Home Punjab>Ludhiana ਪੰਜਾਬ : ਸਿਵਲ ਹਸਪਤਾਲ ਦੇ ਬਾਹਰ ਸ਼ਰਾਬ ਪੀ ਕੇ ਭਿੜੇ ਦੋ ਗੁੱਟ, ਦੇਖੋ ਵੀਡਿਓ

ਪੰਜਾਬ : ਸਿਵਲ ਹਸਪਤਾਲ ਦੇ ਬਾਹਰ ਸ਼ਰਾਬ ਪੀ ਕੇ ਭਿੜੇ ਦੋ ਗੁੱਟ, ਦੇਖੋ ਵੀਡਿਓ

0

ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਦੋ ਗੁੱਟਾਂ ਦੇ ਆਪਸ ਵਿੱਚ ਭਿੜਨੇ ਦੀ ਖਬਰ ਸਾਹਮਣੇ ਆਈ ਹੈ। ਦੋਹਾਂ ਧਿਰਾਂ ਨੇ ਇੱਕ ਦੂਸਰੇ ਉੱਪਰ ਕੁਟਮਾਰ ਕਰਨ ਦੇ ਆਰੋਪ ਲਗਾਏ ਹਨ। ਸਿਵਲ ਹਸਪਤਾਲ ਦੇ ਬਾਹਰ ਜਿੱਥੇ ਦੋ ਧਿਰਾਂ ਨਸ਼ੇ ਦੀ ਹਾਲਤ ਵਿੱਚ ਆਪਸ ਚ ਭਿੜ ਗਈਆਂ, ਉਧਰ ਇਹਨਾਂ ਦੋਵਾਂ ਧਿਰਾਂ ਨੂੰ ਛੁਡਵਾਉਣ ਆਏ ਲੋਕਾਂ ਨੇ ਕਿਹਾ ਕਿ ਰੋਜਾਨਾ ਹੀ ਇੱਥੇ ਨਸ਼ੇ ਦੀ ਹਾਲਤ ਵਿੱਚ ਲੋਕ ਲੜਦੇ ਹਨ, ਜਿਸ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ।

ਇਸ ਬਾਰੇ ਪੁਲਿਸ ਨੂੰ ਧਿਆਨ ਦੇਣ ਦੀ ਜਰੂਰਤ ਹੈ ਤਾਂ ਕਿ ਅਜਿਹੇ ਅਨਸਰਾਂ ਨੂੰ ਸਲਾਖਾ ਦੇ ਪਿੱਛੇ ਭੇਜਿਆ ਜਾਵੇ। ਉਧਰ ਇਸ ਘਟਨਾ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੋਵੇਂ ਹੀ ਧਿਰਾਂ ਆਪਸ ਵਿੱਚ ਭਿੜਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ। 

LEAVE A REPLY

Please enter your comment!
Please enter your name here