Category: Punjab>Rupnagar

  • पंजाबः 3 बार विधायक रहे भाजपा नेता अश्वनी सेखड़ी के झगड़े की वीडियो वायरल

    पंजाबः 3 बार विधायक रहे भाजपा नेता अश्वनी सेखड़ी के झगड़े की वीडियो वायरल

    गुरदासपुरः बटाला से 3 बार विधायक रह चुके अश्वनी सेखड़ी को लेकर बड़ी खबर सामने आई है। दरअसल सेखड़ी परिवार का आपस में झगड़ा होने का मामला सामने आया है। जिसकी वीडियो सोशल मीडिया पर काफी वायरल हो रही है। वायरल वीडियो में देखा जा सकता है कि पूर्व राज्य मंत्री अश्विनी सेखड़ी और उनके बेटे अभिनव सेखड़ी अपने छोटे भाई इंद्र सेखड़ी पर हाथ उठा रहे हैं। इस दौरान अश्विनी सेखड़ी के सुरक्षाकर्मी भी नजर आ रहे हैं। गौर हो कि अश्विनी सेखड़ी कई 3 बार कांग्रेस से विधायक और राज्य मंत्री रहे चुके हैं और अब बीजेपी में हैं और उनके छोटे भाई इंदर सेखरी भी बीजेपी के नेता हैं। सेखड़ी परिवार के झगड़े की वीडियो को लेकर अभी तक उनके परिवार के किसी भी मेंबर का कोई बयान सामने नहीं आया है। 

  • ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

    ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

    ਗੁਰਦਾਸਪੁਰ : ਮਾਨਜੋਗ ਡਿਪਟੀ ਕਮਿਸ਼ਨਰ ਐਕਸਾਈਜ਼ ਵਿਭਾਗ ਦੇ ਆਦੇਸ਼ਾ ਤੇ ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਦੇ ਚਲਦੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਬਿਆਸ ਦਰਿਆ ਦੇ ਕੰਢੇ ਵੱਡੀ ਤਾਦਾਦ ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਢੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਜਬਤ ਕੀਤਾ। ਇਹ ਜਹਿਰ ਰੂਪੀ ਦੇਸੀ ਲਾਹਣ ਬਿਆਸ ਦਰਿਆ ਦੇ ਕੰਡੇ ਤਰਪਾਲਾਂ ‘ਚ ਜਮੀਨ ਹੇਠ ਦਬੀ ਸੀ। ਉਥੇ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀਵਾਨ ਚੰਦ ਸ਼ਰਮਾ ਮੁਤਾਬਿਕ ਉਹਨਾਂ ਵਲੋਂ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮੌਜਪੁਰ, ਮਿਠਾ ਪੁਰ, ਬੁੱਢਾ ਬਾਲਾ, ਭੈਣੀ ਭਸਵਾਲ ਜਦ ਜਾਕੇ ਦੇਖਿਆ ਤਾ ਬਿਆਸ ਦਰਿਆ ਕੰਡੇ ਇਹਨਾਂ ਸ਼ਰਾਬ ਦੇ ਕਾਲਾ ਧੰਦਾ ਕਰਨ ਵਾਲਿਆਂ ਵਲੋਂ ਲਾਹਣ (ਕੱਚੀ) ਸ਼ਰਾਬ ਤੋਂ 320 ਬੋਤਲਾਂ, ਤਿਆਰ ਕੀਤੀ ਦੇਸੀ ਸ਼ਰਾਬ ਅਤੇ 86 ਹਜਾਰ ਲੀਟਰ ਲਾਹਣ ਜਬਤ ਕੀਤੀ।

    ਜਦਕਿ ਮੌਕੇ ਤੋਂ ਸ਼ਰਾਬ ਤਸਕਰ ਫਰਾਰ ਹੋ ਗਏ। ਲੇਕਿਨ ਸ਼ਰਾਬ ਦੀਆ ਭੱਠੀਆਂ ਅਤੇ ਤਿਆਰ ਦੇਸੀ ਸ਼ਰਾਬ ਅਤੇ ਭਾਂਡੇ ਕਬਜ਼ੇ ਚ ਲਾਏ ਗਏ ਹਨ। ਜਦਕਿ ਜਬਤ ਕੀਤੀ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਲਾਹਣ ਦੇ ਡਰਮ ਅਤੇ ਬੁਰੇ ਹਾਲਾਤਾਂ ਚ ਜ਼ਮੀਨ ਦੇ ਥੱਲੇ ਤਰਪਾਲਾਂ ਚ ਦੱਬੀ ਕਰੀਬ 86 ਹਜਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਜਿਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ। ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤੀ ਗਈ। ਉਹਨਾਂ ਕਿਹਾ ਮਾਮਲਾ ਦਰਜ ਕਰਵਾਕੇ ਜਲਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

  • ਪੰਜਾਬ : ਕਿਸਾਨਾਂ ਨੂੰ ਫਸਲ ਦਾ ਨਹੀਂ ਮਿਲ ਰਿਹਾ ਪੁਰਾ ਮੁੱਲ, ਕਿਸਾਨਾਂ ਨੇ ਸਰਕਾਰ ਨੂੰ ਦੀਤੀ ਚੇਤਾਵਨੀ, ਦੇਖੋ ਵੀਡਿਓ

    ਪੰਜਾਬ : ਕਿਸਾਨਾਂ ਨੂੰ ਫਸਲ ਦਾ ਨਹੀਂ ਮਿਲ ਰਿਹਾ ਪੁਰਾ ਮੁੱਲ, ਕਿਸਾਨਾਂ ਨੇ ਸਰਕਾਰ ਨੂੰ ਦੀਤੀ ਚੇਤਾਵਨੀ, ਦੇਖੋ ਵੀਡਿਓ

    ਬਟਾਲਾ : ਕਿਸਾਨਾਂ ਵਲੋਂ ਅੱਜ ਇਕੱਠੇ ਹੋਕੇ ਮਾਰਕੀਟ ਕਮੇਟੀ ਵਿੱਚ ਪੁਹੰਚ ਕੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਮੰਡੀ ਵਿੱਚ ਕਿਸਾਨ ਵੀਰਾਂ ਨਾਲ ਲਗਾਤਾਰ ਲੁੱਟ ਹੋ ਰਹੀ ਹੈ। 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਪਰ ਅਜੇ ਤੱਕ ਮੰਡੀ ਵਿੱਚ ਆਰ ਓ ਨਹੀਂ ਕੱਟੇ ਜਾ ਰਹੇ। ਜੋ ਕਿ ਸਰਕਾਰ ਦੀ ਮਿਲੀਭੁਗਤ ਹੈ। ਜੇਕਰ ਅਜੇ ਵੀ ਸਰਕਾਰਾਂ ਨਹੀਂ ਜਾਗਦੀਆਂ ਤਾਂ ਸਾਨੂੰ ਮਜਬੂਰ ਹੋਕੇ ਸੜਕਾਂ ਤੇ ਉਤਰਨਾ ਪਵੇਗਾ।

    ਕਿਸਾਨ ਆਗੂਆਂ ਨੇ ਕਿਹਾ ਕਿ ਬਟਾਲਾ ਮੰਡੀ ਗੁਰਦਾਸਪੁਰ ਜ਼ਿਲੇ ਦੀ ਸਭ ਤੋਂ ਵੱਡੀ ਮੰਡੀ ਹੈ। ਪਰ ਕਿਸਾਨਾਂ ਦੀ ਖੱਜਲ ਖੁਆਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁਕੀ ਹੈ ਪਰ ਅਜੇ ਤੱਕ ਆਰ ਓ ਨਹੀਂ ਕੱਟੇ ਜਾ ਰਹੇ ਅਤੇ ਨਾ ਹੀ ਸ਼ੈਲਰਾਂ ਵਾਲਿਆਂ ਵੱਲੋਂ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦਿੱਤਾ ਜਾ ਰਿਹਾ। ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗਦੀਆਂ ਤਾਂ ਸਾਨੂੰ ਮਜਬੂਰ ਹੋਕੇ ਧਰਨੇ ਪ੍ਰਦਰਸ਼ਨ ਦੇਣੇ ਪੈਣਗੇ।

    ਮੰਡੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿਸਾਨਾਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ। ਸਕੱਤਰ ਸਾਹਿਬ ਨੂੰ ਦੱਸ ਦਿੱਤਾ ਗਿਆ ਹੈ, ਜਲਦੀ ਹੀ ਆਰ ਓ ਕੱਟੇ ਜਾਣਗੇ। ਤਕਨੀਕੀ ਖ਼ਰਾਬੀ ਹੋਣ ਕਰਕੇ ਜਿਹੜੀ ਮੁਸ਼ਕਿਲ ਆਈ ਹੈ। ਉਸਨੂੰ ਜਲਦੀ ਹੱਲ ਕਰ ਦਿੱਤਾ ਜਾਵੇਗਾ। ਬਾਕੀ ਮੰਡੀ ਵਿੱਚ ਹਰੇਕ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ।

  • ਪੰਜਾਬ : Governor Banwari Lal Prohit  ਸਰਹੱਦੀ ਪਿੰਡ ਨੜਾਂਵਾਲੀ ਪਹੁੰਚੇ, ਦੇਖੋ ਵੀਡਿਓ

    ਪੰਜਾਬ : Governor Banwari Lal Prohit ਸਰਹੱਦੀ ਪਿੰਡ ਨੜਾਂਵਾਲੀ ਪਹੁੰਚੇ, ਦੇਖੋ ਵੀਡਿਓ

    ਗੁਰਦਾਸਪੁਰ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਜ਼ਿਲਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਪਹੁੰਚੇ। ਓਹਨਾ ਦੇ ਨਾਲ ਡੀਜੀਪੀਪੰਜਾਬ, ਚੀਫ ਸੈਕਟਰੀ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਐਮ.ਐਲ.ਏ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜਰ ਰਹੇ।

    ਗਵਰਨਰ ਦੀ ਫੇਰੀ ਦਾ ਮੁੱਖ ਮਕਸਦ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਬਾਰਡਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਕਿਸਾਨਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨਾ ਸੀ। ਇਸ ਮੌਕੇ ਪੰਜਾਬ ਗਵਰਨਰ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਿਨਾਂ ਹੀ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਏ।

  • ਪੰਜਾਬ  : ਜੱਜ ਬਣ ਕੇ ਆਈ ਮਨਮੋਹਨ ਪ੍ਰਤੀ ਕੋਰ ਦਾ ਹੋਇਆ ਭਰਵਾਂ ਸਵਾਗਤ, ਦੇਖੋ ਵੀਡਿਓ

    ਪੰਜਾਬ : ਜੱਜ ਬਣ ਕੇ ਆਈ ਮਨਮੋਹਨ ਪ੍ਰਤੀ ਕੋਰ ਦਾ ਹੋਇਆ ਭਰਵਾਂ ਸਵਾਗਤ, ਦੇਖੋ ਵੀਡਿਓ

    ਬਟਾਲਾ :  ਰਸੂਲਪੁਰ ਦੀ ਧੀ ਨੇ ਜੱਜ ਬਣ ਕੇ ਪਿੰਡ ਦਾ ਨਾਂ ਚਮਕਿਆ। ਪਿੰਡ ਰਸੂਲਪੁਰ ਤੋਂ ਸਧਾਰਨ ਕਿਸਾਨ ਪਰਿਵਾਰ ਦੀ ਧੀ ਮਨਮੋਹਨ ਪ੍ਰਤੀ ਕੋਰ ਜੱਜ ਬਣ ਕੇ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਸੀ। ਮਨਮੋਹਨ ਪ੍ਰਤੀ ਕੋਰ ਪੁੱਤਰੀ ਸ੍ਰ ਸਤਨਾਮ ਸਿੰਘ ਮੱਲ੍ਹੀ ਅੱਜ ਜਦ ਹੀ ਜੱਜ ਬਣਕੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਿੱਘ ਸਵਾਗਤ ਕੀਤਾ ਗਿਆ।

    ਇਸ ਮੌਕੇ ਜੱਜ ਮਨਮੋਹਪ੍ਰੀਤ ਕੌਰ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸਨੇ ਆਪਣੇ ਪਰਿਵਾਰ ਦੇ ਸਾਥ ਨਾਲ ਮਹਿਨਤ ਕਰਦੇ ਹੋਏ ਆਪਣੇ ਗੋਲ ਨੂੰ ਅਚੀਵ ਕੀਤਾ ਹੈ। ਓਥੇ ਹੀ ਭਰਾ ਇੰਜੀਨੀਅਰ ਜੋਬਨਪ੍ਰੀਤ ਸਿੰਘ ਮੱਲ੍ਹੀ ਅਤੇ ਪਿਤਾ ਸਤਨਾਮ ਸਿੰਘ ਮੱਲੀ ਨੇ ਕਿਹਾ ਕਿ ਉਹਨਾਂ ਨੂੰ ਫਖਰ ਮਹਿਸੂਸ ਹੋ ਰਿਹਾ ਹੈ ਕੇ ਉਹਨਾਂ ਦੀ ਧੀ ਜੱਜ ਬਣ ਕੇ ਪਿੰਡ ਪਹੁੰਚੀ ਹੈ।

  • ਪੰਜਾਬ: ਨਾਜਾਇੰਜ ਮਾਈਨਿੰਗ ਤੇ ਪੁਲਿਸ ਦੀ ਰੇਡ, ਟਿੱਪਰ ਤੇ JCB ਮਸ਼ੀਨ ਛੱਡ ਚਲਾਕ ਹੋਏ ਫਰਾਰ, ਦੇਖੋਂ ਵੀਡਿਓ

    ਪੰਜਾਬ: ਨਾਜਾਇੰਜ ਮਾਈਨਿੰਗ ਤੇ ਪੁਲਿਸ ਦੀ ਰੇਡ, ਟਿੱਪਰ ਤੇ JCB ਮਸ਼ੀਨ ਛੱਡ ਚਲਾਕ ਹੋਏ ਫਰਾਰ, ਦੇਖੋਂ ਵੀਡਿਓ

    ਗੁਰਦਾਸਪੁਰ: ਰਾਵੀ ਦਰਿਆ ਦੇ ਨੇੜੇ ਪਿੰਡ ਭਰਾਵਾਂ ਵਿਖੇ ਧੜੱਲੇ ਨਾਲ ਨਾਜਾਇੰਜ ਮਾਈਨਿੰਗ ਚੱਲ ਰਹੀ ਸੀ। ਸੂਚਨਾ ਮਿਲਣ ਤੇ ਪੁਲਸ ਨੇ ਰੇਡ ਕੀਤੀ। ਪੁਲਿਸ ਦੇ ਮੋਕੇ ਤੇ ਪਹੁੰਚਣ ਤੇ ਇਕ ਟਿੱਪਰ ਤੇ ਜੇ.ਸੀ.ਬੀ ਮਸ਼ੀਨ ਛੱਡਕੇ ਹੋਏ ਚਲਾਕ ਫਰਾਰ ਹੋ ਗਏ। ਦਰਅਸਲ, ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋ ਰੇਤ ਦੇ ਭੰਡਾਰਾਂ ਨੂੰ ਹਟਾਉਣ ਲਈ ਕਰੀਬ 48 ਘੰਟੇ ਦਾ ਸਮਾ ਦਿੱਤਾ ਸੀ ਤਾਂ ਕਿ ਕਿਸਾਨ ਆਪਣੀ ਜਮੀਨ ਨੂੰ ਸਹੀ ਤਰੀਕੇ ਨਾਲ ਵਹਾਈਯੋਗ ਬਣਾ ਸਕੱਣ, ਪਰ ਸਰਹੱਦੀ ਖੇਤਰ ਥਾਣਾ ਬਹਿਰਾਮਪੁਰ ਅਧੀਨ ਆਉਦੇ ਪਿੰਡ ਮਰਾੜਾ ਦੀ ਜਮੀਨ ਤੋ ਰਾਵੀ ਦਰਿਆ ਨੇੜਿਉ ਇਲਾਕੇ ਵਿਚੋ ਕੁੱਝ ਲੋਕਾ ਵੱਲੋ 48 ਘੰਟੇ ਸਮੇਂ ਦੀ ਆੜ ਹੇਠਾ ਲਗਾਤਾਰ ਰੇਤ ਦੀ ਨਾਜਾਇੰਜ ਮਾਈਨਿੰਗ ਦਾ ਧੰਦਾ ਪੂਰੇ ਧੜੱਲੇ ਨਾਲ ਕੀਤਾ ਜਾ ਰਹੀਆਂ ਸੀ।

    ਦੱਸਿਆ ਜਾ ਰਿਹਾ ਹੈ ਕਿ ਨਾਜਾਇੰਜ ਮਾਈਨਿੰਗ ਲਗਾਤਾਰ ਪੂਰੀ ਰਾਤ ਭਰ ਕੀਤੀ ਜਾ ਰਿਹਾ ਸੀ, ਜਦ ਇਸ ਨਾਜਾਇਜ਼ ਧੰਦੇ ਦੀ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਕੰਨਾ ਤੱਕ ਇਸ ਚਰਚਾ ਦੀ ਆਵਾਜ ਪਹੁੰਚੀ। ਇਸ ਦੌਰਾਨ ਪੁਲਸ ਵੱਲੋ ਇਸ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ। ਪੁਲਿਸ ਦੇ ਮੌਕੇ ਤੇ ਪਹੁੰਚਣ ਤੇ ਮਾਇੰਨਿਗ ਕਰ ਰਹੇ ਲੋਕ ਇਕ ਟਿੱਪਰ ਅਤੇ ਇਕ ਚੇਨ ਵਾਲੀ ਜੇ.ਸੀ.ਬੀ ਮਸ਼ੀਨ ਛੱਡਕੇ ਮੌਕੇ ਤੋ ਫਰਾਰ ਹੋਣ ਵਿਚ ਸਫਲ ਹੋ ਗਏ। ਪੁਲਸ ਵੱਲੋ ਆਪਣੇ ਕਬਜੇ ਵਿਚ ਟਿੱਪਰ ਅਤੇ ਜੇ.ਸੀ.ਬੀ ਮਸ਼ੀਨ ਲੈ ਕੇ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ।

  • ਪੰਜਾਬ : ਕਰੰਟ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ, ਦੇਖੋ ਵੀਡਿਓ

    ਪੰਜਾਬ : ਕਰੰਟ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ, ਦੇਖੋ ਵੀਡਿਓ

    ਬਟਾਲਾ : ਪਿੰਡ ਹਰਸੀਆਂ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਮਕ 22 ਸਾਲਾਂ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਮੌਤ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਲੋਂ ਬਲਦੇਵ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।  ਮ੍ਰਿਤਕ ਬਲਦੇਵ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਅਤੇ ਦੋਸਤ ਵਰਿਆਮ ਸਿੰਘ ਨੇ ਦੱਸਿਆ ਕਿ ਬਲਦੇਵ ਆਪਣੇ ਘਰੋਂ ਮਜ਼ਦੂਰੀ ਕਰਨ ਲਈ ਬਟਾਲਾ ਗਿਆ ਸੀ।

    ਜਿਥੇ ਨਵੀ ਬਣ ਰਹੀ ਬਿਲਡਿੰਗ ਚ ਕੰਮ ਕਰਦੇ ਸਮੇਂ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਬਲਦੇਵ ਬੇਹੋਸ਼ ਹੋ ਗਿਆ । ਜਦੋਂ ਉਸਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਬਲਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਬਲਦੇਵ ਸਿੰਘ ਅਜੇ ਕੁਵਾਰਾ ਸੀ ਅਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਓਥੇ ਹੀ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਸਵਾਤੀ ਨੇ ਦੱਸਿਆ ਕਿ ਬਲਦੇਵ ਸਿੰਘ ਜਿਸਨੂੰ ਕਰੰਟ ਲੱਗਿਆ ਸੀ, ਉਸਦੀ ਹਸਪਤਾਲ ਪਹੁੰਚ ਤੋ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

  • ਪੰਜਾਬ :  ਕਰੋੜਾਂ ਦੀ ਯੂਰੀਆ ਖਾਦ ਬਰਸਾਤ ਦੇ ਪਾਣੀ ਨਾਲ ਹੋਈ ਖਰਾਬ, ਦੇਖੋ ਵੀਡਿਓ

    ਪੰਜਾਬ : ਕਰੋੜਾਂ ਦੀ ਯੂਰੀਆ ਖਾਦ ਬਰਸਾਤ ਦੇ ਪਾਣੀ ਨਾਲ ਹੋਈ ਖਰਾਬ, ਦੇਖੋ ਵੀਡਿਓ

    ਗੁਰਦਾਸਪੁਰ : ਰੇਲਵੇ ਸਟੇਸ਼ਨ ਤੇ 70 ਹਜਾਰ ਦੇ ਕਰੀਬ ਯੂਰੀਆ ਖਾਦ ਦੀਆਂ ਬੋਰੀਆ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਜਿਸ ਕਰਨ ਬਰਸਾਤ ਦੇ ਪਾਣੀ ਨਾਲ ਯੂਰੀਆ ਖਾਦ ਦੀਆਂ ਬੋਰੀਆਂ ਖਰਾਬ ਹੋ ਗਈਆਂ ਹਨ। ਇਸ ਬਾਰੇ ਜਦੋਂ ਖੇਤੀਬਾੜੀ ਵਿਭਾਗ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਸਾਰੀਆਂ ਬੋਰੀਆਂ ਨੂੰ ਚੈੱਕ ਕੀਤਾ। ਇਸ ਸਬੰਧੀ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸੇ ਪ੍ਰਾਈਵੇਟ ਫਰਮ ਦੀਆਂ ਬੋਰੀਆ ਹਨ ਅਤੇ ਇਸ ਵਿੱਚ ਕਾਫੀ ਬੋਰੀਆਂ ਬਰਸਾਤ ਦੇ ਪਾਣੀ ਨਾਲ ਖਰਾਬ ਹੋ ਚੁੱਕੀਆਂ ਹਨ।

    ਇਸ ਵਿੱਚੋ ਜੋ ਬੋਰੀਆ ਸਾਫ ਬਚੀਆਂ ਹਨ, ਉਹ ਅਲੱਗ ਕਰਕੇ ਤੇ ਸਾਫ ਬੋਰੀਆਂ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ। ਜੋ ਖਰਾਬ ਹੋ ਰਹੀਆਂ ਹਨ, ਉਹਨਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਫਰਮ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਰੇਲ ਨੂੰ ਖਾਲੀ ਕਰਨ ਦੇ ਲਈ ਬੋਰੀਆਂ ਨੂੰ ਜਮੀਨ ਤੇ ਹੀ ਰੱਖਣਾ ਪਿਆ ਅਤੇ ਇਹਨਾਂ ਬੋਰੀਆਂ ਉੱਤੇ ਠੇਕੇਦਾਰ ਵੱਲੋਂ ਤਰਪਾਲਾਂ ਦਿੱਤੀਆਂ ਗਈਆਂ ਸਨ। ਪਰ ਰਾਤ ਹਨੇਰੀ ਆਉਣ ਦੇ ਨਾਲ ਤਰਪਾਲਾਂ ਹਵਾ ਦੇ ਨਾਲ ਉੱਡ ਕੇ ਥੋੜੀਆਂ ਪਰਾਂ ਨੂੰ ਹੋ ਗਈਆਂ। ਇਸ ਕਾਰਨ ਬਰਸਾਤ ਦਾ ਪਾਣੀ ਥੋੜੀਆਂ ਬੋਰੀਆਂ ਦੇ ਵਿੱਚ ਵੜਿਆ। ਜਿਸ ਕਰ ਕੇ ਬੋਰੀਆਂ ਖਰਾਬ ਹੋਈਆਂ ਹਨ।

  • ਪੰਜਾਬ : ਲੁਟੇਰਿਆਂ ਨੇ ਸੈਰ ਕਰਨ ਗਈਆਂ ਔਰਤਾਂ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

    ਪੰਜਾਬ : ਲੁਟੇਰਿਆਂ ਨੇ ਸੈਰ ਕਰਨ ਗਈਆਂ ਔਰਤਾਂ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

    ਗੁਰਦਾਸਪੁਰ : ਪਿੰਡ ਘੁਰਾਲਾ ਵਿਖੇ ਸੋਮਵਾਰ ਸਵੇਰੇ ਸੈਰ ਲਈ ਨਿਕਲੀਆਂ ਔਰਤਾਂ ਨੂੰ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੋਕ ਕੇ ਉਨ੍ਹਾਂ ਕੋਲੋਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀਆਂ ਚੂੜੀਆਂ ਖੋਹ ਲਈਆਂ ਅਤੇ ਫ਼ਰਾਰ ਹੋ ਗਏ।ਜਾਣਕਾਰੀ ਦਿੰਦਿਆਂ ਪੀੜਤ ਔਰਤ ਨਿਰਮਲਾ ਦੇਵੀ ਪਤਨੀ ਸੰਤੋਖ ਸਿੰਘ ਵਾਸੀ ਘੁਰਾਲਾ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਆਪਣੀ ਗੁਆਂਢੀ ਅਮਰਜੀਤ ਕੌਰ ਨਾਲ ਪਿੰਡ ਦੇ ਬਾਹਰ ਸੈਰ ਕਰਨ ਆਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਸੈਰ ਕਰਕੇ ਵਾਪਸ ਆ ਰਹੀ ਸੀ ਤਾਂ ਉਸ ਨੇ ਪਲਸਰ ਮੋਟਰਸਾਈਕਲ ‘ਤੇ ਸਵਾਰ 3 ਵਿਅਕਤਿਆਂ ਨੂੰ ਦੇਖਿਆ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ।

    ਜਦੋਂ ਉਹ ਪੈਦਲ ਵਾਪਸ ਗੋਦਾਮਾਂ ਨੇੜੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੀਆਂ ਸੋਨੇ ਦੀਆਂ ਮੁੰਦਰੀਆਂ ਉਤਾਰਨ ਲਈ ਕਿਹਾ। ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੀਆਂ ਮੁੰਦਰੀਆਂ ਉਤਾਰ ਰਹੀ ਸੀ, ਜਦੋਂ ਲੋਕਾਂ ਦੇ ਘਰ ਦੁੱਧ ਪਹੁੰਚਾਉਣ ਵਾਲਾ ਵਿਅਕਤੀ ਉਨ੍ਹਾਂ ਦੇ ਪਿੰਡ ਵਿੱਚ ਆ ਕੇ ਰੁਕਿਆ। ਔਰਤ ਨੇ ਸਬੰਧਤ ਵਿਅਕਤੀ ਨੂੰ ਦੱਸਿਆ ਕਿ ਲੁਟੇਰਿਆਂ ਨੇ ਰਿਵਾਲਵਰ ਕੱਢ ਕੇ ਦੁੱਧ ਡਲਿਵਰੀ ਕਰਨ ਜਾ ਰਹੇ ਨੌਜਵਾਨ ਦੇ ਮੱਥੇ ‘ਤੇ ਰੱਖ ਦਿੱਤਾ ਅਤੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ।

    ਘਬਰਾ ਕੇ ਉਕਤ ਵਿਅਕਤੀ ਵੀ ਉਥੋਂ ਚਲਾ ਗਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੇ ਗੁੱਟ ‘ਤੇ ਪਈਆਂ ਚੂੜੀਆਂ ਉਤਾਰਨ ਲਈ ਵੀ ਕਿਹਾ। ਉਨ੍ਹਾਂ ਨੇ ਚੂੜੀਆਂ ਵੀ ਲਾਹ ਕੇ ਉਸ ਨੂੰ ਦਿੱਤੀਆਂ ਅਤੇ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • ਪੰਜਾਬ : ਹਤਿਆਰਬੰਦ ਹੁੱਲੜਬਾਜ਼ਾ ਨੇ ਕੁੱਟਮਾਰ ਕਰ, ਗੱਡੀਆਂ ਦੀ ਕੀਤੀ ਭੰਨਤੋੜ, ਦੇਖੋ ਵੀਡਿਓ

    ਪੰਜਾਬ : ਹਤਿਆਰਬੰਦ ਹੁੱਲੜਬਾਜ਼ਾ ਨੇ ਕੁੱਟਮਾਰ ਕਰ, ਗੱਡੀਆਂ ਦੀ ਕੀਤੀ ਭੰਨਤੋੜ, ਦੇਖੋ ਵੀਡਿਓ

    ਬਟਾਲਾ : ਮੀਆਂ ਮੁਹੱਲੇ ਵਿੱਚ ਦਿਨ ਦਿਹਾੜੇ ਉਸ ਵੇਲੇ ਦਹਿਸ਼ਤ ਭਰਿਆ ਬਣ ਗਿਆ। ਜਦੋਂ ਹਤਿਆਰਬੰਦ ਵਿਅਕਤਿਆਂ ਦੀ ਇਕ ਟੋਲੇ ਨੇ ਗੱਡੀਆਂ ਦੀ ਭੰਨਤੋੜ ਕਰਦੇ ਹੋਏ ਇਕ ਵਿਅਕਤੀ ਦੀ ਕੁੱਟਮਾਰ ਕਰਦੇ ਹੋਏ, ਮੌਕੇ ਤੋਂ ਫਰਾਰ ਹੋ ਗਏ। ਚਸ਼ਮਦੀਦ ਦੁਕਾਨਦਾਰ ਤੇ ਰਾਹਗੀਰ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਬੰਦ ਅਣਪਛਾਤੇ ਵਿਅਕਤਿਆਂ ਦੇ ਇਕ ਟੋਲੇ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਦੇ ਹੋਏ ਸਫਾਰੀ ਗੱਡੀ ਸਮੇਤ ਇਕ ਛੋਟਾ ਹਾਥੀ ਗੱਡੀ ਤੇ ਇਕ ਮੋਟਰਸਾਈਕਲ ਦੀ ਭੰਨਤੋੜ ਕਰਦੇ ਹੋਏ, ਮੌਕੇ ਤੋਂ ਫਰਾਰ ਹੋ ਗਏ ਇਸ। ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

    ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈਕੇ ਡੀਐਸਪੀ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਟੀਮ ਮੌਕੇ ਤੇ ਭੇਜੀ ਗਈ ਹੈ। ਜਾਂਚ ਸ਼ੁਰੂ ਕਰ ਦਿੱਤੀ ਹੈ, ਤਫਤੀਸ਼ੀ ਦੌਰਾਨ ਜੋ ਕੁਝ ਸਾਹਮਣੇ ਆਵੇਗਾ, ਉਸੇ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।