Baddiਪੰਜਾਬ : ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਹੋਇਆ ਫਰਾਰ, ਦੇਖੋ ਵੀਡਿਓ

ਪੰਜਾਬ : ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਹੋਇਆ ਫਰਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਅੱਜਕੱਲ ਦੇ ਜ਼ਮਾਨੇ ਦੇ ਵਿੱਚ ਲੜਕੇ ਲੜਕੀਆਂ ਇੱਕ ਦੂਸਰੇ ਨਾਲ ਪਿਆਰ ਕਰਕੇ 7 ਜਨਮਾਂ ਦਾ ਸਾਥ ਨਿਭਾਉਣ ਦੇ ਵਾਅਦੇ ਕਰਦੇ ਦਿਖਾਈ ਦਿੰਦੇ ਹਨ। ਕਈ ਲੋਕ ਲੜਕੀਆਂ ਨੂੰ ਵਿਆਹ ਦਾ ਲਾਰਾ ਲਾ ਕੇ ਉਹਨਾਂ ਦੇ ਸਰੀਰ ਦਾ ਸ਼ੋਸ਼ਣ ਵੀ ਕਰਦੇ ਹਨ। ਅਜਿਹਾ ਇਹ ਮਾਮਲਾ ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਸਾਹਮਣੇ ਆਇਆ ਹੈ।ਕਬੂਲਪੁਰਾ ਇਲਾਕੇ ਤੋਂ ਇੱਕ ਲੜਕੇ ਨੇ ਲੜਕੀ ਨਾਲ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਵਿਆਹ ਦੀ ਤਰੀਕ ਫਾਈਨਲ ਕਰ ਦਿੱਤੀ ਅਤੇ ਵਿਆਹ ਦੀ ਤਰੀਕ ਵਾਲੇ ਦਿਨ ਹੀ ਲੜਕਾ ਘਰ ਤੋਂ ਰਫੂ ਚੱਕਰ ਹੋ ਗਿਆ। ਜਿਸ ਤੋਂ ਬਾਅਦ ਲੜਕੀ ਪਰਿਵਾਰ ਪਹਿਲਾਂ ਤਾਂ ਬਰਾਤ ਉਡੀਕਦਾ ਰਿਹਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਿਆਹ ਵਾਲਾ ਲਾੜਾ ਹੀ ਘਰੋਂ ਗਾਇਬ ਹੋ ਗਿਆ ਹੈ, ਤਾਂ ਫਿਰ ਲੜਕੀ ਪਰਿਵਾਰ ਵੱਲੋਂ ਥਾਣਾ ਮਕਬੂਲਪੁਰਾ ਦੀ ਪੁਲਿਸ ਨੂੰ ਜਾ ਕੇ ਇਨਸਾਫ ਦੀ ਗੁਹਾਰ ਲਗਾਈ ਗਈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੀ ਨੇ ਦੱਸਿਆ ਕਿ ਉਸ ਦਾ ਡੇਢ ਸਾਲ ਪਹਿਲਾਂ ਮਨਦੀਪ ਸਿੰਘ ਨਾਮਕ ਵਿਅਕਤੀ ਨਾਲ ਰਿਲੇਸ਼ਨ ਸ਼ੁਰੂ ਹੋਇਆ ਸੀ। ਕਈ ਵਾਰ ਮਨਦੀਪ ਸਿੰਘ ਨੇ ਉਸਨੂੰ ਛੱਡ ਕੇ ਜਾਣ ਦੀ ਗੱਲ ਕੀਤੀ। ਜਿਸ ਦੇ ਚਲਦੇ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਬਾਅਦ ਵਿੱਚ ਫਿਰ ਮਨਦੀਪ ਸਿੰਘ ਵੱਲੋਂ ਉਸ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਹੁਣ ਜਦੋਂ 28 ਜਨਵਰੀ ਵਾਲੇ ਦਿਨ ਦੋਵਾਂ ਦਾ ਵਿਆਹ ਤੈਅ ਹੋਇਆ। ਤਾਂ 28 ਜਨਵਰੀ ਦੀ ਸਵੇਰ ਨੂੰ ਹੀ ਲਾੜਾ ਆਪਣੇ ਘਰ ਤੋਂ ਫਰਾਰ ਹੋ ਗਿਆ। ਪੀੜਿਤ ਲੜਕੀ ਨੇ ਦੱਸਿਆ ਜਦੋਂ ਉਹਨਾਂ ਨੇ ਲੜਕੇ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਵੀ ਘਰ ਤੋਂ ਗਾਇਬ ਹੋ ਗਿਆ। ਜਿਸ ਤੋਂ ਬਾਅਦ ਹੁਣ ਲੜਕੀ ਅੰਮ੍ਰਿਤਸਰ ਦੇ ਮਕਬੂਲਪੁਰਾ ਪੁਲਿਸ ਸਟੇਸ਼ਨ ਵਿੱਚ ਪਹੁੰਚ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਅਤੇ ਹੁਣ ਇਨਸਾਫ ਦੀ ਗੁਹਾਰ ਲਗਾ ਰਹੀ ਹੈ।

ਦੂਜੇ ਪਾਸੇ ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਲੜਕੀ ਉਹਨਾਂ ਕੋਲ ਦਰਖਾਸਤ ਲੈ ਕੇ ਆਈ ਹੈ। ਜਿਸ ਵਿੱਚ ਉਸਨੇ ਦੱਸਿਆ ਕਿ ਉਸਦਾ 28 ਜਨਵਰੀ ਨੂੰ ਵਿਆਹ ਪੱਕਾ ਹੋਇਆ ਸੀ ਅਤੇ ਜਿਸ ਲੜਕੇ ਨਾਲ ਵਿਆਹ ਸੀ। ਉਹ ਲੜਕਾ ਮਨਦੀਪ ਸਿੰਘ 28 ਜਨਵਰੀ ਨੂੰ ਹੀ ਘਰ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਤੋਂ ਹੀ ਲੜਕੇ ਨਾਲ ਫਰੈਂਡਸ਼ਿਪ ਚਲਦੀ ਆ ਰਹੀ ਸੀ। ਫਿਲਹਾਲ ਹੁਣ ਪੁਲਿਸ ਵੱਲੋਂ ਲੜਕੀ ਦੀ ਦਰਖਾਸਤ ਲੈ ਕੇ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...