Home Panchkula ਪੰਜਾਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਜੋੜ ਮੇਲਾ ਹੋਇਆ ਸਮਾਪਤ, ਦੇਖੋ ਵੀਡਿਓ

ਪੰਜਾਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਜੋੜ ਮੇਲਾ ਹੋਇਆ ਸਮਾਪਤ, ਦੇਖੋ ਵੀਡਿਓ

0

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਕਿਲ੍ਹਾ ਛੱਡਣ ਤੋਂ ਲੈ ਕੇ ਮਾਛੀਵਾੜਾ ਸਾਹਿਬ ,ਆਲਮਗੀਰ ਆਦਿ ਹੁੰਦੇ ਹੋਏ 19 ਪੋਹ ਨੂੰ ਰਾਇਕੋਟ ਪੁੱਜੇ ਸਨ, ਜਿਸ ਸਬੰਧੀ ਰਾਏਕੋਟ ਦੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਨੂੰ ਨੂਰਾ ਮਾਹੀ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਲਿਆ ਕੇ ਦਿੱਤੀ। ਜਿਸ ਉਪਰੰਤ ਉਹਨਾਂ ਵੱਲੋਂ ਇੱਥੇ ਕਾਹੀ ਦਾ ਬੂਟਾ ਪੱਟ ਕੇ ਮੁਗਲ ਦੇ ਜਾਲਮ ਰਾਜ ਦੀ ਜੜ ਪੁੱਟੀ ਗਈ ਸੀ।

ਇਸ ਸਬੰਧੀ 19, 20 ਅਤੇ 21 ਪੋਹ ਨੂੰ ਹਰ ਸਾਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਜਿਸਦੇ ਅੰਤਿਮ ਦਿਨ ਅੱਜ ਮਹਾਨ ਕੀਰਤਨ ਕਥਾ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕਥਾ ਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਲੋਕਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ
 

LEAVE A REPLY

Please enter your comment!
Please enter your name here