Home Punjab>Ludhiana ਪੰਜਾਬ : ਕਾਂਗਰਸ ਦੀ ਤਿਰੰਗਾ ਯਾਤਰਾ ਦਾ ਪੰਜਾਬ ਸਰਕਾਰ ਦੀ ਝਾਕੀ ਨਾਲ ਹੋਇਆ ਟਕਰਾਅ, ਦੇਖੋ ਵੀਡੀਓ 

ਪੰਜਾਬ : ਕਾਂਗਰਸ ਦੀ ਤਿਰੰਗਾ ਯਾਤਰਾ ਦਾ ਪੰਜਾਬ ਸਰਕਾਰ ਦੀ ਝਾਕੀ ਨਾਲ ਹੋਇਆ ਟਕਰਾਅ, ਦੇਖੋ ਵੀਡੀਓ 

0

ਐਮ.ਪੀ ਰਵਨੀਤ ਬਿੱਟੂ ਤੇ ਵਿਧਾਇਕ ਗੁਰਪ੍ਰੀਤ ਗੋਗੀ ਵਿਚਾਲੇ ਉਬਰ ਕੇ ਆਈ ਤਲਖੀ

ਲੁਧਿਆਣਾ :ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕੱਢੀ ਜਾ ਰਹੀ ਤਿਰੰਗਾ ਯਾਤਰਾ ਦਾ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਨਿਕਲ ਰਹੀ ਪੰਜਾਬ ਸਰਕਾਰ ਦੀ ਝਾਕੀ ਨਾਲ ਟਾਕਰਾ ਹੋ ਗਿਆ ।ਇਸ ਦੌਰਾਨ ਸੰਸਦ ਮੈਂਬਰ ਅਤੇ ਵਿਧਾਇਕ ਵਿਚਾਲੇ ਚੱਲ ਰਿਹਾ ਟਕਰਾਅ ਵੀ ਲੋਕਾਂ ਵਿਚਾਲੇ ਉਭਰ ਕੇ ਸਾਹਮਣੇ ਆ ਗਿਆ ।

ਇਸ ਮੌਕੇ ਜਿੱਥੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵਿਧਾਇਕ ਗੋਗੀ ਨੂੰ ਬਾਹਰ ਆਉਣ ਦੀ ਚੁਨੌਤੀ ਦਿੱਤੀ ਅਤੇ ਉਹਨਾਂ ਨੂੰ ਸ਼ਕੁਨੀ ਤੱਕ ਦੱਸ ਦਿੱਤਾ ।ਉਥੇ ਹੀ ਵਿਧਾਇਕ ਨੇ ਮੈਂਬਰ ਪਾਰਲੀਮੈਂਟ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੂੰ ਝੂਠ ਦਾ ਪੁਲਿੰਦਾ ਦੱਸ ਦਿੱਤਾ।ਗੋਗੀ ਨੇ ਕਿਹਾ ਕਿ ਬਿੱਟੂ ਸਾਢੇ ਚਾਰ ਸਾਲ ਸੌਣ ਤੋਂ ਬਾਅਦ ਹੁਣ ਬਾਹਰ ਨਿਕਲੇ ਹਨ ਤੇ ਇਹ ਡਰਾਮੇਬਾਜੀ ਕਰ ਰਹੇ ਹਨ। ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ। ਉਨਾਂ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਕਿਸੇ ਵੀ ਗਠਜੋੜ ਦੀ ਸੰਭਾਵਨਾ ਨੂੰ ਖਾਰਜ ਕੀਤਾ ।

LEAVE A REPLY

Please enter your comment!
Please enter your name here