Home Punjab>Raikot ਪੰਜਾਬ: ਕੁੜੀ ਨੇ ਪੁਲਿਸ ਤੇ ਲਗਾਏ ਗੰਭੀਰ ਦੋਸ਼, ਦੇਖੋ ਵੀਡੀਓ

ਪੰਜਾਬ: ਕੁੜੀ ਨੇ ਪੁਲਿਸ ਤੇ ਲਗਾਏ ਗੰਭੀਰ ਦੋਸ਼, ਦੇਖੋ ਵੀਡੀਓ

0

ਬਠਿੰਡਾ: ਬਠਿੰਡਾ ਦੀ ਲੜਕੀ ਨੇ ਲਾਏ ਬਠਿੰਡਾ ਪੁਲਿਸ ਤੇ ਗੰਭੀਰ ਆਰੋਪ ਲਾਏ। ਲੜਕੀ ਨੇ ਦੱਸਿਆ ਕਿ ਮੇਰਾ ਮੋਬਾਇਲ ਫੋਨ ਲੁਟੇਰੇ ਖੋਹ ਕੇ ਲੈ ਗਏ ਸੀ, ਪਰ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਲੜਕੀ ਨੇ ਬੋਲਿਆ ਮੈਂ ਖੁਦ ਹੀ ਆਪਣਾ ਫੋਨ ਲਭਿਆ ਅਤੇ ਪੁਲਿਸ ਨੂੰ ਉਸ ਮੁੰਡੇ ਬਾਰੇ ਵੀ ਦੱਸ ਦਿੱਤਾ ਜਿੰਨੇ ਮੇਰਾ ਫੋਨ ਸਨੈਚਿੰਗ ਕੀਤਾ ਸੀ। ਪੁਲਿਸ ਨੇ ਲੜਕੀ ਹੋਣ ਦੇ ਨਾਤੇ ਮੇਰੀ ਕੋਈ ਵੀ ਮਦਦ ਨਹੀਂ ਕੀਤੀ।

ਲੜਕੀ ਦਾ ਨਾਂ ਨੀਤੀਕਾ ਸ਼ਰਮਾ ਹੈ, ਜੋ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹੈ, ਲੜਕੀ 4 ਤਾਰੀਕ ਨੂੰ ਬਠਿੰਡਾ ਰੇਲਵੇ ਸਟੇਸ਼ਨ ਵਲ ਜਾ ਰਹੀ ਸੀ ਤੇ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ। ਆਪਣਾ ਮੋਬਾਈਲ ਫੋਨ ਕੱਢ ਕੇ ਪੇਮੈਂਟ ਚੈੱਕ ਕਰ ਰਹੀ ਸੀ। ਉਸ ਦੌਰਾਨ ਇੱਕ ਮੁੰਡਾ ਆਇਆ ਤੇ ਮੇਰਾ ਮੋਬਾਇਲ ਫੋਨ ਖੋਹ ਕੇ ਲੈ ਗਿਆ। ਮੈਂ ਰੌਲਾ ਪਾਇਆ ਪਰ ਮੇਰੇ ਆਸੇ ਪਾਸੇ ਲੋਕਾਂ ਨੇ ਕਿਸੇ ਨੇ ਨਹੀਂ ਮਦਦ ਕੀਤੀ। ਖੁਦ ਹੀ ਆਪਣਾ ਮੋਬਾਇਲ ਫੋਨ ਅਤੇ ਮੁੰਡੇ ਦੇ ਘਰ ਤੱਕ ਪਹੁੰਚ ਗਈ, ਕਿਉਂਕਿ ਮੈਂ ਆਪਣੇ ਫੋਨ ਤੇ ਜੀਪੀਐਸ ਲਾ ਰੱਖਿਆ ਸੀ, ਅਤੇ ਮੈਨੂੰ ਮੁੰਡੇ ਦਾ ਪਤਾ ਚੱਲ ਗਿਆ ਕਿ ਮੇਰਾ ਮੋਬਾਇਲ ਫੋਨ ਕਿੱਥੇ ਚੱਲ ਹੈ, ਹਾਲਾਂਕਿ ਇਹ ਸਾਰੇ ਮਾਮਲੇ ਬਾਰੇ ਮੈਂ ਬਠਿੰਡਾ ਪੁਲਿਸ ਨੂੰ ਵੀ ਦੱਸਿਆ ਪਰ ਬਠਿੰਡਾ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਮੁਹਈਆ ਕਰਵਾਈ ਪਰ ਪੁਲਿਸ ਨੇ ਹਲੇ ਤੱਕ ਮੁੰਡੇ ਨਾ ਹੀ ਗ੍ਰਿਫਤਾਰ ਕੀਤਾ, ਨਾ ਹੀ ਉਸ ਤੇ ਕੋਈ ਮਾਮਲਾ ਦਰਜ ਕੀਤਾ। ਮੁੰਡਾ ਨਸ਼ਾ ਕਰਨ ਦਾ ਆਦੀ ਹੈ ਅਤੇ ਇਸ ਤਰ੍ਹਾਂ ਹੀ ਰਾਹ ਜਾਂਦੇ ਲੋਕਾਂ ਤੋਂ ਉਹ ਮੋਬਾਇਲ ਸਨੈਚਿੰਗ ਕਰਦਾ ਹੈ ਉਸ ਤੋਂ ਬਾਅਦ ਮੋਬਾਇਲ ਵੈਚ ਕੇ ਉਹ ਨਸ਼ਾ ਕਰ ਲੈਂਦਾ ਹੈ।

LEAVE A REPLY

Please enter your comment!
Please enter your name here