Category: Himachal>Baddi

  • ਪੰਜਾਬ : ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ, ਦੇਖੋ ਵੀਡਿਓ

    ਪੰਜਾਬ : ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ, ਦੇਖੋ ਵੀਡਿਓ

    ਅੰਮ੍ਰਿਤਸਰ : ਬੇਸ਼ੱਕ ਕੈਨੇਡਾ ਦੇ ਵਿੱਚ ਪੰਜਾਬੀ ਆਪਣਾ ਪੂਰਾ ਰੁਤਬਾ ਕਾਇਮ ਕਰ ਚੁੱਕੇ ਹਨ। ਲੇਕਿਨ ਅੱਜ ਵੀ ਉਹਨਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ। ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਗੁਰਚਰਨ ਸਿੰਘ ਗਰੇਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਅਤੇ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਲੋਕਾਂ ਦੇ ਮਾੜੇ ਸਮੇਂ ਤੇ ਉਹਨਾਂ ਦਾ ਸਾਥ ਦਿੱਤਾ ਹੈ। ਲੇਕਿਨ ਬ੍ਰਿਟਿਸ਼ ਕੋਲੰਬੀਆ ਵਿੱਚ ਵੰਡ ਰਹੇ ਇੱਕ ਮਿਊਜ਼ੀਅਮ ਦੇ ਵਿੱਚ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਇੱਕ ਪੱਤਰ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮਿਨਿਸਟਰ ਨੂੰ ਲਿਖ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਸਿੱਖਾਂ ਦੀ ਆਡੈਂਟੀਫਿਕੇਸ਼ਨ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ।

    ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਵੱਲੋਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਚੁੱਕੀ ਗਈ ਹੈ। ਖਾਸ ਤੌਰ ਤੇ ਕੈਨੇਡਾ ਦੇ ਵਿੱਚ ਲੋਕ ਪੰਜਾਬੀਆਂ ਨੂੰ ਮਿਨੀ ਪੰਜਾਬ ਦੇ ਨਾਂ ਤੇ ਬੁਲਾਉਂਦੇ ਹਨ। ਲੇਕਿਨ ਬ੍ਰਿਟਿਸ਼ ਕਲੰਬੀਆ ਦੇ ਟੂਰਿਸਟ ਵਿਭਾਗ ਵੱਲੋਂ ਜੋ ਇਕਨੋਮੀ ਹਰਕਤ ਕੀਤੀ ਗਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਪੱਤਰ ਵਿੱਚ ਸਾਫ ਤੌਰ ਤੇ ਇਹ ਵੀ ਲਿਖਣਗੇ ਕਿ ਸਿੱਖ ਜੋ ਹਨ, ਉਹ ਅਲੱਗ ਕੌਮ ਹੈ ਅਤੇ ਇਹਨਾਂ ਦਾ ਸਾਊਥ ਅਫਰੀਕਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਲੈਟਰ ਹੁਣ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮਿਨਿਸਟਰ ਨੂੰ ਲਿਖ ਦਿੱਤਾ ਗਿਆ ਹੈ। ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੱਖਵਾਦੀ ਨਾ ਦੱਸਿਆ ਜਾਵੇ। ਇੱਥੇ ਦੱਸਣ ਯੋਗ ਹੈ ਕਿ ਜਦੋਂ ਕੈਨੇਡਾ ਦੀ ਧਰਤੀ ਤੇ ਸਿੱਖ ਆਗੂ ਹਰਨੇਕ ਨੇਕੀ ਦੀ ਕਤਲ ਦੀ ਵਾਰਦਾਤ ਹੋਈ ਸੀ।

    ਉਸ ਵੇਲੇ ਜਸਟਿਨ ਟਰੂਡੋ ਵੱਲੋਂ ਕੜੇ ਸ਼ਬਦਾਂ ਦੇ ਨਾਲ ਨਿੰਦਾ ਕੀਤੀ ਗਈ ਸੀ। ਕੇਂਦਰ ਸਰਕਾਰ ਨੂੰ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਸਨ। ਹੁਣ ਇੱਕ ਵਾਰ ਫਿਰ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਣ ਰਹੇ ਮਿਊਜ਼ੀਅਮ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੇ ਸਿੱਖਾਂ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਤਲਖੀ ਵੇਖਣ ਨੂੰ ਮਿਲ ਰਹੀ ਹੈ। ਐਸਜੀਪੀਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਟੂਰਿਸਟ ਵਿਭਾਗ ਨੂੰ ਵੀ ਇੱਕ ਪੱਤਰ ਲਿਖਿਆ ਜਾ ਰਿਹਾ ਹੈ। ਜੋ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ ਉਸ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਕੈਨੇਡਾ ਹਮੇਸ਼ਾ ਹੀ ਭਾਰਤ ਦਾ ਤੇ ਖਾਸ ਤੌਰ ਤੇ ਪੰਜਾਬੀਆਂ ਦਾ ਸਾਥ ਦਿੰਦਾ ਹੈ ਅਤੇ ਹੁਣ ਉੱਥੇ ਬਣ ਰਹੇ ਇਸ ਮਿਊਜਿਕ ਉੱਤੇ ਸਿੱਖਾਂ ਦੀ ਆਈਡੈਂਟੀਫਿਕੇਸ਼ਨ ਨੂੰ ਲੈ ਕੇ ਕੁਝ ਤਬਦੀਲੀ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

  • ਪੰਜਾਬ : ਮੌਜਾਂ ਹੀ ਮੌਜਾਂ ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਦਰਬਾਰ ਸਾਹਿਬ ‘ਚ ਹੋਈ ਨਤਮਸਤਕ, ਦੇਖੋ ਵੀਡਿਓ

    ਪੰਜਾਬ : ਮੌਜਾਂ ਹੀ ਮੌਜਾਂ ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਦਰਬਾਰ ਸਾਹਿਬ ‘ਚ ਹੋਈ ਨਤਮਸਤਕ, ਦੇਖੋ ਵੀਡਿਓ

    ਅੰਮ੍ਰਿਤਸਰ : ਪੰਜਾਬੀ ਸਿਨਮੇ ਦੇ ਵਿੱਚ ਲਗਾਤਾਰ ਹੀ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ । ਅਤੇ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਫਿਲਮੀ ਅਦਾਕਾਰ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਫਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕਰਦੇ ਹਨ। ਜਿਸ ਦੇ ਚਲਦੇ ਪੰਜਾਬੀ ਫਿਲਮ ਮੌਜਾਂ ਹੀ ਮੌਜਾਂ ਜੋ ਕਿ ਵਿਦੇਸ਼ ਦੀ ਧਰਤੀ ਤੇ ਬਣੀ ਹੈ ਜਿਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਗਿੱਪੀ ਗਰੇਵਾਲ ਬੀਨੂ ਢਿੱਲੋ ਅਤੇ ਕਰਮਜੀਤ ਅਨਮੋਲ ਦਿਖਾਈ ਦੇ ਰਹੇ ਹਨ।

    ਉਸ ਫਿਲਮ ਦੀ ਕਾਮਯਾਬੀ ਦੇ ਲਈ ਤਿੰਨੇ ਅਦਾਕਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਆਪਣੀ ਪੰਜਾਬੀ ਫਿਲਮ ਮੌਜਾਂ ਹੀ ਮੌਜਾਂ ਦੀ ਕਾਮਯਾਬੀ ਦੇ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ।

  • ਪੰਜਾਬ : ਪੰਜਾਬੀ ਸਿੰਗਰ ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਦੇਖੋ ਵੀਡਿਓ

    ਪੰਜਾਬ : ਪੰਜਾਬੀ ਸਿੰਗਰ ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਦੇਖੋ ਵੀਡਿਓ

    ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਸੀਸ ਝੁਕਦੇ ਹਨ। ਪੰਜਾਬੀ ਸਿੰਗਰ ਮਲਕੀਤ ਸਿੰਘ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਦੌਰਾਨ ਮਲਕੀਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ ਮੈਂ ਜਦੋਂ ਵੀ ਇੰਡੀਆ ਆਉਦਾ ਤਾਂ ਮੈਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਰੂਰ ਆਉਦਾ।

    ਸਾਨੂੰ ਇੱਥੇ ਆਰਟਿਸਟਾਂ ਨੂੰ ਸਿਰਫ ਇਸੀ ਕਰਕੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੋਈ ਫਿਲਮ ਰਿਲੀਜ਼ ਕੀਤੀ, ਜਾਂ ਅਸੀਂ ਇੱਥੇ ਕੋਈ ਗਾਣਾ ਰਿਲੀਜ਼ ਕੀਤਾ, ਤਾਂ ਹੀ ਆਉਣਾ ਵੈਸੇ ਵੀ ਆਉਣਾ ਚਾਹੀਦਾ। ਉਦਾਂ ਵੀ ਆਉਂਦੇ ਰਹਿੰਦੇ ਆ। ਹੁਣ ਸਬੱਬੀ ਕਿਉਂਕਿ ਅਸੀਂ ਆਖਰੀ ਹਫਤੇ ਨਵਾਂ ਗਾਣਾ ਰਿਲੀਜ਼ ਕੀਤਾ। ਮੈਂ ਅੱਜ ਇੱਥੇ ਆਣ ਕੇ ਬਹੁਤ ਭਾਗਾਂ ਵਾਲਾ ਮਹਿਸੂਸ ਕਰਦਾ ਅਤੇ ਜਦੋਂ ਵੀ ਆਉਦੇ ਆਂ ਤੇ ਬਹੁਤ ਚੰਗਾ ਲੱਗਦਾ ਤੇ ਸਾਰੇ ਤੁਸੀਂ ਪਿਆਰ ਦਿੰਦੇ ਓ। ਉਹਨਾਂ ਕਿਹਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸ਼ਬਦ ਜਰੂਰ ਲਿਖਣਗੇ

  • पंजाबः अहम खबर, सरकारी अस्पताल में बच्‍चे की मौत के मामले में OPD के साथ-साथ OT सेवाएं भी हुई बंद

    पंजाबः अहम खबर, सरकारी अस्पताल में बच्‍चे की मौत के मामले में OPD के साथ-साथ OT सेवाएं भी हुई बंद

    अमृतसरः गुरु नानक देव अस्पताल (जीएनडीएच) में पिछले सप्ताह शुक्रवार को 4 वर्षीय बच्चे की मौत का मामला लगातार गर्माता हुआ दिखाई दे रहा है। दरअसल, बच्चे की मौत के मामले में रेजिडेंट डाक्टर्स एसोसिएशन (आरडीए) की हड़ताल चल रही है, क्योंकि डाक्टरों का कहना है कि बच्चे की मौत के बाद उसके स्वजनों ने जेआर डा. धानूष सुंदरम के साथ झगड़ा हुआ था, जिसमें डाक्टर को इंसाफ नहीं मिल रहा है। उसी की वजह से आरडीए को आज लगातार चौथे दिन भी इंसाफ दिलाने के मकसद से हड़ताल जारी रखनी पड़ी है।

    इस दौरान वी वांट जस्टिस, स्टॉप वायलेंस, वी क्योर वी केयर के साथ-साथ सेव और लाइवस सो देट वी कैन सेव यू के स्लोगन लेकर जूनियर डॉक्टर (जेआर) (जीएनडीएच) परिसर में आवाज बुलंद कर रहे हैं। पहले दिन से ही उनकी कोई सुनवाई नहीं हो पा रही है, जिसके चलते अपनी जायज मांग को पूरा करवाने के मकसद से उन्हें मजबूरन हड़ताल करनी पड़ी है। घटना के तुरंत बाद ही पहले दिन से डाक्टर आरोपियों पर कार्रवाई को लेकर अड़े हुए हैं, जोकि न होने पर दूसरे दिन से डाक्टरों ने आउटडोर पेशेंट (ओपीडी) को बंद करवाया था, जिसमें जूनियर डाक्टरों की हड़ताल होने की वजह से सीनियर डाक्टरों ने ओपीडी को प्रभावित नहीं होने दिया था। भले ही ओपीडी स्लिप काउंटरों पर आने वाले नए मरीजों की ओपीडी स्लिप नहीं बन पाई थी, मगर पुरानी ओपीडी स्लिप को देखकर सीनियर डॉक्टर ने मरीजों का चेकअप किया था।

    उसके बाद सोमवार से आरडीए ने इमरजेंसी सेवाओं को छोड़कर अस्पताल में चलने वाले सभी ही आपरेशन थिएटर (ओटी) में भी सहयोग न करने फैसला लिया था, जिसके चलते आज कोई भी ओटी या ओपीडी नहीं चल रही है। आरडीए की हड़ताल में जीएनडीएच सहित ईएनटी एंड आई के साथ ही साथ डेंटल व चेस्ट एंड टीबी के साथ ही साथ मेंटल अस्पताल में तैनात डॉक्टर भी आज हड़ताल में आकर बैठ गए हैं, जिसकी वजह से मरीजों को दिक्कत का सामना करना पड़ रहा है। हालांकि इमरजेंसी सेवाएं जारी रहने की वजह से किसी भी ऐसे मरीज को दिक्त दरपेश नहीं आ रही है, जिससे किसी मरीज की जान को कोई खतरा हो।

  • पंजाबः रामलीला में बदमाशों का हमला, कुर्सियां ​​तोड़ी, टेंट फाड़े, कलाकार पीटे, देखें वीडियो

    पंजाबः रामलीला में बदमाशों का हमला, कुर्सियां ​​तोड़ी, टेंट फाड़े, कलाकार पीटे, देखें वीडियो

    लुधियानाः जवाहर कैंप में आयोजित रामलीला पर अज्ञात युवकों ने हमला कर दिया। इस दौरान बदमाशों ने जमकर मंच पर तोड़फोड़ करते हुए कुर्सियां तोड़ी और टेंट फाड़ दिए। बताया जा रहा है कि बदमाशों ने यहां तक कि कलाकारों के साथ भी मारपीट की। कलाकारों ने भाग कर जान बचाई है। इस वारदात से एक दिन पहले नशेड़ियों ने रामलीला के दौरान पार्क में बैठी महिलाओं को पत्थर मार कर उनसे छेड़खानी की थी। इस दौरान रामलीला प्रबंधकों ने उन्हें ऐसा करने से रोका था।

    इसके बाद सभी युवक वहां से भाग गए थे। लेकिन बीती रात उन्हीं युवकों ने रामलीला शुरू होते ही मंच पर हमला शुरू कर दिया। युवकों ने रामलीला में खलल डालते हुए तोड़फोड़ शुरू दी। प्रबंधक राज कुमार खैहरा ने कहा कि इस हमले से भक्तों को ठेस पहुंची है। रामलीला आयोजित करने की मंजूरी आयोजकों ने प्रशासन से नहीं ली थी। इस संबंध में राज कुमार ने कहा कि पुलिस को वह हर साल की तरह इस साल भी पत्र दे आए थे। हर बार पुलिस द्वारा सुरक्षा का प्रबंध किया जाता है, लेकिन इस बार कोई प्रबंध नहीं है।

    सरेआम गुंडागर्दी रामलीला मंच पर देखने को मिली है। श्री रामलीला ड्रामेटिक क्लब के प्रधान सुभाष गांधी ने कहा कि दो दिनों से शरारती लोग पार्क में ताश खेल रहे थे। इन्हें समझाया भी गया था। राम जी और हनुमान जी का रोल करने वाले कलाकारों से मारपीट की गई है। सुभाष गांधी ने कहा कि पिछले 50 साल से वह रामलीला का आयोजन कर रहे हैं। 50 साल में पहली बार हुआ है कि उनकी रामलीला पर हमला हुआ है। घटना स्थल पर चौकी कोचर मार्केट की पुलिस पहुंची। चौंकी इंचार्ज मुताबिक आरोपियों को जल्द गिरफ्तार कर लिया जाएगा।

  • पंजाबः 2 ट्रकों की भयानक टक्कर में नहर में गिरा सिमेंट मिक्सचर वाहन, देखें वीडियो

    पंजाबः 2 ट्रकों की भयानक टक्कर में नहर में गिरा सिमेंट मिक्सचर वाहन, देखें वीडियो

    लुधियानाः गिल रोड स्थित गिल नहर के देर रात भयानक सड़क हादसे का मामला सामने आया है। जहां बीती रात दो ट्रकों की टक्कर हो गई और एक ट्रक (सिमेंट मिक्सचर) नहर में गिर गया। बताया जा रहा है कि तेजरफ्तार होने के कारण ड्राइवर से बेलेंस बिगड़ गया। सामने से आ रहे ट्रक के साथ उसकी टक्कर हो गई। हादसा इतना भयावक था कि ट्रक बुरी तरह से क्षतिग्रस्त हो गया। एक्सिडेंट में ड्राइवर और कंडक्टर बुरी तरह घायल हुए है। जिनकी पहचान नहीं अभी हुई।

    लोगों ने उन्हें देर रात किसी अस्पताल में पहुंचाया है। प्रत्यक्षदर्शियों मुताबिक इस सड़क पर वाहन चालक देर को लापरवाही से गलत दिशा में चलते है जिस कारण इस तरह के हादसे हो रहे है। घटना स्थल पर सुबह ट्रैफिक पुलिस को भी लोगों ने सूचित किया। दोनों वाहन चालकों की पहचान कर पुलिस बनती कार्रवाई कर रही है। फिलहाल सिमेंट मिक्सचर वाले ट्रक को नहर से बाहर निकालने के लिए पुलिस क्रेन आदि की व्यवस्था कर रही है। हादसे के कारण सुबह जाम की स्थिती भी बनी रही है।

  • ਪੰਜਾਬ: ਸੋਸ਼ਲ ਮੀਡਿਆ ਤੇ ਪੋਸਟ ਨੂੰ ਲੈ ਕੇ ਠੇਕੇ ਤੇ ਚਲੀ ਗੋਲੀ, ਦੇਖੋ ਵੀਡੀਓ

    ਪੰਜਾਬ: ਸੋਸ਼ਲ ਮੀਡਿਆ ਤੇ ਪੋਸਟ ਨੂੰ ਲੈ ਕੇ ਠੇਕੇ ਤੇ ਚਲੀ ਗੋਲੀ, ਦੇਖੋ ਵੀਡੀਓ

    ਅੰਮ੍ਰਿਤਸਰ: ਪੰਜਾਬ ਵਿੱਚ ਸ਼ਰਾਬ ਕਾਰੋਬਾਰੀਆਂ ਵਿੱਚ ਅਕਸਰ ਹੀ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਸ ਲੜੀ ਚ ਇਕ ਮਾਮਲਾ ਅੰਮ੍ਰਿਤਸਰ ਦੇ ਠੇਕੇਦਾਰਾਂ ਦਾ ਸਾਮਣੇ ਆਇਆ ਹੈਂ। ਜਿਥੇ ਰਾਮਤਲਾਈ ਚੌਂਕ ਚ ਰਿੰਪਲ ਨਾਮਕ ਗਰੁੱਪ ਦੇ ਨੌਜਵਾਨ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਉੱਤੇ ਗੋਲੀ ਚਲਾ ਦਿੱਤੀ ਗਈ । ਹਾਲਾਂਕਿ ਇਸ ਘਟਨਾ ਚ ਕੋਈ  ਜਖ਼ਮੀ ਤਾਂ ਨਹੀਂ ਹੋਇਆ ਲੇਕਿਨ ਠੇਕੇ ਦੇ ਵਿੱਚ ਮੌਜੂਦ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਵਾਲੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। 

     ਜਾਣਕਾਰੀ ਦਿੰਦੇ ਹੋਏ ਠੇਕੇ ਦੇ ਨੌਜਵਾਨ ਸਿਮਰ  ਨੇ ਦੱਸਿਆ ਕਿ ਇੱਕ ਸੋਸ਼ਲ ਮੀਡੀਆ ਤੇ ਪੋਸਟ  ਕਿਸੇ ਵਿਅਕਤੀ ਵੱਲੋਂ ਪਾਈ ਗਈ ਸੀ। ਜਿਸ ਨੂੰ ਵੇਖ ਕੇ ਰਿੰਪਲ ਨਾਮਕ ਨੌਜਵਾਨ ਦੇ ਦੋਸਤਾ  ਵੱਲੋਂ ਠੇਕੇ ਤੇ ਆ ਕੇ ਗਾਲੀ ਗਲੋਚ ਕੀਤਾ ਗਿਆ । ਜਿਸ ਤੋਂ ਬਾਅਦ ਗੋਲੀ ਚਲਾ ਦਿਤੀ ਗਈ ਅਤੇ ਗੋਲੀ ਉਸਦੇ ਕੋਲੋਂ ਲੰਗ ਗਈ। ਗੋਲੀ ਚਲਣ ਦੀ ਆਵਾਜ਼ ਸੁਨ ਕੇ ਠੇਕੇ ਤੇ ਮੌਜੂਦ ਕਰਿੰਦਿਆਂ ਨੇ ਦੋਨਾਂ ਨੂੰ  ਕਾਬੂ ਕਰ ਲਿਆ ਜਿਨ੍ਹਾਂ ਵਿੱਚੋ ਇਕ ਨੌਜਵਾਨ ਭੱਜ ਗਿਆ ਅਤੇ ਦੂਜੇ ਨੂੰ  ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਜਿਸ ਪਿਸਤੌਲ ਦੇ ਨਾਲ ਗੋਲੀ ਚਲੀ ਸੀ  ਪਿਸਤੌਲ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • ਪੰਜਾਬ : ਸੁਖਬੀਰ ਸਿੰਘ ਬਾਦਲ ਨੇ CM ਭਗਵੰਤ ਮਾਨ ਤੇ ਕਸੇ ਤੰਜ, ਦੇਖੋ ਵੀਡਿਓ

    ਪੰਜਾਬ : ਸੁਖਬੀਰ ਸਿੰਘ ਬਾਦਲ ਨੇ CM ਭਗਵੰਤ ਮਾਨ ਤੇ ਕਸੇ ਤੰਜ, ਦੇਖੋ ਵੀਡਿਓ

    ਲੁਧਿਆਣਾ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸੂਬੇ ਦਾ ਨਕਲੀ ਮੁੱਖ ਮੰਤਰੀ ਹੈ । ਜੋ ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਇਕ ਪਾਸੇ ਉਹ ਕੇਂਦਰੀ ਸਰਵੇਖਣ ਨਾ ਹੋਣ ਦੇਣ ਦੀ ਗੱਲ ਕਰਦੇ ਹਨ। ਉਥੇ ਉਨ੍ਹਾਂ ਦਾ ਪੋਰਟਲ ਕੁਝ ਹੋਰ ਹੀ ਦੱਸਦਾ ਹੈ। ਉਹ ਨਕਲੀ ਮੁੱਖ ਮੰਤਰੀ ਨਾਲ ਕੋਈ ਵੀ ਬਹਿਸ ਨਹੀਂ ਕਰਨਗੇ।

    ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਰਿਹਾਇਸ਼ ’ਤੇ ਵਰਕਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । 1 ਨਵੰਬਰ ਨੂੰ ਭਗਵੰਤ ਮਾਨ ਵੱਲੋਂ ਸੱਦੀ ਮਹਾ ਬਹਿਸ ਤੇ ਵੀ ਜਵਾਬ ਦਿੱਤਾ। ਸੁਖਬੀਰ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਦੇ ਮਾਡਲ ਟਾਊਨ ਪਹੁੰਚੇ ਸਨ। ਜਿਸ ਨੂੰ ਉਨ੍ਹਾਂ ਆਪਣਾ ਨਿੱਜੀ ਪ੍ਰੋਗਰਾਮ ਦੱਸਿਆ ਹੈ।

  • ਪੰਜਾਬ : ਪ੍ਰਸਿੱਧ ਹਨੂੰਮਾਨ ਮੰਦਿਰ ‘ਚ ਲੰਗੂਰ ਮੇਲਾ ਸ਼ੁਰੂ, ਦੇਖੋ ਵੀਡਿਓ

    ਪੰਜਾਬ : ਪ੍ਰਸਿੱਧ ਹਨੂੰਮਾਨ ਮੰਦਿਰ ‘ਚ ਲੰਗੂਰ ਮੇਲਾ ਸ਼ੁਰੂ, ਦੇਖੋ ਵੀਡਿਓ

    ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਇਸ ਮੰਦਰ ‘ਚ ਬਣਦੇ ਹਨ ਲੰਗੂਰ

    ਅੰਮ੍ਰਿਤਸਰ : ਵਿਸ਼ਵ ਪ੍ਰਸਿੱਧ ਸ਼੍ਰੀ ਲੰਗੂਰ ਮੇਲਾ ਅੱਜ ਐਤਵਾਰ ਨੂੰ ਜੈ ਸ਼੍ਰੀ ਰਾਮ ਅਤੇ ਜੈ ਸ਼੍ਰੀ ਹਨੂੰਮਾਨ ਦੇ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ ਹੈ ਸਿਰ ’ਤੇ ਟੋਪੀ ਵਾਲਾ ਲਾਲ ਤੇ ਚਾਂਦੀ ਦਾ ਚੋਲਾ, ਹੱਥ ’ਚ ਸੋਟੀ ਫੜੀ, ਪੈਰਾਂ ’ਚ ਘੁੰਗਰੂ ਬੰਨ੍ਹ ਕੇ ਅਤੇ ਢੋਲ ਦੀ ਧੁਨ ’ਤੇ ਝੂਲਦੇ ਲੰਗੂਰਾਂ ਦੇ ਬਣੇ ਬੱਚੇ ਸਭ ਦੀ ਖਿੱਚ ਦਾ ਕੇਂਦਰ ਬਣੇ। ਇਹ ਅਦਭੁਤ ਧਾਰਮਿਕ ਨਜ਼ਾਰਾ ਪੂਰੀ ਦੁਨੀਆ ‘ਚ ਸ਼੍ਰੀ ਦੁਰਗਿਆਣਾ ਤੀਰਥ ਕੰਪਲੈਕਸ ਸਥਿਤ ਅਸਥਾਨ ਸ਼੍ਰੀ ਵੱਡਾ ਹਨੂੰਮਾਨ ਮੰਦਰ ‘ਚ ਸ਼ਾਰਦੀਯ ਨਵਰਾਤਰੀ ਦੇ ਪਹਿਲੇ ਦਿਨ ਹੋਣ ਵਾਲੇ ਸ਼੍ਰੀ ਲੰਗੂਰ ਮੇਲੇ ‘ਚ ਹੀ ਦੇਖਣ ਨੂੰ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਚਮਤਕਾਰੀ ਮੰਦਰ ‘ਚ ਆ ਕੇ ਪੁੱਤਰ ਦੀ ਇੱਛਾ ਰੱਖਦਾ ਹੈ, ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ। ਹਰ ਸਾਲ ਜੋੜੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ‘ਤੇ ਇਸ ਮੰਦਰ ‘ਚ ਆਉਂਦੇ ਹਨ ਅਤੇ ਬੱਚਿਆਂ ਨੂੰ ਲਾਲ ਅਤੇ ਚਾਂਦੀ ਦੇ ਚੋਲਿਆਂ ‘ਚ ਲੰਗੂਰਾਂ ਦੇ ਰੂਪ ‘ਚ ਸਜਾਉਂਦੇ ਹਨ।

    ਹਨੂੰਮਾਨ ਮੰਦਿਰ ਵਿਖੇ ਹਰ ਸਾਲ ਲੱਗਣ ਵਾਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਪਹਿਲੇ ਨਰਾਤੇ ਉਤੇ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਣਾਏ ਜਾਂਦੇ ਹਨ ਅਤੇ ਪੂਰੇ ਦਸ ਦਿਨ ਬ੍ਰਹਮਚਾਰੀ ਵਰਤ ਰੱਖਣ ਦੇ ਨਾਲ-ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਹਨ। ਇਹ 10 ਦਿਨਾਂ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਹਨੁਮਾਨ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਹੋਏ ਹਨ। ਮੰਦਿਰ ਦੇ ਵਿੱਚ ਵੱਡੀਆਂ ਵੱਡੀਆਂ ਸ਼ਰਧਾਲੂਆਂ ਦੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਰਧਾਲੂ ਦਾ ਕਹਿਣਾ ਹੈ ਕਿ ਉਹ ਸਵੇਰੇ 4 ਵਜੇ ਤੋਂ ਹੀ ਲਾਈਨਾਂ ਵਿੱਚ ਮੱਥਾ ਟੇਕਣ ਵਾਸਤੇ ਲੱਗੇ ਹੋਏ ਸਨ ਅਤੇ ਤਿੰਨ ਘੰਟੇ ਬਾਅਦ ਉਹਨਾਂ ਨੇ ਦਰਸ਼ਨ ਕੀਤੇ ਹਨ।

    ਜਿਕਰਯੋਗ ਹੈ ਕਿ ਇਸ ਮੰਦਰ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਇਸ ਮੰਦਰ ‘ਚ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ ‘ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ ਸੀ। ਇਸ ਲਈ ਉਸਨੇ ਉਸ ਸਮੇਂ ਮਹਾਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ। ਇਸ ਦੌਰਾਨ ਸ਼੍ਰੀ ਰਾਮ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੰਸਾਰ ਨੂੰ ਜਿੱਤਣ ਲਈ ਆਪਣਾ ਘੋੜਾ ਛੱਡ ਦਿੱਤਾ। ਜਿਸ ਨੂੰ ਲਵ ਤੇ ਕੁਸ਼ ਨੇ ਇਸ ਸਥਾਨ ‘ਤੇ ਫੜ ਕੇ ਬੋਹੜ ਦੇ ਦਰੱਖਤ ਨਾਲ ਬੰਨ੍ਹ ਦਿੱਤਾ ਸੀ। ਇਸ ‘ਤੇ ਜਦੋਂ ਸ਼੍ਰੀ ਹਨੂੰਮਾਨ ਘੋੜੇ ਨੂੰ ਲਵ ਤੇ ਕੁਸ਼ ਤੋਂ ਛੁਡਾਉਣ ਲਈ ਪਹੁੰਚੇ। ਤਾਂ ਲਵ ਤੇ ਕੁਸ਼ ਦੋਵਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਹਨੂੰਮਾਨ ਨੂੰ ਇਸ ਸਥਾਨ ‘ਤੇ ਬਿਠਾਇਆ। ਉਦੋਂ ਤੋਂ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਪ੍ਰਗਟ ਹੋਈ ਹੈ।

  • ਪੰਜਾਬ : ਲੁਟੇਰਿਆਂ ਨੇ ਕੰਮ ਤੋ ਘਰ ਆ ਰਹੇ ਵਿਅਕਤੀ ਨੂੰ ਮਾਰੀ ਗੋਲੀ, ਦੇਖੋ ਵੀਡਿਓ

    ਪੰਜਾਬ : ਲੁਟੇਰਿਆਂ ਨੇ ਕੰਮ ਤੋ ਘਰ ਆ ਰਹੇ ਵਿਅਕਤੀ ਨੂੰ ਮਾਰੀ ਗੋਲੀ, ਦੇਖੋ ਵੀਡਿਓ

    ਲੁਧਿਆਣਾ : ਦੇਰ ਰਾਤ ਪਿੰਡ ਰਾਮਗੜ੍ਹ ਨੇੜੇ ਬਾਈਕ ਸਵਾਰ ਬਦਮਾਸ਼ਾਂ ਨੇ ਕੰਮ ਤੋਂ ਘਰ ਪਰਤ ਰਹੇ ਵਿਅਕਤਿਆਂ ‘ਤੇ ਗੋਲੀ ਚਲਾ ਦਿੱਤੀ। ਗੋਲੀ ਅਤੇ ਛਰੇ ਵਿਅਕਤੀ ਦੀ ਗਰਦਨ ‘ਤੇ ਵੱਜੇ। ਬਦਮਾਸ਼ ਉਸ ਦੀ ਜੇਬ ‘ਚੋਂ ਕਰੀਬ 3 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਜ਼ਖਮੀ ਵਿਅਕਤੀ ਸੋਨੂੰ ਕੁਮਾਰ ਘਟਨਾ ਤੋਂ ਬਾਅਦ ਕਰੀਬ ਇਕ ਘੰਟਾ ਦਰਦ ਨਾਲ ਉਥੇ ਪਿਆ ਰਿਹਾ। ਬਾਅਦ ਵਿਚ ਰਾਤ ਨੂੰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਨਕਾਬਪੋਸ਼ ਲੁਟੇਰੇ ਮੋਬਾਈਲ ਖੋਹਣ ਲੱਗੇ ਤਾਂ ਸੋਨੂੰ ਦੀ ਉਹਨਾਂ ਨਾਲ ਝੜਪ ਹੋ ਗਈ। ਸੋਨੂੰ ਕੁਮਾਰ ਦੇ ਦੋਸਤ ਸੋਮਨਾਥ ਥਾਪਾ ਨੇ ਦੱਸਿਆ ਕਿ ਲੁਟੇਰਿਆਂ ਨੇ ਮੂੰਹ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ।

    ਗੋਲੀਬਾਰੀ ਤੋਂ ਬਾਅਦ ਮੌਕੇ ‘ਤੇ ਸੋਨੂੰ ਦੀ ਗਰਦਨ ‘ਚੋਂ ਖੂਨ ਵਹਿਣ ਲੱਗਾ। ਉਸ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਅਤੇ ਪੁਲਸ ਨੂੰ ਸੂਚਨਾ ਦਿੱਤੀ। ਕਰੀਬ ਇੱਕ ਘੰਟੇ ਬਾਅਦ ਐਂਬੂਲੈਂਸ ਮੌਕੇ ’ਤੇ ਪੁੱਜੀ ਪਰ ਪੁਲੀਸ ਫਿਰ ਵੀ ਮੌਕੇ ’ਤੇ ਨਹੀਂ ਆਈ। ਆਖ਼ਰ ਜਦੋਂ ਜ਼ਖ਼ਮੀ ਸੋਨੂੰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਪੁਲੀਸ ਮੁਲਾਜ਼ਮ ਜ਼ਰੂਰ ਉਸ ਨੂੰ ਮਿਲਣ ਆਏ। ਸੋਨੂੰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਪੀਜੀਆਈ ਰੈਫਰ ਕੀਤਾ ਪਰ ਐਂਬੂਲੈਂਸ ਨਹੀਂ ਦਿੱਤੀ।

    ਸੋਮਨਾਥ ਥਾਪਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਜ਼ਖਮੀ ਸੋਨੂੰ ਦੇ ਪੈਸੇ ਲੁੱਟ ਲਏ ਹਨ। ਉਹ ਉਸ ਦਾ ਗੁਆਂਢੀ ਹੈ ਉਹ ਉਸ ਨੂੰ ਹਸਪਤਾਲ ਲੈ ਕੇ ਆਇਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਗੋਲੀ ਲੱਗਣ ਨਾਲ ਜ਼ਖ਼ਮੀ ਮਰੀਜ਼ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪੀਜੀਆਈ ਰੈਫ਼ਰ ਕਰਨਾ ਗ਼ਲਤ ਹੈ। ਸਰਕਾਰ ਦਾ ਦਾਅਵਾ ਹੈ ਕਿ ਡਾਕਟਰੀ ਸਹੂਲਤਾਂ ਕਾਫੀ ਹਨ ਪਰ ਅਸਲ ਸੱਚਾਈ ਕੁਝ ਹੋਰ ਹੈ।