Home Punjab>Ludhiana ਪੰਜਾਬ: ਸੰਘਣੀ ਧੁੰਦ ਅਤੇ ਠੰਢ ਦੇ ਕਾਰਨ ਯੇਲੋ ਅਲਰਟ ਜਾਰੀ, ਦੇਖੋ ਵੀਡਿਓ

ਪੰਜਾਬ: ਸੰਘਣੀ ਧੁੰਦ ਅਤੇ ਠੰਢ ਦੇ ਕਾਰਨ ਯੇਲੋ ਅਲਰਟ ਜਾਰੀ, ਦੇਖੋ ਵੀਡਿਓ

0

ਲੁਧਿਆਣਾ: ਪੰਜਾਬ ਚ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਿੱਥੇ ਔਰਜ ਐਲਰਟ ਜਾਰੀ ਕੀਤਾ ਗਿਆ ਹੈ। ਉਤਰ ਭਾਰਤ ਚ ਕੜਾਕੇ ਦੀ ਪੈ ਰਹੀ ਹੈ ਅਤੇ ਟੈਂਪਰੇਚਰ ਨੇ ਵੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਕੱਲ ਪੰਜਾਬ ਚ ਵੱਧ ਤੋਂ ਵੱਧ ਟੈਂਪਰੇਚਰ 11 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜੋ ਪਿਛਲੇ 50 ਸਾਲਾਂ ਦੇ ਵਿੱਚ ਤੀਜੀ ਵਾਰ ਹੋਇਆ ਹੈ। 

ਹਾਲਾਂਕਿ ਜੇਕਰ ਰਾਤ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਹੇ ਹਨ। ਪਰ ਲੋਕਾਂ ਨੂੰ ਦਿਨ ਵੇਲੇ ਜਿਆਦਾ ਠੰਡ ਮਹਿਸੂਸ ਹੋ ਰਹੀ ਹੈ। ਅਜਿਹੇ ਮੌਸਮ ਦੇ ਕਰਕੇ ਲੋਕਾਂ ਨੂੰ  ਕਈ ਦਿਕਤਾ ਦਾ ਸਾਮਣਾ ਕਰਨਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨੇ ਦੱਸਿਆ ਕਿ ਆਉਂਦੇ ਇੱਕ ਦੋ ਦਿਨ ਤੱਕ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਕਿਤੇ ਕਿਤੇ ਬੱਦਲਵਾਈ ਜਰੂਰ ਰਹੇਗੀ , ਪਰ ਸੰਘਣੀ ਧੁੰਦ ਪੈਣ ਦੇ ਪੂਰੇ ਅਸਾਰ ਹਨ। ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ । ਫਿਲਹਾਲ ਪੱਛਮੀ ਚੱਕਰਵਾਤ ਦੀ ਕੋਈ ਭਵਿੱਖਬਾਣੀ ਵੀ ਨਹੀਂ ਹੈ। ਜਿਸ ਕਰਕੇ ਹਵਾਵਾਂ ਤੇਜ਼ ਨ ਚੱਲਣ ਕਰਕੇ ਮੌਸਮ ਦੇ ਵਿੱਚ ਠਹਿਰਾਵ ਹੈ। ਇਸ ਕਰਕੇ ਧੁੰਦ ਜਿਆਦਾ ਪੈ ਰਹੀ ਹੈ।

LEAVE A REPLY

Please enter your comment!
Please enter your name here