ਕੋਟਕਪੂਰਾ: ਜਿਲੇ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਹਨਾਂ ਦੀ ਟੀਮ ਨੇ ਗੱਡੀਆਂ ਦੀ ਲੁਟਖੋਹ ਮਾਮਲੇ ਚ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੁਕੱਦਮਾ ਮਿਤੀ 16.04.2023 ਅ / ਧ 379 PC ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਯੋਗ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤਹਿਤ ਅਸ਼ਵਨੀ ਕੁਮਾਰ ਪੁੱਤਰ ਰਜਿੰਦਰਪਾਲ ਸ਼ਰਮਾਂ ਵਾਸੀ ਹਜਾਰਾ ਵਾਲੀ ਗਲੀ ਮੋਗਾ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜੇ ਵਿੱਚੋਂ 08 ਐਕਟੀਵਾ ਅਤੇ 01 ਮੋਟਰਸਾਈਕਲ ਸਪਲੈਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਮੁਕੱਦਮਾ ਵਿੱਚ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਰਾਜਵਿੰਦਰ ਸਿੰਘ ਉਰਫ ਸ਼ਤਾਰੂ ਵਾਸੀ ਬੁੱਕਣ ਵਾਲਾ ਮੋਗਾ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਹੈ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋਂ ਹੋਰ ਵੀ ਅਹਿਮ ਇੰਕਸਾਫ ਹੋਣ ਦੀ ਉਮੀਦ ਹੈ।

ਪੰਜਾਬ: ਇੱਕ ਮੋਟਰ ਸਾਈਕਲ ਅਤੇ 8 ਐਕਟਿਵਾ ਸਮੇਤ ਦੋਸ਼ੀ ਕਾਬੂ, ਦੇਖੋਂ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.