Home Punjab>Ludhiana ਪੰਜਾਬ : ਆਬਕਾਰੀ ਵਿਭਾਗ ਨੇ ਲਾਹਣ ਅਤੇ ਦੇਸੀ ਸ਼ਰਾਬ ਕੀਤੀ ਜਬਤ, ਤਸਕਰ ਫਰਾਰ, ਦੇਖੋ ਵੀਡਿਓ

ਪੰਜਾਬ : ਆਬਕਾਰੀ ਵਿਭਾਗ ਨੇ ਲਾਹਣ ਅਤੇ ਦੇਸੀ ਸ਼ਰਾਬ ਕੀਤੀ ਜਬਤ, ਤਸਕਰ ਫਰਾਰ, ਦੇਖੋ ਵੀਡਿਓ

0

ਲੁਧਿਆਣਾ :  ਤਿਉਹਾਰਾਂ ਅਤੇ ਲੋਕ ਸਭਾ ਚੋਣਾਂ ਦੇ ਚਲਦੇ ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਗਿਆ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਬਟਾਲਾ ਦੇ ਅਧਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਵੱਖ ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੈਡ ਕਰ ਮੁਖਬਰ ਦੀ ਇਤਲਾਹ ਤੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਵੱਡੀ ਮਾਤਰਾ ਚ ਲਾਹਣ ਦਾ ਜ਼ਖੀਰਾ ਜਬਤ ਕਰ ਮੌਕੇ ਤੇ ਨਸ਼ਟ ਕੀਤਾ ਗਿਆ ਹੈ । ਉਥੇ ਹੀ ਵੱਖ ਵੱਖ ਪਿੰਡਾਂ ਚ ਸ਼ਾਮਲਾਟ ਥਾਵਾਂ ਅਤੇ ਛੱਪੜਾਂ ਚੋ ਇਹ ਜ਼ਹਿਰੀਲੀ ਸ਼ਰਾਬ ਬਰਾਮਦ ਕੀਤੀ ਗਈ।

ਆਦੇਸ਼ਾ ਅਨੁਸਾਰ ਮੌਕੇ ਤੇ ਇਸ ਜਹਿਰ ਰੂਪੀ ਦੇਸੀ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਉਥੇ ਹੀ ਆਬਕਾਰੀ ਅੱਧਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਮੌਕੇ ਤੋਂ ਸ਼ਰਾਬ ਦੀਆ ਭੱਠੀਆਂ ਅਤੇ ਕਰੀਬ 600 ਲੀਟਰ ਲਾਹਣ ਬਰਾਮਦ ਕੀਤੀ ਗਈ। ਜਿਸ ਤੋਂ ਕਈ ਸੈਕੜੇ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸਦੇ ਨਾਲ ਹੀ ਭੱਠੀਆਂ ਅਤੇ ਭਾਂਡੇ ਵੀ ਜਬਤ ਕੀਤੇ ਗਏ ਹਨ।

LEAVE A REPLY

Please enter your comment!
Please enter your name here