Home Mohali ਪੰਜਾਬ: ਫ਼ਿਲਮੀ ਸਟਾਈਲ ਚ ਪਰਿਵਾਰ ਦੀ ਕੁੱਟ ਕੇ ਬਣਾਈ ਅਸ਼ਲੀਲ ਵੀਡੀਓ, ਸੁਣੋ ਪੀੜਿਤਾਂ ਦੀ ਜੁਬਾਨੀ

ਪੰਜਾਬ: ਫ਼ਿਲਮੀ ਸਟਾਈਲ ਚ ਪਰਿਵਾਰ ਦੀ ਕੁੱਟ ਕੇ ਬਣਾਈ ਅਸ਼ਲੀਲ ਵੀਡੀਓ, ਸੁਣੋ ਪੀੜਿਤਾਂ ਦੀ ਜੁਬਾਨੀ

0

ਫਿਰੋਜ਼ਪੁਰ: ਇੱਕ ਪੀੜਤ ਪਰਿਵਾਰ ਵੱਲੋਂ ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੀੜਿਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਉਹ ਦੋਨੋ ਘਰੋਂ ਭੱਜੇ ਹੋਏ ਸਨ। ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਇਸ ਮਾਮਲੇ ਚ ਪੁਲਿਸ ਮੁਲਾਜ਼ਮ ਬਖਸੀਸ ਸਿੰਘ ਦੇ ਬੇਟੇ ਅਮਨ ਨੇ ਬੰਦਿਆਂ ਦੇ ਨਾਲ ਉਨ੍ਹਾਂ ਦੇ ਘਰ ਪਹਿਲਾਂ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੋਹਾਂ ਜੀਆਂ ਨੂੰ ਚੁੱਕ ਕਿਤੇ ਅਣਪਛਾਤੀ ਜਗਾਹ ਤੇ ਲੈ ਗਏ। 

ਜਿਥੇ ਅਮਨ ਅਤੇ ਉਸਦੇ ਸਾਥੀਆਂ ਨੇ ਪੀੜਿਤਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਮਹਿਲਾ ਨੂੰ ਨਗਨ ਕਰ ਉਸਦੀ ਵੀਡੀਓ ਬਣਾਈ ਤੇ ਲਾਈਵ ਹੋ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦਿਖਾਈ । ਜਦੋਂ ਇਹ ਸਬ ਉਸ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਤੇ ਮੁਲਾਜ਼ਮ ਬਖਸੀਸ ਸਿੰਘ ਸਭ ਕੁੱਝ ਦੇਖ ਰਿਹਾ ਸੀ। ਇਸ ਸਾਰੀ ਘਟਨਾ ਤੋਂ ਬਾਅਦ ਜਦ ਉਹ ਪੁਲਿਸ ਚੌਕੀ ਚੁਗੱਤੇ ਵਾਲਾ ਥਾਣਾ ਆਰਫਕੇ ਵਿਖੇ ਦਰਖਾਸਤ ਦੇਣ ਲਈ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। 

ਪੀੜਿਤਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਅਗਰ ਤੁਸੀਂ ਦਰਖਾਸਤ ਦਿੱਤੀ ਤਾਂ  ਵੀਡੀਓ ਹੋਰ ਵਾਇਰਲ ਕੀਤੀਆਂ ਜਾਣਗੀਆਂ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ ਉਨ੍ਹਾਂ ਮੰਗ ਕੀਤੀ ਹੈ। ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਚ ਐਸ.ਪੀ. ਡੀ ਰਣਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here