Home Panchkula ਪੰਜਾਬ : ਕੂੜੇ ਦੇ ਢੇਰਾਂ ਤੋਂ ਲੋਕ ਪਰੇਸ਼ਾਨ, ਦੇਖੋ ਵੀਡਿਓ

ਪੰਜਾਬ : ਕੂੜੇ ਦੇ ਢੇਰਾਂ ਤੋਂ ਲੋਕ ਪਰੇਸ਼ਾਨ, ਦੇਖੋ ਵੀਡਿਓ

0

ਨੰਗਲ : ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਪਰ ਲੱਗੇ ਕੂੜੇ ਦੇ ਢੇਰ ਕਿਤੇ ਨਾ ਕਿਤੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਣ ਦਾ ਕੰਮ ਕਰ ਰਹੇ ਹਨ। ਸ਼ਹਿਰ ਚ ਵੱਖ ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਡਾਢੇ ਪੇ੍ਸ਼ਾਨ ਹਨ। ਸ਼ਹਿਰ ਦੀ ਸਫ਼ਾਈ ਪੂਰੀ ਤਰਾਂ ਠੱਪ ਹੋ ਚੁੱਕੀ ਹੈ। ਕਸਬਾ ਭਨੁਪਲੀ ਦੇ ਕੋਲ ਮੁੱਖ ਮਾਰਗ ਦੇ ਉੱਪਰ ਹੀ ਕੂੜੇ ਦੇ ਢੇਰ ਲਗਾਏ ਗਏ ਹਨ। ਜੋ ਬਿਮਾਰੀ ਦਾ ਘਰ ਬਣਦੇ ਜਾ ਰਹੇ ਨੇ।

ਕਿਉਂਕਿ ਉਸਦੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਇਆ ਹੋਇਆ ਹੈ। ਜਿੱਥੇ ਬੱਚੇ ਸ਼ਾਮ ਤੇ ਸਵੇਰੇ ਖੇਡਣ ਲਈ ਆਉਂਦੇ ਨੇ, ਪਰ ਇਸ ਕੂੜੇ ਦੇ ਢੇਰਾਂ ਤੋਂ ਉੱਠਦੀ ਬਦਬੂ ਅਤੇ ਜਹਰੀਲੇ ਕੀਟ ਪਤੰਗੇ ਕਿਸੇ ਵੀ ਬਿਮਾਰੀ ਨੂੰ ਨਿਉਤਾ ਦੇ ਸਕਦੇ ਨੇ।

LEAVE A REPLY

Please enter your comment!
Please enter your name here