Category: Himachal>Baddi

  • ਪੰਜਾਬ : BJP ਵੱਲੋਂ ਨਗਰ ਨਿਗਮ ਦੇ ਖਿਲਾਫ ਕੀਤਾ ਗਿਆ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਪੰਜਾਬ : BJP ਵੱਲੋਂ ਨਗਰ ਨਿਗਮ ਦੇ ਖਿਲਾਫ ਕੀਤਾ ਗਿਆ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

    ਅੰਮ੍ਰਿਤਸਰ : ਗੰਦਗੀ ਅਤੇ ਫੈਲ ਰਹੀਆਂ ਬਿਮਾਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਹਿਰ ਦੀ ਆਵਾਜ਼ ਬੁਲੰਦ ਕਰਦੇ ਹੋਏ, ਨਗਰ ਨਿਗਮ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਨੇਤਾ ਗੁਰ ਪ੍ਰਤਾਪ ਸਿੰਘ ਟਿੱਕਾ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸੰਧੂ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਪਾਣੀ ਖੜਾ ਹੈ ਅਤੇ ਘਰਾਂ ਦੇ ਵਿੱਚ ਵੀ ਟੂਟੀਆਂ ਰਾਹੀਂ ਗੰਦਾ ਪਾਣੀ ਆ ਰਿਹਾ ਹੈ। ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਮਿਊਨਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਨਹੀਂ ਕਰਵਾਈਆਂ ਜਾ ਰਹੀਆਂ। ਅਫਸਰ ਸ਼ਾਹੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।

    ਜਿਸ ਕਰਕੇ ਉਹਨਾਂ ਵੱਲੋਂ ਭਾਜਪਾ ਦੇ ਕਾਰਿਆਕਰਤਾਵਾਂ ਦੇ ਨਾਲ ਨਗਰ ਨਿਗਮ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਸ਼ਹਿਰ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਹਲਕਾ ਸੈਂਟਰਲ ਤੋਂ ਇੰਚਾਰਜ ਡਾਕਟਰ ਰਾਮ ਚਾਵਲਾ ਨੇ ਦੱਸਿਆ ਕਿ ਚਿਕਨ ਗੁਣੀਆਂ ਅਤੇ ਡੇਂਗੂ ਬਿਮਾਰੀ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਵਿੱਚ ਫੈਲ ਰਹੀ ਹੈ।

    ਜਿਸ ਦਾ ਮੁੱਖ ਕਾਰਨ ਹੈ ਕਿ ਨਗਰ ਨਿਗਮ ਵੱਲੋਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਅਤੇ ਉਹਨਾਂ ਵੱਲੋਂ ਇਸੇ ਲਈ ਹੀ ਨਗਰ ਨਿਗਮ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਅੱਗੇ ਬੋਲਦੇ ਹੋਏ ਡਾਕਟਰ ਰਾਮ ਚਾਵਲਾ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁੱਲਾ ਚੈਲੰਜ ਦੇਣ ਦੀ ਗੱਲ ਕੀਤੀ ਗਈ ਹੈ, ਉਹ ਹੋ ਸਕਦਾ ਹੈ ਕਿ ਭਗਵੰਤ ਮਾਨ ਖਾਦੀ ਪੀਤੀ ਵਿੱਚ ਗੱਲ ਕਰ ਗਏ ਹੋਣ। ਉਹਨਾਂ ਕਿਹਾ ਕਿ ਸਾਨੂੰ ਇੰਜ ਲੱਗਦਾ ਹੈ ਕਿ ਭਗਵੰਤ ਮਾਨ ਆਪਣੀ ਇਸ ਗੱਲ ਤੇ ਜਲਦ ਹੀ ਯੂ ਟਰਨ ਮਾਰਨਗੇ।

  • ਪੰਜਾਬ : ਸੰਤ ਸਮਾਜ ਵੱਲੋਂ 3 ਦਿਨ ਲਈ ਲਗਾਇਆ ਧਰਨਾ, ਦੇਖੋ ਵੀਡਿਓ

    ਪੰਜਾਬ : ਸੰਤ ਸਮਾਜ ਵੱਲੋਂ 3 ਦਿਨ ਲਈ ਲਗਾਇਆ ਧਰਨਾ, ਦੇਖੋ ਵੀਡਿਓ

    ਅੰਮ੍ਰਿਤਸਰ : ਭੰਡਾਰੀ ਪੁੱਲ ਦੇ ਉੱਪਰ ਸੰਤ ਸਮਾਜ ਵੱਲੋਂ 3 ਦਿਨ ਲਈ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭੰਡਾਰੀ ਪੁੱਲ ਨੂੰ ਪੂਰੀ ਤਰੀਕੇ ਨਾਲ ਬੰਦ ਕੀਤਾ ਗਿਆ ਹੈ। ਜਿਸ ਕਰਕੇ ਸ਼ਹਿਰ ਦੇ ਵਿੱਚ ਟਰੈਫਿਕ ਨੂੰ ਲੈ ਕੇ ਵੀ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਅਤੇ ਇਸ ਦੌਰਾਨ ਸੰਤ ਸਮਾਜ ਦੇ ਹੱਕ ਵਿੱਚ ਹਲਕਾ ਉੱਤਰੀ ਤੋਂ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਵੀ ਪਹੁੰਚੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਸਮਾਜ ਦੇ ਆਗੂ ਨੇ ਦੱਸਿਆ ਕਿ ਵਾਲਮੀਕੀ ਤੀਰਥ ਰਾਮ ਤੀਰਥ ਵਿਖੇ ਇੱਕ ਸਾਈਨ ਬੋਰਡ ਬਣਾਇਆ ਗਿਆ ਹੈ। ਜਿਸ ਵਿੱਚ ਸੰਤ ਸਮਾਜ ਦਾ ਕੋਈ ਵੀ ਆਗੂ ਨਹੀਂ ਲਿੱਤਾ ਗਿਆ। ਜਿਸ ਨੂੰ ਕਿ ਸੰਤ ਸਮਾਜ ਨੇ ਭੰਗ ਕਰਨ ਦੀ ਮੰਗ ਕੀਤੀ ਅਤੇ ਹੁਣ ਉਸ ਸਾਈਨ ਬੋਰਡ ਨੂੰ ਭੰਗ ਤਾਂ ਕੀ ਕਰਨਾ ਸੀ ਸਗੋਂ ਸਰਕਾਰ ਵੱਲੋਂ ਉਸ ਸਾਈਨ ਬੋਰਡ ਨੂੰ ਪੱਕਾ ਦਿੱਤਾ ਜਾ ਰਿਹਾ ਹੈ।

    ਜਿਸ ਦੇ ਵਿਰੋਧ ਵਿੱਚ ਸੰਤ ਸਮਾਜ ਵੱਲੋਂ ਭੰਡਾਰੀ ਪੁੱਲ ਬੰਦ ਕਰਕੇ 3 ਦਿਨ ਦਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਗਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਤੇ ਖਾਸ ਸੰਘਰਸ਼ ਕਰਨਗੇ। ਦੂਜੇ ਪਾਸੇ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਹਨ। ਉਹਨਾਂ ਕਿਹਾ ਜੋ ਸੰਤ ਸਮਾਜ ਦੀ ਮੰਗ ਹੈ ਬਿਲਕੁਲ ਜਾਇਜ ਹੈ। ਇਸ ਸਬੰਧ ਵਿੱਚ ਉਹਨਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਜਰੂਰ ਚੁੱਕਣਗੇ।

    ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਕਦੀ ਵੀ ਰਾਜਨੀਤੀ ਨਹੀਂ ਕੀਤੀ। ਜੋ ਸੱਚ ਹੈ ਹਮੇਸ਼ਾ ਉਸਦੇ ਨਾਲ ਖੜਾ ਹਾਂ। ਪਹਿਲਾਂ ਵੀ ਸੰਤ ਸਮਾਜ ਵੱਲੋਂ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ, ਤਾਂ ਉਦੋਂ ਵੀ ਮੈਂ ਸੰਤ ਸਮਾਜ ਦੇ ਹੱਕ ਵਿੱਚ ਸੀ। ਅੱਜ ਵੀ ਸੰਤ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਮੰਗਾਂ ਜਾਇਜ਼ ਹੈ, ਇਸ ਲਈ ਮੈਂ ਸੰਤ ਸਮਾਜ ਦੇ ਹੱਕ ਵਿੱਚ ਹਾਂ। ਸੰਤ ਸਮਾਜ ਵੱਲੋਂ ਤਿੰਨ ਦਿਨ ਲਈ ਪ੍ਰਦਰਸ਼ਨ ਕੀਤਾ ਜਾਣਾ ਹੈ। ਜਾਂ ਨਹੀਂ ਇਸ ਬਾਰੇ ਸੰਤ ਸਮਾਜ ਖੁਦ ਫੈਸਲਾ ਲਵੇਗਾ।

  • पंजाबः तेजधार हथियारों से हमला कर युवक का किया कत्ल

    पंजाबः तेजधार हथियारों से हमला कर युवक का किया कत्ल

    तरनतारनः खेमकरन से बड़ी खबर सामने आई है। जहां सरहदी गांव महंदीपुर में आज मामूली विवाद को लेकर दो पक्षों में झगड़ा हुआ। दोनों में विवाद इतना बढ़ गया कि इस दौरान तेजधार हथियार से एक पक्ष के द्वारा दूसरे पक्ष पर हमला कर दिया गया। मिली जानकारी के मुताबिक पड़ोसी किसानों के साथ हुए झगड़े में फौजी पर तेजधार हथियार से हमला कर दिया गया। जिसे उपचार के लिए अस्पताल ले जाया गया, जहां उसकी मौत हो गई। मृतक व्यक्ति की पहचान रछपाल सिंह पुत्र स्व. बलदेव सिंह फौजी के रूप में हुई है। खेमकरण थाने की पुलिस पार्टी मौके पर पहुंच कर जांच कर रही हैय़ इस घटना से गांव में दहशत का माहौल है।

  • ਪੰਜਾਬ: PAU ਦੇ ਸੇਵਾਮੁਕਤ ਕਰਮਚਾਰੀਆਂ ਨੇ ਖੋਲਿਆ ਮੋਰਚਾ, ਦੀਤੀ ਚੇਤਾਵਨੀ, ਦੇਖੋਂ ਵੀਡਿਓ

    ਪੰਜਾਬ: PAU ਦੇ ਸੇਵਾਮੁਕਤ ਕਰਮਚਾਰੀਆਂ ਨੇ ਖੋਲਿਆ ਮੋਰਚਾ, ਦੀਤੀ ਚੇਤਾਵਨੀ, ਦੇਖੋਂ ਵੀਡਿਓ

    ਲੁਧਿਆਣਾ: ਪੀਏਯੂ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਸਟੂਡੈਂਟਸ ਹੋਮ, ਪੀਏਯੂ ਵਿਖੇ ਸ੍ਰੀ ਜਿਲਾ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀਨੀਅਰ/ਜੂਨੀਅਰ ਕੇਸਾਂ ਕਾਰਨ ਬਹੁਤ ਸਾਰੇ ਸੇਵਾਮੁਕਤ ਵਿਅਕਤੀਆਂ ਨੂੰ 25-30 ਲੱਖ ਰੁਪਏ ਦੀ ਅਦਾਇਗੀ ਨਹੀਂ ਹੋਈ ਜਿਵੇਂ ਕਿ ਗ੍ਰੈਚੁਟੀ, ਪੈਨਸ਼ਨ ਕਮਿਊਟੇਸ਼ਨ ਆਦਿ, ਸੇਵਾਮੁਕਤ ਵਿਅਕਤੀਆਂ ਦੇ ਬਿਨਾਂ ਕਿਸੇ ਕਸੂਰ ਦੇ ਹੋਲਡ ‘ਤੇ ਹਨ। ਜੁਲਾਈ 2023 ਦਾ ਬਕਾਇਆ ਐਲਟੀਏ ਦਾ ਭੁਗਤਾਨ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਲੇਟ ਹੋ ਰਿਹਾ ਹੈ। ਪੈਨਸ਼ਨ ਵਿੱਚ ਆਮ ਤੌਰ ‘ਤੇ ਦੇਰੀ ਹੁੰਦੀ ਹੈ। ਇਸ ਮਹੀਨੇ ਦੀ ਪੈਨਸ਼ਨ ਦਾ ਭੁਗਤਾਨ ਅੱਜ ਤੱਕ ਨਹੀਂ ਹੋਇਆ। ਇੱਥੋਂ ਤੱਕ ਕਿ ਮੈਡੀਕਲ ਬਿੱਲਾਂ ਦਾ ਭੁਗਤਾਨ ਜਿਸ ਦਾ 3 ਹਫ਼ਤਿਆਂ ਦੇ ਅੰਦਰ-ਅੰਦਰ ਭੁਗਤਾਨ ਕਰਨ ਦਾ ਫੈਸਲਾ ਵੀ ਹੋਇਆ ਹੈ। ਇਨ੍ਹਾਂ ਬਿੱਲਾਂ ਦਾ ਭੁਗਤਾਨ ਵੀ ਸਾਲ ਸਾਲ ਦੀ ਦੇਰੀ ਨਾਲ ਕੀਤਾ ਜਾਂਦਾ ਹੈ।

    ਟੇਟ ਬੈਂਕ ਆਫ਼ ਇੰਡੀਆ ਪੀਏਯੂ ਭੁਗਤਾਨ ਕਾਊਂਟਰਾਂ ਦੇ ਨਾਕਾਫ਼ੀ ਪ੍ਰਬੰਧ ਕਾਰਨ ਪੈਮੇਂਟ ਲੈਣ ਲਈ ਸੇਵਾਮੁਕਤ ਕਰਮਚਾਰੀਆਂ ਨੂੰ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹਨਾਂ ਪੈਂਦਾ ਹੈ। SBI ਸ਼ਾਖਾ ਵਿੱਚ ਇੱਕ ਹੋਰ ਭੁਗਤਾਨ ਕਾਊਂਟਰ ਦੀ ਲੋੜ ਹੈ। ਈ ਲਾਬੀ ਵਿੱਚ ਸਥਾਪਤ ਪ੍ਰਿੰਟਿੰਗ ਮਸ਼ੀਨ ਤੋਂ ਆਪਣੀ ਪਾਸ ਬੁੱਕ ਪ੍ਰਿੰਟ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਪ੍ਰੇਸ਼ਾਨਇਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਈ ਲਾਬੀ ਤੋਂ ਪਾਸ ਬੁੱਕ ਪ੍ਰਿੰਟਿੰਗ ਮਸ਼ੀਨ ਵਾਪਸ ਲੈ ਲਈ ਗਈ ਹੈ। ਐਸਬੀਆਈ, ਪੀਏਯੂ ਕੋਲ ਆਪਣੇ ਗਾਹਕਾਂ ਦੇ ਸਵਾਲਾਂ ਦੇ ਜਵਾਬ ਲਈ ਕੋਈ ਟੈਲੀਫੋਨ ਦੀ ਸਹੂਲਤ ਨਹੀਂ ਹੈ। ਖਾਸ ਤੌਰ ‘ਤੇ ਜਿਹੜੇ ਬਾਹਰੀ ਸਥਾਨਾਂ ‘ਤੇ ਰਹਿੰਦੇ ਹਨ। ਐਸੋਸੀਏਸ਼ਨ ਨੇ ਬੈਨਰ ਦਿਖਾ ਕੇ ਇਨ੍ਹਾਂ ਮੰਗਾਂ ਨੂੰ ਲੈ ਕੇ ਸਖ਼ਤ ਰੋਸ ਪ੍ਰਗਟ ਕੀਤਾ। ਮੀਟਿੰਗ ਨੂੰ ਪ੍ਰਿੰਟ ਮੀਡੀਆ ਅਤੇ ਫਾਸਟਵੇਅ ਸਥਾਨਕ ਚੈਨਲ ਨੇ ਕਵਰ ਕੀਤਾ।

    ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਇਹ ਧਰਨਾ ਹੋਰ ਤੇਜ਼ ਕੀਤਾ ਜਾਵੇਗਾ। ਜਿਵੇਂ ਕਿ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਹੱਥ ਖੜੇ ਕਰਕੇ ਫੈਸਲਾ ਕੀਤਾ ਗਿਆ ਕਿ ਜੇਕਰ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ 9 ਨਵੰਬਰ 2023 ਨੂੰ ਕੈਂਪਸ ਵਿੱਚ ਸ਼ਾਂਤਮਈ ਜਮਹੂਰੀ ਰੋਸ ਮਾਰਚ ਕੱਢ ਕੇ ਥਾਪਰ ਹਾਲ ਵੱਲ ਵਧਾਂਗੇ। ਡਿਪਟੀ ਕੰਟਰੋਲਰ ਐਲ.ਏ ਅਤੇ ਇਸ ਦੇ ਸਟਾਫ਼ ਦੀਆਂ ਡਿਊਟੀਆਂ ਵੱਖ-ਵੱਖ ਬਾਹਰੀ ਦਫਤਰਾਂ ਵਿਚ ਲਗਾਈਆਂ ਗਈਆਂ ਹਨ ਜਿਵੇਂ ਕਿ ਬਿਜਲੀ ਬੋਰਡ ਜਾਂ ਨਗਰ ਨਿਗਮ। ਇਸ ਲਈ ਉਹ ਪੀਏਯੂ ਵਿੱਚ 5 ਦਿਨਾਂ ਦੀ ਬਜਾਏ ਸਿਰਫ 2 ਦਿਨ ਹਾਜ਼ਰ ਰਹਿੰਦੇ ਹਨ, ਨਤੀਜੇ ਵਜੋਂ ਪੈਨਸ਼ਨਰਾਂ ਨੂੰ ਅਦਾਇਗੀਆਂ ਵਿੱਚ ਦੇਰੀ ਹੁੰਦੀ ਹੈ।

    ਡਿਊਟੀ ’ਤੇ ਮੌਜੂਦ ਆਡਿਟ ਸਟਾਫ਼ ਵੀ ਪਿਛਲੇ 15 ਦਿਨਾਂ ਤੋਂ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋ ਰਿਹਾ, ਜਿਸ ਕਾਰਨ ਯੂਨੀਵਰਸਿਟੀ ਦਾ ਸਾਰਾ ਕੰਮਕਾਜ ਠੱਪ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੀ ਆਡਿਟ ਸਟਾਫ਼ ਦੀ ਅਣਹੋਂਦ ਦੀ ਪ੍ਰਵਾਹ ਨਹੀਂ ਕਰ ਰਿਹਾ। ਇਸ ਲਈ ਪੂਰਾ ਸਮਾਂ ਅਤੇ ਨਿਯਮਤ ਆਡਿਟ ਸਟਾਫ ਦੀ ਲੋੜ ਹੁੰਦੀ ਹੈ। ਜਸਬੀਰ ਸਿੰਘ ਸਕੱਤਰ ਨੇ ਮੀਟਿੰਗ ਦਾ ਬਾਖੂਬੀ ਸੰਚਾਲਨ ਕੀਤਾ। ਮੀਟਿੰਗ ਵਿੱਚ ਹੇਠ ਲਿਖੇ ਪ੍ਰਮੁੱਖ ਮੈਂਬਰ ਹਾਜ਼ਰ ਸਨ:- ਸ੍ਰੀ ਬੀ.ਐਸ. ਲਾਂਬਾ, ਅਨੂਪ ਸਿੰਘ ਚਰਨਜੀਤ ਸਿੰਘ ਗਰੇਵਾਲ, ਲਾਭ ਸਿੰਘ, ਇੰਦਰਜੀਤ ਸਿੰਘ, ਐਮ ਆਰ ਪਾਸੀ, ਨਿਤਿਆ ਨੰਦ, ਕਮਲੇਸ਼ ਚੰਦਰ, ਕੈਲਾਸ਼ ਚੰਦਰ, ਸ਼ਿਆਮ ਮੂਰਤੀ ਸ਼ਰਮਾ, ਸ੍ਰੀ ਬੀਰਬਲ, ਕੇ ਸੀ ਸਲੂਜਾ, ਮੋਹਨ ਸਿੰਘ, ਨਰੇਸ਼ ਖੰਨਾ। ਅੰਤ ਵਿੱਚ ਪ੍ਰਧਾਨ ਨੇ ਹਾਜ਼ਰੀਨ ਦਾ ਮੀਟਿੰਗ ਵਿੱਚ ਆਉਣ ਲਈ ਧੰਨਵਾਦ ਕੀਤਾ।

  • पंजाब : बर्थडे पार्टी पर हंगामा, नशे में धुत हमलावरों ने महिला के काटे होंठ, देखें वीडियो

    पंजाब : बर्थडे पार्टी पर हंगामा, नशे में धुत हमलावरों ने महिला के काटे होंठ, देखें वीडियो

    लुधियाना : देर रात एक बच्ची के बर्थडे पर हंगामा हो गया। गली में बच्चों की आपसी लड़ाई के कारण दो परिवार भिड़ गए। मारपीट में एक परिवार के 3 लोग घायल हुए है। हमलावरों ने महिला पर तेजधार हथियारों से हमला कर उसका होंठ काट दिया है। बाबा नाम देव कालोनी नजदीक टिब्बा रोड के रहने वाले अजय ने बताया कि उनकी बेटी नैना का बर्थ डे था। उनके घर उनका साला साजन भी आया हुआ था। बेटा गली में खेल रहा था कि अचानक से वह रोने लगा। उसने बताया कि पड़ोसियों के बच्चे ने उसके पेट में मुक्का मारा है।

    वह बच्चे के परिवारिक सदस्यों से बच्चे की शिकायत करके वापिस घर आए ही थे कि तभी 5 से 7 लोगों ने उनके घर पर हमला कर दिया। सभी लोगों ने नशा किया हुआ है। हमलावरों ने परिवार के साथ जमकर मारपीट की। लड़ाई छुड़वाने आई उनकी पत्नी पर बदमाशों ने तेजधार हथियार से हमला कर उसका होंठ काट दिया। महिला की हालत गंभीर है।

    अजय ने बताया कि वह 3 लोग घायल है जिनमें उनका साला साजन और पत्नी अनीता शामिल है। घायल साजन ने बताया कि हमलावर इलाके में ही चिट्‌टे के सेवन करते है। देर रात भी उन लोगों ने गुंडागर्दी की। तीनों को घायल अवस्था देखकर लोगों ने ही अस्पताल पहुंचाया है। पुलिस को उन्होंने घटना की जानकारी दे दी है।

  • ਪੰਜਾਬ: ਗੱਤਕਾ ਖਿਡਾਰੀ ਦੀ ਹੱਥ ਕੱਟੀ ਮਿਲੀ ਲਾਸ਼, ਦੇਖੋਂ ਵੀਡਿਓ

    ਪੰਜਾਬ: ਗੱਤਕਾ ਖਿਡਾਰੀ ਦੀ ਹੱਥ ਕੱਟੀ ਮਿਲੀ ਲਾਸ਼, ਦੇਖੋਂ ਵੀਡਿਓ

    ਲੁਧਿਆਣਾ: ਪੱਖੋਵਾਲ ਰੋਡ ਸਥਿਤ ਕੰਟਰੀ ਵਿਲਾ ਕਲੋਨੀ ‘ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੇ ਹੱਥ ਕੱਟੇ ਹੋਏ ਹਨ ਅਤੇ ਕੱਟੇ ਹੋਏ ਹੱਥ ਲਾਸ਼ ਕੋਲੋ ਨਹੀਂ ਬਰਾਮਦ ਹੋਏ ਹਨ। ਮ੍ਰਿਤਕ ਦੀ ਪਹਿਚਾਨ ਕਰੀਬ 27 ਸਾਲਾਂ ਰਘਬੀਰ ਸਿੰਘ ਨਿਵਾਸੀ ਪਿੰਡ ਬੱਲੋਵਾਲ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਕਿਉਂਕਿ ਉਸਦੀ ਹਾਲਤ ਵਿਗੜ ਚੁੱਕੀ ਸੀ ਅਤੇ ਉਸ ‘ਤੇ ਕੀੜੇ-ਮਕੌੜੇ ਰੇਂਗ ਰਹੇ ਸਨ। ਮ੍ਰਿਤਕ ਪਿਛਲੇ 5 ਅਕਤੂਬਰ ਤੋਂ ਘਰੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਮ੍ਰਿਤਕ ਗੱਤਕੇ ਦਾ ਖਿਡਾਰੀ ਸੀ। ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਜਿੱਥੇ ਉਸਦੀ ਲਾਸ਼ ਮਿਲੀ ਹੈ ਉੱਥੇ ਹੀ ਉਸ ਦਾ ਮੋਬਾਈਲ ਫੋਨ ਵੀ ਪਿਆ ਹੋਇਆ ਸੀ। ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐਤਵਾਰ ਨੂੰ ਸਵੇਰੇ ਜਦੋਂ ਕੁਝ ਰਾਹਗੀਰ ਕੰਟਰੀ ਵਿਲਾ ਦੇ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਵੱਲੋਂ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕੰਟਰੀ ਵਿਲਾ ਕਲੋਨੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ।

    ਜਿਸ ਦੇ ਹੱਥ ਕੱਟੇ ਹੋਏ ਲੱਗਦੇ ਹਨ ਉਹਨਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਨੌਜਵਾਨ ਪਿਛਲੇ ਪੰਜ ਤਰੀਕ ਤੋਂ ਲਾਪਤਾ ਸੀ ਤੇ ਅੱਜ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਸ ਦੀ ਲਾਸ਼ ਮਿਲੀ ਹੈ। ਉਨਾਂ ਨੇ ਕਿਹਾ ਕਿ ਨੌਜਵਾਨ ਗਤਕਾ ਖਿਡਾਰੀ ਸੀ ਅਤੇ ਕਈ ਗੋਲਡ ਮੈਡਲ ਵੀ ਜਿੱਤ। ਉਨਾਂ ਨੇ ਕਿਹਾ ਕਿ ਮ੍ਰਿਤਕ ਪੇਸ਼ੇ ਤੋਂ ਡਰਾਈਵਰ ਦਾ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਦੀ ਕਿਸੇ ਨੇ ਬਹੁਤ ਬੁਰੀ ਤਰੀਕੇ ਨਾਲ ਹੱਤਿਆ ਕੀਤੀ ਹੈ। ਉਹਨਾਂ ਦੇ ਕਾਤਲ ਬਖਸ਼ੇ ਨਹੀਂ ਜਾਣੇ ਚਾਹੀਦੇ ਹਨ। ਇਸ ਦੌਰਾਨ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ।

  • ਪੰਜਾਬ :  ਮੰਤਰੀ ਕੁਲਦੀਪ ਧਾਲੀਵਾਲ ਦਾ SYL ਮੁੱਦੇ ‘ਤੇ ਸਖ਼ਤ ਸਟੈਂਡ, ਦੇਖੋ ਵੀਡਿਓ

    ਪੰਜਾਬ : ਮੰਤਰੀ ਕੁਲਦੀਪ ਧਾਲੀਵਾਲ ਦਾ SYL ਮੁੱਦੇ ‘ਤੇ ਸਖ਼ਤ ਸਟੈਂਡ, ਦੇਖੋ ਵੀਡਿਓ

    ਅੰਮ੍ਰਿਤਸਰ :  ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਸੇ ਤਰ੍ਹਾਂ ਹੀ SYL ਮਸਲੇ ਉੱਤੇ ਸਿਆਸਤ ਵੀ ਸਿਖਰਾਂ ਉੱਤੇ ਹੈ। ਇਸੇ ਮਸਲੇ ਸਬੰਧੀ ਮੰਤਰੀ ਕੁਲਦੀਪ ਧਾਲੀਵਾਲ ਨੇ ਸਖ਼ਤ ਸਟੈਂਡ ਲੈਂਦਿਆ ਕਿਹਾ ਕਿ ਇਹ ਐਸਵਾਈਐਲ ਨਹਿਰ ਦਾ ਮੁੱਦਾ ਕਈ ਸਾਲਾਂ ਦਾ ਸੀ, ਪਰ ਸਾਡੀ ਸਰਕਾਰ ਨੂੰ ਮਹਿਜ 1.5 ਸਾਲ ਤੋਂ ਪੰਜਾਬ ਵਿੱਚ ਆਏ ਨੂੰ ਹੋਏ ਹਨ, ਪਰ ਦੂਜੀਆਂ ਪਾਰਟੀਆਂ ਇਸ ਮਸਲੇ ਉੱਤੇ ਸਿਆਸਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਸਨੇ ਪੰਜਾਬ ਦੀ ਰਾਜਨੀਤੀ ਦੀ ਹਿਸਟਰੀ ਪੜ੍ਹੀ ਹੈ ਉਹੀ ਬੰਦਾ ਇਸ ਨੂੰ ਸਮਝ ਸਕਦਾ ਹੈ। ਮਾਨ ਸਾਹਿਬ ਨੇ ਬੀਜੇਪੀ ਅਕਾਲੀ ਤੇ ਕਾਂਗਰਸ ਨੂੰ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਆਪਣੀ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਇਹਨਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿੰਨੇ ਤਿਨ ਲੱਖ 50 ਹਜਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਚਾੜਿਆ ਹੈ। ਕਿਸ ਦੀ ਸਰਕਾਰਾਂ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ।

    ਉਹਨਾਂ ਕਿਹਾ ਕਿ ਮੈਂ ਖੁਦ ਇਸ ਗੱਲ ਦਾ ਪੀੜਿਤ ਹਾਂ ਮੇਰੇ ਘਰ ਵਿੱਚੋਂ ਵੀ ਤਿੰਨ ਲੋਕਾਂ ਦੀ ਮੌਤ ਹੋਈ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਰਾਏ ਦੀ ਕੋਠੀ ਵਿੱਚ ਰਹਿ ਰਹੇ ਹਨ ਉਹਨਾਂ ਦਾ ਆਪਣਾ ਮਕਾਨ ਵੀ ਨਹੀਂ ਹੈ। ਪੰਜਾਬ ਦਾ ਇੱਕ ਧੁਪਕਾ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਵੀਆਈਪੀ ਕਲਚਰ ਦਾ ਮਤਲਬ ਸਮਝੋ ਉਹਨਾਂ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਹਨ ਸੁਰੱਖਿਆ ਨੂੰ ਲੈ ਕੇ ਜੋ ਏਜੰਸੀਆਂ ਦੀਆਂ ਰਿਪੋਰਟਾਂ ਹਨ ਉਸ ਨੂੰ ਫੋਲੋ ਕਰਨਾ ਪੈਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਸਾਡੀ ਕੈਬਨਟ ਸਾਫ ਕਰ ਚੁੱਕੀ ਹਨ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਲਈ।

    ਕਿਹਾ ਨੋਟੀਫਿਕੇਸ਼ਨ ਕਰਨ ਵਾਲੇ ਤੁਸੀਂ, ਨਹਿਰਾਂ ਪਟਣ ਵਾਲੇ ਤੁਸੀਂ, ਨਹਿਰਾਂ ਬਣਾਉਣ ਵਾਲੇ ਤੁਸੀਂ, ਸਾਨੂੰ ਤੇ ਆਏ ਡੇਢ ਸਾਲ ਹੋਇਆ। ਉਹਨਾਂ ਕਿਹਾ ਕਿ 70% ਪਾਣੀ ਪਹਿਲਾਂ ਹੀ ਇਹਨਾਂ ਨੇ ਬਾਹਰ ਦੇ ਦਿੱਤਾ ਹੈ। ਕਿਹਾ ਭਗਵੰਤ ਮਾਨ ਦੀ ਸਰਕਾਰ ਬਣਨ ਤੇ 38 ਹਜਾਰ ਲੋਕਾਂ ਨੂੰ ਨੌਕਰੀ ਦਿੱਤੀ ਗਈ ਬਿਜਲੀ ਦੇ ਤੇ ਪਾਣੀ ਦੇ ਬਿੱਲ ਮਾਫ ਕਰ ਦਿੱਤੇ ਗਏ। ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕਿਹਾ ਸਾਡੀ ਪਾਰਟੀ ਤੇ ਸਾਡੇ ਮੁੱਖ ਮੰਤਰੀ ਦਾ ਇੱਕੋ ਹੀ ਸਟੈਂਡ ਹੈ। ਅਸੀਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਸਾਡਾ ਕੋਈ ਮੁੱਦਾ ਨਹੀਂ ਸਾਡੇ ਕੋਲ ਫਾਲਤੂ ਪਾਣੀ ਕੋਈ ਨਹੀਂ ਹੈ।

  • पंजाबः दर्दनाक हादसा, पुल से तेज रफ्तार कार गिरने से एक की मौत, 4 घायल, देखें  वीडियो

    पंजाबः दर्दनाक हादसा, पुल से तेज रफ्तार कार गिरने से एक की मौत, 4 घायल, देखें वीडियो

    लुधियानाः कस्बा जगराओं में गोबिंद कॉलोनी डिस्पोजल रोड पर राजा ढाबा के सामने दर्दनाक सड़क हादसे का मामला सामने आया है। जहां देर रात 12.30 बजे सड़क हादसे में एक युवक की मौत हो गई। इस घटना में 4 अन्य लोग घायल हो गए। मिली जानकारी के मुताबिक राजा ढाबा के सामने करीब 25 फीट ऊंचे पुल से तेज रफ्तार कार बेकाबू होकर गिर गई। बताया जा रहा है कि गाड़ी में 5 युवक सवार थे और सभी युवक लुधियाना से जगराओं आ रहे थे। इस बीच कार असंतुलित होकर पुल की रेलिंग से जा टकराई और फिर पुल से नीचे गिर गई। कार में सवार अंकित लूथरा नाम के युवक की मौके पर ही मौत हो गई। वहीं उसके 4 दोस्त गंभीर घायल हो गए।

    राहगीरों ने कार में सवार युवकों को बाहर निकाला। सभी युवक खून से लथपथ थे। चारों घायलों को जगराओं के कल्याणी अस्पताल ले जाया गया, यहां से तीन युवकों को लुधियाना डीएमसी में रेफर कर दिया गया है। घायलों में से तीन की पहचान जतीन बांसल, रिंकल अरोड़ा और पंकज बांसल के रूप में हुई है। वहीं घटना की सूचना मिलते ही पुलिस मौके पर पहुंची और जांच शुरू की। पुलिस के मुताबिक इलाके में सीसीटीवी भी चेक करेंगे, ताकि हादसे के असली कारणों का पता चल सके। फिलहाल मृतक अंकित के शव को कब्जे में लेकर पोस्टमार्टम के लिए सिविल अस्पताल की मॉर्च्युरी में रखवा दिया है।

  • पंजाबः किसानों ने धरना लगाकर इस टोल को करवाया फ्री 

    पंजाबः किसानों ने धरना लगाकर इस टोल को करवाया फ्री 

    लुधियानाः किसानों ने लाडोवाल टोल प्लाजा पर धरना शुरू कर दिया है। दरअसल किसानों ने राहो रोड की खस्ता हालत को लेकर यह धरना लगाया है। इस दौरान किसानों ने वाहनों के लिए टोल फ्री करा दिया है। यह प्रदर्शन भारतीय किसान यूनियन चढ़ूनी और राहो रोड संघर्ष यूनियन की तरफ से किया जा रहा है। किसानों के हाईवे पर होने की वजह से वाहन चालकों को भी गुजरने में दिक्कतों का सामना करना पड़ रहा है।

    किसानों के धरना के चलते बड़ी संख्या में पुलिसबल भी टोल प्लाजा पर मौजूद है। प्रधान दिलबाग सिंह ने कहा कि राहो रोड संघर्ष कमेटी भी उनके साथ है। राहो रोड की हालत दयनीय है। उनका कहना है कि अगर वह रोड बन गया तो टोल की इनकम बंद हो जाएगी। जितनी पंचायत राहो रोड के साथ लगती है वह सभी यहां मौजूद है। फिलहाल अनिश्चितकाल के लिए टोल बंद कर दिया गया है। उनका आरोप है कि सरकार किसानों की मांगों को पूरा नहीं कर रही। 

    2016 से राहो रोड नहीं बन रहा। खराब हालत की वजह से आए दिन सड़क हादसों में लोग अपनी जान गंवा रहे हैं। कई बार इसको लेकर प्रशासन को मांग पत्र दिए जा चुके है, लेकिन आज तक इसकी सुध किसी ने नहीं ली। आज साहनेवाल और कपूरथला के लोग भी इस धरने में शामिल है। सरकार के साथ किसानों का विवाद है, जब तक मांग पूरी नहीं होती टोल फ्री ही रखा जाएगा। दिलबाग ने आरोप लगाया कि टोल अधिकारी सरकार को पैसे देकर इस सड़क को बनने नहीं देते। भाजपा की तरह ही आप सरकार पंजाब में जुमलाबाजी कर रही है।

  • ਪੰਜਾਬ : ਹਸਪਤਾਲ ਚੋਂ ਨਵ ਜੰਮਿਆ ਬੱਚਾ ਹੋਇਆ ਚੋਰੀ, cctv ਆਈ ਸਾਹਮਣੇ 

    ਪੰਜਾਬ : ਹਸਪਤਾਲ ਚੋਂ ਨਵ ਜੰਮਿਆ ਬੱਚਾ ਹੋਇਆ ਚੋਰੀ, cctv ਆਈ ਸਾਹਮਣੇ 

    ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਚਰਚਾ ਵਿੱਚ ਬਣਿਆ ਰਹਿੰਦਾ ਹੈ। ਤਾਜ਼ਾ ਮਾਮਲਾ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੀਬੀ ਨਾਨਕੀ ਵਾਰਡ ਤੋਂ ਸਾਹਮਣੇ ਆਇਆ ਜਿੱਥੇ ਕਿ ਨਵ ਜੰਮਿਆ ਬੱਚਾ ਹੀ ਚੋਰੀ ਹੋ ਗਿਆ ਅਤੇ ਬੱਚਾ ਚੋਰੀ ਹੋਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਔਰਤ ਵੱਲੋਂ ਬੱਚੇ ਨੂੰ ਚੁੱਕ ਕੇ ਹਸਪਤਾਲ ਦੇ ਬਾਹਰ ਤੇ ਜਾ ਰਹੀ ਹੈ।ਹਸਪਤਾਲ ਪ੍ਰਸ਼ਾਸਨ ਜਾਂ ਗੇਟ ਤੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਸਿਕਿਉਰਟੀ ਮੌਜੂਦ ਨਹੀਂ ਹੈ ਜੋ ਇਹਨਾਂ ਨੂੰ ਕੋਈ ਪੁੱਛ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 14 ਸਾਲ ਬਾਅਦ ਉਹਨਾਂ ਦੇ ਘਰ ਪੁੱਤ ਹੋਇਆ ਸੀ ਅਤੇ ਜਿਸ ਔਰਤ ਵੱਲੋਂ ਬੱਚਾ ਚੁੱਕਿਆ ਗਿਆ ਇਹ ਲਗਾਤਾਰ ਹੀ ਉੱਥੇ ਵਾਰਡ ਵਿੱਚ ਘੁੰਮ ਰਹੀ ਸੀ ਅਤੇ ਦੇਰ ਰਾਤ ਮੌਕਾ ਦੇਖ ਕੇ ਇਸਨੇ ਉਹਨਾਂ ਦਾ ਬੱਚੇ ਨੂੰ ਚੁੱਕਿਆ ਅਤੇ ਉਥੋਂ ਰਫੂ ਚੱਕਰ ਹੋ ਗਏ। ਇਸ ਔਰਤ ਦੇ ਨਾਲ ਇਕ ਨੌਜਵਾਨ ਵੀ ਸੀ ਇਸ ਦੇ ਨਾਲ ਹੀ ਚੋਰੀ ਹੋਏ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਹਸਪਤਾਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੁੱਛਗਿੱਛ ਨਹੀਂ ਹੈ ਜਦੋਂ ਕੋਈ ਇਸ ਤਰੀਕੇ ਨਵ ਜੰਮਿਆ ਬੱਚਾ ਬਾਹਰ ਲੈ ਕੇ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਸਿਕਿਓਰਟੀ ਗਾਰਡ ਹੋਣੇ ਚਾਹੀਦੇ ਹਨ। 

    ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਔਰਤ ਅਤੇ ਇੱਕ ਨੌਜਵਾਨ ਨਜ਼ਰ ਆ ਰਹੇ ਹਨ। ਜੋ ਔਰਤ ਬੱਚਾ ਚੁੱਕ ਕੇ ਜਾ ਰਹੀ ਹੈ ਉਸ ਦੀ ਫੋਟੋ ਪੂਰੀ ਤਰਹਾਂ ਕਲੀਅਰ ਨਹੀਂ ਆ ਰਹੀ ਅਤੇ ਪੁਲਿਸ ਦਾ ਕਹਿਣਾ ਹੈ ਹੋਰ ਵੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦ ਹੀ ਇਸ ਔਰਤ ਤੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ।