Category: Himachal>Baddi

  • ਪੰਜਾਬ : ਗਨ ਹਾਊਸ ਦਾ ਕਬਜ਼ਾ ਛਡਵਾਉਣ ਦੇ ਦੁਰਗਿਆਣਾ ਕਮੇਟੀ ਦੇ ਜਰਨਲ ਸਕੱਤਰ ਤੇ ਲੱਗੇ ਆਰੋਪ, ਦੇਖੋ ਵੀਡਿਓ

    ਅੰਮ੍ਰਿਤਸਰ : ਦੁਰਗਿਆਣਾ ਮੰਦਿਰ ਦੇ ਨਜ਼ਦੀਕ ਲੋਹਗੜ੍ਹ ਦੇ ਕੋਲ ਬਣੇ ਇਕ ਗਨ ਹਾਊਸ ਦਾ ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਕਬਜ਼ਾ ਲਿੱਤਾ ਗਿਆ। ਗਨ ਹਾਊਸ ਦੀ ਤੋੜਫੋਡ ਕੀਤੀ ਗਈ। ਜਿਸ ਦੇ ਵਿਰੁੱਧ ਗਨ ਹਾਊਸ ਦੇ ਮਾਲਕ ਵੱਲੋਂ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਦੇ ਖਿਲਾਫ ਪ੍ਰੈਸ ਵਾਰਤਾ ਕਰਦੇ ਹੋਏ, ਕਿਹਾ ਕਿ ਅਰੁਣ ਖੰਨਾ ਨੇ ਗਲਤ ਤਰੀਕੇ ਨਾਲ ਉਹਨਾਂ ਦੇ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ। ਜਦਕਿ ਜਦੋਂ ਕਿਸੇ ਗਨ ਹਾਊਸ ਦਾ ਕਬਜ਼ਾ ਲੈਣਾ ਹੁੰਦਾ ਹੈ, ਤਾਂ ਹੋਮ ਸੈਕਟਰੀ ਪੰਜਾਬ ਜਾ ਚੀਫ ਸੈਕਟਰੀ ਦੀ ਪਰਮਿਸ਼ਨ ਜਰੂਰੀ ਹੈ। ਪਰ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਮਾਨਯੋਗ ਅਦਾਲਤ ਤੋਂ ਆਪਣੇ ਹੱਕ ਵਿੱਚ ਆਰਡਰ ਲੈ ਕੇ ਗਨ ਹਾਊਸ ਦੀ ਤੋੜਫੋੜ ਕਰਵਾ ਕੇ ਉਸਦਾ ਕਬਜ਼ਾ ਲੈ ਲਿੱਤਾ। ਲੇਕਿਨ ਇਸ ਮਾਮਲੇ ਵਿੱਚ ਅਰੁਣ ਖੰਨਾ ਵੱਲੋਂ ਹਲਕਾ ਸੈਂਟਰਲ ਦੇ ਏਸੀਪੀ ਨੂੰ ਵੀ ਗਲਤ ਗਾਈਡ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਦੁਕਾਨ ਦਾ ਕਬਜ਼ਾ ਲੈਣ ਜਾਣਾ।

     ਜਿਸ ਕਰਕੇ ਪੁਲਿਸ ਦੀ ਸਕਿਉਰਟੀ ਉਹਨਾਂ ਨੇ ਆਪਣੇ ਨਾਲ ਲੈ ਲਈ ਅਤੇ ਨਾ ਤਾ ਪੁਲਿਸ ਕਮਿਸ਼ਨਰ ਦੀ ਪਰਮਿਸ਼ਨ ਲਿੱਤੀ ਗਈ। ਅਤੇ ਨਾ ਹੀ ਅੰਮ੍ਰਿਤਸਰ ਦੇ ਡੀਸੀਪੀ ਦੀ ਪਰਮਿਸ਼ਨ ਲਿੱਤੀ ਗਈ। ਸਿਰਫ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਦੇ ਪਰਮਿਸ਼ਨ ਦੇ ਨਾਲ ਹੀ ਗਨ ਹਾਊਸ ਦਾ ਕਬਜ਼ਾ ਲੈ ਲਿੱਤਾ, ਜੋ ਕਿ ਸਰਾਸਰ ਗਲਤ ਹੈ। ਗਨ ਹਾਊਸ ਦੇ ਮਾਲਕ ਨੇ ਕਿਹਾ ਕਿ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਦੀ ਦੁਕਾਨ ਤੋੜੀ ਹੈ। ਬੰਦ ਦੁਕਾਨ ਦੇ ਤਾਲੇ ਤੋੜ ਕੇ ਉਸ ਦਾ ਸਮਾਨ ਬਾਹਰ ਕੱਢ ਕੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਹਨ। ਉਹਨਾਂ ਕਿਹਾ ਕਿ ਗਗਨ ਭਾਟੀਆ ਨੇ ਕਿਹਾ ਕਿ ਗਨ ਹਾਊਸ ਤੇ ਕਬਜ਼ਾ ਲੈਣ ਤੋਂ ਬਾਅਦ ਗਨ ਹਾਊਸ ਚ ਜਿੰਨਾ ਅਸਲਾ ਪਿਆ ਸੀ, ਉਹ ਸਾਰਾ ਅਰੁਣ ਖੰਨਾ ਤੇ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਦੇ ਅੰਡਰ ਹੈ।

    ਅਗਰ ਅਸਲੇ ਚ ਕੋਈ ਵੀ ਅਭਿ-ਨਬੀ ਹੁੰਦੀ ਹੈ ਤਾਂ ਇਸ ਦਾ ਜਿੰਮੇਵਾਰ ਦੁਰਗਿਆਣਾ ਮੰਦਰ ਕਮੇਟੀ ਦਾ ਜਨਰਲ ਸਕੱਤਰ ਅਰੁਣ ਖੰਨਾ ਅਤੇ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਖੁਦ ਹੋਣਗੇ। ਦੂਸਰੇ ਪਾਸੇ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਉਤਾਰਿਆ। ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਉਸ ਗਨ ਹਾਊਸ ਨੂੰ ਖਾਲੀ ਕਰਨ ਦੇ ਆਰਡਰ ਸਨ ਜਿਸ ਦੇ ਚਲਦੇ ਉਹ ਪ੍ਰਸ਼ਾਸਨ ਨੂੰ ਆਪਣੇ ਨਾਲ ਲੈ ਕੇ ਗਏ ਸਨ, ਫਿਰ ਹੀ ਗਨ ਹਾਊਸ ਦਾ ਕਬਜ਼ਾ ਲਿੱਤਾ ਸੀ। ਗਨ ਹਾਊਸ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਗਨ ਹਾਊਸ ਦੇ ਵਿੱਚ ਜਿੰਨਾ ਅਸਲਾ ਪਿਆ ਸੀ, ਉਹ ਅਸਲਾ ਪੁਲਿਸ ਕੋਲ ਜਮਾਂ ਹੈ ਅਗਰ ਗਨ ਹਾਊਸ ਦੇ ਮਾਲਕ ਨੂੰ ਕੋਈ ਮੁਸ਼ਕਿਲ ਹੈ ਤਾਂ ਉਹ ਪੁਲਿਸ ਨਾਲ ਗੱਲ ਕਰੇ।ਕਿਉਂਕਿ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ।

  • ਪੰਜਾਬ : ਧਨਤੇਰਸ ਦੇ ਮੌਕੇ ਤੇ ਸ਼ਹਿਰ ਦੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ, ਦੇਖੋ ਵੀਡਿਓ

    ਅੰਮ੍ਰਿਤਸਰ : ਅੱਜ ਧਨਤੇਰਸ ਦਾ ਸ਼ੁਭ ਤਿਉਹਾਰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ‘ਚ ਦੀਵਾਲੀ ਦੇ ਨਾਲ ਇਸ ਤਿਉਹਾਰ ਦਾ ਵੀ ਖਾਸ ਮਹਤੱਵ ਹੈ। ਇਸ ਦਿਨ ਦੇਵੀ ਲਕਸ਼ਮੀ, ਭਗਵਾਨ ਕੁਬੇਰ ਦੀ ਵਿਸ਼ੇਸ਼ ਪੂਜਾ ਹੁੰਦੀ ਹੈ। ਧਨਤੇਰਸ ‘ਤੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਧਨ ਤੇਰਸ ਨੂੰ ਲੈ ਕੇ ਖਾਸੀਆਂ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਸਵੇਰ ਤੋਂ ਹੋ ਰਹੇ ਬਾਰਿਸ਼ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਸਨ। ਬਾਰਿਸ਼ ਖਤਮ ਹੁੰਦਿਆਂ ਸਾਰ ਹੀ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ।

    ਇਸ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਇੱਸ ਸਾਲ ਲੋਕਾਂ ਦੇ ਵਿੱਚ ਖਰੀਦਾਰੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਬਾਜ਼ਾਰਾਂ ਦੇ ਵਿੱਚ ਭੀੜ ਤਾਂ ਬਹੁਤ ਹੈ। ਲੇਕਿਨ ਖਰੀਦਦਾਰੀ ਲੋਕ ਘੱਟ ਕਰ ਰਹੇ ਹਨ। ਜਿਸ ਦਾ ਕਾਰਨ ਹੈ ਕਿ ਮਹਿੰਗਾਈ ਅੱਗੇ ਨਾਲੋਂ ਜਿਆਦਾ ਵਧਦੀ ਜਾ ਰਹੀ ਹੈ। ਲੇਕਿਨ ਧਨ ਤੇਰਸ ਦੇ ਮੌਕੇ ਤੇ ਲੋਕ ਬਰਤਨ ਜਰੂਰ ਖਰੀਦੇ ਹਨ। ਇਸ ਕਰਕੇ ਬਰਤਨਾਂ ਵਾਲਿਆਂ ਦੁਕਾਨਾਂ ਤੇ ਖਾਸੀ ਭੀੜ ਦੇਖਣ ਨੂੰ ਮਿਲ ਰਹੀ ਹੈ।

  • ਪੰਜਾਬ : ਕੈਨੇਡਾ ਤੋਂ ਇੰਡੀਆ ਰੋਡ ਟ੍ਰਿਪ ਤੇ ਨਿਕਲੇ ਜਸਮੀਤ ਸਾਹਨੀ, ਦੇਖੋ ਵੀਡਿਓ

    19000 ਕਿਲੋਮੀਟਰ ਦਾ ਸਫ਼ਰ 40 ਦਿਨ ‘ਚ ਕੀਤਾ ਤੈਅ

    ਅੰਮ੍ਰਿਤਸਰ : ਅਟਾਰੀ ਵਾਘਾ ਸਰਹੱਦ ਤੇ ਕੈਨੇਡਾ ਤੋਂ ਇੰਡੀਆ ਰੋਡ ਟ੍ਰਿਪ ਤੇ ਨਿਕਲੇ ਜਸਮੀਤ ਸਾਹਨੀ 19000 ਕਿਲੋਮੀਟਰ ਦਾ ਸਫ਼ਰ 40 ਦਿਨ ਚ ਤੈਅ ਕਰਕੇ ਭਾਰਤ ਪੁੱਜੇ। ਇਸ ਮੌਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਸਮੀਤ ਸਿੰਘ ਸਾਹਨੀ ਨੇ ਦੱਸਿਆ ਕਿ ਮੈ ਬ੍ਰੈਂਪਟਨ ਸ਼ਹਿਰ ਕੈਨੇਡਾ ਦਾ ਰਿਹਣ ਵਾਲਾ ਹਾਂ। ਮੈਂ ਆਪਣੇ ਘਰ ਤੋਂ ਇਹ ਸਫ਼ਰ ਸ਼ੁਰੂ ਕੀਤਾ ਸੀ। ਇਹ ਸਫ਼ਰ 40 ਦਿਨ ਤੈਅ ਕਰਨ ਤੋਂ ਬਾਅਦ ਮੈ ਭਾਰਤ ਪੁੱਜਾ ਹਾਂ। ਪਾਕਿਸਤਾਨ ਦੇ ਰਸਤੇ ਅਟਾਰੀ ਵਾਘਾ ਤੇ ਸਰਹੱਦ ਪੁੱਜਾ ਹਾਂ। ਉਹਨਾਂ ਕਿਹਾ ਇਸ ਸਫਰ ਵਿੱਚ ਅਸੀ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਂਨ ਦੇ ਵੀ ਦਰਸ਼ਨ ਕੀਤੇ। ਭਾਰਤੀਆਂ ਨੂੰ ਕੇਵਲ ਕਰਤਾਰਪੁਰ ਸਾਹਿਬ ਦੇ ਦਰਸ਼ਣ ਕਰਨ ਦੀ ਹੀ ਇਜਾਜਤ ਹੈ।

    ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੀ ਯਾਤਰਾ ਤੋਂ ਬਾਅਦ ਦਿੱਲੀ ਜਾ ਕੇ ਇਸ ਸਫ਼ਰ ਦੀ ਸਮਾਪਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਹੁਤ ਲੋਕ ਘਬਰਾਉਂਦੇ ਸਨ, ਇਸ ਕੰਮ ਨੂੰ ਕਰਨ ਦੇ ਲਈ। ਜੇਕਰ ਮੇਰੇ ਵਰਗਾ ਕਰ ਸੱਕਦਾ ਹੈ ਤੇ ਕੋਈ ਵੀ ਕਰ ਸਕਦਾ ਹੈ। ਸਾਡਾ ਇਹ ਸਫਰ ਕਰਨ ਦਾ ਇੱਕੋ ਹੀ ਮਕਸਦ ਹੈ ਕਿ ਸਾਰੇ ਲੋਕ ਮਿਲ ਜੁਲ ਕੇ ਰਹਿਣ ਤੇ ਪ੍ਰੇਮ ਪਿਆਰ ਨਾਲ ਰਹਿਣ। ਇਸ ਮੌਕੇ ਜਸਮੀਤ ਸਿੰਘ ਸਾਹਨੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਅਟਾਰੀ ਵਾਘਾ ਸਰਹੱਦ ਤੇ ਜਸਮੀਤ ਦਾ ਸਵਾਗਤ ਕਰਨ ਤੇ ਹੌਂਸਲਾ ਵਜਾਈ ਕਰ ਲਈ ਪੁੱਜੇ ਹਾਂ ਜਿਸ ਵੱਲੋਂ ਇਨੀ ਲੰਬੀ ਯਾਤਰਾ ਤੈ ਕਰਕੇ ਭਾਰਤ ਪੁੱਜਾ ਹੈ।

  • ਪੰਜਾਬ : ਚੋਰਾਂ ਦੀ ਵੀਡਿਓ ਸੋਸ਼ਲ ਮੀਡਿਆ ਤੇ ਹੋਈ ਵਾਇਰਲ

    ਅੰਮ੍ਰਿਤਸਰ : ਬੀਤੀ ਰਾਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਨਸ਼ੇ ਦੇ ਵਿੱਚ ਆਏ 2 ਚੋਰਾਂ ਵੱਲੋਂ ਸੰਗਤਾਂ ਦੇ ਮੋਟਰਸਾਈਕਲ ਨੂੰ ਚਾਬੀਆਂ ਲਗਾ ਕੇ ਕਰਨ ਲੱਗੇ ਸੀ ਚੋਰੀ। ਸੰਗਤਾਂ ਦੇ ਧਿਆਨ ਪੈਣ ਤੇ ਦੋਵੇਂ ਚੋਰਾਂ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਉਨਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।

    ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਹੋ ਤਾਂ ਚੋਰਾਂ ਦਾ ਕਹਿਣਾ ਕਿ ਅਸੀਂ ਚਿੱਟੇ ਦਾ ਨਸ਼ਾ ਕਰਦੇ ਹਾਂ ਇਸ ਲਈ ਅਸੀਂ ਚੋਰੀਆਂ ਕਰਦੇ ਆਂ। ਸੰਗਤਾਂ ਨੇ ਦੱਸਿਆ ਕਿ ਇਹ ਚੋਰ ਹਰ ਤਰ੍ਹਾਂ ਦਾ ਨਸ਼ਾ ਕਰਦੇ ਨੇ ਅਤੇ ਇਹਨਾਂ ਦੋਨਾਂ ਵਿੱਚੋਂ ਇੱਕ ਚੋਰ ਦੀ ਮਾਤਾ ਦਸ ਦਿਨ ਪਹਿਲਾਂ ਹੀ ਪੂਰੀ ਹੋਈ ਹੈ । ਮੌਕੇ ਤੇ ਪੁੱਜੀ ਪੁਲਿਸ ਨੇ ਸੰਗਤਾਂ ਕੋਲੋਂ ਪੁੱਛਗਿਛ ਕੀਤੀ।

  • पंजाब : रिसोर्ट में शादी समारोह के दौरान पुलिस और लुटेरों में चली गोलियां

    अमृतसर: शहर के हाईफाई रिसोर्ट में शादी समारोह में पुलिस व लुटेरों में गोलियां चलने की सूचना मिली है। जानकारी के अनुसार तरनतारन रोड पर वरपाल गांव में हाईफाई रिसोर्ट के नाम से एक पैलेस में शादी चल रही थी इस दौरान मुठभेड़ हुई। इस दौरान लुटेरे पुलिस से बचने के लिए रिसोर्ट चल रहे शादी समारोह में घुस गए। पुलिस को सूचना मिली की 3 लुटेरे हाईफाई रिसोर्ट में चल रहे शादी समारोह में घुस गए हैं। इसके बाद पुलिस तुरन्त मौके पर पहुंची। लुटेरों ने पुलिस पर फायरिंग कर दी वहीं पुलिस ने भी जवाबी कार्रवाई में फायरिंग की। पुलिस इस दौरान 3 लुटेरों को गिरफ्तार कर लिया है। फायरिंग दौरान किसी को कोई नुकसान नहीं हुआ। 

    डीएसपी सुच्चा सिंह ने जानकारी देते हुए बताया कि लुटेरों ने गन प्वाइंट पर कई वारदातों को अंजाम दिया है। लुटेरों ने टांगरा से वर्ना कार छीनी थी इसके बाद उन्होने फिर एक कार छीनी। आज इनके शादी समारोह में होने की सूचना मिली। आरोपी रिसोर्ट की बैक साइड पर कार पार्किंग के पास थे तभी पुलिस ने इनको घेरा डाल लिया। जानकारी के अनुसार इनके द्वारा गन प्वाइंट पर छीनी कारें रिसोर्ट की पार्किंग में खड़ी थी।

  • ਪੰਜਾਬ : 10 ਲੱਖ ਦੀ ਲੁੱਟ ਦੇ ਮਾਮਲੇ ‘ਚ 4 ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

    ਅੰਮ੍ਰਿਤਸਰ : ਆਏ ਦਿਨ ਹੀ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੁਟੇਰੇ ਬਿਨਾਂ ਖੌਫ ਰੱਖੇ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਪਿਛਲੇ ਦਿਨੀ ਦਵਾਈਆਂ ਵਾਲੀ ਮਾਰਕੀਟ ਵਿੱਚ ਇੱਕ ਦੁਕਾਨ ਦੇ ਉੱਪਰੋਂ 10 ਲੱਖ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਦੁਕਾਨਦਾਰ ਨੇ ਦੱਸਿਆ ਸੀ ਕਿ 5 ਵਿਅਕਤੀ ਹਥਿਆਰਾ ਸਮੇਤ ਮੇਰੀ ਦੁਕਾਨ ਤੇ ਆਏ ਅਤੇ ਵੈਪਨ ਉਸਦੇ ਉਪਰ ਤਾਣ ਕੇ ਡਰਾ ਧਮਕਾ ਕੇ ਗੱਲੇ ਵਿੱਚੋ ਕੈਸ਼ ਕਰੀਬ 5 ਲੱਖ 50 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਲੁੱਟ ਖੋਹ ਕਰਕੇ ਲੈ ਗਏ।

    ਜਿਸਤੇ ਥਾਣਾ ਈ-ਡਵੀਜ਼ਨ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਕਰਦੇ ਹੋਏ, ਮੁਕੱਦਮਾਂ ਵਿੱਚ ਲੋੜੀਂਦੇ 4 ਅਰੋਪੀਆਂ ਨੂੰ ਕਾਬੂ ਕਰਕੇ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ। ਆਰੋਪੀਆ ਦੀ ਪਹਿਚਾਣ ਪ੍ਰਿੰਸਪਾਲ ਸਿੰਘ ਉਰਫ ਸਿੰਧੂ, ਮਨਮੋਹਨ ਸਿੰਘ ਉਰਫ ਮੋਹਨ, ਗੁਰਜਿੰਦਰ ਸਿੰਘ ਉਰਫ ਗੂਰੀ, ਸੁਨੀਲ ਕੁਮਾਰ ਉਰਫ ਸੁਨੀਲ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਇਹਨਾਂ ਚਾਰਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਚਾਰ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਹੈ।

  • ਪੰਜਾਬ : ਗਲਤ ਬਣ ਰਹੀਆਂ SGPC ਦੀਆਂ ਵੋਟਾਂ ਦੇ ਖਿਲਾਫ DC ਨੂੰ ਦਿੱਤਾ ਮੰਗ ਪੱਤਰ, ਦੇਖੋ ਵੀਡਿਓ

    ਅੰਮ੍ਰਿਤਸਰ : ਲੰਬੇ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਇਆ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਫਾਰਮ ਵੰਡੇ ਜਾ ਰਹੇ ਹਨ, ਤੇ ਜਿਸ ਦੇ ਚਲਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਅੰਮ੍ਰਿਤਸਰ ਡੀਸੀ ਦਫਤਰ ਵਿਖੇ ਮੰਗ ਪੱਤਰ ਦੇਣ ਪਹੁੰਚੇ। ਡੀਸੀ ਦਫਤਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਇਆ ਹਨ।

    ਉਹਨਾਂ ਚੋਣਾਂ ਦੇ ਸੰਬੰਧ ਵਿੱਚ ਸਿੱਖਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਲੇਕਿਨ ਬਾਦਲ ਪਰਿਵਾਰ ਦੇ ਕੁਝ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਪਿੰਡਾਂ ਵਿੱਚ ਜਾ ਕੇ ਵੋਟਾਂ ਬਣਾਈਆਂ ਜਾ ਰਹੀਆਂ ਹਨ। ਜਿਸ ਦੇ ਵਿਰੁੱਧ ਅਸੀਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਉਹਨਾਂ ਨੂੰ ਅਸ਼ਵਾਸਨ ਦਵਾਇਆ ਹੈ ਕਿ ਕਿਤੇ ਵੀ ਗਲਤ ਤਰੀਕੇ ਨਾਲ ਵੋਟ ਨਹੀਂ ਬਣਨ ਦਿੱਤੀ ਜਾਵੇਗੀ। ਅਗਰ ਅਜਿਹਾ ਕੋਈ ਮਾਮਲਾ ਸਾਹਮਣੇ ਆਵੇਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

  • पंजाबः केजरीवाल को लेकर मजीठिया ने किया खुलासा, कही ये बड़ी बात 

    अमृतसरः आम आदमी पार्टी सुप्रीमो अरविंद केजरीवाल को लेकर अकाली दल के सीनियर नेता बिक्रम मजीठिया ने जमकर निशाना साधा है। आज उन्होंने ट्वीट के जरिए केजरीवाल को लेकर खुलासा किया है। दरअसल, ट्वीट के जरिए मजीठिया ने कहा कि आप पार्टी के सुप्रीमो अरविंद केजरीवाल पंजाब के खर्चे पर हवाई यात्रा कर रहे हैं। उन्होंने कहा कि मुख्यमंत्री भगवंत मान ने पंजाब के खजाने से 50 करोड़ रुपये सिर्फ केजरीवाल की यात्रा पर ही खर्च कर दिए। मजीठिया ने कहा कि आम आदमी पार्टी पंजाब के खजाने के साथ दूसरे राज्यों में प्रचार कर रही है। ये दावे विपक्षी दल अकाली दल की ओर से किए जा रहे हैं।

    इस संबंध में बिक्रम मजीठिया ने हाल ही में ट्वीट कर सवाल उठाए हैं। मजीठिया ने लिखा कि – ”लालाजी अरविंद केजरीवाल के स्पेशल जेट के सफर का खर्चा पंजाब क्यों उठा रहा है?” भगवंत मान जी, इस बात का पंजाबी जवाब मांग रहे हैं…क्या आप दस्तावेजों में लिख रहे हैं कि सुपर सीएम के सफर का यात्रा खर्च है? 50 करोड़ रुपये मांगे गए रोड़ दित्ते लालाजी जी की खुशामद पर…कुछ तो शर्म करों भगवंत मान साहिब”।

  • ਪੰਜਾਬ : ਗੱਡੀ ਦੀ ਲੁੱਟ ਦੇ ਮਾਮਲੇ ‘ਚ 4 ਗ੍ਰਿਫਤਾਰ, ਦੇਖੋ ਵੀਡਿਓ

    ਪੁਲਿਸ ਅਧਿਕਾਰੀ ਦਾ ਬੇਟਾ ਨਿਕਲਿਆ ਮਾਸਟਰ ਮਾਇੰਡ

    ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਉੱਤੇ ਹਮੇਸ਼ਾ ਹੀ ਬਹੁਤ ਸਾਰੇ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਹਨ ਅਤੇ ਪੰਜਾਬ ਪੁਲਿਸ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆਉਂਦੀ ਹੈ। ਤਾਜ਼ਾ ਮਾਮਲਾ ਹੈ, ਇੱਕ ਪੁਲਿਸ ਵਾਲੇ ਦੇ ਪੁੱਤਰ ਵੱਲੋਂ ਹੀ ਗੱਡੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਵੱਲੋਂ ਪਹਿਲਾਂ ਲੁੱਟਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਵੱਲੋਂ ਉਸ ਵਿਅਕਤੀ ਦੇ ਨਾਲ ਕਾਫੀ ਸਾਂਡ ਗਾਡ ਵੀ ਕੀਤੀ ਗਈ। ਉਸ ਨੂੰ ਆਪਣੇ ਆਪ ਨੂੰ ਯੂਨੀਵਰਸਿਟੀ ਦਾ ਸਟੂਡੈਂਟ ਦਸਦਾ ਤੇ ਉਸ ਨਾਲ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ। ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤਾਂ ਗ੍ਰਿਫਤਾਰ ਕਰ ਲਿੱਤਾ ਹੈ। ਲੇਕਿਨ ਇੱਕ ਇਹਨਾਂ ਦਾ ਸਾਥੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਇਹਨਾਂ ਵਿੱਚੋਂ 2 ਵਿਅਕਤੀ ਪੁਲਿਸ ਅਧਿਕਾਰੀਆਂ ਦੇ ਹੀ ਪੁੱਤਰ ਹਨ।

    ਉਹਨਾਂ ਵੱਲੋਂ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉੱਥੇ ਹੀ ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਇਹਨਾਂ ਵੱਲੋਂ ਕਿਸ ਤਰ੍ਹਾਂ ਸ਼ਾਤਰ ਤਰੀਕੇ ਦੇ ਨਾਲ ਉਸ ਵਿਅਕਤੀ ਤੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਸ ਤਰ੍ਹਾਂ ਆਪਣੇ ਦੋਸਤੀ ਦੇ ਵਿੱਚ ਉਸ ਨੂੰ ਲਿਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਈ ਸੀਸੀਟੀਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਮੁਦਈ ਨੂੰ ਕੁੱਟਦੇ ਹੋਏ ਇਹ ਨਜ਼ਰ ਆ ਰਹੇ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ 4 ਆਰੋਪੀ ਅੰਮ੍ਰਿਤਸਰ ਦੇ ਕੋਟ ਖਾਲਸਾ ਅਤੇ ਇਸਲਾਮਾਬਾਦ ਇਲਾਕੇ ਦੇ ਰਹਿਣ ਵਾਲੇ ਹਨ। ਮਾਣਯੋਗ ਕੋਰਟ ਵਿੱਚੋਂ 4 ਦਿਨ ਦਾ ਰਿਮਾਂਡ ਹਾਸਿਲ ਕਰਕੇ ਇਹਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੰਜਵੇਂ ਆਰੋਪੀ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਦਿੱਤਾ ਜਾਵੇਗਾ।

  • पंजाबः कलयुगी बेटे ने किया माता-पिता का क’त्ल

    अमृतसरः मजीठा के के गांव पंधेर कलां से दिल दहला देने वाला मामला सामने आया है। जहां कलयुगी बेटे ने सरिया मारकर माता-पिता की हत्या कर दी। इस घटना के बाद पुलिस ने आरोपी को गिरफ्तार कर लिया है। आरोपी की पहचान प्रितपाल सिंह के रूप में हुई है। मिली जानकारी के मुताबिक गांव में शादी थी। इस दौरान प्रितपाल ने बहुत ज़्यादा शराब पी रखी थी।

    माता पिता उसे घर से दोबारा वहां जाने से रोक रहे थे। जिसके कारण उसने दोनों को बुरी तरह से पीट-पीट कर मार दिया। मृतकों की पहचान गुरमीत सिंह और कुलविंदर कौर के रूप में हुई है। इसी बात को लेकर माता-पिता और उसमें बहस हो गई। जिसके बाद गुस्से में आकर युवक ने माता-पिता पर लोहे की रॉड से हमला कर दिया, जिसके बाद दोनों की मौके पर ही मौत हो गई। घटना की जानकारी मिलते ही पुलिस मौके पर पहुंची और दोनों के शवों को कब्जे में लेकर अगली कार्रवाई शुरू कर दी है।