Himachalਪੰਜਾਬ: ਬੈੰਕ ਦੇ ਤਾਲੇ ਤੋੜ ਕੇ ਅੰਦਰ ਘੁੰਮਦੇ ਰਹੇ ਚੋਰ, CCTV ਆਈ...

ਪੰਜਾਬ: ਬੈੰਕ ਦੇ ਤਾਲੇ ਤੋੜ ਕੇ ਅੰਦਰ ਘੁੰਮਦੇ ਰਹੇ ਚੋਰ, CCTV ਆਈ ਸਾਹਮਣੇ

WhatsApp Group Join Now
WhatsApp Channel Join Now

ਗੁਰਦਾਸਪੁਰ: ਸ਼ਹਿਰ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਪਿਛਲੇ ਦਿਨੀਂ ਕੁਝ ਦੁਕਾਨਾਂ ਅਤੇ ਪੀਐਸਬੀ ਬੈਂਕ ਦੀ ਛੱਤ ਤੇ ਲੱਗੇ ਚਾਰ ਏਸੀ ਪਾਈਪ ਚੋਰੀ ਕਰਨ ਵਾਲੇ ਅਤੇ ਉਸ ਤੋਂ ਬਾਅਦ ਡੱਡਵਾਂ ਰੋਡ ਤੇ ਇਕੋ ਰਾਤ ਤਿੰਨ ਦੁਕਾਨਾਂ ਤੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਦੇ ਹੁਲੀਏ ਨਾਲ ਮਿਲਦਾ-ਜੁਲਦਾ ਇੱਕ ਚੋਰ ਬੀਤੀ ਤੜਕਸਾਰ ਧਾਰੀਵਾਲ ਦੇ ਡਡਵਾਂ ਰੋਡ ਸਥਿਤ ਪੰਜਾਬ ਗ੍ਰਾਮੀਣ ਵਿਕਾਸ ਬੈਂਕ ਦੀ ਬਰਾਂਚ ਦੇ ਤਾਲੇ ਤੋੜ ਕੇ ਅੰਦਰ ਵੜ ਗਿਆ ਤੇ ਲਗਭਗ ਪੰਦਰਾਂ ਮਿੰਟ ਬੈਂਕ ਦੇ ਅੰਦਰ ਘੁੰਮਦਾ ਰਿਹਾ। ਇਸ ਦੌਰਾਨ ਉਸਨੇ ਤਾਂ ਬੈਂਕ ਦੇ ਅੰਦਰ ਮੇਜਾਂ ਦੇ ਦਰਾਜਾਂ ਦੀ ਫਰੋਲਾ ਫਰੋਲੀ ਤਾਂ ਕੀਤੀ ਪਰ ਸੇਫ਼ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਕਾਰਨ ਬੈਂਕ ਦਾ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਪਰ ਬੈਂਕ ਜਿਹੀ ਸੰਵੇਦਨਸ਼ੀਲ ਜਗਾ ਤੇ ਚੋਰੀ ਦੀ ਕੋਸ਼ਿਸ਼ ਨਾਲ ਪਹਿਲਾਂ ਹੀ ਚੋਰੀਆਂ ਨਾਲ ਸਹਿਮੇ ਹੋਏ ਧਾਰੀਵਾਲ ਲੋਕ ਹੋਰ ਸਹਿਮ ਗਏ ਹਨ। 

ਸੀਸੀਟੀਵੀ ਫੁਟੇਜ ਵਿੱਚ ਸਾਡੇ ਤਿੰਨ ਵਜੇ ਦੇ ਕਰੀਬ ਇੱਕ ਚੋਰ ਬੈਂਕ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਜੋ ਬੈਂਕ ਦੇ ਦਰਾਜ਼ ਖੋਲ ਕੇ ਚੈੱਕ ਕਰਦਾ ਹੈ ਪਰ ਉਸਨੂੰ ਕੁੱਝ ਨਹੀਂ ਮਿਲਦਾ। ਉਹ ਸੇਫ਼ ਦੇ ਨੇੜੇ ਵੀ ਜਾਂਦਾ ਹੈ ਪਰ ਸੇਫ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ। ਸ਼ਾਇਦ ਉਹ ਚੰਗੀ ਤਰ੍ਹਾਂ ਜਾਣਦਾ ਸੀ ਸੇਫ ਆਸਾਨੀ ਨਾਲ ਤੋੜੀ ਨਹੀਂ ਜਾ ਸਕਦੀ ਅਤੇ ਉਸ ਕੋਲ ਤੋੜਨ ਲਾਇਕ ਔਜ਼ਾਰ ਵੀ ਨਹੀਂ ਸਨ। 

ਬੈਂਕ ਦੀ ਇਮਾਰਤ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਇਮਾਰਤ ਗ੍ਰਾਮੀਨ ਬੈੰਕ ਨੂੰ ਕਿਰਾਏ ਤੇ ਦਿੱਤੀ ਗਈ ਹੈ। ਸਵੇਰੇ ਚਾਰ ਵਜੇ ਦੇ ਕਰੀਬ ਉਹ ਉੱਠੇ ਅਤੇ ਬਾਹਰ ਆਏ ਤਾਂ ਵੇਖਿਆ ਬੈਂਕ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੱਧਾ ਸ਼ਟਰ ਵੀ ਚੁੱਕਿਆ ਹੋਇਆ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਬੈਂਕ ਦੇ ਮੈਨੇਜਰ ਅਤੇ ਪੁਲਿਸ ਨੂੰ ਦਿੱਤੀ। ਥੋੜੀ ਦੇਰ ਬਾਅਦ ਬੈਂਕ ਦੇ ਮੈਨੇਜਰ ਜਗਦੀਪ ਸਿੰਘ ਅਤੇ ਕੈਸ਼ੀਅਰ ਪ੍ਰਤੀਕ ਮੌਕੇ ਤੇ ਪਹੁੰਚੇ ਅਤੇ ਕੁਝ ਦੇਰ ਬਾਅਦ ਪੁਲਿਸ ਕਰਮਚਾਰੀ ਵੀ ਆ ਗਏ। ਤਫਤੀਸ਼ ਕਰਨ ਤੇ ਪਤਾ ਲੱਗਿਆ ਕਿ ਚੋਰ ਵੱਲੋਂ ਬੈਂਕ ਦੇ ਬਾਹਰ ਵਾਲੇ ਤਾਲੇ ਤੋੜ ਦਿੱਤੇ ਗਏ ਹਨ ਪਰ ਅੰਦਰੋਂ ਚੋਰੀ ਕਰਨ ਵਿੱਚ ਨਾਕਾਮ ਰਿਹਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਚੋਰ ਵੱਲੋਂ ਬੈਂਕ ਦੇ ਬਾਹਰ ਵਾਲੇ ਜੋ ਤਾਲੇ ਤੋੜੇ ਗਏ ਸਨ ਉਹ ਉਸ ਨੇ ਸਾਹਮਣੇ ਦੇ ਦੋ ਘਰਾਂ ਦੇ ਗੇਟਾਂ ਦੇ ਬਾਹਰ ਲਗਾ ਦਿੱਤੇ ਸਨ। ਦੋਹਾਂ ਘਰਾਂ ਦੇ ਮਾਲਕਾਂ ਪੱਪੂ ਅਤੇ ਕਸ਼ਮੀਰ ਚੰਦ ਨੇ ਦੱਸਿਆ ਕਿ ਸਵੇਰੇ ਜਦੋਂ ਚੋਰੀ ਦੀ ਵਾਰਦਾਤ ਬਾਰੇ ਸੁਣਕੇ ਬੈਂਕ ਅੱਗੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤਾਂ ਰੌਲਾ ਸੁਣ ਕੇ ਉਹਨਾਂ ਨੇ ਵੀ ਬਾਹਰ ਆਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਘਰਾਂ ਵਿੱਚ ਡੱਕੇ ਗਏ ਹਨ। ਬਾਅਦ ਵਿੱਚ ਅੰਦਰੋਂ ਆਵਾਜ਼ਾਂ ਲਗਾ ਕੇ ਉਹਨਾਂ ਨੇ ਆਪਣੇ ਘਰਾਂ ਦੇ ਬਾਹਰ ਲੱਗੇ ਤਾਲੇ ਉਤਰਵਾਏ।

ਉੱਥੇ ਹੀ ਬੈਂਕ ਦੇ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਉਸ ਬੈੰਕ ਆਏ ਅਤੇ ਚੰਗੀ ਤਰ੍ਹਾਂ ਚੈੱਕ ਕੀਤਾ ਪਰ ਚੋਰ ਵੱਲੋਂ ਕਿਸੇ ਦਸਤਾਵੇਜ ਨੂੰ ਹੱਥ ਨਹੀਂ ਲਗਾਇਆ ਗਿਆ ਸੀ ਅਤੇ ਬੈਂਕ ਦਾ ਕੋਈ ਮਾਲੀ ਨੁਕਸਾਨ ਵੀ ਨਹੀਂ ਹੋਇਆ ਸੀ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਦੂਜੇ ਪਾਸੇ ਥਾਣਾ ਧਾਰੀਵਾਲ ਦੀ ਐਸਐਚਓ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀ ਵੀ ਚੋਰਾਂ ਦੀ ਪਹਿਚਾਣ ਕਰਨ ਵਿੱਚ ਲੱਗ ਗਏ ਹਨ ਪਰ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਉਹ ਮਿਲ ਕੇ ਆਪਣੇ-ਆਪਣੇ ਇਲਾਕਿਆਂ ਵਿੱਚ ਚੌਂਕੀਦਾਰ ਰੱਖ ਲੈਣ ਤਾਂ ਜੋ ਰਾਤ ਨੂੰ ਜੇਕਰ ਕੋਈ ਨਜਰ ਆਵੇ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਮਿਲ ਸਕੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...