Category: Himachal>Baddi

  • पंजाबः पुलिस कमिश्नर नोनिहाल सिंह और DCP परमिंदर सिंह पंडाल ने पार्टी में लगाए ठुमके, देखें वीडियो

    पंजाबः पुलिस कमिश्नर नोनिहाल सिंह और DCP परमिंदर सिंह पंडाल ने पार्टी में लगाए ठुमके, देखें वीडियो

    अमृतसरः गृह मंत्री अमित शाह और सीएम भगवंत में अमृतसर दौरा शांतिपूर्ण सफल होने के बाद पुलिस कमिशनर नौनिहाल ने अधिकारियों को पार्टी दी। इस पार्टी में पुलिस कमिशनर नौनिहार और डीसीपी परमिंदर सिंह पंडाल भी मौजूद थे। जहां उन्होंने भांगड़े की थाप पर डांस किया। इस मस्ती की वीडियो भी सामने आई है। जिसमें पुलिस कमिशनर नौनिहाल और डीसीपी परिमिंदर सिंह पंडाल मस्ती करते हुए दिखाई दे रहे है।

    बता दें कि गृहमंत्री अमित शाह ने अमृतसर में उत्तरी क्षेत्रीय परिषद की 31वीं बैठक में शामिल होने के लिए पंजाब दौरे पर थे। करीब साढ़े 4 घंटे तक चली इस बैठक में 28 मुद्दों पर चर्चा की गई। सभी राज्यों ने एक-एक करके अपनी समस्याओं को गृहमंत्री के सामने रखा. वहीं गृहमंत्री अमित शाह ने सभी की समस्याओं का हल प्रमुखता से करने का आश्वासन दिया।

    बता दें कि मंगलवार को अमृतसर पहुंचे केंद्रीय गृह मंत्री अमित शाह ने पंजाब की राजनीतिक स्थिति पर चर्चा करने के लिए पार्टी की पंजाब इकाई के अध्यक्ष सुनील जाखड़ और राष्ट्रीय महासचिव तरुण चुग समेत अन्य नेताओं के साथ बैठक की थी। इस दौरान पार्टी नेताओं ने कहा कि बीजेपी नेता राजिंदर मोहन सिंह छीना और राजकुमार वेरका के अलावा पूर्व प्रदेश अध्यक्ष श्वेत मलिक भी बैठक का हिस्सा थे। 

    इस दौरान पंजाब बीजेपी के नेताओँ ने आईएनडीआईए के घटक दल आम आदमी पार्टी और कांग्रेस के संभावित समझौते का मुद्दा भी उठाया था। इससे पंजाब में पड़ने वाले राजनीतिक प्रभाव पर भी चर्चा की गई।  बीजेपी नेताओं ने केंद्रीय गृह मंत्री अमित शाह के सामने पंजाब में ड्रग्स का मुद्दा भी उठाया गया। उन्होंने शाह से ड्रग्स के दलदल से पंजाब को निकालने के लिए विशेष प्रयास करने की मांग भी की। 

    भारत-कनाडा संबंधों में हालिया तनाव पंजाब के लिए एक प्रमुख मुद्दा बन गया। क्योंकि बड़ी संख्या में पंजाबी कनाडा में रहते हैं। भारत सरकार द्वारा कनेडियन वीजा को निलंबित करने का मुद्दा भी इस बैठक के दौरान चर्चा में आया। करीब आधे घंटे चली इस बैठक के दौरान केंद्रीय गृह मंत्री अमित शाह ने सभी बीजेपी नेताओं के विचारों को सुना।

  • ਪੰਜਾਬ : ਬੱਸ ਸਟੈਂਡ ਤੇ ਬੱਸ ‘ਚ ਔਰਤਾਂ ਨੂੰ ਨਾ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾਂ, ਦੇਖੋ ਵੀਡਿਓ

    ਪੰਜਾਬ : ਬੱਸ ਸਟੈਂਡ ਤੇ ਬੱਸ ‘ਚ ਔਰਤਾਂ ਨੂੰ ਨਾ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾਂ, ਦੇਖੋ ਵੀਡਿਓ

    ਅੰਮ੍ਰਿਤਸਰ : ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਬੱਸਾਂ ਵਿੱਚ ਮਹਿਲਾਵਾਂ ਦਾ ਮੁਫ਼ਤ ਸਫਰ ਆਮ ਆਦਮੀ ਪਾਰਟੀ ਸਰਕਾਰ ਵਾਲੇ ਵੀ ਜਾਰੀ ਹੈ। ਰੋਜ਼ਾਨਾ ਹੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਮੁਫ਼ਤ ਸਫਰ ਕਰਦੀਆਂ ਹਨ। ਇਸ ਦੌਰਾਨ ਮਹਿਲਾਵਾਂ ਦੇ ਬੱਸ ਚ ਬੈਠਣ ਨੂੰ ਲੈ ਕੇ ਆਪਸ ਵਿੱਚ ਹੀ ਝਗੜਨ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਮਾਮਲਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਸਰਕਾਰੀ ਬੱਸ ਦੇ ਵਿੱਚ ਮਹਿਲਾਵਾਂ ਦੇ ਬੈਠਣ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋ ਗਈ।

    ਬੱਸ ਡਰਾਈਵਰ ਤੇ ਬੱਸ ਕੰਡਕਟਰ ਵੱਲੋਂ ਬੱਸ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਗਏ। ਜਿਸ ਨੂੰ ਲੈ ਕੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਬੱਸ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਕੀ ਸਰਕਾਰੀ ਬੱਸਾਂ ਦੇ ਡਰਾਈਵਰ ਜਾਣ ਬੁੱਝ ਕੇ ਬੱਸ ਦੇ ਦਰਵਾਜ਼ੇ ਬੰਦ ਕਰ ਦਿੰਦੇ ਹਨ। ਮਹਿਲਾਵਾਂ ਨੂੰ ਬੱਸ ਵਿੱਚ ਨਹੀਂ ਬੈਠਣ ਦਿੰਦੇ। ਇਸ ਦੌਰਾਨ ਕਈ ਮਹਿਲਾਵਾਂ ਵੱਲੋਂ ਬੱਸ ਚ ਬੈਠਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਬੱਸ ਡਰਾਈਵਰ ਵੱਲੋਂ ਬੱਸ ਦੀ ਬਾਰੀ ਬੰਦ ਕਰਕੇ ਬੱਸ ਨੂੰ ਬੱਸ ਸਟੈਂਡ ਤੋਂ ਬਾਹਰ ਲੈ ਗਿਆ।

    ਇਸ ਦੌਰਾਨ ਜਦੋਂ ਬਸ ਕੰਡਕਟਰ ਨਾਲ ਗੱਲਬਾਤ ਕੀਤੀ ਤਾਂ ਬੱਸ ਕੰਡਕਟਰ ਨੇ ਦੱਸਿਆ ਕਿ 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਹੀ 150 ਦੇ ਕਰੀਬ ਮਹਿਲਾਵਾਂ ਬੱਸ ਚ ਬੈਠਣ ਦੀ ਕੋਸ਼ਿਸ਼ ਕਰਦੀਆਂ ਹਨ। ਜਿਨ੍ਹਾਂ ਨੂੰ ਕਿ ਬੜੀ ਮੁਸ਼ਕਿਲ ਨਾਲ ਥੱਲੇ ਉਤਾਰਿਆ ਜਾਂਦਾ ਹੈ ਅਤੇ ਜਦੋਂ ਬੱਸ ਪੂਰੀ ਭਰ ਜਾਵੇ ਫਿਰ ਵੀ ਮਹਿਲਾਵਾਂ ਬੱਸ ਵਿੱਚ ਵੜਨ ਦੀ ਕੋਸ਼ਿਸ਼ ਕਰਦੀਆਂ ਹਨ। ਜਿਸ ਨਾਲ ਮਹਿਲਾਵਾਂ ਦੇ ਕਈ ਵਾਰ ਸੱਟਾਂ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ। ਬਾਅਦ ਵਿੱਚ ਉਸ ਦੀ ਜਿੰਮੇਵਾਰੀ ਬੱਸ ਡਰਾਈਵਰ ਤੇ ਬੱਸ ਕੰਡਕਟਰ ਦੇ ਸਿਰ ਮੜ ਦਿੱਤੀ ਜਾਂਦੀ ਹੈ।

  • ਪੰਜਾਬ : ਅਲਟੋ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 3 ਗੰਭੀਰ ਜਖਮੀ, ਦੇਖੋ ਵੀਡਿਓ

    ਪੰਜਾਬ : ਅਲਟੋ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 3 ਗੰਭੀਰ ਜਖਮੀ, ਦੇਖੋ ਵੀਡਿਓ

    ਲੁਧਿਆਣਾ : ਪ੍ਰੀਤ ਪੈਲਸ ਨਜ਼ਦੀਕ ਇੱਕ ਅਲਟੋ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਈ-ਰਿਕਸ਼ਾ ਵਿੱਚ ਸਵਾਰ 2 ਸਵਾਰੀ ਸਮੇਤ ਹੀ ਰਿਕਸ਼ਾ ਚਾਲਕ ਗੰਭੀਰ ਰੂਪ ਨਾਲ ਜਖਮੀ ਹੋ ਗਿਆ। ਜਿਨਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਦੇ ਚ ਦਾਖਲ ਕਰਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਤੇਜ ਰਫਤਾਰ ਅਲਟੋ ਕਾਰ ਆ ਕੇ ਈ-ਰਿਕਸ਼ਾ ਦੇ ਅੱਗੇ ਰੁਕ ਜਾਂਦੀ ਹੈ।

    ਜਿਸ ਨਾਲ ਈ-ਰਿਕਸ਼ਾ ਕਾਰ ਨਾਲ ਟਕਰਾ ਕੇ ਉਲਟ ਜਾਂਦੀ ਹੈ। ਈ-ਰਿਕਸ਼ਾ ਚਾਲਕ ਨੇ ਦੱਸਿਆ ਟੱਕਰ ਮਾਰਨ ਤੋਂ ਬਾਅਦ ਕਾਰ ਸਵਾਰ ਵੱਲੋਂ ਉਹਨਾਂ ਨੂੰ ਉਲਟਾ ਧਮਕੀਆਂ ਦਿੱਤੀਆਂ ਗਈਆਂ, ਅਤੇ ਨਾਂ ਹੀ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਨਾਂ ਹੀ ਨੁਕਸਾਨ ਦੀ ਭਰਭਾਈ ਕੀਤੀ।

  • ਪੰਜਾਬ :  ਮੇਲੇ ਨੂੰ ਲੈ ਕੇ ਭਿੜੇ ਦੋ ਗੁੱਟ, ਦੇਖੋ ਵੀਡਿਉ

    ਪੰਜਾਬ :  ਮੇਲੇ ਨੂੰ ਲੈ ਕੇ ਭਿੜੇ ਦੋ ਗੁੱਟ, ਦੇਖੋ ਵੀਡਿਉ

    ਲੁਧਿਆਣਾ : ਜਿਲੇ ਦੇ ਪਿੰਡ ਸਨੇਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼ਮਸ਼ਾਨ ਘਾਟ ਵਿਖੇ ਹੋ ਰਹੇ ਮੇਲੇ ਨੂੰ ਲੈ ਕੇ ਦੋ ਗੁਟ ਆਪਸ ਵਿੱਚ ਭੀੜ ਗਏ । ਦੋਨੋ ਗੁਟਾ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾਏ ਅਤੇ ਜੰਮ ਕੇ ਹੰਗਾਮਾ ਕੀਤਾ । ਜਿਸਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਹਾਂ ਹੀ ਪੱਖਾਂ ਨੂੰ ਸ਼ਾਂਤ ਕਰਵਾਇਆ। ਪੁਲਸ  ਮਾਮਲੇ ਦੀ ਜਾਂਚ ਦੀ ਜਾਂਚ ਕਰ ਰਹੀ ਹੈ।

  • ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਲਹਿਰ ਦੇ 150 ਸਾਲਾ ਤੇ ਸਥਾਪਨਾ ਦਿਹਾੜਾ ਮਨਾਇਆ ਗਿਆ

    ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਲਹਿਰ ਦੇ 150 ਸਾਲਾ ਤੇ ਸਥਾਪਨਾ ਦਿਹਾੜਾ ਮਨਾਇਆ ਗਿਆ

     ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ 150 ਸਾਲਾ ਸਥਾਪਨਾ ਦਿਹਾੜਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ । ਇਸ ਸ਼ਤਾਬਦੀ ਸਮਾਗਮ ਮੌਕੇ ਵੱਡੀ ਗਿਣਤੀ ’ਚ ਸਿੱਖ ਪੰਥ ਦੀ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਇਤਿਹਾਸ ਅਤੇ ਯੋਗਦਾਨ ਦੀ ਰੌਸ਼ਨੀ ’ਚ ਸਿੱਖ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਇਕ ਜੁਟਤਾ ਨਾਲ ਮੁਕਾਬਲਾ ਕਰਨ ਲਈ ਕਿਹਾ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਇਕ ਪ੍ਰਚੰਡ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। 

    ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 150 ਸਾਲ ਪਹਿਲਾਂ ਸ਼ੁਰੂ ਹੋਈ ਸਿੰਘ ਸਭਾ ਲਹਿਰ ਨੇ ਤਤਕਾਲੀ ਚੁਣੌਤੀਆਂ ਵਿਰੁੱਧ ਸਿੱਖ ਕੌਮ ਅੰਦਰ ਚੇਤੰਨ ਦਸਤਕ ਦਿੱਤੀ ਸੀ, ਜਿਸ ਦਾ ਪ੍ਰਭਾਵ ਹਰ ਸਿੱਖ ਨੇ ਕਬੂਲਿਆ ਸੀ। ਉਨ੍ਹਾਂ ਆਖਿਆ ਕਿ ਅੱਜ ਵੀ ਕਈ ਚੁਣੌਤੀਆਂ ਕੌਮ ਦੇ ਸਾਹਮਣੇ ਹਨ, ਜਿਨ੍ਹਾਂ ਦਾ ਮੁਕਾਬਲਾ ਇਤਿਹਾਸ ਤੋਂ ਸੇਧ ਲੈ ਕੇ ਕਰਨਾ ਪਵੇਗਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਤਤਕਾਲੀ ਹਾਲਾਤ ਵਾਂਗ ਮੌਜੂਦਾ ਸਮੇਂ ਵੀ ਇਸਾਈਅਤ ਦਾ ਭਰਮਜਾਲ ਧਰਮ ਪ੍ਰਚਾਰ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਸਾਈ ਧਰਮ ਦੇ ਪ੍ਰਚਾਰ ਕੇਂਦਰ ਖੋਲ੍ਹਣ ਵਾਸਤੇ ਵੱਧ ਪੈਸੇ ਦਾ ਲਾਲਚ ਦੇ ਕੇ ਜ਼ਮੀਨਾਂ ਲੈਣ ਦੀਆਂ ਕਈ ਸ਼ਿਕਾਇਤਾਂ ਪੁੱਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਮੀਦਾਰਾਂ ਨੂੰ ਸੁਚੇਤ ਹੋ ਕੇ ਇਸ ਵਰਤਾਰੇ ’ਤੇ ਰੋਕ ਲਗਾਉਣੀ ਪਵੇਗੀ, ਤਾਂ ਜੋ ਸਿੱਖ ਸੱਭਿਆਚਾਰ ਵਿਰੁੱਧ ਗਤੀਵਿਧੀਆਂ ਅੱਗੇ ਨਾ ਵਧਣ। ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ਲਈ ਸਿੱਖ ਸੰਸਥਾਵਾਂ ਦੇ ਨਾਲ-ਨਾਲ ਹਰ ਸਿੱਖ ਨੂੰ ਪ੍ਰਚਾਰਕ ਬਣ ਕੇ ਵਿਚਰਨਾ ਪਵੇਗਾ ਅਤੇ ਆਪਣੀ ਜ਼ੁੰਮੇਵਾਰੀ ਨਿਭਾਉਣੀ ਪਵੇਗੀ।
    [17:45, 01/10/2023] +91 95928 41811: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਕਿਹਾ ਕਿ ਸਿੰਘ ਸਭਾ ਲਹਿਰ ਦੇ ਮੋਢੀਆਂ ਨੇ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕੀਤੀ ਅਤੇ ਸਿੱਖਾਂ ਨੂੰ ਆਪਣੇ ਕੌਮੀ ਫ਼ਰਜ਼ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਇਹ ਵਰਕੇ ਕੌਮ ਲਈ ਪ੍ਰੇਰਣਾ ਸਰੋਤ ਹਨ। ਧਰਮ ਦੇ ਵਿਸ਼ਵਾਸ਼ਾਂ ਪ੍ਰਤੀ ਦ੍ਰਿੜ੍ਹਤਾ ਹੀ ਕੌਮੀ ਚੁਣੌਤੀਆਂ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਦੀ ਉਦਾਹਰਣ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ।

  • ਪੰਜਾਬ : ਬੱਸ ‘ਚ ਸੀਟ ਤੇ ਬੈਠਣ ਲਈ ਭੀੜੀਆਂ ਬੀਬੀਆਂ ਦੀ ਵੀਡੀਓ ਹੋਈ ਵਾਇਰਲ

    ਪੰਜਾਬ : ਬੱਸ ‘ਚ ਸੀਟ ਤੇ ਬੈਠਣ ਲਈ ਭੀੜੀਆਂ ਬੀਬੀਆਂ ਦੀ ਵੀਡੀਓ ਹੋਈ ਵਾਇਰਲ

    ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਸਰਕਾਰੀ ਬਸਾ ਚ ਮਹਿਲਾਵਾਂ ਦਾ ਸਫ਼ਰ ਮੁਫ਼ਤ ਕਰ ਦਿਤਾ ਹੈ। ਜਿਸ ਕਰਕੇ ਬੱਸ ਚ ਬੀਬੀਆਂ ਮਨਪਸੰਦ ਸੀਟ ਤੇ ਬੈਠਣ ਨੂੰ ਲੈ ਕੇ ਭਿੜਦੀਆਂ ਰਹਿੰਦੀਆਂ ਹਨ । ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਸੀਟ ਨੂੰ ਲੈਕੇ ਲੜਦਿਆਂ ਔਰਤਾਂ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ।

    ਵੀਡੀਓ ਚ ਸੀਟ ਤੇ ਬੈਠਣ ਨੂੰ ਲੈਕੇ ਬੀਬੀਆਂ ਇਕ ਦੁਜੇ ਨੂੰ ਗਾਲਾ ਕੱਢ ਰਹੀਆਂ ਨੇ ਅਤੇ ਦਸਿਆ ਜਾ ਰਿਹਾ ਹੈ ਕਿ ਮੌਕੇ ਤੇ ਕਿੱਸੇ ਯਾਤਰੀ ਵੱਲੋ ਲੜਾਈ ਦੀ ਵੀਡਿਉ ਬਣਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿਤੀ।

  • ਪੰਜਾਬ : ਫਿਲਮ ਐਨੀ ਹਾਓ ਮਿੱਟੀ ਪਾਓ ਦੀ ਕਾਸਟ ਮੱਥਾ ਟੇਕਣ ਪਹੁੰਚੇ ਸ਼੍ਰੀ ਦਰਬਾਰ ਸਾਹਿਬ, ਦੇਖੋ ਵੀਡਿਓ

    ਪੰਜਾਬ : ਫਿਲਮ ਐਨੀ ਹਾਓ ਮਿੱਟੀ ਪਾਓ ਦੀ ਕਾਸਟ ਮੱਥਾ ਟੇਕਣ ਪਹੁੰਚੇ ਸ਼੍ਰੀ ਦਰਬਾਰ ਸਾਹਿਬ, ਦੇਖੋ ਵੀਡਿਓ

    ਅੰਮ੍ਰਿਤਸਰ : 6 ਅਕਤੂਬਰ ਨੂੰ ਸਿਨਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ ਐਨੀ ਹਾਊ ਮਿੱਟੀ ਪਾਓ ਦੀ ਕਾਸਟ ਵਿਦੇਸ਼ ਵਿੱਚ ਫਿਲਮ ਦੀ ਪ੍ਰਮੋਸ਼ਨ ਕਰਨ ਤੋਂ ਬਾਅਦ ਭਾਰਤ ਪਹੁੰਚੀ ਹੈ। ਪੰਜਾਬ ਵਿੱਚ ਪ੍ਰਮੋਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਵਾਹਿਗੁਰੂ ਦਾ ਓਟ ਆਸਰਾ ਲੈਣ ਵਾਸਤੇ ਪਹੁੰਚੇ ਹਨ। ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਇਸ ਫਿਲਮ ਦੇ ਅਦਾਕਾਰ ਹਰੀਸ਼ ਵਰਮਾ ਪ੍ਰਕਾਸ਼ ਗੁੱਡੂ ਸੀਮਾ ਕੌਸ਼ਲ ਅਤੇ ਅਮਾਇਰਾ ਦਸਤੂਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ।

    ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਕਾਸਟ ਨੇ ਦੱਸਿਆ ਕਿ ਇਸ ਫਿਲਮ ਵਿੱਚ ਹਰੀਸ਼ ਵਰਮਾ ਦੇ ਨਾਲ ਅਮਾਇਰਾ ਦਸਤੂਰ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਦੁਆਰਾ ਨੇ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਫਿਲਮ 6 ਅਕਤੂਬਰ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਇੱਕ ਇਨਸਾਨ ਦੇ ਅੰਦਰ ਵੱਖੋ ਵੱਖਰੇ ਕਿਰਦਾਰ ਹੁੰਦੇ ਹਨ, ਜੋ ਇਨਸਾਨ ਜੀਦਾ ਹੈ ਅਤੇ ਇਸੇ ਫਿਲਮ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਹਰ ਇਨਸਾਨ ਦੇ ਅੰਦਰਲੇ ਕਿਰਦਾਰਾਂ ਬਾਰੇ ਜ਼ਿਕਰ ਕੀਤਾ ਗਿਆ ਹੈ।

    ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਇਸ ਫਿਲਮ ਦੇ ਵਿੱਚ 6 ਕਿਰਦਾਰ ਬਖੂਬੀ ਤੌਰ ਤੇ ਨਿਭਾਏ ਗਏ ਹਨ। ਇਸ ਦੌਰਾਨ ਪੰਜਾਬੀ ਅਦਾਕਾਰ ਪ੍ਰਕਾਸ਼ ਗੱਡੂ ਨੇ ਦੱਸਿਆ ਕਿ ਇਹ ਫਿਲਮ ਯੂਕੇ ਦੇ ਪਿੰਡ ਡੇਵਨ ਦੇ ਵਿੱਚ ਬਣਾਈ ਗਈ ਹੈ। ਖਾਸ ਗੱਲ ਇਹ ਹੈ ਕਿ ਅੱਜ ਤੱਕ ਕੋਈ ਵੀ ਪੰਜਾਬੀ ਫਿਲਮ ਯੂਕੇ ਦੇ ਡੈਵਨ ਵਿਖੇ ਸ਼ੂਟ ਨਹੀਂ ਕੀਤੀ ਗਈ ਸੀ ਅਤੇ ਉਸ ਜਗ੍ਹਾ ਤੇ 200 ਸਾਲ ਤੋਂ ਪੁਰਾਣੇ ਘਰ ਹਜੇ ਵੀ ਮੌਜੂਦ ਹਨ। ਉਸ ਜਗ੍ਹਾ ਤੇ ਫਿਲਮ ਦੀ ਸ਼ੂਟਿੰਗ ਕਰਨ ਦਾ ਬੜਾ ਹੀ ਆਨੰਦ ਆਇਆ।

  • कल पंजाब का दौरा करेंगे राहुल गांधी!

    कल पंजाब का दौरा करेंगे राहुल गांधी!

    अमृतसर : लोकसभा चुनाव से पहले सियासी पार्टियों ने कमर कसनी शुरू कर दी है। वही मिली जानकारी के मुताबिक कल यानी 2 अक्तूबर सोमवार को राहुल गांधी पंजाब के अमृतसर शहर पहुंच रहे हैं, जहां पर वे सबसे पहले श्री दरबार साहिब नतमस्तक होंगे तथा इस दौरान श्री दरबार साहिब में सेवा भी करेंगे। हालांकि राहुल गांधी का यह दौरा निजी बताया जा रहा है, लेकिन कयास लगाए जा रहे हैं कि इस दौरान राहुल गांधी राज्य में कांग्रेस पार्टी की स्थिति का जायजा ले सकते हैं तथा कांग्रेसी नेताओं व वर्करों के साथ मीटिंग भी कर सकते हैं।

  • ਪੰਜਾਬ :  ਲੋਕਾਂ ਨੇ ਲੁਟੇੇਰੇ ਨੂੰ ਕਾਬੂ ਕਰ ਸੁਣਾਈ ਸਜਾ, ਦੇਖੋ ਵੀਡਿਓ

    ਪੰਜਾਬ : ਲੋਕਾਂ ਨੇ ਲੁਟੇੇਰੇ ਨੂੰ ਕਾਬੂ ਕਰ ਸੁਣਾਈ ਸਜਾ, ਦੇਖੋ ਵੀਡਿਓ

    ਲੁਧਿਆਣਾ : ਲੁੱਟ ਖੋਹ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਹਨ। ਉੱਥੇ ਹੀ ਮਾਗੜ ਕਲੋਨੀ ਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਸਾਈਕਲ ਤੇ ਜਾ ਰਹੇ 2 ਵਿਅਕਤਿਆਂ ਨੂੰ 3 ਲੁਟੇਰਿਆਂ ਦੇ ਵੱਲੋਂ ਤੇਜਧਾਰ ਹਥਿਆਰ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪੀਡਿਤ ਵੱਲੋਂ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਨੇ ਇੱਕ ਵਿਅਕਤੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਉੱਥੇ ਭੀੜ ਇਕੱਠੀ ਹੋ ਗਈ ਅਤੇ ਇੱਕ ਲੁਟੇਰੇ ਨੂੰ ਪਕੜ ਲਿਆ ਗਿਆ।

    ਮੌਕੇ ਤੇ ਖੜੀ ਭੀੜ ਨੇ ਲੁਟੇਰੇ ਨੂੰ ਖੰਬੇ ਨਾਲ ਬੰਨ ਕੇ ਮੌਕੇ ਤੇ ਸਜ਼ਾ ਸੁਣਾਈ। ਮੌਕੇ ਤੇ ਪਹੁੰਚੀ ਪੁਲਿਸ ਨੇ ਲੁਟੇਰੇ ਨੂੰ ਕਾਬੂ ਕਰ ਥਾਣੇ ਲੈ ਗਏ। ਇਸ ਦੌਰਾਨ ਲੋਕਾਂ ਦਾ ਗੁੱਸਾ ਪੁਲਿਸ ਦੇ ਪ੍ਰਤੀ ਵੀ ਦੇਖਣ ਨੂੰ ਮਿਲਿਆ। ਕਿਉਂਕਿ ਪੁਲਿਸ ਇੱਕ ਘੰਟਾ ਲੇਟ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਡਿਊਟੀ ਅਫਸਰ ਵੈਰੀਫਾਈ ਕਰਨਗੇ। ਇਸ ਤੋਂ ਬਾਅਦ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ : ਜਲਦੀ ਅਮੀਰ ਬਣਨ ਦੇ ਲਾਲਚ ‘ਚ ਬਣੇ ਨਸ਼ਾ ਤਸਕਰ, 3 ਗ੍ਰਿਫਤਾਰ, ਦੇਖੋ ਵੀਡਿਓ

    ਪੰਜਾਬ : ਜਲਦੀ ਅਮੀਰ ਬਣਨ ਦੇ ਲਾਲਚ ‘ਚ ਬਣੇ ਨਸ਼ਾ ਤਸਕਰ, 3 ਗ੍ਰਿਫਤਾਰ, ਦੇਖੋ ਵੀਡਿਓ

    ਲੁਧਿਆਣਾ :  ਟਿੱਬਾ ਥਾਣੇ ਦੀ ਪੁਲਿਸ ਨੇ ਆਟੋ ਚਲਾਉਣ ਦੀ ਆੜ ‘ਚ ਹੈਰੋਇਨ ਦੀ ਖੇਪ ਸਪਲਾਈ ਕਰਨ ਵਾਲੇ ਇਕ ਨਸ਼ਾ ਤਸਕਰ ਅਤੇ ਉਸ ਦਾ ਸਾਥ ਦੇ ਰਹੀ ਉਸ ਦੀ ਭਰਜਾਈ ਅਤੇ ਗੁਆਂਢੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪਿਆਂ ਦੀ ਪਹਿਚਾਣ ਅੰਗਰੇਜ਼ ਸਿੰਘ, ਰਾਜਵਿੰਦਰ ਕੌਰ ਅਤੇ ਸੀਮਾ ਵਜੋਂ ਹੋਈ ਹੈ। ਪੁਲਿਸ ਨੇ ਆਰੋਪਿਆਂ ਤੋ 305 ਗ੍ਰਾਮ ਹੈਰੋਇਨ, ਨਸ਼ੀਲੇ ਪਦਾਰਥ ਅਤੇ 72 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਦੀ ਗੁਆਂਢੀ ਸੀਮਾ ਦੇ ਪਤੀ ਦੀ ਮੌਤ ਹੋ ਗਈ ਸੀ।

    ਇਸ ਲਈ ਸੀਮਾ ਨੇ ਘਰ ਦਾ ਖਰਚਾ ਪੂਰਾ ਕਰਨ ਲਈ ਆਰੋਪਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਲਵਦੀਪ ਗਿੱਲ ਨੇ ਦੱਸਿਆ ਕਿ ਮੁੱਖ ਦੋਸ਼ੀ ਅੰਗਰੇਜ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਜਲਦੀ ਅਮੀਰ ਬਣਨ ਦੇ ਲਾਲਚ ‘ਚ ਉਕਤ ਤਿੰਨਾਂ ਦੋਸ਼ੀਆਂ ਨੇ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ। ਆਰੋਪਿਆਂ ਖ਼ਿਲਾਫ਼ ਐਨਡੀਪੀਐਸ ਐਕਟ ਕੇ ਤਹਿਤ ਮਾਮਲਾ ਦਰਜ ਕਰਕੇ, ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।