ਕੋਟਕਪੂਰਾ: ਸੁਰਗਾਪੁਰੀ ਇਲਾਕੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੋਤ ਹੋ ਗਈ। ਜਾਣਕਾਰੀ ਅਨੁਸਾਰ ਧਨਪ੍ਰੀਤ (22) ਸਪੁੱਤਰ ਨਗਿੰਦਰ ਸਿੰਘ ਨੀਲੂ ਪਸ਼ੂ ਵਾਲੇ ਵਾੜੇ ਵਿੱਚ ਕੰਮ ਕਰ ਰਿਹਾ ਸੀ ਅਤੇ ਬੀਤੇ ਦਿਨੀ ਹੋਈ ਬਰਸਾਤ ਨਾਲ ਕੂਲਰ ਸ਼ੌਟ ਹੋਣ ਕਰਕੇ ਕੂਲਰ ਵਿਚ ਕਰੰਟ ਆ ਗਿਆ ਅਤੇ ਨੌਜਵਾਨ ਦੇ ਕੂਲਰ ਨਾਲ ਟੱਚ ਹੋਣ ਨਾਲ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
