AmritsarJalandhar: ਡਿਪਲੋਮਾ ਕੋਰਸਾਂ ਲਈ ਆਨਲਾਇਨ ਰਜਿਸਟਰੇਸ਼ਨ ਸ਼ੁਰੂ

Jalandhar: ਡਿਪਲੋਮਾ ਕੋਰਸਾਂ ਲਈ ਆਨਲਾਇਨ ਰਜਿਸਟਰੇਸ਼ਨ ਸ਼ੁਰੂ

WhatsApp Group Join Now
WhatsApp Channel Join Now

ਜਲੰਧਰ (ENS): ਪੰਜਾਬ ਸਟੇਟ ਤਕਨੀਕੀ ਬੋਰਡ, ਚੰਡੀਗੜ੍ਹ ਵਲੋਂ ਪੰਜਾਬ ਦੇ ਸਮੁੱਚੇ ਪੋਲੀਟੈਕਨਿਕ ਕਾਲਜਾਂ ਵਿਚ ਚਲ ਰਹੇ ਦੋ ਅਤੇ ਤਿੰਨ ਸਾਲਾਂ ਡਿਪਲੋਮਾ ਦੇ ਕੋਰਸਾਂ ਲਈ 2024-25 ਸੈਸ਼ਨ ਵਾਸਤੇ ਆਨਲਾਇਨ ਰਜਿਸਟਰੇਸ਼ਨ 7 ਜੂਨ, 2024 ਨੂੰ ਸ਼ੁਰੂ ਹੋਣ ਜਾ ਰਹੀ ਹੈ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.ਜਗਰੂਪ ਸਿੰਘ ਨੇ ਦੱਸਿਆ ਕਿ ਬੋਰਡ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸਵੀ ਪਾਸ, 11ਵੀ ਪਾਸ ਜਾਂ +2 ਪਾਸ ਵਿਦਿਆਰਥੀ ਆਪਣੇ ਮਨਪਸੰਦ ਡਿਪਲੋਮੇ ਕੋਰਸ ਲਈ ਦਾਖਲ ਹੋਸਕਦੇ ਹਨ।

ਜਿਨ੍ਹਾਂ ਵਿਦਿਆਰਥੀਆਂ ਨੇ ਆਈ.ਟੀ.ਆਈ ,+2 ਵੋਕੇਸ਼ਨਲ ਜਾਂ +2 ਨਾਨ ਮੈਡੀਕਲ ਪਾਸ ਕੀਤੀ ਹੈ, ਉਹ ਲੀਟ ਐਂਟਰੀ ਰਾਹੀਂ ਡਿਪਲੋਮੇ ਦੇ ਦੂਜੇ ਸਾਲ ਵਿੱਚ ਸਿੱਧੇ ਹੀ ਦਾਖਲ ਹੋ ਸਕਦੇ ਹਨ। ਬਾਰਵੀਂ ਮੈਡੀਕਲ ਪਾਸ ਵਿਦਿਆਰਥੀ ਫਾਰਮੇਸੀ ਦੇ ਦੋ ਸਾਲਾਂ ਡਿਪਲੋਮੇ ਲਈ ਅਪਲਾਈ ਕਰ ਸਕਦੇ ਹਨ। ਰਜਿਸਟਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਡਾਕੂਮੈਂਟ ਅਪਲੋਡ ਕਰਨ ਤੇ ਸੰਸਥਾ ਦੀ ਚੁਆਇਸ ਫਿਲਿੰਗ ਵਾਸਤੇ ਕਿਹਾ ਜਾਵੇਗਾ । ਮੈਰਿਟ ਦੇ ਹਿਸਾਬ ਨਾਲ ਫਿਰ ਵਿਦਿਆਰਥੀਆਂ ਨੂੰ ਸਟੇਸ਼ਨ ਅਤੇ ਸੀਟ ਅਲਾਟਮੈਂਟ ਹੋਵੇਗੀ।

ਇਹ ਇਕ ਸੰਪੂਰਣ ਪਾਰਦਸ਼ੀ ਆਨਲਾਇਨ ਪ੍ਰੋਸੇਸ ਹੈ ਜੋ ਤਕਨੀਕੀ ਬੋਰਡ ਚੰਡੀਗੜ੍ਹ ਦੀ ਦੇਖ-ਰੇਖ ਵਿਚ ਹੁੰਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਰਜਿਸਟਰੇਸ਼ਨ ਵਾਸਤੇ ਵਿਦਿਆਰਥੀ ਕਾਲਜ ਦਫ਼ਤਰ ਨਾਲ ਸਪੰਰਕ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਕਾਲਜ ਵਿਖੇ ਅਪਲਾਈ ਕੀਤਾ ਹੈ, ਉਹਨਾਂ ਦੀ ਰਜ਼ਿਸਟਰੇਸ਼ਨ ਦੀ ਜਿੰਮੇਵਾਰੀ ਕਾਲਜ ਦਫ਼ਤਰ ਦੀ ਹੈ। ਉਹ ਵੀ ਜੇ ਚਾਹੁਣ ਤਾਂ ਕਾਲਜ ਦਫ਼ਤਰ ਵਿਖੇ ਸਪੰਰਕ ਕਰ ਸਕਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਕਲੈਕਰਾਨਿਕਸ, ਕੰਮਪਿਊਟਰ, ਆਟੋਮੋਬਾਇਲ ਤੇ ਫਾਰਮੇਸੀ ਦੇ ਕੋਰਸ ਚਲ ਰਹੇ ਹਨ।

ਪਿਛਲੇ ਸਾਲ ਲੋੜਵੰਦ ਤੇ ਹੋਸ਼ਿਆਰ ਵਿਦਿਆਰਥੀਆਂ ਨੂੰ 5 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆਂ ਕਿ ਕਾਲਜ ਨੂੰ 2023-24 ਵਿਚ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ ਮਿਲਿਆ ਹੈ ਤੇ ਉਸ ਦੇ ਇਕ ਪ੍ਰੋਗਰਾਮ ਨੂੰ ਏ . ਆਈ. ਸੀ. ਟੀ. ਈ ਵਲੋੰ ਐਨ.ਬੀ.ਏ ਐਕਰੀਡੇਸ਼ਨ /ਮਾਨਤਾ ਵੀ ਮਿਲੀ ਹੈ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...