ਪੰਜਾਬ: ਹੜ ਦੇ ਪਾਣੀ ਤੋਂ ਕਿਸਾਨਾਂ ਦੀ ਜਾਣ ਬਚਾਉਣ ਵਾਲੇ ਪਟਵਾਰੀ ਨੂੰ ਕੀਤਾ ਜਾਵੇਗਾ ਸਨਮਾਨਤ, ਦੇਖੋਂ ਵੀਡਿਓ

ਪਠਾਨਕੋਟ: ਹੜ ਦੇ ਪਾਣੀ ਤੋਂ ਬਚਾਉਣ ਲਈ ਜਿਲ੍ਹਾ ਪਠਾਨਕੋਟ ਦੇ ਪਟਵਾਰੀ ਫਤਹਿ ਸਿੰਘ ਨੂੰ ਸਟੇਟ ਐਵਾਰਡ ਨਾਲ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ। ਇੰਜਣ ਖ਼ਰਾਬ ਹੋਣ ਤੇ 5 ਕਿਲੋਮੀਟਰ ਤੱਕ ਚੱਪੁਆ ਨਾਲ ਕਿਸ਼ਤੀ ਚਲਾਈ ਸੀ। ਜਿਸਦੇ ਚਲਦੇ ਪਟਵਾਰੀ ਫਤਹਿ ਸਿੰਘ ਦੇ ਨਾਲ ਨਾਲ  ਹੋਰ ਵਿਅਕਤੀਆਂ ਦਾ ਨਾਮ ਵੀ ਸਟੇਟ ਐਵਾਰਡ ਲਈ ਭੇਜਿਆ ਗਿਆ ਹੈ। ਪਟਵਾਰੀ ਫ਼ਤਹਿ ਸਿੰਘ ਨੇ ਇਨ੍ਹਾਂ ਸਤਰਾਂ ਨੂੰ ਸੱਚ ਕਰ ਦਿਖਾਇਆ ਹੈ। ਦੇਸ਼ ਖਾਤਰ ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਉਣ ਵਾਲੇ ਫ਼ਤਹਿ ਸਿੰਘ ਅੱਜ ਫੰਗੋਟਾ ਵਿਚ ਬਤੌਰ ਪਟਵਾਰੀ ਸੇਵਾ ਨਿਭਾ ਰਹੇ ਹਨ। 

ਪੰਜਾਬ ਵਿਚ ਆਏ ਹੜ੍ਹ ਵਿਚੋਂ ਲੋਕਾਂ ਦੀ ਸੁਰੱਖਿਆ ਲਈ ਉਹ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ। ਇਸੇ ਤਹਿਤ ਜਦੋਂ ਹੜ੍ਹ ਵਿਚ ਫਸੇ ਫ਼ੌਜੀ ਜਵਾਨਾਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਚਲਾਈ ਮੁਹਿੰਮ ਦੌਰਾਨ ਉਨ੍ਹਾਂ ਦੀ ਕਿਸ਼ਤੀ ਦਾ ਇੰਜਣ ਫੇਲ ਹੋ ਗਿਆ ਤਾਂ ਫ਼ਤਹਿ ਸਿੰਘ ਨੇ ਬਚਾਅ ਕਾਰਜ ਰੋਕਣ ਦੀ ਬਜਾਏ ਕਿਸ਼ਤੀ ਦਾ ਇੰਜਣ ਬਾਹਰ ਕੱਢ ਦਿਤਾ ਅਤੇ ਚੱਪੂ ਦੇ ਸਹਾਰੇ ਹੀ ਪਾਣੀ ਵਿਚ ਫਸੇ ਲੋਕਾਂ ਨੂੰ ਬਚਾਉਣ ਨਿਕਲ ਗਏ। ਦੱਸ ਦੇਈਏ ਕਿ ਫ਼ਤਹਿ ਸਿੰਘ 5 ਕਿਲੋਮੀਟਰ ਤਕ ਚੱਪੂ ਨਾਲ ਕਿਸ਼ਤੀ ਚਲਾ ਕੇ ਗਏ ਅਤੇ 6 ਕਿਸਾਨਾਂ ਅਤੇ ਛੇ ਜਵਾਨਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਲੈ ਕੇ ਆਏ। ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਅਤੇ ਹੌਸਲੇ ਨੂੰ ਦੇਖ ਕੇ ਫੌਜੀਆਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ…’ ਦੇ ਜੈਕਾਰੇ ਲਗਾ ਕੇ ਫ਼ਤਹਿ ਸਿੰਘ ਨੂੰ ਵਧਾਈ ਦਿਤੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਤਹਿ ਸਿੰਘ ਦਾ ਨਾਂਅ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦਸਿਆ ਕਿ ਪਟਵਾਰੀ ਫਤਿਹ ਸਿੰਘ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਕਿਸਾਨਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਚਾਇਆ। ਇਸ ਬਹਾਦਰੀ ਲਈ ਉਨ੍ਹਾਂ ਦਾ ਨਾਂਅ ਸਰਕਾਰ ਨੂੰ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਫ਼ਤਹਿ ਸਿੰਘ ਦੀ ਬਹਾਦਰੀ ਬਾਕੀ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।

ਜਾਣਕਾਰੀ ਅਨੁਸਾਰ ਹੜ੍ਹ ਦੀ ਸਥਿਤੀ ਪੈਦਾ ਹੋਣ ‘ਤੇ ਜ਼ਿਲ੍ਹੇ ਦੀ ਬਚਾਅ ਟੀਮ ਨੂੰ 2 ਕਿਸ਼ਤੀਆਂ, 2 ਇੰਜਣ, ਲਾਈਫ ਜੈਕਟਾਂ, ਰੱਸੀਆਂ ਅਤੇ ਟਿਊਬਾਂ ਨਾਲ ਕਠੂਆ ਰਾਹੀਂ ਬਮਿਆਲ ਭੇਜਿਆ ਗਿਆ। ਅਧਿਕਾਰੀਆਂ ਨੂੰ ਫੋਨ ਆਇਆ ਕਿ ਸਰਹੱਦ ‘ਤੇ ਜ਼ੈਦਪੁਰ ਨੇੜੇ ਤਾਰ ਤੋਂ ਪਾਰ ਖੁਦਾਈਪੁਰ ਚੌਕੀ ‘ਤੇ 6 ਕਿਸਾਨ ਅਤੇ ਕਈ ਬੀ.ਐਸ.ਐਫ਼. ਜਵਾਨ ਫਸੇ ਹੋਏ ਹਨ। ਫ਼ਤਹਿ ਸਿੰਘ ਨੇ ਪਹਿਲਾਂ ਕਿਸਾਨਾਂ ਨੂੰ ਬਚਾਇਆ ਅਤੇ ਫਿਰ ਤਾਰਾਂ ਦੇ ਪਾਰ ਫਸੇ ਜੈਦਪੁਰ ਦੇ ਕਿਸਾਨ ਅਜੀਤ ਸਿੰਘ, ਨਿਰਮਲ ਸਿੰਘ, ਹਰਨਾਮ ਸਿੰਘ ਅਤੇ ਖੁਦਾਈਪੁਰ ਵਾਸੀ ਹਰਭਜਨ ਸਿੰਘ, ਸੁੱਚਾ ਸਿੰਘ ਅਤੇ ਬਲਕਾਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ।

ਐਸ.ਡੀ.ਐਮ. ਦਫ਼ਤਰ ਦਾ ਇਕ ਹੋਰ ਮੁਲਾਜ਼ਮ ਰਾਹੁਲ ਕੁਮਾਰ ਵੀ ਫ਼ਤਹਿ ਸਿੰਘ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਵਲੋਂ ਹਥਿਆਰ, ਰਾਤ ​​ਨੂੰ ਦੇਖਣ ਦਾ ਸਾਮਾਨ ਆਦਿ ਵੀ ਬਚਾਇਆ ਗਿਆ। ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਅ ਚੁੱਕੇ ਫ਼ਤਹਿ ਸਿੰਘ ਨੇ ਦਸਿਆ ਕਿ ਉਸ ਨੇ ਤੈਰਾਕੀ ਦੀ ਸਿਖਲਾਈ ਹਾਸਲ ਕੀਤੀ ਹੈ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...