Category: Punjab>Rupnagar

  • पंजाबः यातायात नियमों का उल्लंघन करने और दुकानों के बाहर सामान रखने पर होगी FIR दर्ज 

    गुरदासपुरः बटाला ट्रैफिक पुलिस कल से दुकानदारों के खिलाफ एफआईआर दर्ज करेगी। जिसके संबंध में ट्रैफिक पुलिस ने आज स्पीकर लगाकर घोषणा की कि अगर दुकानदार अपना अवैध कब्जा खुद अंदर नहीं कर लेंगे तो कल से उनके खिलाफ 188 का मामला दर्ज किया जाएगा। 

    ट्रैफिक पुलिस इंस्पेक्टर ने कहा कि आज हम आखिरी बार दुकानदारों को चेतावनी देने आए हैं। धारा 144 लागू हो गई है और दुकानदार अपना अवैध कब्जा हटा लें नहीं तो कल से हम अवैध कब्जा करने वाले दुकानदारों के खिलाफ एफआईआर दर्ज करेंगे। जिला मैजिस्ट्रेट के आदेशानुसार अवैध कब्ज़ा कर करने वाले दुकानदारों पर एफआईआर दर्ज करेंगे। उन्होंने बटाला के यातायात को सुचारू और व्यवस्थित तरीके से चलाने के लिए ये कदम उठा रहे हैं।

  • ਪੰਜਾਬ : ਰੇਲ ਗੱਡੀ ਦੀ ਚਪੇਟ ‘ਚ ਆਉਣ ਨਾਲ ਹੋਈ ਵਿਅਕਤੀ ਦੀ ਮੌਤ, ਦੇਖੋ ਵੀਡਿਓ

    ਗੁਰਦਾਸਪੁਰ : ਟਾਟਾ ਮੋਰੀ ਤੋਂ ਚੱਲ ਕੇ ਜੰਮੂ ਵੱਲ ਵਾਪਸ ਜਾ ਰਹੀ ਟਾਟਾ ਮੋਰੀ ਡਾਊਨ ਟਰੇਨ ਜਦੋਂ ਗੁਰਦਾਸਪੁਰ ਦੇ ਤਿਬੜੀ ਰੋਡ ਫਾਟਕ ਨੇੜੇ ਪਹੁੰਚੀ ਤਾਂ ਉਸ ਨਾਲ ਇੱਕ ਬਜ਼ੁਰਗ ਟਕਰਾ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਰੂਪ ਲਾਲ(72) ਦੇ ਤੌਰ ਤੇ ਹੋਈ ਹੈ ਜੋ ਦੁਰਘਟਨਾ ਵਾਲੀ ਥਾਂ ਦੇ ਨੇੜੇ ਹੀ ਤਿਬੜੀ ਰੋਡ ਦਾ ਰਹਿਣ ਵਾਲਾ ਸੀ। ਰੇਲਵੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਚੌਂਕੀ ਸਹਾਇਕ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਟਾਟਾ ਮੋਰੀ ਐਕਸਪ੍ਰੈਸ ਨੂੰ: 8309 ਜੋ ਅੰਮ੍ਰਿਤਸਰ ਤੋਂ ਜੰਮੂ ਵੱਲ ਨੂੰ ਵਾਪਸ ਜਾ ਰਹੀ ਸੀ।

    ਜਦੋਂ ਗੁਰਦਾਸਪੁਰ ਦੇ ਰੇਵਵੇ ਕਿਲੋਮੀਟਰ 69 ਦੇ ਕਰੀਬ ਪਹੁੰਚੀ ਤਾਂ ਉਸ ਨਾਲ ਅਚਾਨਕ ਇੱਕ ਬਜ਼ੁਰਗ ਟਕਰਾ ਗਿਆ। ਜਿਸ ਦੀ ਪਹਿਚਾਨ ਰੂਪ ਲਾਲ ਉਮਰ 72 ਸਾਲ ਵਾਸੀ ਤਿਬੜੀ ਰੋਡ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ। ਟ੍ਰੇਨ ਦੇ ਡਰਾਈਵਰ ਵੱਲੋਂ ਸੂਚਨਾ ਦਿੱਤੇ ਜਾਣ ਉਪਰੰਤ ਉਹ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਗਏ ਹਨ। ਜਿਨਾਂ ਨੇ ਦੱਸਿਆ ਹੈ ਕਿ ਮ੍ਰਿਤਕ ਰੂਪ ਲਾਲ ਘਰ ਤੋਂ ਸੈਰ ਕਰਨ ਲਈ ਨਿਕਲੇ ਸੀ ਅਤੇ ਅਚਾਨਕ ਰੇਲਵੇ ਲਾਈਨ ਕਰਾਸ ਕਰਦਿਆਂ ਉਹ ਗੱਡੀ ਨਾਲ ਟਕਰਾ ਗਏ।

  • ਪੰਜਾਬ : ਪੁਲਿਸ ਨੇ ਨਵੇਂ ਸਾਲ ਦੇ ਮੌਕੇ ‘ਤੇ ਸੁਰੱਖਿਆ ਦੇ ਕੀਤੇ ਖਾਸ ਪ੍ਰਬੰਧ, ਦੇਖੋ ਵੀਡਿਓ

    ਗੁਰਦਾਸਪੁਰ : ਨਵੇਂ ਸਾਲ ਦੀ ਆਮਦ ‘ਤੇ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਫਲੈਗ ਮਾਰਚ ਕੱਢਿਆ ਗਿਆ। ਜੋ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਡਾਕਖਾਨਾ ਚੌਂਕ, ਲਾਇਬ੍ਰੇਰੀ ਚੌਂਕ ਤੋਂ ਹੁੰਦਾ ਹੋਇਆ ਕਾਹਨੂੰਵਾਨ ਚੌਂਕ ਵਿਖੇ ਸਮਾਪਤ ਹੋਇਆ। ਫਲੈਗ ਮਾਰਚ ਵਿੱਚ ਟ੍ਰੈਫਿਕ ਪੁਲਿਸ, ਮਹਿਲਾ ਪੁਲਿਸ ਮੁਲਾਜ਼ਮ ਅਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨ ਵੀ ਸ਼ਾਮਿਲ ਸਨ। ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਭਗੌੜੇ ਅਤੇ ਅਪਰਾਧਿਕ ਰਿਕਾਰਡ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਲੋੜੀਂਦੇ ਵਿਅਕਤੀਆਂ ਨੂੰ ਵੀ ਟਰੇਸ ਕਰਕੇ ਫੜਿਆ ਜਾ ਰਿਹਾ ਹੈ।

    ਤਾਂ ਜੋ ਉਹ ਨਵੇਂ ਸਾਲ ‘ਤੇ ਕੋਈ ਅਪਰਾਧ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਹੋਟਲਾਂ ‘ਚ ਜਿੱਥੇ ਜਿੱਥੇ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰੋਗਰਾਮ ਹੋਣੇ ਹਨ। ਉਥੇ ਉਥੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਗੁਰਦਾਸਪੁਰ ਬਾਈਪਾਸ ‘ਤੇ ਵੀ ਹਾਈਟੈਕ ਚੌਕੀ ਲਗਾਈ ਗਈ ਹੈ। ਜੋ 24 ਘੰਟੇ ਵਾਹਨਾਂ ਦੀ ਚੈਕਿੰਗ ਕਰੇਗੀ। ਧੁੰਧ ਨੂੰ ਧਿਆਨ ‘ਚ ਰੱਖਦਿਆਂ ਸਰਹੱਦੀ ਖੇਤਰ ‘ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਤਾਂ ਜੋ ਕੋਈ ਅਪਰਾਧੀ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਨਵੇਂ ਸਾਲ ਮੌਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨਾ ਕਰਨ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ : ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁਲਾਜਮਾਂ ਨੇ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਬਟਾਲਾ : ਭਰ ਠੰਡ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜਮਾਂ ਨੇ ਆਪਣੀਆ ਮੰਗਾਂ ਨੂੰ ਲੈਕੇ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਪਾਰਕ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਪੁਤਲਾ ਫੂਕਿਆ। ਇਸ ਮੌਕੇ ਠੇਕਾ ਮੁਲਾਜਮਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਹਨ ਕਿ ਜੋ ਮੁਲਾਜਮ ਪਿਛਲੇ 15 ਸਾਲਾਂ ਤੋਂ ਠੇਕੇ ਉੱਤੇ ਕੰਮ ਕਰ ਰਹੇ ਹਨ।

    ਓਹਨਾਂ ਨੂੰ ਪੱਕੇ ਕਰਦੇ ਹੋਏ ਵਿਭਾਗ ਵਿੱਚ ਲਿਆ ਜਾਵੇ ਅਤੇ ਅੱਗੇ ਤੋਂ ਠੇਕਾ ਭਰਤੀ ਬੰਦ ਕੀਤੀ ਜਾਵੇ ਅਤੇ ਆਊਟ ਸੋਰਸ ਭਰਤੀ ਵੀ ਬੰਦ ਕੀਤੀ ਜਾਵੇ। ਓਹਨਾ ਕਿਹਾ ਕਿ ਪੰਜਾਬ ਸਰਕਾਰ ਓਹਨਾ ਨਾਲ ਬੈਠ ਕੇ ਮੀਟਿੰਗ ਕਰਨ ਦਾ ਸਮਾਂ ਦੇਵੇ ਅਤੇ ਓਹਨਾ ਦੀਆਂ ਮੰਗਾਂ ਸੁਣ ਕੇ ਉਹਨਾਂ ਦੀਆਂ ਮੰਗਾਂ ਨੂੰ ਪੁਰਾ ਕੀਤਾ ਜਾਵੇ। ਨਹੀਂ ਤਾਂ ਆਉਂਦੇ ਸਮੇ ਵਿੱਚ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

  • ਪੰਜਾਬ : ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਬਟਾਲਾ : ਵੇਰਕਾ ਕੈਟਲ ਫੀਡ ਪਲਾਂਟ ਘਣੀਏ ਕੇ ਬਾਂਗੜ ਫਤਿਹਗੜ੍ਹ ਚੂੜੀਆਂ ਵਿਖੇ ਠੇਕਾ ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈਕੇ ਭਰ ਠੰਡ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਠੇਕਾ ਸੰਘਰਸ਼ ਮੋਰਚਾ ਦੇ ਸੂਬਾਈ ਆਗੂ ਤੇ ਵੇਰਕਾ ਕੈਟਲ ਫੀਡ ਪਲਾਂਟ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਾ ਕਰਨ ਅਤੇ ਮੁੱਖ ਮੰਤਰੀ ਪੰਜਾਬ ਵੱਲੋੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਕੇ ਮੀਟਿੰਗਾਂ ਨਾ ਕਰਨ ਦੇ ਵਿਰੋਧ ਵਜੋਂ ਠੇਕਾ ਮੁਲਾਜ਼ਮਾਂ ਨੇ 9 ਦਸੰਬਰ ਨੂੰ ਲਾਡੋਵਾਲ ਨੇੜੇ ਅਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ਨੂੰ ਜ਼ਾਮ ਕੀਤਾ ਗਿਆ ਸੀ। ਜਾਮ ਦੇ ਦਬਾਅ ਸਦਕਾ ਮੁੱਖ ਮੰਤਰੀ ਦਫ਼ਤਰ ਵੱਲੋਂ ‘ਮੋਰਚੇ ਦੀ ਸੂਬਾ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ 20 ਦਸੰਬਰ ਨੂੰ 1 ਵਜ਼ੇ ਮੁੱਖ ਮੰਤਰੀ ਦਫ਼ਤਰ ਵਿੱਚ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਜਾਰੀ ਕਰਕੇ ਨੈਸ਼ਨਲ ਹਾਈਵੇ ਜਾਮ ਖੁਲਵਾਇਆ ਸੀ।

    ਪਰ ਅੱਜ ਜਦੋਂ ਹੀ “ਮੋਰਚੇ” ਦੀ ਸੂਬਾ ਕਮੇਟੀ ਮੀਟਿੰਗ ਕਰਨ ਲਈ ਮੁੱਖ ਦਫ਼ਤਰ ਪਹੁੰਚੇ ਤਾਂ ਪਿਛਲੇ ਵਰਤਾਰੇ ਦੀ ਤਰਾਂ ਹੀ ਇੱਕ ਵਾਰ ਫ਼ਿਰ ਮੁੱਖ ਮੰਤਰੀ ਪੰਜਾਬ 19 ਵੀਂ ਵਾਰ ਜਰੂਰੀ ਰੁਝੇਵਿਆਂ ਦਾ ਹਵਾਲਾ ਦੇਕੇ ‘ਮੋਰਚੇ’ ਨਾਲ ਇੱਕ ਵਾਰ ਫ਼ਿਰ ਮੀਟਿੰਗ ਕਰਨ ਤੋਂ ਭੱਜ ਗਏ।ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ 18 ਵਾਰ ਮੀਟਿੰਗ ਕਰਨ ਦਾ ਲਿਖਤੀ ਭਰੋਸ਼ੇ ਦੇਕੇ ਮੀਟਿੰਗ ਕਰਨ ਤੋਂ ਭੱਜ ਚੁੱਕੇ ਹਨ। ‘ਮੋਰਚਾ’ ਪੰਜਾਬ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। 

    ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ ਅਤੇ ਟ੍ਰਾਂਸਕੋ ਸਮੇਤ ਸਮੂਹ ਸਰਕਾਰੀ ਥਰਮਲ ਪਲਾਂਟਾਂ-ਹਾਈਡਲ ਪ੍ਰਾਜੈਕਟਾਂ, ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ, ਵਾਟਰ ਸਪਲਾਈ ਅਤੇ ਸੀਬਰੇਜ਼ ਬੋਰਡ, ਲੋਕ ਨਿਰਮਾਣ ਵਿਭਾਗ (ਬਿਜਲੀ ਵਿੰਗ) ਅਤੇ ਸਿਹਤ ਵਿਭਾਗ ਵਿੱਚ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਆਦਿ ਕੈਟਾਗਿਰੀਆਂ ਰਾਹੀਂ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਾ ਕਰਕੇ ਠੇਕਾ ਮੁਲਾਜ਼ਮਾਂ ਨਾਲ਼ ਧ੍ਰੋਹ ਕਮਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਪਣੇ ਪੌਣੇ 2 ਸਾਲਾਂ ਦੇ ਕਾਰਜਕਾਲ ਵਿੱਚ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਹਜ਼ੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸੁਹਿਰਦ ਨਹੀਂ ਹੈ।

  • पंजाब: 3 किलो हेरोइन सहित एक गिरफ्तार, देखें वीडियो

    बटाला : पुलिस ने बड़ी कार्रवाई करते हुए भारी मात्रा में हेरोइन बरामद की है। वहीं आरोपियों द्वारा पुलिस पर गोली चलाने की बात भी सामने आई है। जानकारी देते हुए डीएसपी सरवनजीत सिंह ने बताया की 28 दिसंबर को थाना किला लाल सिंह की पुलिस गांव भागोवाल के श्मशान घाट कलानौर रोड के पास मौजूद थी। जहां पुलिस ने एक मोटरसाइकल को अपनी ओर आते देखा। पुलिस ने संदेह के आधार पर मोटरसाइकल को रोकने की कोशिश की। लेकिन मोटरसाइकल पर सवार व्यक्तियों ने मोटरसाइकल को एकदम वापस मोड़ने की कोशिश की। लेकिन बाइक को वापस मुड़ते हुए अचानक मोटरसाइकल फिसल गई।

    पुलिस ने बाइक सवार एक युवक को काबू कर लिया। जिसकी पहचान सुरजीत सिंह उर्फ ​​​​सीता निवासी गांव दलम के तौर पर हुई है। लेकिन उसका दूसरा साथी बाइक चालक पुलिस पर गोली चलाते हुए फरार हो गया। उधर पुलिस ने जवाबी फायरिंग भी की, लेकिन चालक फरार होने में सफल हो गया। फरार आरोपी की पहचान अमृतपाल सिंह निवासी गांव नंगल के तौर पर हुई है। वहीं पुलिस की गिरफ्त में आए सुरजीत सिंह की तलाशी लेने पर उसके पास से करीब 3 किलो हेरोइन बरामद की है और दोनों आरोपियों के खिलाफ एनडीपीएस एक्ट, 307, 353, 186 आईपीसी व 25 आर्म्स एक्ट के तहत थाना किला लाल सिंह में मामला दर्ज किया गया है।

  • ਪੰਜਾਬ :16 ਦਿਨ ਤੋਂ ਲਾਪਤਾ ਵਿਅਕਤੀ ਦੀ ਲਾਸ਼ ਛੱਪੜ ਚੋਂ ਹੋਈ ਬਰਾਮਦ, ਦੇਖੋ ਵੀਡੀਓ 

    ਪਰਿਵਾਰ ਨੇ ਕਤਲ ਦੇ ਲਾਏ ਆਰੋਪ, ਪੁਲਿਸ ਕਰ ਰਹੀ ਜਾਂਚ

    ਗੁਰਦਾਸਪੁਰ: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਹਲਕਾ ਫਤਿਹਗੜ ਚੂੜੀਆਂ ਦੇ ਨਜਦੀਕ ਪਿੰਡ ਮਹਦੀਪੁਰ ਦਾ ਵਿਅਕਤੀ ਜਗਤਾਰ ਸਿੰਘ ਉਰਫ ਬਿੱਟੂ ਪੁੱਤਰ ਕੁਰਸ਼ੀਦ ਮਸੀਹ ਜੋ ਪਿੱਛਲੇ 16 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ। ਜਿਸ ਦੀ ਦੇਰ ਸ਼ਾਮ ਪਿੰਡ ਦੇ ਛੱਪੜ ਵਿਚੋਂ ਲਾਸ਼ ਮਿਲੀ ਹੈ। ਓਥੇ ਹੀ ਪਰਿਵਾਰਕ ਮੈਬਰਾਂ ਨੇ ਪਿੰਡ ਦੇ ਹੀ 4 ਵਿਅਕਤੀਆਂ ਉਪਰ ਬਿੱਟੂ ਦਾ ਕਤਲ ਕਰਨ ਦੇ ਕਥਿਤ ਤੋਰ ਤੇ ਦੋਸ਼ ਲਗਾਏ ਹਨ। 

    ਇਸ ਸਬੰਧੀ ਮ੍ਰਿਤਕ ਬਿੱਟੂ ਦੇ ਭਰਾ ਮੁਖਤਾਰ ਮਸੀਹ­ ਤੇ ਲੜਕੇ ਸਾਜਨ ਮਸੀਹ ਅਤੇ  ਭਾਬੀ ਤੋਸ਼ੀ ਨੇ ਪਿੰਡ ਦੇ ਹੀ ਕੁੱਝ ਵਿੱਅਕਤੀਆਂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੀ 11 ਦਸੰਬਰ ਤੋਂ  ਬਿੱਟੂ ਆਪਣੇ ਘਰੋਂ ਗਿਆ ਸੀ। ਜਿਸ ਨੂੰ ਇੱਕ ਵੀਡੀਓ ’ਚ ਪਿੰਡ ਦੇ ਰੰਧਾਵਾ ਪਰਿਵਾਰ ਦੇ ਘਰ ਵਿਆਹ‘ਚ ਜਾਗੋ ਸਮੇਂ ਦੇਖਿਆ ਗਿਆ ਸੀ।  ਉਹ ਉਸ ਤੋਂ ਬਾਅਦ ਘਰ ਨਹੀਂ ਪਰਤਿਆ ਅਤੇ ਉਸਨੂੰ ਲੱਭਣ ਦੀ ਪੂਰੀ ਕੋਸ਼ੀਸ਼ ਕੀਤੀ। ਪਰ ਉਸ ਦਾ ਕੁੱਝ ਪਤਾ ਨਹੀਂ ਲੱਗਿਆ । ਬੀਤੀ ਸ਼ਾਮ ਕੁੱਝ ਵਿੱਅਕਤੀਆਂ ਨੇ ਉਨਾਂ ਨੂੰ ਦੱਸਿਆ ਕਿ ਉਨਾਂ ਦਾ ਬਿੱਟੂ ਛੱਪੜ’ਚ ਮ੍ਰਿਤਕ ਪਿਆ ਹੈ ਅਤੇ ਜੱਦ ਉਨਾਂ ਨੇ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼  ਛੱਪੜ’ਚ ਤੇਰ ਰਹੀ ਸੀ | ਮ੍ਰਿਤਕ ਦੇ ਉਕਤ ਪਰਿਵਾਰਕ ਮੈਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਜਗਤਾਰ ਮਸੀਹ ਦਾ ਪਿੰਡ ਦੇ ਹੀ ਰੰਧਾਵਾ ਪਰਿਵਾਰ ਦੇ ਵਿੱਅਕਤੀਆਂ ਨੇ ਕਤਲ ਕੀਤਾ ਹੈ ਅਤੇ ਉਨਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ|

    ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਅਤੇ ਐਸ ਐਚ ਓ ਅਮੋਲਕਦੀਪ ਸਿੰਘ ਮੋਕੇ ਤੇ ਪਹੰਚ ਗਏ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਸਬੰਧੀ ਐਸ.ਐਚ.ਓ ਅਮੋਲਕਦੀਪ ਸਿੰਘ ਨੇ  ਕਿਹਾ ਕਿ ਉਨਾਂ ਨੂੰ ਪਿੰਡ ਮਹਦੀਪੁਰ ਦੇ ਛੱਪੜ’ਚ ਲਾਸ਼ ਹੋਣ ਦੀ ਖਬਰ ਮਿਲੀ ਸੀ ਅਤੇ ਉਨਾਂ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਮੁਢਲੀ ਤਫਤੀਸ਼’ਚ ਜਾਣਕਾਰੀ ਹਾਸਲ ਹੋਵੇਗੀ । ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।

  • ਪੰਜਾਬ: ਅਪਾਹਜ ਬਜ਼ੁਰਗ ਨੂੰ ਟੱਕਰ ਮਾਰ ਕੇ ਮੋਟਰਸਾਈਕਲ ਸਵਾਰ ਹੋਇਆ ਫਰਾਰ, ਦੇਖੋ ਵੀਡੀਓ

    ਗੁਰਦਾਸਪੁਰ: ਜਿਲੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਥੇ ਪਿੰਡ ਬੋਪਾਰਾਏ ਦੇ ਵਸੀਕ ਰਣਧੀਰ ਸਿੰਘ ਆਪਣੀ ਵੀਲ ਚੇਅਰ ਤੇ ਦਵਾਈ ਲੈਣ ਲਈ ਮੈਡੀਕਲ ਸਟੋਰ ਤੇ ਜਾ ਰਿਹਾ ਸੀ। ਤਦਿ ਪਿੱਛੋਂ ਇੱਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। 

    ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਖਮੀ ਰਣਧੀਰ ਸਿੰਘ ਦੇ ਪੁੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਅਪਾਹਿਜ ਹਨ ਟੱਕਰ ਇਨੀ  ਜ਼ਬਰਦਸਤ ਸੀ ਕਿ ਵਹੀਲ ਚੇਅਰ ਪੂਰੀ ਤਰ੍ਹਾਂ ਹੀ ਟੁੱਟ ਗਈ। ਇਸ ਦੌਰਾਨ ਉਹ ਮੌਕੇ ਤੇ ਹੀ ਡਿੱਗ ਪਏ ਅਤੇ ਵੀਲ ਚੇਅਰ ਵੀ ਟੁੱਟ ਗਈ ਅਤੇ ਮੋਟਰਸਾਈਕਲ ਸਵਾਰ ਮੌਕੇ ਤੋ ਫਰਾਰ ਹੋ ਗਿਆ।  ਉਸਦੇ ਪਿਤਾ ਨੂੰ ਲੋਕਾ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਗਿਆ।

    ਇਸ ਸਬੰਧ ਵਿੱਚ ਥਾਣਾ ਸਦਰ ਵਿਖੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਆਸ ਪਾਸ ਦੇ ਨੌਜਵਾਨਾਂ ਨੇ ਮੋਟਰਸਾਈਕਲ ਦੀ ਫੋਟੋ ਖਿੱਚ ਲਈ ਸੀ ਜੋ ਕਿ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

  • ਪੰਜਾਬ: ਪੁਰਾਣੀ ਰੰਜਿਸ਼ ਨੂੰ ਲੈ ਕੇ ਚਲਿਆ ਗੋਲੀਆਂ, ਇਕ ਜਖਮੀ ,ਦੇਖੋ ਵੀਡੀਓ

    ਗੁਰਦਾਸਪੁਰ: ਕਸਬਾ ਧਾਰੀਵਾਲ ਵਿਖੇ  ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ ਧਾਰੀਵਾਲ ਦੀ ਮਿਲ ਗਰਾਊਂਡ ਵਿਚ ਖੜ੍ਹੇ ਇਕ ਨੌਜਵਾਨ ਨੂੰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਸ਼ੈਲੀ ਪੁੱਤਰ ਜਗਦੀਸ਼ ਰਾਜ ਵਾਸੀ ਧਾਰੀਵਾਲ ਵਜੋਂ ਹੋਈ ਹੈ । ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਨੂੰ ਫੜਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੇ ਹਨ।

    ਜਪ ਨੇ ਦੱਸਿਆ ਕਿ ਉਹ ਅਤੇ ਸ਼ੈਲੀ ਸ਼ਾਮ ਕਰੀਬ ਪੰਜ ਵਜੇ ਮਿੱਲ ਗਰਾਊਂਡ ਧਾਰੀਵਾਲ ਵਿੱਚ ਖੜ੍ਹੇ ਸਨ। ਇਸ ਦੌਰਾਨ ਮੂੰਹ ਬੰਨ੍ਹ ਕੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਆਏ ਉਨ੍ਹਾਂ ਨੇ ਆਉਂਦਿਆਂ ਹੀ ਸ਼ੈਲੀ ਨੂੰ ਉਸਦਾ ਨਾਂ ਪੁੱਛਿਆ ਅਤੇ ਪਿਸਤੌਲ ਕੱਡ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆ ਸ਼ੈਲੀ ਦੇ ਪੱਟ, ਪੇਟ ਅਤੇ ਛਾਤੀ ਤੇ ਲਗਿਆ। ਇਸ ਦੌਰਾਨ ਜਦੋਂ ਉਸਨੇ ਪੱਥਰ ਚੁੱਕ ਕੇ ਹਮਲਾਵਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪਿਸਤੌਲ ਉਸਤੇ ਤਾਨ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਦੋਸਤਾਂ ਦੀ ਮਦਦ ਨਾਲ ਉਸਨੇ ਜ਼ਖਮੀ ਸ਼ੈਲੀ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ।

    ਮੌਕੇ ‘ਤੇ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਦੇ ਪਿੰਡ ਖੁੰਡਾ ਦੇ ਕਰਨ ਅਤੇ ਪਿੰਡ ਦੀਨਪੁਰ ਦੇ ਬੰਟੀ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ।  ਦੋਵਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ । ਜ਼ਖਮੀ ਸ਼ੈਲੀ ਬੰਟੀ ਦੇ ਗਰੁੱਪ ਦਾ ਮੈਂਬਰ ਹੈ ਅਤੇ ਕਰਨ ਗਰੁੱਪ ਦੇ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾਇਆ  ਸਨ। ਇਸ ਦੌਰਾਨ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਸ਼ੈਲੀ ਨੂੰ ਲੱਗੀਆਂ। ਉਨ੍ਹਾਂ ਕਿਹਾ ਕਿ ਪਿੰਡ ਦੀਨਪੁਰ ਵਿੱਚ ਬੁੱਧਵਾਰ ਰਾਤ ਨੂੰ ਵੀ ਹਵਾਈ ਫਾਇਰਿੰਗ ਹੋਈ ਸੀ ਅਤੇ ਸ਼ਾਇਦ ਇਹ ਘਟਨਾ ਇਸੇ ਨਾਲ ਜੁੜੀ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਤਾ ਜਾਵੇਗਾ।

  • ਪੰਜਾਬ : ਪੁਰਾਣੀ ਰੰਜਿਸ਼ ਨੂੰ ਲੈਕੇ 2 ਧਿਰਾਂ ‘ਚ ਚੱਲੇ ਇੱਟਾਂ-ਰੋੜੇ, ਦੇਖੋ ਵੀਡਿਓ

    ਬਟਾਲਾ :  ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਥਾਣਾ ਧਾਰੀਵਾਲ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਣੇ ਮੁਨੀਸ ਕੁਮਾਰ ਸਾਡੇ ਵਾਸੀ ਰੰਜੀਵ ਕਲੋਨੀ ਨੇ ਦੱਸਿਆ ਕਿ ਉਹਨਾ ਦੇ ਗੁਆਂਢ ਛੰਭੁ ਨਾਮ ਦਾ ਲੜਕਾ ਰਹਿੰਦਾ ਹੈ। ਕੁਝ ਮਹਿਨੇ ਪਹਿਲਾ ਇਸ ਕੋਲ ਵੈਪਨ ਸੀ। ਜਿਸ ਦੀ ਸੂਚਨਾ ਅਸੀ ਪੁਲਿਸ ਨੂੰ ਦਿੱਤੀ ਸੀ ਅਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਵੈਪਨ ਵੀ ਬਰਾਮਦ ਕੀਤਾ ਸੀ। ਇਹਨਾ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ। ਅਸੀ ਅਪਣਾ ਫਰਜ ਨਿਭਾਇਆ ਸੀ। ਪਰ ਹੁਣ ਇਹ ਜਮਾਨਤੀ ਬਾਹਰ ਆਏ ਹਨ ਅਤੇ ਰੰਜਿਸ਼ ਕਰਦੇ ਹੋਏ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਸਾਡੇ ਘਰ ਵਿੱਚ ਰਾਤ ਸਮੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਦ ਅਸੀ ਇਹਨਾ ਨੂੰ ਰੋਕਿਆ ਤਾ ਇਸਨੇ ਮੇਰੇ ਭਰਾ ਦੇ ਦਾਤਰ ਮਾਰ ਕਰ ਜਖਮੀ ਕਰ ਦਿਤਾ।

    ਜਿਸ ਦੀ ਸਾਡੇ ਕੋਲ ਸੀਸੀਟੀਵੀ ਵਿਡੀਉ ਵੀ ਹੈ। ਜਿਸ ਦੀ ਸੂਚਨਾ ਅਸੀ ਧਾਰੀਵਾਲ ਪੁਲਿਸ ਨੂੰ ਦੇ ਦਿਤੀ ਹੈ। ਜਦ ਦੂਸਰੀ ਧਿਰ ਛੰਬੂ ਦੀ ਭੈਣ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾ ਉਸ ਨੇ ਦੱਸਿਆ ਇਹ ਸਾਡੇ ਨਾਲ ਰੰਜਿਸ਼ ਰੱਖਦੇ ਹਨ ਅਤੇ ਪਹਿਲਾ ਵੀ ਮੈਰੇ ਭਰਾ ਨੂੰ ਨਜਾਇਜ ਵੈਪਨ ਦੇ ਕੇਸ ਵਿਚ ਨਜਾਇਜ ਫਸਾਇਆ ਸੀ ਅਤੇ ਹੁਣ ਫਿਰ ਇਹ ਸਾਡੇ ਨਾਲ ਝਗੜਾ ਕਰਦੇ ਹਨ। ਜਦ ਇਸ ਸਬੰਧੀ ਥਾਨਾ ਧਾਰੀਵਾਲ ਐਸਐਚਉ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾ ਆਖਿਆ ਕਿ ਦੋਨਾ ਧਿੜਾ ਦੇ ਲੋਕਾਂ ਦੇ ਸੱਟ ਲੱਗੀ। ਮੈਡੀਕਲ ਰਿਪੋਰਟ ਆਉਣ ਤੇ ਬਣਦੀ ਕਰਵਾਈ ਕੀਤੀ ਜਾਵੇਗੀ।