Category: Punjab>Rupnagar

  • ਪੰਜਾਬ: ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਲਿੱਤਾ ਝੋਨੇ ਦੀ ਖਰੀਦ ਦਾ ਜਾਇਜ਼ਾ, ਦੇਖੋ ਵੀਡੀਓ

    ਪੰਜਾਬ: ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਲਿੱਤਾ ਝੋਨੇ ਦੀ ਖਰੀਦ ਦਾ ਜਾਇਜ਼ਾ, ਦੇਖੋ ਵੀਡੀਓ

    ਜਸਵਿੰਦਰ ਬੇਦੀ /ਗੁਰਦਾਸਪੁਰ:1 ਅਕਤੂਬਰ ਤੋਂ ਪੰਜਾਬ ਭਰ ਵਿੱਚ ਪੈਡੀ ਸੀਜਨ ਦੀ ਸ਼ੁਰੂਆਤ ਹੁੰਦੇ ਸਾਰ ਹੀ ਪੰਜਾਬ ਸਰਕਾਰ ਨੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਸਨ ਜਿਸ ਦੇ ਚਲਦਿਆਂ ਅੱਜ ਫੂਡ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਕੱਟਾਰੂ ਚੱਕ ਨੇ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕੀਤਾ ਜਿਨਾਂ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਜ਼ਿਲਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ , ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ  ਨਾ ਆਉਣ ਦਿੱਤੀ ਜਾਵੇ ।

     ਇਸ ਮੌਕੇ ਤੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਹੋਇਆਂ ਲਾਲ ਚੰਦ ਕੱਟਾਰੂ ਚੱਕ  ਫੂਡ ਸਪਲਾਈ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬ ਦੀ ਇਕਨੌਮੀ ਵਿੱਚ ਝੋਨਾ ਤੇ ਕਣਕ ਬਹੁਤ ਮਹੱਤਵ ਰੱਖਦੇ ਹਨ। ਚਾਹੇ ਪੰਜਾਬ ਅੰਦਰ ਬਰਸਾਤ ਨੇ ਆਪਣੀ ਮਾਰ ਕੀਤੀ ਹੈ । ਪਰ ਇਸ ਵਾਰ ਪਿਛਲੀ ਵਾਰ ਨਾ ਉਹ ਵੀ ਜਿਆਦਾ ਪੰਜਾਬ ਵਿੱਚ ਝੋਨੇ ਦੀ ਪੈਦਾਵਾਰ ਹੋਈ ਹੈ, ਜਿਸ ਨਾਲ ਪੰਜਾਬ ਵਿੱਚ ਕਿਸਾਨ ਅਤੇ ਆੜਤੀਆਂ ਨਾਲ ਮਿਲ ਪ੍ਰਬੰਧਕ ਵੀ ਖੁਸ਼ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਅੰਦਰ ਕੋਈ ਦਿੱਕਤ ਪੇਸ਼ ਨਾ ਆਵੇ ਇਸ ਕਰਕੇ ਪੂਰੇ ਪੰਜਾਬ ਵਿੱਚ ਮੰਡੀਆਂ ਵਿੱਚ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸਾਡੇ ਅੱਠ ਕਿਸਾਨ ਇਹਨਾਂ ਦਿਨਾਂ ਵਿੱਚ ਪੰਜਾਬ ਦੀਆਂ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਵੇਗਾ। ਜਿਸ ਕਾਰਨ ਪੂਰੇ ਪੰਜਾਬ ਵਿਚ 1854 ਖਰੀਦ ਕੇਂਦਰ ਬਣਾਏ ਗਏ ਹਨ। 5 ਅਕਤੂਬਰ ਤੱਕ ਇਹਨਾਂ ਖਰੀਦ ਕੇਂਦਰਾਂ ਵਿੱਚ 3 ਲੱਖ  28 ਹਜ਼ਾਰ ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਹੈ ਅਤੇ ਖੁਸ਼ੀ ਇਸ ਗੱਲ ਦੀ ਹੈ , ਕਿ  2 ਲੱਖ 58 ਹਜ਼ਾਰ ਮੈਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਹੁਣ ਤੱਕ ਲਗਭਗ 85 ਹਜਾਰ ਕਰੋੜ ਰੁਪਿਆ ਆ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਚੁੱਕਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਹੁਣ ਕਿਸਾਨਾਂ ਦਾ ਜਿਸ ਦਿਨ ਝੋਨਾ ਮੰਡੀ ਵਿੱਚ ਆਏਗਾ ਉਸੇ ਦਿਨ ਹੀ ਮੰਡੀ ਵਿੱਚੋਂ ਝੋਨਾ ਚੁੱਕਿਆ ਜਾਵੇਗਾ। ਜਿੱਥੇ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਮੰਡੀਆਂ ਵਿੱਚ ਬਾਸਮਤੀ ਦਾ ਰੇਟ ਵੀ ਵਧੀਆ ਦਿੱਤਾ ਜਾ ਰਿਹਾ ਹੈ । ਅਗਰ ਕਿਸੇ ਵਜਹਾ ਕਾਰਨ ਮੰਡੀ ਵਿੱਚ ਕਿਸਾਨ ਦੀ ਬਾਸਮਤੀ ਦਾ ਰੇਟ ਘਟਦਾ ਹੈ ਤਾਂ ਪੰਜਾਬ ਸਰਕਾਰ ਉਸ ਰੇਟ ਨੂੰ ਪੂਰਾ ਕਰੇਗੀ। ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਹੈ।

  •  ਪੰਜਾਬ : ਸੰਜੇ ਸਿੰਘ ਉਪਰ ਈ ਡੀ ਦੀ ਕਾਰਵਾਈ ਤੋ ਭੜਕੇ ਆਪ ਵਰਕਰਾ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ , ਦੇਖੋ ਵੀਡੀਓ

     ਪੰਜਾਬ : ਸੰਜੇ ਸਿੰਘ ਉਪਰ ਈ ਡੀ ਦੀ ਕਾਰਵਾਈ ਤੋ ਭੜਕੇ ਆਪ ਵਰਕਰਾ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ , ਦੇਖੋ ਵੀਡੀਓ

    ਗੁਰਦਾਸਪੁਰ/ ਜਸਵਿੰਦਰ ਬੇਦੀ :  ਦਿੱਲੀ ਵਿੱਚ ਆਪ ਆਗੂ ਸੰਜੇ ਸਿੰਘ ਉਪਰ ਈਡੀ ਦੀ ਕਾਰਵਾਈ ਵਿਰੁੱਧ ਗੁਰਦਾਸਪੁਰ ਦੇ ਡਾਕ ਖਾਣੇ ਵਿਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਮਨ ਬਹਿਲ ਅਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ  ਮੌਦੀ ਸਰਕਾਰ ਦੇ ਵਿਰੋਧ ਰੌਸ਼ ਪ੍ਰਦਰਸ਼ਨ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

    ਇਸ ਸੰਬਧੀ ਆਪ ਪਾਰਟੀ ਦੇ ਨੇਤਾ ਨੇ ਕਿਹਾ ਕਿ ਇੰਡੀਅਨ ਅਲਾਇੰਸ ਅਤੇ 2024 ਦੀਆ ਚੌਣਾ ਦੀ ਬੋਖਲਾਹਟ ਵਿੱਚ  ਕੇਂਦਰ ਸਰਕਾਰ ਜਾਣਬੁਝ ਕੇ ਆਪ ਆਗੂਆ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਦੇ ਵਿਰੋਧ ਵਿਚ ਫਿਲਹਾਲ,ਅੱਜ  ਪੰਜਾਬ ਭਰ ਵਿਚ ਰੌਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੇਕਰ ਕੇਂਦਰ  ਸਰਕਾਰ ਆਪਣੀਆ  ਹਰਕਤਾ ਤੋ ਬਾਝ ਨਾ ਆਈ ਤਾ ਜਲਦ ਹੀ ਦਿੱਲੀ ਵਿਚ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

  • पंजाबः बंदूक के बल पर पूर्व सैनिक की कार और नगदी छीनकर लुटेरे हुए फरार, देखें वीडियो

    पंजाबः बंदूक के बल पर पूर्व सैनिक की कार और नगदी छीनकर लुटेरे हुए फरार, देखें वीडियो

    गुरदासपुरः जिले के झंडे चक बाईपास के पास मोटरसाइकिल सवार दो लुटेरों ने मनयारी की दुकान बंद कर घर लौट रहे पूर्व सैनिक पर पिस्तौल और हथियारों से हमला कर घायल कर दिया और स्विफ्ट कार, कीमती मोबाइल और 16 हजार लूटकर लुटेरे फरार हो गए। राहगीरों ने पूर्व सैनिक को सिविल अस्पताल गुरदासपुर पहुंचाया। जहां डॉक्टरों ने उसका इलाज शुरू कर दिया और पुलिस को सूचित कर दिया गया है। पीड़ित पूर्व सैनिक व दुकानदार वरिंदर कुमार ने जानकारी देते हुए बताया कि वह आदर्श कॉलोनी दीनानगर में मनयारी की दुकान पर ही काम करता है और बीती रात वह दुकान बंद करके घर से सब्जी खरीदने आया था।

    फिर उसने दीनानगर के रवि पैलेस और झंडे चक बाईपास के पास एक रेहड़ी वाले से सब्जी खरीदी, फिर जब वह वापस जाने लगा तो एक मोटरसाइकिल पर आए 2 लुटेरों ने उसे रोक लिया। इस दौरान लुटेरों ने गाड़ी के सामने अपनी मोटरसाइकिल लगा दी और उन पर हमला कर दिया। जिसके बाद लुटेरों ने पिस्तौल के बल उसे गाड़ी से बाहर आने का इशारा किया। पीड़ित का कहना है कि लुटेरों के हाथ में तेजधार हथियार भी थे। पीड़ित ने कहा कि जब उसने विरोध किया तो लुटेरों ने उस पर हथियारों से हमला करते हुए उसे घायल कर दिया।

    जिसके बाद लुटेरों ने पिस्तौल के बल पर उसकी स्विफ्ट गाड़ी, 16000 नगदी और जरूरी कागजात और मोबाइल फोन छीन पठानकोट की तरफ भाग गए। पीड़ित ने कहा कि इस संबंध में दीनानगर पुलिस स्टेशन को भी सूचित कर दिया है। वहीं दूसरी ओर सिविल अस्पताल की एसएमओ डॉक्टर चेतना ने बताया कि उनके पास वरिंदर कुमार नाम के एक व्यक्ति का केस आया है। जो लूटपाट के दौरान घायल हो गया था और उसका इलाज सिविल अस्पताल में चल रहा है और हमने पुलिस प्रशासन को सूचित कर दिया है।

  • पंजाब: घर में घुसकर बदमाशों में व्यक्ति पर चलाई गोलियां, एक घायल, देखें वीडियो

    पंजाब: घर में घुसकर बदमाशों में व्यक्ति पर चलाई गोलियां, एक घायल, देखें वीडियो

    गुरदासपुर: बटाला के गांव शाहबाद से बड़ी खबर सामने आई है। जहां देर रात बदमाशों की दबंगई सरेआम नजर आई। मिली जानकारी के मुताबिक बदमाशों ने घर में घुसकर व्यक्ति पर फायरिंग कर दी। बताया जा रहा है कि गांव शाहबाद में कुछ दिन पहले 2 गुटों में हुए मामूली झगड़े को लेकर ईवर देर रात एक गुट के लोगों ने दूसरे गुट के एक व्यक्ति के घर में घुसकर फायरिंग कर दी।

    इस दौरान एक व्यक्ति को गोली लगने से घायल हो गया। घायल को अमृतसर इलाज के लिए भेज गया है। वहीं, घटना की जानकारी मिलते ही पुलिस ने जांच शुरू कर दी है। बटाला के सिविल अस्पताल में इलाज के लिए आये सुमनप्रीत वासी शाहबाद ने बताया कि बुधवार को उसका कुछ लोगों के साथ मामूली तकरार हुई थी। जिसके बाद देर रात रंजिश के कारण वह लोग व्यक्ति के घर में आए और उस पर 2 गोलियां चला दी। पीड़ित का कहना है कि आरोपी जाते-जाते धमकी देकर चले गए है।

    पीड़ित ने कहा आरोपी कहकर गए है कि अगर पुलिस को शिकायत दी तो पूरे परिवार को खत्म कर दिया जाएगा। बटाला के सिविल अस्पताल में डॉक्टर ने कहा कि हमारे यहां एक व्यक्ति को गोली लगने के कारण भर्ती कराया गया था। लेकिन घायल की हालत देख उसे अमृतसर के गुरु नानक देव अस्पताल में रेफेर किया गया है। वहीं, मामले की जानकारी मिलते ही थाना रंगड़ नंगल पुलिस अमृतसर के लिए घायल का बयान लेने के लिए रवाना हो गई।

  • ਪੰਜਾਬ : ਬਚੇ ਦੀ ਸੁੱਖਣਾ ਉਤਾਰਨ ਤੋਂ ਪਹਿਲਾਂ ਹੀ ਚਲੀ ਗੋਲੀ, ਮਾਂ ਜਖਮੀ, ਦੇਖੋਂ ਵੀਡਿਓ

    ਪੰਜਾਬ : ਬਚੇ ਦੀ ਸੁੱਖਣਾ ਉਤਾਰਨ ਤੋਂ ਪਹਿਲਾਂ ਹੀ ਚਲੀ ਗੋਲੀ, ਮਾਂ ਜਖਮੀ, ਦੇਖੋਂ ਵੀਡਿਓ

    ਗੁਰਦਾਸਪੁਰ: ਬਟਾਲਾ ਨੇੜੇ ਪਿੰਡ ਚੱਠਾ ਵਿੱਚ ਚਲੀ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਬਚੇ ਦੀ ਸੁਖਣਾ ਉਤਾਰਨ ਦੀ ਪਰਿਵਾਰ ਵਲੋਂ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ 2 ਵਿਅਕਤਿਆ ਵਲੋਂ ਗੋਲੀ ਚਲਾਈ ਗਈ।  ਇਸ ਦੌਰਾਨ ਗੋਲੀ ਔਰਤ ਨੂੰ ਲਗ ਗਈ। ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ।

    ਜਿਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਅਮ੍ਰਿਤਸਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਪਣੇ ਬੱਚੇ ਦੀ ਸੁਖਣਾ ਉਤਾਰਨ ਲਈ ਔਰਤ ਪੇਕੇ ਘਰ ਆਈ ਸੀ। ਜਿਥੇ 2 ਲੋਕਾਂ ਵਲੋਂ ਗੋਲੀ ਚਲਾਈ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਔਰਤ ਅਤੇ ਉਸਦੇ ਪਤੀ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਦੀ ਸੁਖਣਾ ਉਤਾਰਨ ਲਈ ਤਿਆਰੀ ਕਰ ਰਹੇ ਸੀ ਕਿ ਦੋ ਲੋਕ ਆਏ ਤੇ ਗੋਲੀ ਚਲਾਈ।

    ਪੀੜਤ ਪਰਿਵਾਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਗੋਲੀ ਚਲਾਨ ਵਾਲੇ ਸਾਡੇ ਜਾਣਕਾਰ ਹੀ ਹਨ। ਦੂਜੇ ਪਾਸੇ ਸਰਕਾਰੀ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਪਰਮਜੀਤ ਨਾਮ ਦੀ ਔਰਤ ਜਖਮੀ ਹਾਲਾਤ ਵਿੱਚ ਆਇ ਸੀ ਜਿਸ ਦੀ ਲੱਤ ਵਿੱਚ ਗੋਲੀ ਲਗੀ ਸੀ ਅਸੀਂ ਇਲਾਜ ਕਰਕੇ ਅਮ੍ਰਿਤਸਰ ਰੈਫਰ ਕਰ ਦਿੱਤਾ ਹੈ ਪੁਲਿਸ ਨੂੰ ਵੀ ਇਤਲਾਹ ਕਰ ਦਿਤੀ ਹੈ।

  • पंजाबः Gun Point पर HDFC बैंक के मैनेजर से लूट, जांच में जुटी पुलिस

    पंजाबः Gun Point पर HDFC बैंक के मैनेजर से लूट, जांच में जुटी पुलिस

    गुरदासपुरः धारीवाल से बड़ी खबर सामने आई है। जहां कार सवार व्यक्ति से पिस्तौल के बल पर 3 लुटेरों ने लूट की वारदात को अंजाम दिया। आरोपी पीड़ित की कार छीनकर फरार हो गए। थाना धारीवाल की पुलिस ने पीड़ित के बयानों के आधार पर अज्ञात लूटेरों के खिलाफ मामला दर्ज कर कार्रवाई शुरू कर दी है। मामले की जानकारी देते हुए पीड़ित अरुण कुमार निवासी सोहल ने बताया कि वह एचडीएफसी बैंक, गुरदासपुर में कलेक्शन मैनेजर तैनात है। वह बैंक से छुट्टी के बाद अपनी कार में गांव सोहल की तरफ जा रहा था। गांव जापूवाल स्थित रेड एपल पंजाबी ढाबे से थोड़ी आगे वह कार साइड पर रोक कर शौच के लिए चला गया था। जब वह वापिस आकर कार में बैठा तो बाइक सवार 3 हमलावरों ने बेसबैट मारकर कार का शीशा तोड़ दिया।

    घटना के दौरान उसके सिर में भी चोट आई। जिसके बाद आरोपियों ने पिस्तौल के बल पर उसे कार से कार से बाहर धकेल दिया। उनमें से 2 लुटेरे कार में और एक मोटरसाइकिल पर फरार हो गया। पीड़ित ने पुलिस शिकायत में बताया कि कार में लैपटॉप, मोबाइल फोन और आवश्यक कागजात थे। वहीं पुलिस ने पीड़ित के बयानों के आधार पर मामला दर्ज कर आगे की कार्रवाई शुरू कर दी है। मामले की जांच कर रहे एएसआई रणजीत सिंह ने बताया कि अज्ञात आरोपितों के खिलाफ केस दर्ज कर उनकी पहचान का प्रयास शुरू कर दिया गया है। पुलिस आस-पास के सीसीटीवी की फुटेज खंगाल रही है। जल्द आरोपियों को गिरफ्तार कर लिया जाएगा।

  • ਪੰਜਾਬ : ਜ਼ਮੀਨ ਦਾ ਕਬਜ਼ਾ ਛੁਡਾਉਣ ਦੌਰਾਨ ਕਿਸਾਨਾਂ ਅਤੇ ਕਬਜ਼ਾਧਾਰਕਾਂ ਦੀ ਪ੍ਰਸ਼ਾਸਨ ਨਾਲ ਹੋਈ ਝੜਪ, ਦੇਖੋਂ ਵੀਡਿਓ

    ਪੰਜਾਬ : ਜ਼ਮੀਨ ਦਾ ਕਬਜ਼ਾ ਛੁਡਾਉਣ ਦੌਰਾਨ ਕਿਸਾਨਾਂ ਅਤੇ ਕਬਜ਼ਾਧਾਰਕਾਂ ਦੀ ਪ੍ਰਸ਼ਾਸਨ ਨਾਲ ਹੋਈ ਝੜਪ, ਦੇਖੋਂ ਵੀਡਿਓ

    ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਪੰਚਾਇਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਛੁਡਵਾਇਆ ਜਾ ਰਿਹਾ ਹੈ। ਪਿੰਡ ਸਰਾਵਾਂ ਵਿੱਚ ਵੀ ਕੁਝ ਲੋਕਾਂ ਨੇ 22 ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਵਿੱਚੋਂ ਅੱਜ ਮਾਣਯੋਗ ਅਦਾਲਤ ਨੇ 12 ਏਕੜ ਜ਼ਮੀਨ ਜ਼ਬਤ ਕਰ ਲਈ ਹੈ। ਪਿੰਡ ਸਰਾਵਾਂ ਦੀ ਪੰਚਾਇਤੀ ਜ਼ਮੀਨ ਨੂੰ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਤਾਂ ਕਬਜ਼ਾਧਾਰੀਆਂ ਤੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਹ ਕਬਜ਼ਾ ਛੁਡਾਉਣਾ ਚਾਹੁੰਦੇ ਹਨ ਤਾਂ ਸਿਰਫ਼ 22 ਏਕੜ ਜ਼ਮੀਨ ਹੀ ਛੁਡਾਈ ਜਾਵੇ, ਉਹ 12 ਏਕੜ ਜ਼ਮੀਨ ਦਾ ਕਬਜ਼ਾ ਨਹੀਂ ਦੇਣਗੇ।

    ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਤਕਰਾਰ ਤੋਂ ਬਾਅਦ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਲਏ ਬਿਨਾਂ ਹੀ ਵਾਪਸ ਪਰਤਣਾ ਪਿਆ। ਜਦੋਂ ਲੋਕਾਂ ਨੇ ਤਹਿਸੀਲਦਾਰ ਦੀ ਕਾਰ ਰੋਕ ਕੇ ਜ਼ਮੀਨ ਨਾ ਛੁਡਾਉਣ ਦਾ ਕਾਰਨ ਪੁੱਛਿਆ ਤਾਂ ਕਾਰ ‘ਚ ਬੈਠੇ ਤਹਿਸੀਲਦਾਰ ਬਿਨਾਂ ਕੁਝ ਕਹੇ ਵਾਪਸ ਪਰਤ ਗਏ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਉਹ 12 ਏਕੜ ਜ਼ਮੀਨ ਦਾ ਕੇਸ ਹਾਈ ਕੋਰਟ ਤੋਂ ਜਿੱਤ ਚੁੱਕੇ ਹਨ। ਅੱਜ ਪ੍ਰਸ਼ਾਸਨ ਇਸ 12 ਏਕੜ ਜ਼ਮੀਨ ਦਾ ਕਬਜ਼ਾ ਲੈਣ ਆਇਆ ਸੀ, ਪਰ ਕਿਸਾਨ ਆਗੂਆਂ ਅਤੇ ਕਾਬਜ਼ਕਾਰਾਂ ਨੇ ਉਨ੍ਹਾਂ ਨੂੰ ਕਬਜ਼ਾ ਲੈਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 12 ਏਕੜ ਜ਼ਮੀਨ ਦਾ ਕੇਸ ਜਿੱਤ ਚੁੱਕੇ ਹਾਂ, ਪਰ ਬਾਕੀ ਰਹਿੰਦੀ 10 ਏਕੜ ਜ਼ਮੀਨ ਵੀ ਜਲਦੀ ਹੀ ਛੁਡਵਾ ਲਈ ਜਾਵੇਗੀ।

    ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਦਾਲਤ ਵੱਲੋਂ 12 ਏਕੜ ਜ਼ਮੀਨ ਛੁਡਾਉਣ ਦੇ ਦਿੱਤੇ ਹੁਕਮਾਂ ਨੂੰ ਜਲਦੀ ਹੀ ਕਬਜਾ ਧਾਰਕਾਂ ਤੋਂ ਛੁਡਾਇਆ ਜਾਵੇ। ਮੌਕੇ ‘ਤੇ ਪਹੁੰਚੇ ਬੀਡੀਪੀਓ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ 12 ਏਕੜ ਜ਼ਮੀਨ ਛੁਡਾਉਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤੋਂ ਬਾਅਦ ਉਹ ਜ਼ਮੀਨ ਛੁਡਵਾਉਣ ਲਈ ਆਏ ਸਨ। ਪਰ ਅਜੇ ਤੱਕ ਜ਼ਮੀਨ ਨਹੀਂ ਦਿੱਤੀ ਗਈ। ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਵਾਪਸ ਪਰਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਕੀ 10 ਏਕੜ ਜ਼ਮੀਨ ਬਾਰੇ ਵੀ ਪਤਾ ਲੱਗਣ ‘ਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਰਹੀ ਹੈ ਉਸ ਜ਼ਮੀਨ ਨੂੰ ਵੀ ਛੁਡਾਇਆ ਜਾਵੇਗਾ।

  • ਪੰਜਾਬ :  ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਲਗੀ ਅੱਗ, ਰੋਡ ਤੇ ਮਚੀ ਹਫੜਾ ਦਫੜੀ, ਦੇਖੋ ਵੀਡਿਓ

    ਪੰਜਾਬ : ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਲਗੀ ਅੱਗ, ਰੋਡ ਤੇ ਮਚੀ ਹਫੜਾ ਦਫੜੀ, ਦੇਖੋ ਵੀਡਿਓ

    ਗੁਰਦਾਸਪੁਰ : ਡੇਰਾ ਬਾਬਾ ਨਾਨਕ ਰੋਡ ਤੇ ਉਸ ਸਮੇਂ ਹਫੜਾ ਦਫੜੀ ਮੱਚ ਗਈ। ਜਦੋਂ ਰੋਡ ਤੇ ਜਾ ਰਹੀ ਟਰੈਕਟਰ ਟਰਾਲੀ ਵਿੱਚ ਭਰੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਦੋਨਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਤੇ ਪਹੁੰਚਿਆਂ।

    ਇੱਸ ਘਟਨਾਂ ਸੰਬੰਧੀ  ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰਮੈਨ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਡੇਰਾ ਬਾਬਾ ਨਾਨਕ ਰੋਡ ਤੇ ਇਕ ਟਰੈਕਟਰ ਟਰਾਲੀ ਵਿੱਚ ਭਰੀ ਪਰਾਲੀ ਨੂੰ ਅੱਗ ਲੱਗਣ ਕਰਕੇ ਰੋਡ ਤੇ ਆਵਾਜਾਈ ਬੰਦ ਹੋ ਚੁੱਕੀ ਹੈ। ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦੋ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅਤੇ ਫਾਇਰ ਬ੍ਰਗੇਡ ਦੀਆਂ ਤਿੰਨ ਗੱਡੀਆਂ ਨਾਲ ਅੱਗ ਨੂੰ ਬੁਝਾਇਆ ਗਿਆ। ਉਹਨਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਅੱਗ ਨੂੰ ਬੁਝਾ ਕੇ ਆਵਾਜਾਈ ਨੂੰ ਬਹਾਲ ਕਰਾ ਦਿੱਤਾ ਗਿਆ ਹੈ।

  • ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

    ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

    ਬਟਾਲਾ : ਭਰਾਵਾਂ ਨਾਲ ਜ਼ਮੀਨੀ ਵਿਵਾਦ ਨੂੰ ਲੈਕੇ ਕੋਰਟ ਚ ਚਲ ਰਹੇ ਕੇਸ ਨੂੰ ਲੈਕੇ ਕੋਰਟ ਚ ਤਾਰੀਕ ਭੁਗਤਨ ਆਏ ਵਿਅਕਤੀ ਵਲੋਂ ਸਥਾਨਕ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਦੋ ਭਰਾਵਾਂ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈਕੇ ਮ੍ਰਿਤਕ ਜਸਵਿੰਦਰ ਸਿੰਘ ਉਮਰ ਕਰੀਬ 52 ਸਾਲ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਅੱਲੋਵਾਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਅਤੇ ਸਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦਾ ਆਪਣੇ ਭਰਾਵਾਂ ਨਾਲ ਜ਼ਮੀਨੀ ਝਗੜਾ ਸੀ ਅਤੇ 2021 ਵਿਚ ਜਸਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਧਾਰਾ 326 ਤਹਿਤ ਕੇਸ ਦਰਜ ਸੀ।

    ਜਸਵਿੰਦਰ ਸਿੰਘ ਉਸ ਕੇਸ ਦੀ ਤਾਰੀਕ ਭੁਗਤਨ ਲਈ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਬਟਾਲਾ ਵਿਖੇ ਆਇਆ ਸੀ ਅਤੇ ਕੋਰਟ ਕੰਪਲੈਕਸ ਵਿਖੇ ਪਹੁੰਚ ਕੇ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਉਸਦੀ ਸ਼ਹਿਤ ਵਿਗੜਨ ਲੱਗ ਪਈ। ਉਸਦੇ ਭਰਾ ਉਸਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਸਨੂੰ ਇਕੱਲੇ ਘਰੇ ਛੱਡ ਕੇ ਖੁੱਦ ਫਰਾਰ ਹੋ ਗਏ। ਜਿਸਦੇ ਬਾਅਦ ਅਸੀਂ ਜਸਵਿੰਦਰ ਨੂੰ ਲੈਕੇ ਅਮ੍ਰਿਤਸਰ ਇਲਾਜ ਲਈ ਲੈ ਗਏ। ਜਿਥੇ ਉਸਦੀ ਮੌਤ ਹੋ ਗਈ। ਪੁਲਿਸ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।

  • ਪੰਜਾਬ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

    ਬਟਾਲਾ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਡਾਕ ਵਿਭਾਗ ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈਕੇ ਡਾਕ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਓਹਨਾਂ ਕਿਹਾ ਕਿ 5 ਸਾਲ ਦੀ ਇਨਸ਼ੋਰੈਂਸ, 5 ਸਾਲ ਦੀ ਗ੍ਰੈਜੁਟੀ, 8 ਘੰਟੇ ਦੀ ਡਿਊਟੀ ਤੇ 180 ਦਿਨਾਂ ਦੀਆਂ ਛੁੱਟੀਆਂ ਵਰਗੀਆਂ ਮੰਗਾਂ ਹਨ।

    ਜੋ ਅਜੇ ਤੱਕ ਮੰਨੀਆ ਨਹੀਂ ਜਾ ਰਹੀਆਂ। ਓਹਨਾ ਕੇਂਦਰ ਸਰਕਾਰ ਤੇ ਡਾਕ ਵਿਭਾਗ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ 5 ਦਿਸੰਬਰ ਨੂੰ ਹੜਤਾਲ ਸ਼ੁਰੂ ਕੀਤੀ ਜਾਵੇਗੀ