Home Punjab>Rupnagar ਪੰਜਾਬ: ਪੁਲਿਸ ਮੁਲਾਜ਼ਮਾਂ ਦਾ ਸਰਕਾਰੀ ਸਨਮਾਨਾਂ ਸ਼ਹਿਤ ਹੋਇਆ ਅੰਤਿਮ-ਸੰਸਕਾਰ, ਦੇਖੋ ਵੀਡਿਓ

ਪੰਜਾਬ: ਪੁਲਿਸ ਮੁਲਾਜ਼ਮਾਂ ਦਾ ਸਰਕਾਰੀ ਸਨਮਾਨਾਂ ਸ਼ਹਿਤ ਹੋਇਆ ਅੰਤਿਮ-ਸੰਸਕਾਰ, ਦੇਖੋ ਵੀਡਿਓ

0

ਗੁਰਦਾਸਪੁਰ : ਜਲੰਧਰ-ਪਠਾਨਕੋਟ ਹਾਈਵੇ ‘ਤੇ ਪਿੰਡ ਈਮਾ ਮਾਂਗਟ ਨੇੜੇ ਸੰਘਣੀ ਧੁੰਦ ਕਰਕੇ ਵੱਡਾ ਹਾਦਸਾ ਵਾਪਰ ਗਿਆ। ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ। ਇਸ ਹਾਦਸੇ ਵਿੱਚ ਪੀਏਪੀ ਦੇ 4 ਜਵਾਨਾਂ ਦੀ ਮੌਤ ਹੋ ਗਈ। ਜਿਹਨਾਂ ਵਿੱਚੋ 2 ਜ਼ਿਲੇ ਗੁਰਦਾਸਪੁਰ ਨਾਲ ਸੰਬੰਧਤ ਹਨ।

ਇਕ ਬੱਸ ਦਾ ਚਾਲਕ ਗੁਰਪ੍ਰੀਤ ਸਿੰਘ ਗੋਪੀ ਜੋ ਪਿੰਡ ਅਮੀਪੁਰ ਦਾ ਵਾਸੀ ਸੀ ਅਤੇ ਦੂਸਰੀ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਜੋ ਕਿ ਪਿੰਡ ਬਾਬੋਵਾਲ ਦੀ ਰਹਿਣ ਵਾਲੀ ਸੀ । ਦੋਵਾਂ ਦੇ ਪਿੰਡਾਂ ਅਤੇ ਪਰਿਵਾਰਾ ਚ ਗਮਗੀਨ ਮਾਹੌਲ ਹੈ। ਪ੍ਰਸ਼ਾਸਨ ਵਲੋਂ ਦੋਵਾਂ ਦਾ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤੇ ਗਏ ।

LEAVE A REPLY

Please enter your comment!
Please enter your name here