Home Punjab>Tarn Taran ਪੰਜਾਬ : ਚੋਰਾਂ ਨੇ ਟਰਾਂਸਫਾਰਮਰ ’ਚੋਂ ਤੇਲ ਤੇ ਤਾਂਬਾ ਕੀਤਾ ਚੋਰੀ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਟਰਾਂਸਫਾਰਮਰ ’ਚੋਂ ਤੇਲ ਤੇ ਤਾਂਬਾ ਕੀਤਾ ਚੋਰੀ, ਦੇਖੋ ਵੀਡਿਓ

0

ਤਰਨ ਤਾਰਨ : ਪਿੰਡ ਸਭਰਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚੋਂ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਕਿਸੇ ਨਾ ਕਿਸੇ ਖੇਤ ਵਿੱਚੋਂ ਚੋਰਾਂ ਵੱਲੋਂ ਚੋਰੀ ਕੀਤੀ ਜਾਂਦੀ ਹੈ। ਪਿੰਡ ਸਭਰਾਂ ਦੇ ਪੀੜਤ ਕਿਸਾਨ ਸਤਿੰਦਰ ਸਿੰਘ, ਕਿਸਾਨ ਮੁਖਤਿਆਰ ਸਿੰਘ, ਕਿਸਾਨ ਬਹਾਲ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮੈਂ ਆਪਣੇ ਖੇਤਾਂ ਵਿੱਚ ਕਣਕ ਨੂੰ ਦੇਖਣ ਲਈ ਅਤੇ ਪਾਣੀ ਲਗਾਉਣ ਲਈ ਗਿਆ। ਜਾ ਕੇ ਦੇਖਿਆ ਕਿ ਮੋਟਰ ਤੇ ਲੱਗਾ ਟਰਾਂਸਫਾਰਮਰ ਖੁੱਲੇ ਪਏ। ਜਿਸ ਵਿੱਚੋਂ ਚੋਰਾਂ ਨੇ ਤਾਂਬਾ ਅਤੇ ਤੇਲ ਚੋਰੀ ਕਰ ਲਿਆ ਹੈ।

ਜਿਸ ਨਾਲ ਸਾਡਾ ਕਾਫੀ ਨੁਕਸਾਨ ਹੋ ਗਿਆ । ਉਹਨਾਂ ਕਿਹਾ ਕਿ ਆਏ ਦਿਨ 7,8 ਟਰਾਂਸਫਾਰਮਰ ਚੋਰੀ ਹੋ ਰਹੇ ਹਨ। ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰਾਂ ਤੇ ਕਾਰਵਾਈ ਕੀਤੀ ਜਾਵੇ। ਸਾਡੇ ਏਰੀਏ ਵਿਚ ਪੁਲਿਸ ਮੁਲਾਜ਼ਮ ਲਗਾਏ ਜਾਣ। ਪੁਲਿਸ ਖੇਤਾਂ ਵਿਚੋਂ ਚੋਰੀ ਹੋਏ ਸਮਾਨ ਦੀ ਭਾਲ ਕਰੇ ਚੋਰਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਦੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here