Category: Punjab>Rupnagar

  • ਪੰਜਾਬ : ਨਾਬਾਲਿਗ ਨੇ ਮੋਬਾਇਲ ਦੀ ਦੁਕਾਨ ‘ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

    ਗੁਰਦਾਸਪੁਰ : ਅੱਡਾ ਰਣਜੀਤ ਬਾਗ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਦੀ ਪਿਛਲੀ ਕੰਧ ਵਿੱਚ ਛੋਟਾ ਜਿਹਾ ਪਾੜ ਪਾ ਕੇ ਇੱਕ ਹਲਕੀ ਜਿਹੀ ਉਮਰ ਦਾ ਚੋਰ ਦੁਕਾਨ ਵਿੱਚ ਵੜ ਗਿਆ।  ਦੁਕਾਨ ਵਿੱਚੋਂ ਤਿੰਨ ਮੋਬਾਈਲ ,ਮੋਬਾਈਲ ਕਵਰ ਅਤੇ ਹੋਰ ਅਸੈਸਰੀ ਦੇ ਨਾਲ ਇਕ ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।  ਜਾਣਕਾਰੀ ਅਨੁਸਾਰ ਸਵੇਰੇ 4 ਵਜਕੇ 28 ਮਿੰਟ ਤੋਂ ਲੈ ਕੇ 4 ਵਜਕੇ 43 ਮਿਨਟ ਤੱਕ ਚੋਰ ਦੁਕਾਨ ਦੇ ਅੰਦਰ ਵੜ ਕੇ ਫਰੋਲਾ ਫਰਾਲੀ ਕਰਦਾ ਰਿਹਾ ਤੇ ਜੋ ਵੀ ਉਸ ਨੂੰ ਚੰਗਾ ਲੱਗਿਆ ਉਹ ਸਭ ਚੋਰੀ ਕਰਕੇ ਲੈ ਗਿਆ। 

    ਦੁਕਾਨ ਮਾਲਕ ਕਰਨਵੀਰ ਸਿੰਘ ਅਨੁਸਾਰ 6 ਮਹੀਨੇ ਪਹਿਲਾਂ ਵੀ ਉਸਦੀ ਦੁਕਾਨ ਵਿੱਚ ਚੋਰਾਂ ਨੇ ਚੋਰੀ ਕਰ ਲਈ ਸੀ। ਜਿਸ ਕਾਰਨ ਉਸ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਹਜੇ ਇਹ ਚੋਰੀ ਦੀ ਵਾਰਦਾਤ ਸੁਲਝਾਈ ਨਹੀਂ ਜਾ ਸਕੀ। ਫਿਰ ਦੁਬਾਰਾ ਉਸ ਦੀ ਦੁਕਾਨ ਵਿੱਚ ਚੋਰੀ ਕਰ ਲਈ ਗਈ ਹੈ। ਜੋ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ। ਉਸਨੇ ਦੱਸਿਆ ਕਿ ਚੋਰ ਵੱਲੋਂ ਦੁਕਾਨ ਦੇ ਪਿੱਛੇ ਵਾਲੀ 9 ਇੰਚੀ ਕੰਧ ਵਿੱਚ ਲਗਭਗ 10 ਇੰਚ ਦਾ ਪਾੜ ਪਾਇਆ ਗਿਆ। ਇਨੇ ਛੋਟੇ ਜਿਹੇ ਪਾੜ ਵਿੱਚੋਂ ਹੀ ਚੋਰ ਦੁਕਾਨ ਅੰਦਰ ਵੜਿਆ । ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਛੋਟੀ ਜਿਹੀ ਉਮਰ ਦਾ ਨਕਾਬਪੋਸ਼ ਚੋਰ ਕੈਦ ਵੀ ਹੋਇਆ ਹੈ।

    ਜੋ ਦੁਕਾਨ ਦੇ ਅੰਦਰ ਲਗਭਗ 15 ਮਿਨਟ ਫਰੋਲਾ ਫਰਾਲੀ ਕਰਦਾ ਰਿਹਾ ਤੇ 3 ਮੋਬਾਈਲ ਅਤੇ ਅਸੈਸਰੀ ਦੇ ਨਾਲ ਵੀ ਦੁਕਾਨ ਅੰਦਰ ਪਿਆ 1000 ਰੁਪਆ ਵੀ ਚੋਰੀ ਕਰਕੇ ਲੈ ਗਿਆ। ਉਸਨੇ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਦੀ ਗਸ਼ਤ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਦੁਕਾਨਦਾਰ ਮਿਲ ਕੇ ਆਪਣੇ ਤੌਰ ਤੇ ਚੌਕੀਦਾਰ ਰੱਖਣ ਦੀ ਸਲਾਹ ਕਰ ਰਹੇ ਹਨ। ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਚੋਰਾਂ ਨੂੰ ਠੱਲ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

  • ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਕੜਾਕੇ ਦੀ ਠੰਡ ਹੋਈ ਸ਼ੁਰੂ, ਦੇਖੋ ਵੀਡਿਓ

    ਬਟਾਲਾ : ਪੰਜਾਬ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ।  ਪੰਜਾਬ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਫਿਰ ਤੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹੇ ਬਟਾਲਾ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਵੀ ਜੋਰ ਫੜਿਆ ਹੈ। 

     ਅੱਜ ਬਟਾਲਾ ਦੇ ਆਸ ਪਾਸ ਗਹਿਰੀ ਧੁੰਦ ਛਾਈ ਹੋਈ ਹੈ। ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤੇ ਬਹੁਤ ਧੀਮੀ ਗਤੀ ਨਾਲ ਵਾਹਨ ਚਲ ਰਹੇ ਹਨ। ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਹਾ ਹੈ। ਉਸਤੋਂ ਅੱਗੇ ਬਿਲਕੁਲ ਨਜ਼ਰ ਨਹੀਂ ਆ ਰਿਹਾ। ਅਗਰ ਕਿਸੇ ਨੂੰ ਕੋਈ ਜਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ, ਖਾਸ ਕਰ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੋਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ। 

  • ਪੰਜਾਬ : ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ‘ਚ ਜਰੂਰਤਮੰਦ ਲੋਕਾਂ ਨੂੰ ਦਿਤੀ ਗਈ ਵਿੱਤੀ ਮਦਦ, ਦੇਖੋ ਵੀਡਿਓ

    ਬਟਾਲਾ : ਸਮਾਜ ਸੇਵੀ ਸੰਸਥਾ ਵਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਕਰਵਾਇਆ ਗਿਆ। ਜਿਸ ਚ ਅਕਾਲੀ ਦਲ ਨੇਤਾ ਸੁਚਾ ਸਿੰਘ ਛੋਟੇਪੁਰ ਸ਼ਾਮਿਲ ਹੋਏ। ਉਥੇ ਹੀ ਉਹਨਾਂ ਕਿਹਾ ਕਿ ਇਹ ਸਮਾਜ ਸੇਵੀ ਸੰਸਥਾ ਪਿਛਲੇ ਲੰਬੇ ਸਮੇ ਤੋਂ ਜਰੂਰਤਮੰਦ ਲੋਕਾਂ ਦੀ ਮਦਦ ਲਈ ਮਹੀਨੇ ਵਾਰ ਪੈਨਸ਼ਨ ਦੇ ਰਹੀ ਹੈ। ਜੋ ਇਕ ਵੱਡਾ ਉਪਰਾਲਾ ਹੈ। ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਇਹ ਦਿਨ ਉਹ ਚਲ ਰਹੇ ਹਨ, ਜਦ ਜ਼ੁਲਮ ਦੇ ਖਿਲਾਫ ਅਤੇ ਮਨੁੱਖਤਾ ਖਾਤਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਨੇ ਆਪਣਾ ਪੂਰਾ ਸਰਬੰਸ ਵਾਰ ਦਿਤਾ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਸਾਨੂ ਸਭ ਨੂੰ ਉਹਨਾਂ ਗੁਰੂਆਂ ਦੀ ਕੁਰਬਾਨੀ ਯਾਦ ਕਰਨ ਦੀ ਲੋੜ ਹੈ।

    ਉਹਨਾਂ ਦੇ ਦਿਤੇ ਉਪਦੇਸ਼ਾ ਅਤੇ ਦਿਖਾਏ ਗਏ ਮਾਰਗ ਤੇ ਚਲਾਣਾ ਚਾਹੀਦਾ ਹੈ ਅਤੇ ਬਿਨਾ ਕਿਸੇ ਧਰਮ ਦੇ ਭੇਦਭਾਵ ਦੇ ਮਨੁੱਖਤਾ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ।ਤੇ ਉਥੇ ਹੀ ਇਸ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਅੰਗਹੀਣ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਮਹੀਨੇ ਵਾਰ ਪੈਨਸ਼ਨ ਦੇ ਰਹੇ ਹਨ। ਇਹ ਦਿਹਾੜਾ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਮਨਾਇਆ ਗਿਆ ਹੈ ਅਤੇ ਅਗੇ ਵੀ ਉਹ ਆਪਣੇ ਕਾਰਜ਼ ਜਾਰੀ ਰੱਖਣਗੇ।

  • ਪੰਜਾਬ: ਪੁਲਿਸ ਦੇ ਸਾਹਮਣੇ 50 ਹਜ਼ਾਰ ਦੇ ਬੂਟਾਂ ਦਾ ਬੋਰਾ ਚੁੱਕ ਚੋਰ ਫਰਾਰ, ਦੇਖੋ ਵੀਡੀਓ 

    ਗੁਰਦਾਸਪੁਰ: ਜ਼ਿਲ੍ਹੇ ਵਿੱਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਗੜੀਧਾਰੀ ਮੋਟਰਸਾਈਕਲ ਸਵਾਰ ਇੱਕ ਰੈਡੀਮੇਡ ਸ਼ੋਰੂਮ ਦੇ ਬਾਹਰੋਂ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਬ੍ਰਾਂਡੇਡ ਜੁੱਤੀਆਂ ਨਾਲ ਭਰੀ ਬੋਰੀ ਚੁੱਕ ਕੇ ਲੈ ਗਿਆ। ਸ਼ੋਅਰੂਮ ਦੇ ਬਾਹਰੋਂ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਸ਼ੋਅਰੂਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਜਾਣਕਾਰੀ ਦਿੰਦੇ ਹੋਏ ਪੰਕ ਸ਼ੋਅਰੂਮ ਦੇ ਮਾਲਕ ਕਰਨ ਨੇ ਦੱਸਿਆ ਕਿ ਬੀਤੇ ਦਿਨ ਉਸਨੇ ਆਪਣੇ ਸ਼ੋਅਰੂਮ ਲਈ ਕੱਪੜੇ ਅਤੇ ਜੁੱਤੀਆਂ ਦਾ ਆਰਡਰ ਦਿੱਤਾ ਸੀ ਅਤੇ ਸਮਾਨ ਆਉਣ ਤੋਂ ਬਾਅਦ ਉਸਨੇ ਦੁਕਾਨ ਦੇ ਬਾਹਰ ਸਾਰਾ ਸਮਾਨ ਰਖਵਾ ਦਿੱਤਾ। ਉਹ ਗਾਹਕਾਂ ਨੂੰ ਸਮਾਨ ਦੇਣ ਵਿੱਚ ਰੁੱਝਿਆ ਹੋਇਆ ਸੀ ਜਦੋ ਇੱਕ ਨੌਜਵਾਨ ਮੋਟਰਸਾਈਕਲ ‘ਤੇ ਆਇਆ ਅਤੇ  ਜੁੱਤੀਆਂ ਨਾਲ ਭਰਿਆ ਬੈਗ ਚੁੱਕ ਕੇ ਆਪਣੇ ਮੋਟਰਸਾਈਕਲ ‘ਤੇ ਰੱਖ  ਉਥੋਂ ਫ਼ਰਾਰ ਹੋ ਗਿਆ ।

    ਦੁਕਾਨਦਾਰ ਨੂੰ ਸੀ.ਸੀ.ਟੀ.ਵੀ. ਦੇਖਣ ਤੋਂ ਬਾਅਦ ਪਤਾ ਲੱਗਾ ਕਿ ਜਦੋਂ ਨੌਜਵਾਨ ਨੇ ਉੱਥੋਂ ਜੁੱਤੀਆਂ ਨਾਲ ਭਰਿਆ ਬੈਗ ਉਠਾਇਆ, ਉਸੇ ਸਮੇਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਨਾਲ ਖੜ੍ਹੇ ਸਨ। ਪਰ ਉਕਤ ਨੌਜਵਾਨ ਨੇ ਸਰੇਆਮ ਚੋਰੀ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਬੈਗ ਵਿੱਚ ਸਾਰੇ ਬ੍ਰਾਂਡੇਡ ਜੁੱਤੇ ਸਨ, ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਦੀ ਹੈ । ਇਸ ਘਟਨਾ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਰਖ਼ਾਸਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

  • ਪੰਜਾਬ: ਦੁਕਾਨ ਚ ਚੋਰੀ ਕਰਦੇ ਲੋਕਾਂ ਨੇ ਚੋਰ ਨੂੰ ਕੀਤਾ ਕਾਬੁ, ਮੌਕੇ ਦੀ ਵੀਡਿਓ ਆਈ ਸਾਹਮਣੇ

    ਗੁਰਦਾਸਪੁਰ : ਸਿਨੇਮਾ ਰੋਡ ਤੇ ਕੁਮਾਰ ਬੁੱਕ ਸਟੋਰ ਤੇ ਚੋਰੀ ਕਰਦੇ ਦੋ ਚੋਰਾਂ ਨੂੰ ਲੋਕਾਂ ਵਲੋਂ ਫੜ ਲਿਤਾ ਗਿਆ ਅਤੇ ਦੋ ਚੋਰ ਮੌਕੇ ਤੋਂ ਫਰਾਰ ਹੋ ਗਏ। ਚੋਰਾਂ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

    ਦੁਕਨਾਦਾਰ ਅਤੇ ਲੋਕਾਂ ਨੇ ਕਿਹਾ ਕਿ ਚੋਰਾਂ ਵਲੋਂ ਦੇਰ ਰਾਤ ਦਰਵਾਜਾ ਤੋੜ ਕੇ ਬੁੱਕ ਸਟੋਰ ਚ ਚੋਰੀ ਕੀਤੀ ਜਾ ਰਹੀ। ਖੜਕਾ ਸੁਣ ਕੇ ਜਦੋਂ ਲੋਕ ਇਕੱਠੇ ਹੋ ਬਾਹਰ ਨਿਕਲੇ ਤਾਂ ਮੌਕੇ ਤੋਂ ਲੋਕਾਂ ਨੇ ਦੋ ਚੋਰਾਂ ਨੂੰ ਕਾਬੁ ਕਰ ਲਿਆ ਅਤੇ ਦੋ ਚੋਰ ਮੌਕੇ ਤੋਂ ਫਰਾਰ ਹੋ ਗਏ। ਲੋਕਾ ਨੇ ਚੋਰਾ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ। ਇਲਾਕਾ ਵਾਸੀ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਸਨ। 

  • ਪੰਜਾਬ: ਕੰਪਿਊਟਰ ਅਧਿਆਪਕਾਂ ਨੇ  ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਦੇਖੋ ਵੀਡੀਓ

    ਗੁਰਦਾਸਪੁਰ: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਜਿਲਾ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਯੂਨੀਅਨ ਗੁਰਦਾਸਪੁਰ ਦੇ ਜਰਨਲ ਸਕੱਤਰ ਨਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।

    ਉਹਨਾਂ ਦੱਸਿਆ ਕਿ ਸਾਲ 2011 ਵਿੱਚ ਅਕਾਲੀ ਸਰਕਾਰ ਰੈਗੂਲਰ ਕਰਨ ਦੇ ਬਾਵਜੂਦ ਪੱਕੇ ਮੁਲਾਜ਼ਮ ਵਾਲੇ ਲਾਭ ਨਹੀਂ ਮਿਲ ਰਹੇ। ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਕੰਪਿਊਟਰ ਅਧਿਆਪਕਾਂ ਨੂੰ ਬਣਦੇ ਲਾਭ ਦੇਣ ਬਾਰੇ ਲਿਖਿਆ ਸੀ ਤੇ ਪਿਛਲੀ ਦੀਵਾਲੀ ਤੇ ਸਿੱਖਿਆ ਮੰਤਰੀ ਨੇ ਜਨਤਕ ਅਤੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਛੇਵਾਂ ਤਨਖਾਹ ਕਮਿਸ਼ਨ ਤੇ ਸਿਵਲ ਸਰਵਿਸਿਸ ਰੂਲਜ ਡੇ ਰੂਪ ਵਿੱਚ ਦਿਵਾਲੀ ਗਿਫਟ ਦਿੱਤਾ ਜਾਵੇਗਾ। ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਲਾਭ ਨਹੀਂ ਦਿੱਤਾ ਗਿਆ। ਸਰਕਾਰ ਦੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਸਰਕਾਰ ਨਾਲ ਤਕਰੀਬਨ 50 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹੱਲ ਨਹੀਂ ਨਿਕਲਿਆ ਅਤੇ ਹੁਣ ਸਰਕਾਰ ਵੱਲੋਂ ਮੀਟਿੰਗਾਂ ਦੇ ਕੇ ਵੀ ਕਈ ਵਾਰ ਸਰਕਾਰ ਮੁੱਕਰ ਗਈ ਹੈ ਤੇ ਇਸ ਕੜੀ ਤਹਿਤ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।

  • ਪੰਜਾਬ: ਸੜਕ ਹਾਦਸੇ ਚ 25 ਸਾਲਾਂ ਦੇ ਡਾਕਟਰ ਦੀ ਮੋਤ, ਦੇਖੋਂ ਵੀਡਿਓ

    ਬਟਾਲਾ: ਜਿਲੇ ਦੇ ਨਜਦੀਕੀ ਪਿੰਡ ਸੁਚਾਨੀਆ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੋਤੇ 25 ਸਾਲਾਂ ਦੇ ਪੁੱਤਰ ਅਮੋਲਦੀਪ ਸਿੰਘ (ਡਾਕਟਰ ) ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਉਹਨਾਂ ਨੇ ਦੱਸਿਆ ਬਠਿੰਡਾ ਚ ਹੋਏ ਐਕਸੀਡੈਂਟ ਉਹਨਾਂ ਦੇ ਪੁਤ ਸਮੇਤ ਇਕ ਹੋਰ ਦੋਸਤ ਦੀ ਮੌਤ ਹੋਈ ਹੈ। ਪਰਿਵਾਰ ਨੇ ਕਿਹਾ ਕਿ ਕਾਰ ਵਿੱਚ ਚਾਰ ਲੋਕ ਸਨ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਏਡੀਜੀਪੀ ਪੁਲਿਸ ਗੁਰਵਿੰਦਰ ਸਿੰਘ ਦਾ ਭਾਣਜਾ ਸੀ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਐਡੀਜੀਪੀ ਮਾਮੇ ਅਤੇ ਦੋਸਤ ਨੇ ਕਿਹਾ ਅਮੋਲਦੀਪ ਸਿੰਘ ਬੁਹਤ ਹੀ ਮਿਲਣਸਾਰ ਅਤੇ ਹੋਣਹਾਰ ਬੱਚਾ ਸੀ। 8 ਸਾਲ ਦੀ ਡਾਕਟਰੀ ਦੀ ਪੜਾਈ ਤੋਂ ਬਾਅਦ ਕੁਝ ਹੀ ਦਿਨਾਂ ਚ ਉਸਨੇ ਲੋਕ ਸੇਵਾ ਲਈ ਡਾਕਟਰੀ ਲਾਈਨ ਵਿਚ ਉਤਰਨਾ ਸੀ।

    ਪਰ ਉਸ ਤੋਂ ਪਹਿਲਾਂ ਹੀ ਇਹ ਮੱਧ ਭਾਗਾ ਭਾਨਾ ਵਾਪਰ ਗਿਆ। ਇਹ 4 ਦੋਸਤ ਇਕ ਕਾਰ ਚ ਸਵਾਰ ਹੋ ਕੇ ਜਾ ਰਹੇ ਸੀ ਕਿ ਬਠਿੰਡੇ ਮਾਲ ਰੋਡ ਸੜਕ ਵਿੱਚ ਬਣੇ ਡਵਾਈਡਰ ਨਾਲ ਇਹਨਾਂ ਦੀ ਗੱਡੀ ਟਕਰਾ ਗਈ। ਇਸ ਹਾਦਸੇ ਵਿਚ ਅਮੋਲਦੀਪ ਸਿੰਘ ਸਮੇਤ ਉਸਦੇ ਦੋਸਤ ਦੀ ਮੌਤ ਹੋ ਗਈ। ਉਥੇ ਹੀ 2 ਹੋਰ ਦੋਸਤ ਜ਼ਖਮੀ ਹੋ ਗਏ । ਉਹਨਾਂ ਨੇ ਕਿਹਾ ਕਿ ਇਹ ਦੁੱਖ ਕਦੇ ਨਾਂ ਭੁੱਲਣ ਵਾਲਾ ਹੈ। ਓਥੇ ਹੀ ਏਡੀਜੀਪੀ ਗੁਰਿੰਦਰ ਸਿੰਘ ਢਿਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਮਾਲ ਰੋਡ ਤੇ ਮਜੂਦ ਉਸ ਡਵਾਈਡਰ ਨੂੰ ਠੀਕ ਕਰਵਾਇਆ ਜਾਵੇ ਤਾਂਕਿ ਅੱਗੇ ਸਮੇ ਵਿੱਚ ਕੋਈ ਐਸਾ ਦੁਖਦਾਈ ਹਾਦਸਾ ਨਾ ਵਾਪਰੇ ਕਿਉਕਿ ਉਸ ਜਗ੍ਹਾ ਤੇ ਪਹਿਲਾ ਵੀ ਕਈ ਹਾਦਸੇ ਹੋ ਚੁੱਕੇ ਹਨ।

  • ਪੰਜਾਬ: ਨਰਸਿੰਗ ਦੇ ਵਿਦਿਆਰਥੀਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਦਿੱਤਾ ਖਾਸ ਸੁਨੇਹਾ, ਦੇਖੋਂ ਵੀਡਿਓ

    ਬਟਾਲਾ: ਸ਼ਹਿਰ ਧਾਰੀਵਾਲ ਦੀ ਸਿਹਤ ਸਟਾਫ ਦੀ ਪੜਾਈ ਅਤੇ ਕੋਰਸਾਂ ਨਾਲ ਜੁੜੀ ਇੱਕ ਸੰਸਥਾ ਵਿੱਚ ਪੜ ਰਹੇ ਵਿਦਿਆਰਥੀਆਂ ਨੇ ਇੱਕ ਨਿਵੇਕਲਾ ਉਪਰਾਲਾ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਲਾਨਾ ਸਮਾਗਮ ਦੌਰਾਨ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਫੂਡ ਸਟਾਲ ਲਗਾਏ ਅਤੇ ਵੱਖ-ਵੱਖ ਸਟਾਲਾਂ ਦੇ ਉੱਪਰ ਬੱਚਿਆਂ ਨੇ ਖੁਦ ਹੀ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਸਮਾਗਮ ਵਿੱਚ ਹਾਜ਼ਰ ਲੋਕਾਂ ਨੂੰ ਖਿਲਾਈਆਂ ਗਈਆ। ਇਨ੍ਹਾਂ ਵਿੱਚ ਕਈ ਤਰ੍ਹਾਂ ਦਾ ਆਧੁਨਿਕ ਅਤੇ ਫਾਸਟ ਫੂਡ ਦੀਆਂ ਆਈਟਮਾਂ ਵੀ ਸ਼ਾਮਿਲ ਸਨ। ਜਿਸ ਦਾ ਇਸ ਵਿਦਿਅਕ ਸੰਸਥਾ ਵਿੱਚ ਪੜ੍ਹਾਈ ਕਰ ਰਹੇ ਲਗਭਗ ਸਾਰੇ ਹੀ ਵਿਦਿਆਰਥੀਆਂ , ਸਲਾਨਾ ਸਮਾਗਮ ਵਿੱਚ ਆਏ ਉਹਨਾਂ ਦੇ ਮਾਪਿਆਂ , ਵਿਦਿਅਕ ਅਦਾਰੇ ਦੇ ਸਮੂਹ ਸਟਾਫ ਤੇ ਪ੍ਰਬੰਧਕਾਂ ਨੇ ਵੀ ਖੂਬ ਆਨੰਦ ਮਾਣਿਆ।10 ਰੁਪਏ ਦੇ ਇੱਕ ਟੋਕਨ ਦੇ ਨਾਲ ਵੱਖ-ਵੱਖ ਸਟਾਲਾਂ ਤੋਂ ਵਿਦਿਆਰਥੀ ਵੱਲੋਂ ਤਿਆਰ ਕੀਤੀਆਂ ਗਈਆਂ ਖਾਣ ਪੀਣ ਵਾਲੀਆਂ ਇਹ ਚੀਜ਼ਾਂ ਮਿਲ ਰਹੀਆਂ ਸਨ।

    ਵਿਦਿਆਰਥੀਆਂ ਅਨੁਸਾਰ ਇਹ ਸਭ ਉਹਨਾਂ ਨੇ ਇੱਕ ਖਾਸ ਸੰਦੇਸ਼ ਸਮਾਜ ਦੇ ਲੋਕਾਂ ਨੂੰ ਦੇਣ ਲਈ ਕੀਤਾ ਹੈ ਕਿ ਆਨਲਾਈਨ ਆਰਡਰ ਦੇ ਕੇ ਖਾਣ ਪੀਣ ਦੀਆਂ ਚੀਜ਼ਾਂ ਘਰ ਮੰਗਵਾ ਕੇ ਇਕੱਲਿਆਂ ਖਾਣ ਦੀ ਬਜਾਏ ਘਰ ਵਿੱਚ ਹੀ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਖਾਣ। ਘਰ ਵਿੱਚ ਮਿਲ ਬੈਠ ਕੇ ਖਾਣ ਪੀਣ ਨਾਲ ਆਪਸੀ ਪਿਆਰ ਤਾਂ ਵਧਦਾ ਹੀ ਹੈ ਨਾਲ ਹੀ ਘਰ ਵਿੱਚ ਤਿਆਰ ਕੀਤੀਆਂ ਚੀਜ਼ਾਂ ਬਾਰੇ ਤੁਹਾਨੂੰ ਆਪਣੀ ਸਿਹਤ ਬਾਰੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਝਲਣਾ ਪੈਂਦਾ। ਗੱਲਬਾਤ ਦੌਰਾਨ ਵੱਖ-ਵੱਖ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕਾਲਜ ਦੇ ਸਲਾਨਾ ਸਮਾਗਮ ਵਿੱਚ ਫੂਡ ਸਟਾਲ ਲਗਾਉਣ ਦਾ ਮੁੱਖ ਮਕਸਦ ਇਹ ਹੈ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਟੈਕਨੋਲੋਜੀ ਦੇ ਕਾਰਨ ਲੋਕ ਘਰ ਬੈਠੇ ਹੀ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੇ ਸਮਾਨ ਦੇ ਆਨਲਾਈਨ ਆਰਡਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਕੁਝ ਹੀ ਦੇਰ ਬਾਅਦ ਰੈਸਟੋਰੈਂਟ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਤਿਆਰ ਕਰਕੇ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਦਿੰਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਖਾਣਾ ਬਣਾਉਣਾ ਇੱਕ ਵੱਡੀ ਕਲਾ ਹੈ। ਜਿਸ ਨੂੰ ਅੱਜ ਦੀ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ।

    ਦੂਜਾ ਇਹ ਕਿ ਜਦੋਂ ਵੀ ਆਨਲਾਈਨ ਆਰਡਰ ਕੀਤਾ ਜਾਂਦਾ ਹੈ ਤਾਂ ਜਿਆਦਾਤਰ ਵੇਖਿਆ ਗਿਆ ਹੈ ਕਿ ਘਰ ਦਾ ਹਰ ਮੈਂਬਰ ਆਪਣੀ ਆਪਣੀ ਮਰਜ਼ੀ ਦੀ ਚੀਜ਼ ਆਰਡਰ ਕਰਦਾ ਹੈ, ਤੇ ਬੈਠ ਕੇ ਖਾਂਦਾ ਹੈ। ਜਦ ਕਿ ਪਰਿਵਾਰ ਨਾਲ ਮਿਲ ਬੈਠ ਕੇ ਖਾਣ ਦੀ ਪੁਰਾਣੀ ਰਵਾਇਤ ਵੀ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਵਿਦਿਆਰਥੀਆਂ ਕਿਹਾ ਕਿ ਫੂਡ ਸਟਾਲ ਦੇ ਦੌਰਾਨ ਫੂਡ ਬਣਾ ਕੇ ਸਰਵ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਖਾਣਾ ਬਣਾਉਣ ਨੂੰ ਹਰ ਵਿਅਕਤੀ ਸਿੱਖੇ ਅਤੇ ਬਾਜ਼ਾਰ ਵਿੱਚ ਤਿਆਰ ਫਾਸਟ ਫੂਡ ਖਾਣ ਦੀ ਬਜਾਏ ਆਪਣੇ ਘਰ ਵਿੱਚ ਚੰਗੀਆਂ ਵਸਤੂਆਂ ਦਾ ਪ੍ਰਯੋਗ ਕਰਕੇ ਬਣਾਈਆਂ ਗਈਆਂ ਖਾਣ ਪੀਣ ਦੀਆਂ ਵਸਤੂਆਂ ਨੂੰ ਤਰਜੀਹ ਦੇਣ। ਕਿਉਂਕਿ ਬਾਜ਼ਾਰ ਦੇ ਫਾਸਟ ਫੂਡ ਵਿੱਚ ਮੈਦਾ ਅਰਾਰੋਟ ਆਦਿ ਜਿਹੇ ਹਾਨੀਕਾਰਕ ਪਦਾਰਥ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਘਰ ਵਿੱਚ ਮਿਲ ਬੈਠ ਕੇ ਖਾਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਆਪਸ ਦੇ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਕੱਠੇ ਰਲ ਮਿਲ ਕੇ ਬੈਠ ਕੇ ਖਾਣ ਦੇ ਨਾਲ ਪਰਿਵਾਰ ਦਾ ਪਿਆਰ ਵੀ ਵੱਧਦਾ ਹੈ।

  • पंजाबः छापेमारी करने गई GST विभाग की टीम दुकान में छोले कुलचे खाने की हरकत कैमरे में हुई कैद, देखें वीडियो

    कैमरे में कैद कर्मचारियों ने ने अलग-अलग जवाब

    बटालाः सरकारी विभाग के कर्मचारियों पर अक्सर सवालिया निशान देखने को मिलते हैं। ऐसी ही एक तस्वीर मीडिया के कैमरे में उस वक्त कैद हुई जब जीएसटी विभाग की टीम ने असिस्टेंट कमिश्नर के नेतृत्व में बटाला के सिविल अस्पताल रोड पर महाजन क्रॉकरी होलसेल दुकान में छापेमारी करने पहुंची। लेकिन छापेमारी के दौरान शायद जीएसटी विभाग के कुछ कर्मचारियों को भूख लग गई थी। इस दौरान उन्होंने अपनी ड्यूटी को दरकिनार करते हुए उक्त दुकानदार से कुलचे-छोले का ऑर्डर दिया और खाने लगे, जो छापेमारी के दौरान मीडिया के कैमरे में कैद हो गया। जब कर्मचारियों को कैमरे के बारे में पता चला, तो उन्होंने छोले कुलचे छोड़ कर अपना काम करने का नाटक करना शुरू कर दिया।

    जब मीडिया ने सवाल किया कि छापेमारी के दौरान अपनी ड्यूटी को साइड पर रखकर दुकानदार से छोले-कुलचे-मंगवाकर खाने की इजाजत कितनी जायज है, तो छोले-कुलचे खा रहे कर्मचारियों ने अलग-अलग जवाब दिए। मंदीप नाम के एक कर्मचारी ने कहा कि हमने नहीं मंगवाए है, दुकानदार की ओर से ही ऑर्डर दिया गया है। जबकि प्रेम कर्मचारी ने कहा कि उन्होंने तो कुलचे खाए ही नहीं। वहीं पुलिस की वर्दी में एक पुलिस अधिकारी धर्मपाल ने कहा कि उसने ये कुलचे-छोले अपने पास से मंगवाए थे। ऐसे में अब सवाल यह खड़ा होता है कि जिस दुकान पर अधिकारी छापेमारी करने गए है। उसी दुकानदार से छोले-कुलचे मंगवाकर खाना कितना जायज है। 

    वहीं दूसरी ओर टीम के साथ पहुंचे जीएसटी विभाग के सहायक आयुक्त सुनील कुमार ने बताया कि जीएसटी को लेकर उक्त दुकानदार के रिकार्ड व सामान का मिलान किया जा रहा है। ऐसे में अभी कुछ भी कहना ठीक नहीं होगा। उन्होंने कहा कि अगर कोई कमी पाई गई तो यह लाखों रुपए की हो सकती है। जब उक्त दुकानदार से कर्मचारियों द्वारा ड्यूटी के दौरान छोले-कुलचे खाने के बारे में पूछा गया तो सहायक आयुक्त दो टूक जवाब देकर अपने कर्मचारियों को बचाते नजर आए। लेकिन आखिरकार मीडिया ने बार-बार पूछा गया और उन्होंने माना कि जिस जगह पर छापेमारी की गई है, वहां से खाना मंगवाना बिल्कुल गलत है और कर्तव्य में लापरवाही है।

  • ਪੰਜਾਬ: ਚਾਈਨਾ ਡੋਰ ਦੇ ਖਿਲਾਫ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੱਢਿਆ ਮਾਰਚ, ਦੇਖੋਂ ਵੀਡਿਓ

    ਬਟਾਲਾ: ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਬਟਾਲਾ ਦੀਆ ਸੜਕਾਂ ਤੇ ਸਕੂਲੀ ਵਿਦਿਆਰਥੀਆਂ ਵਲੋਂ ਇਕ ਮਾਰਚ ਕੱਢਿਆ ਗਿਆ। ਇਸ ਦੌਰਾਨ ਬੱਚਿਆਂ ਅਤੇ ਪਤੰਗਬਾਜ਼ੀ ਦਾ ਸ਼ੌਕ ਰੱਖਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਧਾਗੇ ਦੀ ਵਰਤੋਂ ਨਾਂ ਕਰਨ। ਇਹ ਚਾਈਨਾ ਧਾਗਾ ਜਾਨਲੇਵਾ ਸਾਬਿਤ ਹੋ ਰਹੀ ਹੈ। ਇਸ ਪੰਛੀਆਂ ਅਤੇ ਲੋਕਾਂ ਦੀਆ ਜਾਨਾਂ ਲਈ ਖ਼ਤਰਾ ਸਾਬਤ ਹੋ ਰਹੀ ਹੈ। ਇਸਲਈ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਇਸ ਦੀ ਵਰਤੋਂ ਨਾਂ ਕੀਤੀ ਜਾਵੇ।

    ਉਹਨਾਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਦੇ ਇਕ ਪੱਖ ਨਾਲ ਸੈਂਥੇਟਿਕ ਡੋਰ ( ਚਾਈਨਾ ਡੋਰ ) ਵਿਰੁੱਧ ਜਾਗਰੂਕਤਾ ਰੈਲੀ ਕੱਢ ਰਹੇ ਹਨ। ਉਥੇ ਹੀ ਇਸ ਰੈਲੀ ਚ ਸ਼ਾਮਿਲ ਪੁਲਿਸ ਪ੍ਰਸ਼ਾਸ਼ਨ ਦੇ ਅਧਕਾਰੀਆਂ ਦਾ ਕਹਿਣਾ ਸੀ ਕਿ ਡੀਸੀ ਗੁਰਦਾਸਪੁਰ ਦੇ ਆਦੇਸ਼ਾ ਤੇ ਇਸ ਡੋਰ ਤੇ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸ਼ਨ ਵਲੋਂ ਲਗਾਤਾਰ ਦੁਕਾਨਾਂ ਤੇ ਰੇਡ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਸ ਪਲਾਸਟਿਕ ਧਾਗੇ ਨੂੰ ਵੇਚਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਹਿਯੁਗ ਦੇਣ ਤਾ ਹੀ ਇਸ ਤੇ ਲਗਾਮ ਲਗਾਈ ਜਾ ਸਕਦੀ ਹੈ।