬੈਠਣਗੀਆਂ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

  • ਪੰਜਾਬ : ਗਨ ਹਾਊਸ ਦਾ ਕਬਜ਼ਾ ਛਡਵਾਉਣ ਦੇ ਦੁਰਗਿਆਣਾ ਕਮੇਟੀ ਦੇ ਜਰਨਲ ਸਕੱਤਰ ਤੇ ਲੱਗੇ ਆਰੋਪ, ਦੇਖੋ ਵੀਡਿਓ

    ਅੰਮ੍ਰਿਤਸਰ : ਦੁਰਗਿਆਣਾ ਮੰਦਿਰ ਦੇ ਨਜ਼ਦੀਕ ਲੋਹਗੜ੍ਹ ਦੇ ਕੋਲ ਬਣੇ ਇਕ ਗਨ ਹਾਊਸ ਦਾ ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਕਬਜ਼ਾ ਲਿੱਤਾ ਗਿਆ। ਗਨ ਹਾਊਸ ਦੀ ਤੋੜਫੋਡ ਕੀਤੀ ਗਈ। ਜਿਸ ਦੇ ਵਿਰੁੱਧ ਗਨ ਹਾਊਸ ਦੇ ਮਾਲਕ ਵੱਲੋਂ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਦੇ ਖਿਲਾਫ ਪ੍ਰੈਸ ਵਾਰਤਾ ਕਰਦੇ ਹੋਏ, ਕਿਹਾ ਕਿ ਅਰੁਣ ਖੰਨਾ ਨੇ ਗਲਤ ਤਰੀਕੇ ਨਾਲ ਉਹਨਾਂ ਦੇ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ। ਜਦਕਿ ਜਦੋਂ ਕਿਸੇ ਗਨ ਹਾਊਸ ਦਾ ਕਬਜ਼ਾ ਲੈਣਾ ਹੁੰਦਾ ਹੈ, ਤਾਂ ਹੋਮ ਸੈਕਟਰੀ ਪੰਜਾਬ ਜਾ ਚੀਫ ਸੈਕਟਰੀ ਦੀ ਪਰਮਿਸ਼ਨ ਜਰੂਰੀ ਹੈ। ਪਰ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਮਾਨਯੋਗ ਅਦਾਲਤ ਤੋਂ ਆਪਣੇ ਹੱਕ ਵਿੱਚ ਆਰਡਰ ਲੈ ਕੇ ਗਨ ਹਾਊਸ ਦੀ ਤੋੜਫੋੜ ਕਰਵਾ ਕੇ ਉਸਦਾ ਕਬਜ਼ਾ ਲੈ ਲਿੱਤਾ। ਲੇਕਿਨ ਇਸ ਮਾਮਲੇ ਵਿੱਚ ਅਰੁਣ ਖੰਨਾ ਵੱਲੋਂ ਹਲਕਾ ਸੈਂਟਰਲ ਦੇ ਏਸੀਪੀ ਨੂੰ ਵੀ ਗਲਤ ਗਾਈਡ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਦੁਕਾਨ ਦਾ ਕਬਜ਼ਾ ਲੈਣ ਜਾਣਾ।

     ਜਿਸ ਕਰਕੇ ਪੁਲਿਸ ਦੀ ਸਕਿਉਰਟੀ ਉਹਨਾਂ ਨੇ ਆਪਣੇ ਨਾਲ ਲੈ ਲਈ ਅਤੇ ਨਾ ਤਾ ਪੁਲਿਸ ਕਮਿਸ਼ਨਰ ਦੀ ਪਰਮਿਸ਼ਨ ਲਿੱਤੀ ਗਈ। ਅਤੇ ਨਾ ਹੀ ਅੰਮ੍ਰਿਤਸਰ ਦੇ ਡੀਸੀਪੀ ਦੀ ਪਰਮਿਸ਼ਨ ਲਿੱਤੀ ਗਈ। ਸਿਰਫ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਦੇ ਪਰਮਿਸ਼ਨ ਦੇ ਨਾਲ ਹੀ ਗਨ ਹਾਊਸ ਦਾ ਕਬਜ਼ਾ ਲੈ ਲਿੱਤਾ, ਜੋ ਕਿ ਸਰਾਸਰ ਗਲਤ ਹੈ। ਗਨ ਹਾਊਸ ਦੇ ਮਾਲਕ ਨੇ ਕਿਹਾ ਕਿ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਦੀ ਦੁਕਾਨ ਤੋੜੀ ਹੈ। ਬੰਦ ਦੁਕਾਨ ਦੇ ਤਾਲੇ ਤੋੜ ਕੇ ਉਸ ਦਾ ਸਮਾਨ ਬਾਹਰ ਕੱਢ ਕੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਹਨ। ਉਹਨਾਂ ਕਿਹਾ ਕਿ ਗਗਨ ਭਾਟੀਆ ਨੇ ਕਿਹਾ ਕਿ ਗਨ ਹਾਊਸ ਤੇ ਕਬਜ਼ਾ ਲੈਣ ਤੋਂ ਬਾਅਦ ਗਨ ਹਾਊਸ ਚ ਜਿੰਨਾ ਅਸਲਾ ਪਿਆ ਸੀ, ਉਹ ਸਾਰਾ ਅਰੁਣ ਖੰਨਾ ਤੇ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਦੇ ਅੰਡਰ ਹੈ।

    ਅਗਰ ਅਸਲੇ ਚ ਕੋਈ ਵੀ ਅਭਿ-ਨਬੀ ਹੁੰਦੀ ਹੈ ਤਾਂ ਇਸ ਦਾ ਜਿੰਮੇਵਾਰ ਦੁਰਗਿਆਣਾ ਮੰਦਰ ਕਮੇਟੀ ਦਾ ਜਨਰਲ ਸਕੱਤਰ ਅਰੁਣ ਖੰਨਾ ਅਤੇ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਖੁਦ ਹੋਣਗੇ। ਦੂਸਰੇ ਪਾਸੇ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਉਤਾਰਿਆ। ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਉਸ ਗਨ ਹਾਊਸ ਨੂੰ ਖਾਲੀ ਕਰਨ ਦੇ ਆਰਡਰ ਸਨ ਜਿਸ ਦੇ ਚਲਦੇ ਉਹ ਪ੍ਰਸ਼ਾਸਨ ਨੂੰ ਆਪਣੇ ਨਾਲ ਲੈ ਕੇ ਗਏ ਸਨ, ਫਿਰ ਹੀ ਗਨ ਹਾਊਸ ਦਾ ਕਬਜ਼ਾ ਲਿੱਤਾ ਸੀ। ਗਨ ਹਾਊਸ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਗਨ ਹਾਊਸ ਦੇ ਵਿੱਚ ਜਿੰਨਾ ਅਸਲਾ ਪਿਆ ਸੀ, ਉਹ ਅਸਲਾ ਪੁਲਿਸ ਕੋਲ ਜਮਾਂ ਹੈ ਅਗਰ ਗਨ ਹਾਊਸ ਦੇ ਮਾਲਕ ਨੂੰ ਕੋਈ ਮੁਸ਼ਕਿਲ ਹੈ ਤਾਂ ਉਹ ਪੁਲਿਸ ਨਾਲ ਗੱਲ ਕਰੇ।ਕਿਉਂਕਿ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ।

  • ਪੰਜਾਬ : ਧਨਤੇਰਸ ਦੇ ਮੌਕੇ ਤੇ ਸ਼ਹਿਰ ਦੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ, ਦੇਖੋ ਵੀਡਿਓ

    ਅੰਮ੍ਰਿਤਸਰ : ਅੱਜ ਧਨਤੇਰਸ ਦਾ ਸ਼ੁਭ ਤਿਉਹਾਰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ‘ਚ ਦੀਵਾਲੀ ਦੇ ਨਾਲ ਇਸ ਤਿਉਹਾਰ ਦਾ ਵੀ ਖਾਸ ਮਹਤੱਵ ਹੈ। ਇਸ ਦਿਨ ਦੇਵੀ ਲਕਸ਼ਮੀ, ਭਗਵਾਨ ਕੁਬੇਰ ਦੀ ਵਿਸ਼ੇਸ਼ ਪੂਜਾ ਹੁੰਦੀ ਹੈ। ਧਨਤੇਰਸ ‘ਤੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਧਨ ਤੇਰਸ ਨੂੰ ਲੈ ਕੇ ਖਾਸੀਆਂ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਸਵੇਰ ਤੋਂ ਹੋ ਰਹੇ ਬਾਰਿਸ਼ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਸਨ। ਬਾਰਿਸ਼ ਖਤਮ ਹੁੰਦਿਆਂ ਸਾਰ ਹੀ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ।

    ਇਸ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਇੱਸ ਸਾਲ ਲੋਕਾਂ ਦੇ ਵਿੱਚ ਖਰੀਦਾਰੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਬਾਜ਼ਾਰਾਂ ਦੇ ਵਿੱਚ ਭੀੜ ਤਾਂ ਬਹੁਤ ਹੈ। ਲੇਕਿਨ ਖਰੀਦਦਾਰੀ ਲੋਕ ਘੱਟ ਕਰ ਰਹੇ ਹਨ। ਜਿਸ ਦਾ ਕਾਰਨ ਹੈ ਕਿ ਮਹਿੰਗਾਈ ਅੱਗੇ ਨਾਲੋਂ ਜਿਆਦਾ ਵਧਦੀ ਜਾ ਰਹੀ ਹੈ। ਲੇਕਿਨ ਧਨ ਤੇਰਸ ਦੇ ਮੌਕੇ ਤੇ ਲੋਕ ਬਰਤਨ ਜਰੂਰ ਖਰੀਦੇ ਹਨ। ਇਸ ਕਰਕੇ ਬਰਤਨਾਂ ਵਾਲਿਆਂ ਦੁਕਾਨਾਂ ਤੇ ਖਾਸੀ ਭੀੜ ਦੇਖਣ ਨੂੰ ਮਿਲ ਰਹੀ ਹੈ।