Himachalਪੰਜਾਬ : ਦੀਪਕ ਟੰਡਨ ਦੀ ਮੌਤ 'ਚ ਨਾਮਜ਼ਦ 'ਆਪ' ਆਗੂਆਂ ਨੂੰ ਪੁਲਿਸ...

ਪੰਜਾਬ : ਦੀਪਕ ਟੰਡਨ ਦੀ ਮੌਤ ‘ਚ ਨਾਮਜ਼ਦ ‘ਆਪ’ ਆਗੂਆਂ ਨੂੰ ਪੁਲਿਸ ਤੁਰੰਤ ਕਰੇ ਗ੍ਰਿਫ਼ਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੀਰਤਪੁਰ ਸਾਹਿਬ/ ਸੰਦੀਪ ਸ਼ਰਮਾ : ਇੱਕ ਹਫ਼ਤਾ ਪਹਿਲਾਂ ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਜਿਊਵਾਲ ਦੇ ਨੌਜਵਾਨ ਦੀਪਕ ਟੰਡਨ ਦੀ ਲਾਸ਼ ਵੀਰਵਾਰ ਨੂੰ ਨਹਿਰ ਵਿਚੋਂ ਮਿਲਣ ਦੀ ਸੂਚਨਾ ਮਿਲਦਿਆਂ ਹੀ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਮ੍ਰਿਤਕ ਨੌਜਵਾਨ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਮ੍ਰਿਤਕ ਦੀ ਮਾਤਾ ਨਾਲ ਦੁੱਖ ਸਾਂਝਾ ਕੀਤਾ।  ਇਸ ਘਟਨਾ ਲਈ ਆਮ ਆਦਮੀ ਪਾਰਟੀ ਦੇ ਤਿੰਨ ਆਗੂਆਂ ਨੂੰ ਕਥਿਤ ਤੌਰ ‘ਤੇ ਜਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਪੁਲੀਸ ਵਲੋਂ ਉਨ੍ਹਾਂ ‘ਤੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ  ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਘਟਨਾ ਨਾਲ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਬੇਨਕਾਬ ਹੋ ਗਈ ਹੈ। 

ਉਨ੍ਹਾਂ ਇਸ ਮੌਕੇ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਨੂੰ ਸਵਾਲ ਕਰਦਿਆਂ ਆਖਿਆ ਕਿ ਤੁਹਾਡੇ ਹਲਕੇ ਵਿਚ ਇਹ ਦੁਖਦਾਈ ਘਟਨਾ ਵਾਪਰੀ ਹੈ ਤੇ ਜਿਨ੍ਹਾਂ ਲੋਕਾਂ ਦਾ ਨਾਮ ਇਸ ਘਟਨਾ ਨਾਲ ਜੁੜ ਰਿਹਾ ਹੈ ਉਹ ਮੰਤਰੀ ਸਾਹਿਬ ਦੇ ਬੇਹੱਦ ਕਰੀਬੀ ਦੱਸੇ ਜਾ ਰਹੇ ਹਨ, ਜਿਸ ਤਹਿਤ ਉਨ੍ਹਾਂ ਕਮਿੱਕਰ ਸਿੰਘ ਡਾਢੀ, ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ, ਨਾਲ ਮੰਤਰੀ ਸਾਹਿਬ ਦੀਆਂ ਤਸਵੀਰਾਂ ਵੀ ਦਿਖਾਈਆਂ ਅਤੇ ਕਿਹਾ ਕਿ ਇਹ ਤਸਵੀਰਾਂ ਪ੍ਰਤੱਖ ਬਿਆਨ ਕਰਦੀਆਂ ਹਨ ਕਿ ਇਹ ਲੋਕ ਕਿਸ ਦੀ ਸ਼ਹਿ ‘ਤੇ ਹੰਕਾਰੇ ਹੋਏ ਸਨ। ਲਾਲਪੁਰਾ ਨੇ ਸਿੱਖਿਆ ਮੰਤਰੀ ‘ਤੇ ਵਰ੍ਹਦਿਆਂ ਕਿਹਾ ਕਿ ਤੁਹਾਡੇ ਹਲਕੇ ਵਿਚ ਪ੍ਰਸ਼ਾਸ਼ਨ ਨੇ ਇਨਸਾਫ ਦਵਾਉਣ ਲਈ ਜਿੰਮੇਵਾਰੀ ਤਾਂ ਕੀ ਨਿਭਾਉਣੀ ਸੀ, ਉਲਟਾ ਐਫਆਈਆਰ ਦਰਜ ਕਰਵਾਉਣ ਲਈ ਵੀ ਲੋਕਾਂ ਨੂੰ ਸੜਕਾਂ ‘ਤੇ ਉਤਰਨਾ ਪਿਆ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਇੰਨੇ ਜ਼ਿਆਦਾ ਹੰਕਾਰ ਚੁੱਕੇ ਹਨ ਕਿ ਇਨ੍ਹਾਂ ਨੂੰ ਆਪਣੇ ਜਿੱਤੇ ਵਿਧਾਇਕਾਂ ਤੇ ਮੰਤਰੀਆਂ ਦੀ ਸ਼ਹਿ ਪ੍ਰਾਪਤ ਹੈ ਤੇ ਅੱਜ ਸਾਨੂੰ ਅਜਿਹੀ ਮੰਦਭਾਗੀ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਲਾਲਪੁਰਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਹਾਲੇ ਤੱਕ ਵੀ ਇਨ੍ਹਾਂ ਮੁਲਜ਼ਮਾਂ ‘ਤੇ ਪਾਰਟੀ ਪੱਧਰ ‘ਤੇ ਕੋਈ ਅਨੁਸ਼ਾਸ਼ਨਿਕ ਕਾਰਵਾਈ ਤੱਕ ਨਹੀਂ ਅਮਲ ਵਿਚ ਲਿਆਂਦੀ ਗਈ ਤੇ ਹਾਲੇ ਵੀ ਉਕਤ ਆਗੂ ਦਾ ਪਾਰਟੀ ਵਿਚ ਅਹੁਦਾ ਬਰਕਰਾਰ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਸਰਕਾਰ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੇ ਹੱਕ ਵਿਚ ਨਹੀਂ ਜਾਪਦੀ ਪਰ ਉਹ ਇਸ ਪਰਿਵਾਰ ਨੂੰ ਇਨਸਾਫ ਦੁਆ ਕੇ ਹੀ ਸਾਹ ਲੈਣਗੇ ਤੇ ਲੋੜ ਪਈ ਤਾਂ ਲੋਕਾਂ ਨੂੰ ਨਾਲ ਲੈ ਕੇ ਧਰਨਾ ਵੀ ਦੇਣਗੇ। ਇਸ ਮੌਕੇ ਮੰਡਲ ਪ੍ਰਧਾਨ ਐਨ. ਕੇ. ਸ਼ਰਮਾਂ, ਸਨਾਤਨ ਧਰਮ ਸਭਾ ਮੰਡਲ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਨੀਲ ਸ਼ਰਮਾਂ ਦਿਵੇਦੀ, ਜਿਲ੍ਹਾ ਸਪੋਕਸਮੈਨ ਬਲਰਾਮ ਪਰਾਸ਼ਰ, ਸਵੀਟੀ ਕੌੜਾ, ਰਾਜਿੰਦਰ ਕੁਮਾਰ, ਸ਼ੈਲੀ ਚਾਵਲਾ, ਸ਼ਿਵ ਕੁਮਾਰ ਬੇਦੀ,ਮਨਿੰਦਰ ਸਿੰਘ ਚੱਢਾ, ਰਜਨੀਸ਼ ਕੁਮਾਰ ਜੋਸ਼ੀ, ਅਮਨ ਕਾਬੜਵਾਲ, ਸੁਖਵਿੰਦਰ ਸਿੰਘ ਬੰਟੂ ਆਦਿ ਮੌਜੂਦ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...