Home Punjab>Tarn Taran ਪੰਜਾਬ: 3 ਕਿਲੋ 290 ਗ੍ਰਾਮ ਆਈਸ ਸਮੇਤ 2 ਕਾਬੂ, ਦੇਖੋ ਵੀਡਿਓ

ਪੰਜਾਬ: 3 ਕਿਲੋ 290 ਗ੍ਰਾਮ ਆਈਸ ਸਮੇਤ 2 ਕਾਬੂ, ਦੇਖੋ ਵੀਡਿਓ

0

ਤਰਨਤਾਰਨ: ਜਿਲੇ ਚ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਐਸ. ਆਈ ਬਲਜਿੰਦਰ ਸਿੰਘ ਨੇ ਕਰਮਤਾਰੀਆਂ ਸਮੇਤ ਗਸ਼ਤ ਦੋਰਾਨ ਪੁਆਇੰਟ ਭੂਸੇ ਸਰਾਏ ਅਮਾਨਤ ਖਾਂ ਮੌਜੂਦ ਸੀ।

ਇਸ ਦੌਰਾਨ ਬਿਨਾਂ ਨੰਬਰ ਮੋਟਰਸਾਈਕਲ ਪਲਟੀਨਾ ਕਾਲਾ ਰੰਗ ਤੇ 2 ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿਨਾਂ ਨੂੰ ਸ਼ੱਕ ਦੇ ਅਦਾਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਰਵਿੰਦਰ ਸਿੰਘ ਥਾਣਾ ਘਰਿੰਡਾ, ਨਾਲ ਬੈਠੇ ਨੌਜਵਾਨ ਨੇ ਆਪਣਾ ਨਾਮ ਪਰਮਜੀਤ ਸਿੰਘ ਵਾਸੀ ਧਨੋਵਾ ਕਲਾਂ ਘਰਿੰਡਾ ਦੱਸਿਆ। ਨੋਜਵਾਨਾਂ ਨੇ ਮੋਟਰਸਾਈਕਲ ਤੇ ਬੈਗ ਰੱਖਿਆ ਹੋਇਆ ਸੀ। ਜਿਸ ਨੂੰ ਚੈੱਕ ਕਰਨ ਤੇ ਸੱਤ ਵੱਖ-ਵੱਖ ਪੈਕਿੰਗ ਵਾਲੇ ਮੋਮੀ ਲਿਫਾਫੇ ਉੱਪਰ ਕਾਲੀ ਟੇਪ ਨਾਲ ਪੈਕ ਕੀਤੇ ਪਿਆ ਸੀ। ਇਨਾਂ ਸੱਤ ਲਿਫਾਫਿਆਂ ਨੂੰ ਚੈੱਕ ਕਰਨ ਤੇ ਨਸ਼ੀਲੀ ਆਇਸ ਬਰਾਮਦ ਹੋਈ। ਜਿਸ ਦਾ ਵਜਨ 3 ਕਿਲੋ 290 ਗ੍ਰਾਮ ਸੀ। ਦੋਸ਼ਿਆ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿੱਤਾ ਜਾਵੇਗਾ।

LEAVE A REPLY

Please enter your comment!
Please enter your name here