Home Himachal>Baddi ਪੰਜਾਬ: ਵਿਰਸਾ ਸਿੰਘ ਵਲਟੋਹਾ ਨੇ ਸਰਕਾਰ ਤੇ ਕਸੇ ਤੰਜ, ਦੇਖੋ ਵੀਡਿਓ

ਪੰਜਾਬ: ਵਿਰਸਾ ਸਿੰਘ ਵਲਟੋਹਾ ਨੇ ਸਰਕਾਰ ਤੇ ਕਸੇ ਤੰਜ, ਦੇਖੋ ਵੀਡਿਓ

0

ਅੰਮ੍ਰਿਤਸਰ : ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੀ ਮੁਆਫ਼ੀ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ, ਬੇਤੁਕਾ ਅਤੇ ਥੋਥਾ ਦੱਸਦੇ ਹੋਏ ਇਨ੍ਹਾਂ ਦਾ ਖੰਡਨ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਆਚਾਰ ਅਤੇ ਪੰਥਕ ਸਦਾਚਾਰ ਤੋਂ ਵਾਂਝੇ ਵਿਰਸਾ ਸਿੰਘ ਵਲਟੋਹਾ ਬੇਲਗਾਮ ਹੋਕੇ ਅਕਾਲੀ ਦਲ ਦਾ ਹੋਰ ਨੁਕਸਾਨ ਕਰਨ ਲਈ ਤੁਲਿਆ ਹੋਇਆ ਹੈ। ਉਨ੍ਹਾ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਦੇ ਘਰ ਮਿਲਣ ਆਇਆ ਸੀ ਤੇ ਅਸੀ ਉਸਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਲਈ ਕਿਹਾ ਸੀ । ਉਨ੍ਹਾਂ ਸਪਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾਂ ਹੀ ਕਦੀ ਕਰਾਂਗੇ। ਕਿਉਂਕਿ ਉਹ ਪੰਥਕ ਹਿਤਾਂ ਦੀ ਰਾਖੀ ਨਹੀ ਕਰ ਸਕਦਾ।

ਹਾਂ ਅਸੀ ਇਸ ਵਿਚਾਰ ਧਾਰਾ ਦੇ ਹਮੇਸ਼ਾ ਮੁੱਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਵਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰ.ਐਸ.ਐਸ ਨਾਲ ਰਲਕੇ ਗੁਰਮਤਿ ਸਿਧਾਂਤਾਂ ਦੀ ਧੱਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿਤਾਂ ਲਈ ਵਰਤਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਹਰ ਪੰਥਕ ਮੰਚ ਵਿੱਚ ਸ਼ਾਮਲ ਹੋਏ ਹਨ। ਚਾਹੇ ਉਹ ਬਰਗਾੜੀ ਮੋਰਚਾ, ਕੌਮੀ ਇਨਸਾਫ਼ ਮੋਰਚਾ, ਧਰਨੇ, ਮਾਰਚ ਜਾਂ ਗਵਾਲੀਅਰ ਵਿੱਖੇ ਬੰਦੀ ਛੋੜ ਦਾਤੇ ਦੇ ਚਰਣਾ ਵਿਚ ਅਰਦਾਸ ਸਮਾਗਮ ਹੋਵੇ। ਪੰਜਾਂ ਸਿੰਘਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਲਟ ਸਵਾਲ ਕੀਤਾ ਕਿ ਭਾਈ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਕਿ ਬਾਦਲਾਂ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸਦਕੇ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਕਿਹਾ ਸੀ।  ਕੀ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਕਿਸ ਬੁਨਿਆਦ ਤੇ ਦਿੱਤੀ ਸੀ।

ਤੇ ਉਸਨੂੰ ਜਾਇਜ਼ ਸਾਬਿਤ ਕਰਨ ਲਈ ਗੁਰੂ ਦੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖ਼ਰਚਾ ਇਸ਼ਤਿਹਾਰਾਂ ਤੇ ਕਿਉ ਖਰਚ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਸਿੰਘਾ ਨੂੰ ਪੰਥਕ ਮਰਿਯਾਦਾ ਦੀ ਪਹਿਰੇਦਾਰੀ ਕਰਦੇ ਹੋਏ, ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਸ ਵੇਲੇ ਵਿਰਸਾ ਸਿੰਘ ਅਕਾਲ ਤਖ਼ਤ ਸਾਹਿਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਧਾਰਮਿਕ ਸਖਸ਼ੀਅਤਾਂ ਦੀ ਕਿਰਦਾਰ ਕੁਸ਼ੀ ਕਰਕੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ। ਉਸਦਾ ਮੰਤਵ ਹੈ ਉਸਦੇ ਨਜਦੀਕੀ ਰਹੇ ਸਵਰਨ ਸਿੰਘ ਘੋਟਨੇ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਪੰਜ ਸਿੰਘਾ ਨੇ ਸੰਗਤ ਦੀ ਆਵਾਜ਼ ਦਾ ਹਵਾਲਾ ਦੇਦੇ ਹੋਏ ਵਿਰਸਾ ਸਿੰਘ ਵਲਟੋਹਾ ਨੂੰ ਸਵਾਲ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲਾ ਬਾਦਲਾਂ ਦੀ ਸੋਚ ਦਾ ਪਹਿਰੇਦਾਰ ਕਿਵੇਂ ਬਣ ਗਿਆ। ਜਦਕਿ ਇਨ੍ਹਾਂ ਦੋਨਾਂ ਵਿੱਚ ਕੋਈ ਆਪਸੀ ਮੇਲ ਨਹੀਂ ਹੈ।

LEAVE A REPLY

Please enter your comment!
Please enter your name here