Home Punjab>Tarn Taran ਪੰਜਾਬ : ਭਿੰਡਰਾਂਵਾਲਿਆਂ ਦੀ ਤਸਵੀਰ ਵਿਵਾਦ ਮਾਮਲਾ, ਵੀਡੀਓ ਵਾਇਰਲ ਤੋ ਬਾਅਦ ਸੰਗਤਾਂ ‘ਚ ਰੋਸ਼, ਦੇਖੋ ਵੀਡਿਓ

ਪੰਜਾਬ : ਭਿੰਡਰਾਂਵਾਲਿਆਂ ਦੀ ਤਸਵੀਰ ਵਿਵਾਦ ਮਾਮਲਾ, ਵੀਡੀਓ ਵਾਇਰਲ ਤੋ ਬਾਅਦ ਸੰਗਤਾਂ ‘ਚ ਰੋਸ਼, ਦੇਖੋ ਵੀਡਿਓ

0

ਤਰਨਤਾਰਨ : ਪਿਛਲੇ ਦਿਨੀਂ 26 ਜਨਵਰੀ ਤੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਚੱਲ ਰਹੇ ਵਿਵਾਦ ਤੋਂ ਬਾਅਦ ਸੰਗਤਾਂ ਨੇ ਫਿਰ ਦੁਬਾਰਾ ਗੁਰਦੁਆਰਾ ਸਾਹਿਬ ਵਿਖੇ ਭਿੰਡਰਾਂਵਾਲਿਆਂ ਦੀ ਤਸਵੀਰ ਲਗਵਾਈ। ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਮੇਲੇ ਦੌਰਾਨ ਸੰਗਤਾਂ ਦੀਆ ਟੁਟੀਆਂ ਹੋਈਆਂ ਜੁਤੀਆਂ ਫ੍ਰੀ ਠੀਕ ਕਰਨ ਦੀ ਸੇਵਾ ਕਰ ਸੇਵਾਦਾਰ ਵੱਲੋਂ ਆਪਣੇ ਪਿਛਲੇ ਪਾਸੇ ਬੰਦੀ ਸਿੰਘਾਂ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ ਸੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਤਸਵੀਰ ਨਾ ਲਗਾਉਣ ਲਈ ਕਿਹਾ ਗਿਆ ਤੇ ਮੋਕੇ ਤੇ ਉਥੋਂ ਗੱਲਬਾਤ ਕਰਦਿਆਂ ਫੋਟੋ ਚੁਕੀ ਗਈ। ਫੋਟੋ ਉਤਾਰਦਿਆਂ ਦੀ ਵਿਵਾਦਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਗਈ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ਼ ਜਾਗਿਆ।

ਸੰਗਤਾਂ ਵੱਲੋਂ 28 ਜਨਵਰੀ ਨੂੰ ਰੋਸ਼ ਵਜੋਂ ਪ੍ਰਧਾਨ ਹਰੀ ਸਿਮਰਨ ਸਿੰਘ ਦਾ ਵਿਰੋਧ ਵਿਚ ਧਰਨਾ ਲਾਇਆ। ਵਿਰੋਧ ਆਈਆ ਸੰਗਤਾਂ ਨੇ ਘੇਰ ਕੇ ਕੀਤੀ ਗੱਡੀ ਦੀ ਭੱਨ ਤੋੜੀ। ਮੋਕੇ ਤੇ ਪੁਲਿਸ ਨੇ ਡੀਐਸਪੀ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਪਹੁੰਚ ਕੇ ਭੀੜ ਤੇ ਕੰਟਰੋਲ ਕੀਤਾ। ਜਿਸ ਵਿੱਚ ਸਿੱਖ ਸੰਗਤਾਂ ਵਿਚੋਂ ਇਕ ਦੋ ਜਾਣੇ ਅਤੇ ਇੱਕ ਐਸਐਚਓ ਨੂੰ ਕੁਝ ਸੱਟਾ ਵੀ ਲੱਗੀਆਂ। ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਸੰਗਤਾਂ ਦੇ ਨਾਲ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਤੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਗਾਈ ਗਈ ਅਤੇ ਜਿਕਾਰੇ ਛੱਡੇ ਗਏ।

LEAVE A REPLY

Please enter your comment!
Please enter your name here