Home Punjab>Firozpur ਵਿਦੇਸ਼ ‘ਚ ਹੋਈ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ’ਤ, ਦੇਖੋ ਵੀਡਿਓ

ਵਿਦੇਸ਼ ‘ਚ ਹੋਈ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ’ਤ, ਦੇਖੋ ਵੀਡਿਓ

0

ਕੋਟਕਪੂਰਾ :  20 ਸਾਲਾ ਨੌਜਵਾਨ ਕਰਨਵੀਰ ਸਿੰਘ ਦੀ ਕਰੀਬ 3 ਹਫਤੇ ਪਹਿਲਾਂ ਕਨੇਡਾ ਦੇ ਵਿੰਨੀਪੈੱਗ ਵਿਚ ਨਮੂਨੀਏ ਕਾਰਨ ਮੌਤ ਹੋ ਗਈ ਸੀ। ਉਸਦੀ ਮ੍ਰਿਤਕ ਦੇਹ ਕੋਟਕਪੂਰਾ ਵਿਖੇ ਪੁਜੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਭਾਵੁਕ ਹੋਈ ਮਾਂ ਨੇ ਆਪਣੇ ਪੁੱਤ ਦੇ ਸਿਰ ਤੇ ਸਿਹਰਾ ਸਜਾਇਆ ਅਤੇ ਛੋਟੀ ਭੈਣ ਨੇ ਹੱਥ ਤੇ ਰੱਖਦੀ ਬੰਨੀ। ਅੰਤਿਮ ਸੰਸਕਾਰ ਦੀ ਰਸਮਾਂ ਵਿਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਦੱਸਣਯੋਗ ਹੋਵੇਗਾ ਕਿ ਬਾਸਕਟਬਾਲ ਕੋਚ ਗੁਰਚਰਨ ਸਿੰਘ ਨੇ ਆਪਣੇ ਪੁੱਤ ਕਰਨਵੀਰ ਸਿੰਘ ਨੂੰ ਚੰਗੇਰੇ ਭਵਿੱਖ ਲਈ ਕਨੇਡਾ ਵਿਖੇ ਸਟੱਡੀ ਵਿਜੇ ਤੇ ਕਰੀਬ ਡੇਢ ਸਾਲ ਪਹਿਲਾਂ ਭੇਜਿਆ ਸੀ ਲੇਕਿਨ ਉਥੇ ਊਸ ਦੀ ਮੌਤ ਹੋ ਗਈ। ਇਸ ਮੌਕੇ ਤੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਬੀਰਇੰਦਰ ਸਿੰਘ ਅਤੇ ਕਾਂਗਰਸ ਆਗੂ ਅਜੈ ਪਾਲ ਸਿੰਘ ਸੰਧੂ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਦੇ ਹੋਏ ਮ੍ਰਿਤਕ ਦੇਹ ਨੂੰ ਭਾਰਤ ਲਿਉਣ ਵਿਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here