Category: Punjab>Rupnagar

  • ਪੰਜਾਬ :  ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਲਗੀ ਅੱਗ, ਰੋਡ ਤੇ ਮਚੀ ਹਫੜਾ ਦਫੜੀ, ਦੇਖੋ ਵੀਡਿਓ

    ਪੰਜਾਬ : ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਲਗੀ ਅੱਗ, ਰੋਡ ਤੇ ਮਚੀ ਹਫੜਾ ਦਫੜੀ, ਦੇਖੋ ਵੀਡਿਓ

    ਗੁਰਦਾਸਪੁਰ : ਡੇਰਾ ਬਾਬਾ ਨਾਨਕ ਰੋਡ ਤੇ ਉਸ ਸਮੇਂ ਹਫੜਾ ਦਫੜੀ ਮੱਚ ਗਈ। ਜਦੋਂ ਰੋਡ ਤੇ ਜਾ ਰਹੀ ਟਰੈਕਟਰ ਟਰਾਲੀ ਵਿੱਚ ਭਰੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਦੋਨਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ਤੇ ਪਹੁੰਚਿਆਂ।

    ਇੱਸ ਘਟਨਾਂ ਸੰਬੰਧੀ  ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰਮੈਨ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਡੇਰਾ ਬਾਬਾ ਨਾਨਕ ਰੋਡ ਤੇ ਇਕ ਟਰੈਕਟਰ ਟਰਾਲੀ ਵਿੱਚ ਭਰੀ ਪਰਾਲੀ ਨੂੰ ਅੱਗ ਲੱਗਣ ਕਰਕੇ ਰੋਡ ਤੇ ਆਵਾਜਾਈ ਬੰਦ ਹੋ ਚੁੱਕੀ ਹੈ। ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦੋ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅਤੇ ਫਾਇਰ ਬ੍ਰਗੇਡ ਦੀਆਂ ਤਿੰਨ ਗੱਡੀਆਂ ਨਾਲ ਅੱਗ ਨੂੰ ਬੁਝਾਇਆ ਗਿਆ। ਉਹਨਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਅੱਗ ਨੂੰ ਬੁਝਾ ਕੇ ਆਵਾਜਾਈ ਨੂੰ ਬਹਾਲ ਕਰਾ ਦਿੱਤਾ ਗਿਆ ਹੈ।

  • ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

    ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

    ਬਟਾਲਾ : ਭਰਾਵਾਂ ਨਾਲ ਜ਼ਮੀਨੀ ਵਿਵਾਦ ਨੂੰ ਲੈਕੇ ਕੋਰਟ ਚ ਚਲ ਰਹੇ ਕੇਸ ਨੂੰ ਲੈਕੇ ਕੋਰਟ ਚ ਤਾਰੀਕ ਭੁਗਤਨ ਆਏ ਵਿਅਕਤੀ ਵਲੋਂ ਸਥਾਨਕ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਦੋ ਭਰਾਵਾਂ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈਕੇ ਮ੍ਰਿਤਕ ਜਸਵਿੰਦਰ ਸਿੰਘ ਉਮਰ ਕਰੀਬ 52 ਸਾਲ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਅੱਲੋਵਾਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਅਤੇ ਸਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦਾ ਆਪਣੇ ਭਰਾਵਾਂ ਨਾਲ ਜ਼ਮੀਨੀ ਝਗੜਾ ਸੀ ਅਤੇ 2021 ਵਿਚ ਜਸਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਧਾਰਾ 326 ਤਹਿਤ ਕੇਸ ਦਰਜ ਸੀ।

    ਜਸਵਿੰਦਰ ਸਿੰਘ ਉਸ ਕੇਸ ਦੀ ਤਾਰੀਕ ਭੁਗਤਨ ਲਈ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਬਟਾਲਾ ਵਿਖੇ ਆਇਆ ਸੀ ਅਤੇ ਕੋਰਟ ਕੰਪਲੈਕਸ ਵਿਖੇ ਪਹੁੰਚ ਕੇ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਉਸਦੀ ਸ਼ਹਿਤ ਵਿਗੜਨ ਲੱਗ ਪਈ। ਉਸਦੇ ਭਰਾ ਉਸਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਸਨੂੰ ਇਕੱਲੇ ਘਰੇ ਛੱਡ ਕੇ ਖੁੱਦ ਫਰਾਰ ਹੋ ਗਏ। ਜਿਸਦੇ ਬਾਅਦ ਅਸੀਂ ਜਸਵਿੰਦਰ ਨੂੰ ਲੈਕੇ ਅਮ੍ਰਿਤਸਰ ਇਲਾਜ ਲਈ ਲੈ ਗਏ। ਜਿਥੇ ਉਸਦੀ ਮੌਤ ਹੋ ਗਈ। ਪੁਲਿਸ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।

  • ਪੰਜਾਬ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

    ਬਟਾਲਾ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਡਾਕ ਵਿਭਾਗ ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈਕੇ ਡਾਕ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਓਹਨਾਂ ਕਿਹਾ ਕਿ 5 ਸਾਲ ਦੀ ਇਨਸ਼ੋਰੈਂਸ, 5 ਸਾਲ ਦੀ ਗ੍ਰੈਜੁਟੀ, 8 ਘੰਟੇ ਦੀ ਡਿਊਟੀ ਤੇ 180 ਦਿਨਾਂ ਦੀਆਂ ਛੁੱਟੀਆਂ ਵਰਗੀਆਂ ਮੰਗਾਂ ਹਨ।

    ਜੋ ਅਜੇ ਤੱਕ ਮੰਨੀਆ ਨਹੀਂ ਜਾ ਰਹੀਆਂ। ਓਹਨਾ ਕੇਂਦਰ ਸਰਕਾਰ ਤੇ ਡਾਕ ਵਿਭਾਗ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ 5 ਦਿਸੰਬਰ ਨੂੰ ਹੜਤਾਲ ਸ਼ੁਰੂ ਕੀਤੀ ਜਾਵੇਗੀ

  • ਪੰਜਾਬ : ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 1 ਕਿਲੋ 40 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 1 ਕਿਲੋ 40 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ, ਦੇਖੋ ਵੀਡਿਓ

    ਗੁਰਦਾਸਪੁਰ : CIA ਸਟਾਫ਼ ਅਤੇ ਸਦਰ ਪੁਲਿਸ ਨੇ ਨਬੀਪੁਰ ਤੋਂ ਬੱਬਰੀ ਨਾਕੇ ਤੋਂ 3 ਵਿਅਕਤਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਆਰੋਪਿਆਂ ਦੀ ਪਹਿਚਾਣ ਕੁਲਦੀਪ ਮਸੀਹ ਉਰਫ਼ ਗੋਰੀ ਪੁੱਤਰ ਮਿੰਦਾ ਮਸੀਹ ਵਾਸੀ ਬੱਬਰੀ, ਸੰਦੀਪ ਮਸੀਹ ਉਰਫ਼ ਕਾਲੀ ਪੁੱਤਰ ਇਲੀਆਸ ਮਸੀਹ ਵਾਸੀ ਪਿੰਡ ਲੇਹਲ ਅਤੇ ਰਮਨ ਮਸੀਹ ਪੁੱਤਰ ਪੀਟਰ ਮਸੀਹ ਵਾਸੀ ਪਿੰਡ ਬੱਬਰੀ ਦੇ ਤੌਰ ਤੇ ਹੁਈ ਹੈ। ਬਰਾਮਦ ਹੈਰੋਇਨ ਦੀ ਕੀਮਤ ਲਗਪਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਕ ਵਿਅਕਤੀ ਕੁਲਦੀਪ ਮਸੀਹ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ ਅਤੇ ਲਗਭਗ 6 ਮਹੀਨੇ ਪਹਿਲਾ ਕਣਕ ਦੀ ਕਟਾਈ ਕਰਦੇ ਸਮੇਂ ਉਸਨੂੰ ਡੇਰਾ ਬਾਬਾ ਨਾਨਕ ਦੇ ਖੇਤਾਂ ਵਿਚ ਪਏ 3 ਪੈਕਟ ਹੈਰੋਇਨ ਮਿਲੇ ਸੀ।

    ਜਿਸ ‘ਤੇ ਮੁਲਜ਼ਮ ਚਾਲਕ ਨੇ ਆਪਣੇ ਨਾਲ ਹੋਰ ਦੋ ਲੋਕਾਂ ਨੂੰ ਮਿਲਾ ਕੇ ਇਹ ਹੈਰੋਇਨ ਵੇਚਣੀ ਸ਼ੁਰੂ ਕੀਤੀ ਅਤੇ 6 ਮਹੀਨੇ ’ਚ ਲਗਭਗ 2 ਕਿਲੋ ਹੈਰੋਇਨ ਨਸ਼ੇੜੀਆਂ ਨੂੰ ਵੇਚ ਦਿੱਤੀ। ਬਾਕੀ 1 ਕਿਲੋ 40 ਗ੍ਰਾਮ ਹੈਰੋਇਨ ਵੇਚਣ ਲਈ ਉਹ ਗ੍ਰਾਹਕ ਦੀ ਤਾਲਾਸ਼ ਕਰ ਰਹੇ ਸਨ। ਪਰ ਨਾਕੇਬੰਦੀ ਦੌਰਾਨ ਇਹ ਪੁਲਿਸ ਦੇ ਹੱਥੇ ਚੜ ਗਏ ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣੀ ਪਹਿਚਾਣ ਕੁਲਦੀਪ ਮਸੀਹ, ਸੰਦੀਪ ਮਸੀਹ ਉਰਫ਼ ਕਾਲੀ ਅਤੇ ਰਮਨ ਮਸੀਹ ਪੁੱਤਰ ਪੀਟਰ ਮਸੀਹ ਜੌ ਕੀ ਹੈਰੋਇਨ ਵੇਚਣ ਲਈ ਕਿਸੇ ਗ੍ਰਾਹਕ ਦੀ ਤਲਾਸ਼ ਕਰ ਰਹੇ ਸਨ। ਜਾਣਕਾਰੀ ਦਿੰਦਿਆਂ ਐਸ ਐਸ ਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ਼ ਅਮਨਦੀਪ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ਼ ਕਪਿਲ ਕੌਂਸਲ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਨਬੀਪੁਰ-ਬੱਬਰੀ ਬਾਈਪਾਸ ਸੜਕ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂ ਰਹੀ ਸੀ।

    ਇਸ ਦੌਰਾਨ ਇਕ ਮੋਟਰਸਾਈਕਲ ‘ਤੇ ਸਵਾਰ 3 ਵਿਅਕਤਿਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਹਨਾਂ ਕੋਲੋ ਇਕ ਪਲਾਸਟਿਕ ਲਿਫਾਫਾ ਦੇਖਿਆ ਗਿਆ। ਜਾਂਚ ਕਰਨ ‘ਤੇ ਉਸ ਵਿਚੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਤਿੰਨਾਂ ਆਰੋਪਿਆਂ ਨੂੰ ਐੱਨਡੀਪੀਐੱਸ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਆਕੋਰਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਸਕੇ।

  • जालंधर रोड़ पर दुकानें गिराने के मामले में भाजपा नेता सहित 5 पर केस दर्ज, 2 गिरफ्तार, देखें वीडियो

    जालंधर रोड़ पर दुकानें गिराने के मामले में भाजपा नेता सहित 5 पर केस दर्ज, 2 गिरफ्तार, देखें वीडियो

    गुरदासपुरः बटाला से बड़ी खबर सामने आई है, जहां बटाला में जालंधर रोड़ पर दुकानें गिराने के मामले में भाजपा नेता सहित 5 पर पुलिस ने केस दर्ज किया है। बताया जा रहा है कि इस दौरान पुलिस ने 2 लोगों को गिरफ्तार कर लिया है, जबकि अन्य लोग फरार बताए जा रहे है। दरअसल, बताया जा रहा है कि दुकानें गिराने के मामले में भाजपा के सीनियर नेता बलदेव सुरी सहित 5 खिलाफ मामला दर्ज किया गया है।

    मिली जानकारी के मुताबिक उक्त दुकानों को लेकर दोनों पक्षों का कोर्ट में केस चल रहा है और इस मामले को लेकर कोर्ट ने स्टे लगाई हुई है। इन दुकानों के खिलाफ एक पक्ष के बटाला भाजपा नेता बलदेव सूरी समेत 5 लोगों के खिलाफ मामला दर्ज किया गया है। जिनमें 2 लोगों को गिरफ्तार कर लिया गया है और अन्य 3 लोग फरार बताए जा रहे हैं। दुकानों के किराएदारों का कहना है कि जिस जगह पर दुकानें बनी हैं वह जगह शमालाट की है और इन दुकानों की किराया सूची उनके पास है और इन दुकानों का मामला कोर्ट में चल रहा है। माननीय अदालत ने इन दुकानों पर स्टे लगाया हुआ है।

    उनका कहना है कि आज दूसरा पक्ष, जिसमें बटाला भाजपा के वरिष्ठ नेता भी शामिल हैं, कुछ लोगों के साथ सुबह-सुबह जेसीबी लेकर आए और दुकानों को ध्वस्त कर दिया, जो अदालत के आदेश का स्पष्ट उल्लंघन है। वहीं, डीएसपी सिटी बटाला पुलिस ललित कुमार ने बताया कि बटाला भाजपा के वरिष्ठ नेता बलदेव सूरी समेत 5 लोगों के खिलाफ मामला दर्ज करते हुए 2 लोगों को जेसीबी मशीन के साथ गिरफ्तार किया गया है। पुलिस ने बताया कि बलदेव सुरी सहित 3 लोग फरार चल रहे है। उन्होंने बताया कि बलदेव सुरी पर इस मामले को लेकर पहले भी केस दर्ज है।

  • ਪੰਜਾਬ : ਡਾਕਟਰ ਤੇ ਲੁਟੇਰਿਆਂ ਨੇ ਚਲਾਇਆਂ ਗੋਲੀਆਂ, ਦੇਖੋ ਵੀਡਿਓ

    ਪੰਜਾਬ : ਡਾਕਟਰ ਤੇ ਲੁਟੇਰਿਆਂ ਨੇ ਚਲਾਇਆਂ ਗੋਲੀਆਂ, ਦੇਖੋ ਵੀਡਿਓ

    ਬਟਾਲਾ : ਘਟਨਾ ਦੇਰ ਰਾਤ ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਦੀ ਹੈ। ਜਿਥੇ 2 ਲੁਟੇਰਿਆਂ ਨੇ ਸਰਬਜੀਤ ਨਾਮ ਦੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰਕੇ ਕਰ ਦੀਤਾ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪਿੰਡ ‘ਚ ਹੀ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ, ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਜ਼ਖਮੀ ਸਰਬਜੀਤ ਨੇ ਦੱਸਿਆ ਕੀ ਉਹ ਆਪਣੇ ਕਲੀਨਿਕ ਤੇ ਸੀ ਕੀ 2 ਲੁਟੇਰੇ ਹੱਥ ਵਿੱਚ ਪਿਸਟਲ ਲੈਕੇ ਆਏ ਤੇ ਉਸਨੂੰ ਧਮਕੀ ਦੇਕੇ ਕਿਹਾ ਕੀ ਉਸਨੇ ਅਗਰ ਆਪਣੀ ਜਾਨ ਬਚਾਉਣੀ ਹੈ ਤੇ ਤਾਂ ਜੋ ਕੁਝ ਵੀ ਕੋਲ ਹੈ ਉਹ ਉਹਨਾਂ ਨੂੰ ਦੇ ਦੇਵੇ।

    ਜਦੋ ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਟਲ ਹੱਥ ਮਾਰਕੇ ਇਕ ਸਾਈਡ ਨੂੰ ਕੀਤਾ ਤੇ ਉਹਨਾਂ ਉਸ ਦੇ ਗੋਲੀਆਂ ਮਾਰ ਦਿਤੀਆ, ਜੋ ਮੇਰੀਂ ਲੱਤ ਵਿੱਚ ਲੱਗੀਆਂ। ਜਦੋ ਉਸਨੇ ਆਪਣਾ ਲਾਇਸੈਂਸੀ ਪਿਸਟਲ ਨਾਲ ਗੋਲੀ ਚਲਾਉਣੀ ਚਾਹੀ ਤੇ ਲੁਟੇਰੇ ਮੇਰਾ ਪਿਸਟਲ ਖੋਹ ਕੇ ਫਰਾਰ ਹੋ ਗਏ। ਮੋਕੇ ਤੇ ਆਏ ਪੁਲਿਸ ਦੇ ਏਐਸਆਈ ਨੇ ਕਿਹਾ ਕੀ ਓਹਨਾ ਨੂੰ ਜਾਣਕਾਰੀ ਮਿਲੀ ਸੀ ਕੀ ਗੋਲੀ ਚਲੀ ਹੈ। ਜਿਸ ਦੇ ਗੋਲੀ ਲਗੀ ਉਸਦਾ ਇਲਾਜ ਚੱਲ ਰਿਹਾ ਹੈ। ਉਸਦੇ ਲੱਤ ਵਿੱਚ 2 ਗੋਲੀਆਂ ਲੱਗੀਆਂ ਹਨ। ਉਹਨਾਂ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।

  • ਪੰਜਾਬ : ਚਾਰਾ ਲੈਣ ਗਏ 18 ਸਾਲਾਂ ਨੌਜਵਾਨ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਦੇਖੋ ਵੀਡੀਓ

    ਪੰਜਾਬ : ਚਾਰਾ ਲੈਣ ਗਏ 18 ਸਾਲਾਂ ਨੌਜਵਾਨ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਦੇਖੋ ਵੀਡੀਓ

    ਬਟਾਲਾ : ਪੁਲਿਸ ਜਿਲੇ ਅਧੀਨ ਲੁੱਟ ਖੋਹ ਦੀਆਂ ਵਾਰਦਾਤਾਂ ਲਗਤਾਰ ਵਧਦੀਆਂ ਨਜਰ ਆ ਰਹੀਆਂ ਹਨ ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਤੋਂ ਸਾਹਮਣੇ ਆਇਆ ਹੈ ਜਿਥੇ ਦੇਰ ਦੁਪਹਿਰੇ ਹੀ ਖੇਤਾਂ ਵਿਚੋਂ ਪਸ਼ੂਆਂ ਦਾ ਚਾਰਾ ਲੈਣ ਗਏ 18 ਸਾਲਾਂ ਹਰਗੁਨ ਪ੍ਰੀਤ ਸਿੰਘ ਨੂੰ 4 ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਜਿਸ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ। ਓਥੇ ਹੀ ਪੁਲਿਸ ਦੁਆਰਾ ਇਸ ਘਟਨਾ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    ਓਥੇ ਹੀ ਜ਼ਖਮੀ ਹਰਗੁਨ ਪ੍ਰੀਤ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦੇਰ ਦੁਪਹਿਰ ਸਮੇ ਆਪਣੇ ਖੇਤਾਂ ਵਿਚੋਂ ਚਾਰਾ ਲੈਕੇ ਵਾਪਸ ਆ ਰਹੇ ਸੀ ਤਾਂ ਰਸਤੇ ਵਿਚ ਉਹਨਾਂ ਦੇਖਿਆ ਕਿ ਕੁਝ ਨੌਜਵਾਨ ਆਪਸ ਵਿਚ ਗੁਥਮ ਗੁਥਾ ਹੋ ਰਹੇ ਸੀ। ਜਿਹਨਾਂ ਵਿੱਚੋ 4 ਲੁਟੇਰਿਆਂ ਨੇ ਆਪਣੇ ਚੇਹਰੇ ਕਪੜੇ ਨਾਲ ਢੱਕੇ ਹੋਏ ਸੀ। ਜਦੋਂ ਉਹਨਾਂ ਵਲੋਂ ਆਵਾਜ ਲਗਾਈ ਗਈ ਤਾਂ ਉਹਨਾਂ ਹਰਗੁਨ ਪ੍ਰੀਤ ਨੂੰ ਲੁਟੇਰਾ ਦੇ ਗੋਲੀ ਮਾਰ ਦਿੱਤੀ ਤੇ ਉਹ ਚਾਰੋ ਲੁਟੇਰੇ ਭੱਜ ਗਏ। ਜਦੋ ਉਹਨਾਂ ਦੇਖਿਆ ਤਾਂ ਗੋਲੀ ਲੱਗਣ ਨਾਲ ਜ਼ਖਮੀ ਹੋਣ ਵਾਲਾ ਓਹਨਾ ਦਾ ਭਤੀਜਾ ਹੀ ਸੀ।

    ਉਹਨਾਂ ਆਪਣੇ ਭਤੀਜੇ ਦੀ ਜਾਨ ਬਚਾਉਣ ਲਈ ਆਵਾਜ਼ ਲਗਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਭਤੀਜੇ ਨੂੰ ਇਲਾਜ ਲਈ ਹਸਪਤਾਲ ਲੈ ਆਏ। ਓਹਨਾ ਕਿਹਾ ਕਿ ਉਹ ਲੁਟੇਰੇ ਲੁੱਟ ਦੀ ਨੀਅਤ ਨਾਲ ਹੀ ਭਤੀਜੇ ਨੂੰ ਪਏ ਸੀ। ਓਥੇ ਹੀ ਨਿਜੀ ਹਸਪਤਾਲ ਜ਼ਖਮੀ ਦੇ ਬਿਆਨ ਦਰਜ ਕਰਨ ਪਹੁੰਚੀ। ਐਸ ਐਚ ਓ ਸੁਖਵਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਗੋਲੀ ਮੋਢੇ ਵਿੱਚ ਲੱਗਣ ਕਾਰਨ ਜ਼ਖਮੀ ਹੋਏ। ਹਰਗੁਨਪ੍ਰੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਬਾਕੀ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  • ਪੰਜਾਬ : ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਦੇਖੋ ਵੀਡਿਓ

    ਪੰਜਾਬ : ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਦੇਖੋ ਵੀਡਿਓ

    ਬਟਾਲਾ : ਬੱਸ ਸਟੈਂਡ ਤੇ ਪਨਬੱਸ ਡਰਾਈਵਰ ਤਿਰਲੋਕ ਸਿੰਘ ਦੀ ਚਰਚਾ ਹੋ ਰਹੀ ਹੈ। ਉਸਦੀ ਉਸ ਇਮਾਨਦਾਰੀ ਦੀ ਜਿਸਨੇ ਬੀਤੇ ਕੁਝ ਮਹੀਨੇ ਪਹਿਲਾ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵਾਲਾ ਬੈਗ ਜੋ ਉਸਦੀ ਬੱਸ ‘ਚ ਕਿਸੇ ਸਵਾਰੀ ਦਾ ਰਹਿ ਗਿਆ। ਉਸ ਨੇ ਮੋੜ ਦਿਤਾ ਸੀ। ਹੁਣ ਦੋਬਾਰਾ ਉਸਦੀ ਬੱਸ ‘ਚ ਕਿਸੇ ਸਵਾਰੀ ਦਾ ਇਕ ਮਹਿੰਗਾ ਮੋਬਾਈਲ ਫੋਨ ਰਹਿ ਗਿਆਤਾਂ ਹੁਣ ਦੋਬਾਰਾ ਤਿਰਲੋਕ ਸਿੰਘ ਨੇ ਉਸ ਫੋਨ ਦੇ ਸਹੀ ਮਾਲਕ ਦੀ ਭਾਲ ਕਰ ਉਸ ਵਿਅਕਤੀ ਨੂੰ ਉਸ ਦਾ ਫੋਨ ਮੋੜ ਦਿਤਾ ਹੈ।

    ਉਥੇ ਹੀ ਤਿਰਲੋਕ ਸਿੰਘ ਦਾ ਕਹਿਣਾ ਹੈ ਕਿ ਅਕਸਰ ਮੁਸਾਫ਼ਿਰ ਕਈ ਵਾਰ ਆਪਣਾ ਸਾਮਾਨ ਬੱਸਾਂ ਚ ਛੱਡ ਜਾਂਦੇ ਹਨ ਅਤੇ ਉਸ ਨਾਲ ਵੀ ਬੀਤੇ ਕਲ ਕੁਝ ਇਸ ਤਰ੍ਹਾਂ ਹੀ ਹੋਇਆ। ਜਦ ਉਹ ਚੰਡੀਗੜ੍ਹ ਤੋਂ ਬਟਾਲਾ ਵਾਪੀਸ ਆ ਰਿਹਾ ਸੀ ਤਾਂ ਰਾਹ ਚ ਉਸ ਨੂੰ ਪਤਾ ਲਗਾ ਕਿ ਉਸਦੀ ਬਸ ਚ ਕਿਸੇ ਸਵਾਰੀ ਦਾ ਮੋਬਾਈਲ ਫੋਨ ਹੈ। ਪਹਿਲਾ ਤਾ ਉਸ ਨੇ ਕਾਫੀ ਇੰਤਜ਼ਾਰ ਕੀਤਾ ਕਿ ਉਸ ਫੋਨ ਤੇ ਕੋਈ ਫੋਨ ਆਵੇਗਾ। ਲੇਕਿਨ ਭਾਲ ਲਈ ਉਦੋਂ ਤਾ ਫੋਨ ਨਹੀਂ ਆਇਆ। ਲੇਕਿਨ ਹੁਣ ਉਸਨੂੰ ਇਕ ਵਿਅਕਤੀ ਨੇ ਫੋਨ ਕਰ ਦੱਸਿਆ ਕਿ ਇਹ ਫੋਨ ਉਸਦਾ ਹੈ।

    ਉਸਨੇ ਮੰਗ ਕੀਤੀ ਕਿ ਉਹ ਬੱਸ ਦੀ ਟਿਕਟ ਲੈਕੇ ਆਵੇ ਤਾਂ ਆਪਣਾ ਮੋਬਾਈਲ ਫੋਨ ਲੈ ਜਾਵੇ। ਬਲਾਚੌਰ ਤੋਂ ਇਹ ਵਿਅਕਤੀ ਪਹੁੰਚਿਆ ਹੈ ਅਤੇ ਉਸ ਨੂੰ ਮੈ ਇਹ ਫੋਨ ਸੌੰਪ ਦਿਤਾ ਹੈ। ਉਥੇ ਹੀ ਇਸ ਮਹਿੰਗੇ ਮੋਬਾਈਲ ਫੋਨ ਦਾ ਅਸਲ ਮਾਲਿਕ ਨਰਿੰਦਰ ਨੇ ਦੱਸਿਆ ਕਿ ਉਸਦਾ ਮੋਬਾਈਲ ਗ਼ਲਤੀ ਨਾਲ ਬਸ ਚ ਰਹਿ ਗਇਆ। ਉਸ ਦੇ ਫੋਨ ਚ ਜਰੂਰੀ ਰਿਕਾਰਡ ਸੀ ਅਤੇ ਮਹਿੰਗਾ ਫੋਨ ਸੀ। ਉਹ ਧੰਨਵਾਦੀ ਹੈ ਇਸ ਬੱਸ ਡਰਾਈਵਰ ਦਾ ਜਿਸ ਨੇ ਇਮਾਨਦਾਰੀ ਦਿਖਾਈ ਅਤੇ ਉਸਦਾ ਮੋਬਾਈਲ ਫੋਨ ਵਾਪਿਸ ਮਿਲ ਗਿਆ ਹੈ।

  • ਪੰਜਾਬ : 2 ਧਿਰਾਂ ਚ ਹੋਇਆ ਝਗੜਾ ਦੋਰਾਨ ਨੌਜਵਾਨਾਂ ਦੀ ਦਾਤਰ ਨਾਲ ਧਮਕੀ ਦਿੰਦਿਆ ਦੀ ਵੀਡੀਓ ਹੋਈ ਵਾਇਰਲ

    ਪੰਜਾਬ : 2 ਧਿਰਾਂ ਚ ਹੋਇਆ ਝਗੜਾ ਦੋਰਾਨ ਨੌਜਵਾਨਾਂ ਦੀ ਦਾਤਰ ਨਾਲ ਧਮਕੀ ਦਿੰਦਿਆ ਦੀ ਵੀਡੀਓ ਹੋਈ ਵਾਇਰਲ

    ਬਟਾਲਾ : ਜਿਲੇ ਦੇ ਨਜਦੀਕੀ ਪਿੰਡ ਧੁੱਪਸੜੀ ਚ ਦੋ ਧਿਰਾਂ ਦਰਮਿਆਨ ਗਲੀ ਵਿੱਚ ਗਾਲੀ-ਗਲੋਚ ਤੋਂ ਹੋਏ ਝਗੜੇ ਦੌਰਾਨ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸੇ ਝਗੜੇ ਦੌਰਾਨ ਇਕ ਧਿਰ ਦੇ ਨੌਜਵਾਨਾਂ ਵਲੋਂ ਦਾਤਰ ਲਹਿਰਾਂ ਕੇ ਧਮਕੀ ਦਿੰਦਿਆ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੁੰਦੀ ਨਜਰ ਆ ਰਹੀ ਹੈ। ਦੂਜੇ ਪਾਸੇ ਜ਼ਖਮੀਆਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਦਾਖਿਲ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਖਮੀ ਮਹਿਲਾ ਰਜੋ ਅਤੇ ਇਸ ਝਗੜੇ ਦੀ ਚਸ਼ਮਦੀਦ ਸੋਫੀਆ ਨੇ ਦੱਸਿਆ ਕਿ ਪਿੰਡ ਦੀ ਗਲੀ ਵਿੱਚ ਪਿੰਡ ਦੇ ਹੀ ਕੁਝ ਨੌਜਵਾਨ ਸ਼ਰਾਬ ਪੀ ਕੇ ਰੌਲਾ ਰੱਪਾ ਪਾ ਰਹੇ ਸੀ।

    ਜਦੋਂ ਉਹਨਾਂ ਨੇ ਬਾਹਰ ਨਿਕਲ ਕੇ ਨੌਜਵਾਨਾਂ ਨੂੰ ਰੋਕਿਆ ਤਾਂ ਉਹਨਾਂ ਵਲੋਂ ਜਾਤੀਵਾਦਕ ਸ਼ਬਦ ਬੋਲਦੇ ਹੋਏ ਦਾਤਰਾਂ ਤੇ ਡਾਂਗਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ। ਪੀੜਤ ਦੇ ਅਰੋਪ ਹਨ ਕਿ ਉਹਨਾਂ ਦੇ ਕਪੜੇ ਫਾੜ ਦਿੱਤੇ ਗਏ। ਇਸ ਦੌਰਾਨ ਪਿੰਡ ਵਾਸੀਆਂ ਨੇ ਓਹਨਾਂ ਨੂੰ ਬਚਾਇਆ। ਹੁਣ ਜ਼ਖਮੀ ਪਰਿਵਾਰ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਓਥੇ ਹੀ ਸਿਵਲ ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਝਗੜੇ ਦੌਰਾਨ ਜ਼ਖਮੀ ਹੋਈਆਂ ਦੋ ਔਰਤਾਂ ਇਲਾਜ ਲਈ ਦਾਖਿਲ ਹੋਈਆਂ ਹਨ। ਪੁਲਿਸ ਨੂੰ ਇਤਲਾਹ ਦੇ ਦਿੱਤੀ ਬਾਕੀ ਇਹਨਾਂ ਦੀ ਐਮ ਐਲ ਆਰ ਬਣਾ ਦਿੱਤੀ ਗਈ ਹੈ।

  • ਪੰਜਾਬ : ਇਸ ਪਿੰਡ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਐਵਾਰਡ, ਦੇਖੋ ਵੀਡੀਓ

    ਪੰਜਾਬ : ਇਸ ਪਿੰਡ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਐਵਾਰਡ, ਦੇਖੋ ਵੀਡੀਓ

    ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਦੀ ਚੋਣ ਇਸ ਵਕਾਰੀ ਐਵਾਰਡ ਲਈ ਹੋਈ ਹੈ। ਇਸ ਪਿੰਡ ਨੇ ਪੰਜਾਬ ਸਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਵਿਕਸਿਤ ਕਰਕੇ ਇਕ ਮਿਸਾਲੀ ਕਦਮ ਚੁੱਕਿਆ ਹੈ। ਸਤਵੰਤ ਕੌਰ ਅਤੇ ਪਿੰਡ ਦੇ ਸਰਪੰਚ ਰਾਜਿੰਦਰ ਕੁਮਾਰ ਨੇ ਦਸਿਆ ਕਿ ਇਸ ਪਿੰਡ ਨੇ ਆਪਣਾ ਨਾਮ ਇਸ ਐਵਾਰਡ ਲਈ ਸਮੁੱਚੇ ਭਾਰਤ ਵਿਚੋਂ ਚੁਣੇ ਗਏ 35 ਪਿੰਡਾਂ ਵਿਚ ਦਰਜ ਕਰਵਾਇਆ ਸੀ। ਇਸ ਪਿੰਡ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿਲੀ ਵਿਖੇ ਕਰਵਾਏ ਗਏ ਲਾਂਚ ਆਫ ਗਲੋਬਲ ਟਰੈਵਲ ਫਾਰ ਲਾਈਫ ਸਮਾਗਮ ਦੌਰਾਨ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ ਹਾਸਲ ਕੀਤਾ ਹੈ।

    ਭਾਰਤ ਦੇ ਟੂਰਿਜ਼ਮ ਖੇਤਰ ਦੇ ਉੱਤਮ ਪਿੰਡ ਦੀ ਮਾਨਤਾ ਲਈ ਮੁਕਾਬਲੇ ਖਾਤਰ ਕੁਲ 31 ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ 750 ਪਿੰਡਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਤੇ ਇਸ ਪਿੰਡ ਨੇ ਐਵਾਰਡ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਿਲ ਕੀਤੀ । ਟੂਰਿਜ਼ਮ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਸੇਧ ਨਾਲ ਪਿਤਾਪੁਰਖੀ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਅਤੇ ਲਗਾਤਾਰ ਯਤਨਾਂ ਸਦਕਾ ਇਹਨਾਂ ਨੂੰ ਟੂਰਿਜ਼ਮ ਦੇ ਮਸ਼ਹੂਰ ਸਥਾਨਾਂ ਵਜੋਂ ਵਿਕਸਿਤ ਕੀਤਾ। ਜਿਥੇ ਅੱਜ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਆਉਂਦੇ ਹਨ।

    ਬ੍ਰਿਟਿਸ਼ ਰਾਜ ਸਮੇਂ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ `ਦਾ ਕੋਠੀ` ਅਤੇ ਦੂਜੀ ਦਾ ਨਾਮ `ਪਿੱਪਲ ਹਵੇਲੀ` ਹੈ। ਓਹਨਾ ਦੱਸਿਆ ਕਿ ਸਤਵੰਤ ਕੌਰ ਅਤੇ ਓਹਨਾ ਦੀਆਂ ਪੰਜ ਬੇਟੀਆਂ ਤੇ ਪਿੰਡ ਵਾਸੀਆਂ ਦੀ ਮਹਿਨਤ ਦਾ ਨਤੀਜਾ ਹੈ ਕੇ ਇਸ ਪਿੰਡ ਨੂੰ ਇਸ ਐਵਾਰਡ ਨਾਲ ਨਿਵਾਜਿਆ ਗਿਆ ਓਹਨਾ ਕਿਹਾ ਕਿ ਪੰਜਾਬ ਵਿੱਚ ਜਿਥੇ ਵੀ ਵਿਰਾਸਤੀ ਇਮਾਰਤਾਂ ਜਾਂ ਚੀਜ਼ਾਂ ਹਨ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਜਰੂਰਤ ਹੈ ਤਾਂਕਿ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਇਹ ਸਭ ਕੁਝ ਦਿਖਾ ਸਕੀਏ।