Baddiਪੰਜਾਬ : ਨਗਰ ਨਿਗਮ ਚੋਣਾਂ : ਆਪ ਪਾਰਟੀ ਨੇ ਮੀਟਿੰਗਾਂ ਦਾ ਦੌਰ...

ਪੰਜਾਬ : ਨਗਰ ਨਿਗਮ ਚੋਣਾਂ : ਆਪ ਪਾਰਟੀ ਨੇ ਮੀਟਿੰਗਾਂ ਦਾ ਦੌਰ ਕੀਤਾ ਸ਼ੁਰੂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਨਗਰ ਨਿਗਮ ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਦਿਖਾਈ ਦੇ ਰਿਹਾ। ਜਿਸ ਤੋਂ ਬਾਅਦ ਲਗਾਤਾਰ ਹੀ ਹਰ ਇੱਕ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਇਲਾਕਿਆਂ ਦੇ ਵਿੱਚ ਵਿਕਾਸ ਕਾਰਜ ਤੇਜ਼ ਕਰਵਾਏ ਜਾ ਰਹੇ ਆ ਤੇ ਉੱਥੇ ਹੀ ਪਾਰਟੀ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ। ਤਾਂ ਜੋ ਕਿ ਪਾਰਟੀ ਹਾਈ ਕਮਾਂਡ ਉਹਨਾਂ ਦੇ ਉੱਪਰ ਦਾਵ ਖੇਡ ਕੇ ਉਹਨਾਂ ਨੂੰ ਸੀਟ ਦੇ ਸਕੇ। ਜਿਸ ਦੇ ਚਲਦੇ ਵਾਰਡ ਨੰਬਰ 64 ਤੋਂ ਆਮ ਆਦਮੀ ਪਾਰਟੀ ਦੇ ਨੇਤਾ ਐਡਵੋਕੇਟ ਰਮਨ ਕੁਮਾਰ ਵੱਲੋਂ ਆਪ ਪਾਰਟੀ ਨੂੰ ਸ਼ਕਤੀ ਪ੍ਰਦਰਸ਼ਨ ਦਿਖਾਉਂਦੇ ਹੋਏ, ਇਲਾਕੇ ਵਿੱਚ ਹੰਗਾਮੀ ਮੀਟਿੰਗ ਕਰਵਾਈ ਅਤੇ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਐਸਸੀ ਮੋਰਚਾ ਦੇ ਪ੍ਰਧਾਨ ਇੰਦਰਜੀਤ ਸਿੰਘ ਤੋ ਇਲਾਵਾ ਹਲਕਾ ਪੱਛਮੀ ਤੋਂ ਕਈ ਆਮ ਆਦਮੀ ਪਾਰਟੀ ਦੇ ਨੇਤਾ ਵੀ ਪਹੁੰਚੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਹਰ ਇੱਕ ਵਰਕਰ ਨੂੰ ਚੋਣਾਂ ਦੌਰਾਨ ਆਪਣੀ ਦਾਵੇਦਾਰੀ ਪੇਸ਼ ਕਰਨ ਦਾ ਹੱਕ ਹੈ। ਬਾਕੀ ਪਾਰਟੀ ਹਾਈ ਕਮਾਂਡ ਦੇਖੇਗੀ ਕਿ ਉਹਨਾਂ ਨੇ ਕਿਸ ਦੇ ਉੱਪਰ ਦਾਵ ਖੇਡਣਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਜੁਝਾਰੂ ਵਰਕਰ ਵੱਡਾ ਨੇਤਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਮਕਸਦ ਸਿਰਫ ਇਹੀ ਹੈ ਕਿ ਅੰਮ੍ਰਿਤਸਰ ਵਿੱਚ ਮਿਹਰ ਆਮ ਆਦਮੀ ਪਾਰਟੀ ਦਾ ਹੀ ਬਣੇ। ਉਹਨਾਂ ਕਿਹਾ ਕਿ ਅਗਰ ਕਿਸੇ ਆਪ ਨੇਤਾ ਨੂੰ ਟਿਕਟ ਨਹੀਂ ਵੀ ਮਿਲੇਗੀ ਤਾਂ ਵੀ ਉਹ ਦੂਸਰੇ ਉਮੀਦਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਵੇਗਾ। ਤਾਂ ਜੋ ਕਿ ਅੰਮ੍ਰਿਤਸਰ ਵਿੱਚ ਆਪ ਦਾ ਮੇਅਰ ਬਣਾਇਆ ਜਾ ਸਕੇ। ਇਸ ਦੇ ਅੱਗੇ ਬੋਲਦੇ ਹੋ ਇਹਨਾਂ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਵਿੱਚੋਂ ਵਾਰਡ ਨੰਬਰ 64 ਦੇ ਪਹਿਲੇ ਕੌਂਸਲਰ ਸੀ।

ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹਨ। ਉਹਨਾਂ ਨੇ ਵੀ ਆਪਣੀ ਦਾਵੇਦਾਰੀ ਪੇਸ਼ ਕੀਤੀ ਹੋਈ ਹੈ। ਬਾਕੀ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਸ ਦੇ ਉੱਪਰ ਦਾਵ ਖੇਡਣਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਅਜ ਵਾਰਡ ਨੰਬਰ 64 ਤੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਵਾਰਡ ਨੰਬਰ 64 ਦੇ ਸਾਰੇ ਵਰਕਰਾਂ ਤੋਂ ਪਹਿਲਾਂ ਰਾਏ ਲਿੱਤੀ ਹੈ ਕਿ ਅਗਰ ਉਹ ਆਪਣੀ ਦਾਵੇਦਾਰੀ ਪੇਸ਼ ਕਰਨਾ ਚਾਹੁੰਦੇ ਹਨ। ਤਾਂ ਉਹ ਵੀ ਆਪਣੀ ਦਾਵੇਦਾਰੀ ਪੇਸ਼ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵਾਰਡ ਨੰਬਰ 64 ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਹਜੇ ਹੁਣੇ ਬਾਕੀ ਹੈ। ਅਗਰ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਚੋਣਾਂ ਵਿੱਚ ਚੋਣ ਲੜਨ ਦਾ ਮੌਕਾ ਦੇਵੇਗੀ, ਤੇ ਉਹ ਚੋਣ ਜਿੱਤ ਕੇ ਆਪਣੀ ਪਾਰਟੀ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਹੀ ਪੂਰਾ ਕਰਨਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...