Home Punjab>Ludhiana ਪੰਜਾਬ : ਕੱਲ ਰਿੰਕੂ ਕਰੇਗਾ ਸਰੰਡਰ, ਦੇਖੋ ਵੀਡਿਓ

ਪੰਜਾਬ : ਕੱਲ ਰਿੰਕੂ ਕਰੇਗਾ ਸਰੰਡਰ, ਦੇਖੋ ਵੀਡਿਓ

0

ਲੁਧਿਆਣਾ : ਕੋਰਟ ਵਿੱਚ ਕੱਲ ਰਿੰਕੂ ਗਾਂਧੀ ਸਰੰਡਰ ਕਰੇਗਾ। ਪੁਰਾਣੇ ਮਾਮਲੇ ਵਿੱਚ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਕਾਰਨ ਉਸਨੇ ਇੱਹ ਕਦਮ ਚੁੱਕਿਆ ਹੈ। ਅੱਜ ਦਿਨ ਸੁਰਖੀਆਂ ਵਿੱਚ ਰਹਿਣ ਵਾਲੇ ਸਿੱਖ ਆਗੂ ਰਿੰਕੂ ਗਾਂਧੀ ਨੇ ਪੁਲਿਸ ਉੱਪਰ ਤਸ਼ੱਦਦ ਕੀਤੇ ਜਾਣ ਦਾ ਆਰੋਪ ਲਗਾਉਂਦੇ ਹੋਏ, ਕੱਲ ਅਦਾਲਤ ਵਿੱਚ ਇੱਕ ਪੁਰਾਣੇ ਮਾਮਲੇ ਅਧੀਨ ਸਰੈਂਡਰ ਕਰਨ ਦਾ ਐਲਾਨ ਕੀਤਾ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਰਿੰਕੂ ਗਾਂਧੀ ਨੇ ਕਿਹਾ ਕਿ ਉਹਨਾਂ ਨੇ ਪ੍ਰਵਾਸੀ ਲੋਕਾਂ ਵੱਲੋਂ ਪਹੁੰਚਾਏ ਜਾ ਰਹੇ ਨੁਕਸਾਨ ਦਾ ਮੁੱਦਾ ਚੁੱਕਿਆ ਸੀ।

ਲੇਕਿਨ ਇਸ ਕਾਰਨ ਭਾਜਪਾ ਦੇ ਆਗੂ ਵੱਖ- ਵੱਖ ਪੁਲਿਸ ਥਾਣਿਆਂ ਤੇ ਜਾ ਕੇ ਉਹਨਾਂ ਖਿਲਾਫ ਸ਼ਿਕਾਇਤ ਦੇਣ ਲੱਗੇ ਅਤੇ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਜਿਹੜੀ ਕਿ ਕੋਰਟ ਨੇ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਉਹ ਕੱਲ ਲੁਧਿਆਣਾ ਦੀ ਅਦਾਲਤ ਵਿੱਚ ਸਰੰਡਰ ਕਰਨਗੇ। ਉਹਨਾਂ ਨੇ ਵੱਡੀ ਗਿਣਤੀ ਚ ਲੋਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here