ਪੰਜਾਬ: ਕੋਟਕਪੂਰਾ ਦੇ ਦਵਾਰੇ ਆਣਾ ਰੋਡ ਦੀ ਗਾਂਧੀ ਬਸਤੀ ਵਿੱਚ ਰਹਿੰਦੇ ਸੁਖਮੰਦਰ ਸਿੰਘ ਸਪੁੱਤਰ ਨਾਨਕ ਸਿੰਘ ਦੇ ਪਰਿਵਾਰ ਤੇ ਉਸ ਵੇਲੇ ਮੁਸੀਬਤ ਦੀ ਬਣ ਗਈ ਜਦੋਂ ਪੈਂਦੇ ਭਾਰੀ ਮੀਂਹ ਵਿੱਚ ਘਰ ਦੀ ਛੱਤ ਡਿਗ ਗਈ ਅਤੇ ਜਿਸ ਕਰਕੇ ਘਰ ਵਿਚ ਪਿਆ ਸਾਰਾ ਸਾਮਾਨ ਟੁੱਟ ਭੱਜ ਗਿਆ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਲਖਬੀਰ ਕੌਰ ਨੇ ਦੱਸਿਆ ਮੈਂ ਮੇਹਨਤ ਮਜਦੂਰੀ ਕਰ ਕੁ ਘਰ ਦਾ ਗੁਜ਼ਾਰਾ ਕਰਦੀ ਹਾਂ ਮੇਰਾ ਪਰਿਵਾਰ ਬਹੁਤ ਗਰੀਬ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਜੀ।
ਜਸਪਾਲ ਸਿੰਘ ਨੇ ਦੱਸਿਆ ਮੇ ਜਦੋ ਘਰ ਆਇਆ ਤਾਂ ਇਕ ਦਮ ਅਵਾਜ ਆਈ ਆ ਕੇ ਦੇਖਿਆ ਆ ਛੱਤ ਡਿਗੀ ਪਈ ਸੀ ਮੈਂ ਇਨ੍ਹਾ ਨੂੰ ਬਾਹਰ ਕੱਢਿਆ ਅਸ਼ੀ ਗਰੀਬ ਮਜ਼ਦੂਰ ਹੈ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਹੈ ।
