Home Punjab>Raikot ਪੰਜਾਬ : DEO ਦੀ ਪਤਨੀ ‘ਤੇ ਵੀ ਲੱਗੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼, ਦੇਖੋ ਵੀਡਿਓ

ਪੰਜਾਬ : DEO ਦੀ ਪਤਨੀ ‘ਤੇ ਵੀ ਲੱਗੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼, ਦੇਖੋ ਵੀਡਿਓ

0

ਬਠਿੰਡਾ : ਡੀਓ ਰਹੇ ਸ਼ਿਵਪਾਲ ਗੋਇਲ ਦੇ ਖਿਲਾਫ ਰਜਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਪਹਿਲਾਂ ਹੀ ਮੋਰਚਾ ਖੋਲਿਆ ਹੋਇਆ ਤੇ ਲਗਾਤਾਰ ਉਸ ਨੂੰ ਘਸੀਟਾ ਜਾ ਰਿਹਾ ਹੈ। ਹੁਣ ਉਹਨਾਂ ਦੀ ਪਤਨੀ ਨਰੇਸ਼ ਕੁਮਾਰੀ ਜੋ ਸੀਨੀਅਰ ਸਹਾਇਕ ਪੀਐਸਪੀਸੀਐਲ ਦੇ ਵਿੱਚੋਂ ਰਿਟਾਇਰ ਹੈ। ਉਸ ਦੇ ਖਿਲਾਫ ਵੀ ਉਹਨਾਂ ਵੱਲੋਂ ਉਪ ਮੁੱਖ ਇੰਜੀਨੀਅਰ ਸ਼ਦਰਮਕਾਮ ਵੈਸਟ ਜੋਨ ਬਠਿੰਡਾ ਰੋਪਾਲੀ ਧਾਲੀਵਾਲ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ। ਉਸ ਦੇ ਖਿਲਾਫ ਇਨਕੁਆਰੀ ਖੋਲੀ ਜਾਵੇ ਅਤੇ ਜੋ ਉਸਨੇ ਆਪਣੇ ਭਰਾ ਦੇ ਨਾਲ ਮਿਲ ਕੇ ਪੀਐਸ ਪੀਸੀਐਲ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ, ਉਸ ਦਾ ਪਰਦਾਫਾਸ਼ ਕੀਤਾ ਜਾਵੇ। ਇਸ ਮੌਕੇ ਰਿਜਰਵੇਸ਼ਨ ਚੋਰ ਫੜੋ ਮੋਰਚਾ ਦੇ ਸਪੋਕਸਮੈਨ ਸਹੋਤਾ ਵੱਲੋਂ ਜਿੱਥੇ ਉਪ ਚੀਫ ਇੰਜੀਨੀਅਰ ਨੂੰ ਮੰਗ ਪੱਤਰ ਦਿੱਤਾ।

ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਐਸਐਸਪੀ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਨਰੇਸ਼ਕ ਕੁਮਾਰੀ ਵੱਲੋਂ ਆਪਣੇ ਭਰਾ ਦੇ ਗਲਤ ਦਸਤਾਵੇਜ ਦੇ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਕਰੋੜਾਂ ਰੁਪਏ ਦੀ ਪੀਐਸਪੀਸੀਐਲ ਦੇ ਨਾਲ ਠੱਗੀ ਮਾਰੀ ਹੈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਵਿਜੀਲੈਂਸ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਜਦ ਪੀਐਸਪੀਸੀਐਲ ਦੇ ਉਪ ਮੁੱਖ ਇੰਜਨੀਅਰ ਰਪਾਲੀ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਚੁੱਕੀ ਹੈ ਅਤੇ ਅਸੀਂ ਇਸਦੀ ਜਾਂਚ ਕਰ ਰਹੇ ਹਾਂ।

LEAVE A REPLY

Please enter your comment!
Please enter your name here