Home Punjab>Ludhiana ਪੰਜਾਬ : SSP ਦਫਤਰ ‘ਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਗਏ ਪਾਠ, ਦੇਖੋ ਵੀਡਿਓ

ਪੰਜਾਬ : SSP ਦਫਤਰ ‘ਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਗਏ ਪਾਠ, ਦੇਖੋ ਵੀਡਿਓ

0

ਲੁਧਿਆਣਾ : ਖੰਨਾ ਪੁਲਿਸ ਜਿਲਾ ਦੇ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਵਿਚ ਐਸਐਸਪੀ ਦਫਤਰ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਤੇ ਖੰਨਾ ਪੁਲਿਸ ਜਿਲਾ ਦੇ ਪੁਲਿਸ ਮੁਲਾਜਮਾਂ ਦੇ ਪਰਿਵਾਰਾਂ ਅਤੇ ਸਮੂਹ ਜਗਤ ਵਾਸੀਆਂ ਦੀ ਸੁਖ ਸ਼ਾਂਤੀ ਲਈ ਹਰ ਸਾਲ ਪਾਠ ਕਰਵਾਇਆ ਜਾਂਦਾ ਹੈ।

ਅੱਜ ਇਸ ਪਾਠ ਦੇ ਵਿਚ ਪੁਲਿਸ ਅਫਸਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਮੱਥਾ ਟੇਕ ਕੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਐਸਐਸਪੀ ਅਮਨੀਤ ਕੋਂਡਲ ਨੇ ਆਪਣੇ ਪੁਲਿਸ ਮੁਲਾਜਮਾਂ ਸਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਦੀ ਵਰਖਾ ਨਾਲ ਅਤੇ ਪੁਲਿਸ ਦੀ ਟੁਕੜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇ ਸੁਆਗਤ ਕੀਤਾ ਗਿਆ।

LEAVE A REPLY

Please enter your comment!
Please enter your name here