Category: Himachal>Baddi

  • ਪੰਜਾਬ : ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਦੇਖੋ ਵੀਡਿਓ

    ਅੰਮ੍ਰਿਤਸਰ : ਲਗਾਤਾਰ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਨਾਕੇਬੰਦੀ ਕਰ, ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਨੈਟਵਰਕ ਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਰਾਜ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ ‘ਤੇ ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਮਕਬੂਲਪੁਰਾ ਦੀ ਪੁਲਿਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਮਕਬੂਲਪੁਰਾ ਖੇਤਰ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਮੁਲਜ਼ਮ ਨੂੰ ਕਾਬੂ ਕੀਤਾ।

    ਉਨ੍ਹਾਂ ਕਿਹਾ, “ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਮੱਧ ਪ੍ਰਦੇਸ਼ ਤੋਂ ਹਥਿਆਰ ਖਰੀਦਣ ਲਈ ‘ਹਵਾਲਾ’ ਰਾਹੀਂ ਪੈਸੇ ਪ੍ਰਾਪਤ ਕੀਤੇ ਸਨ। ਨੈੱਟਵਰਕ ਨੂੰ ਨਸ਼ਟ ਕਰਨ ਲਈ ਪੂਰੀ ਖਰੀਦ ਅਤੇ ਸਪਲਾਈ ਲੜੀ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਰੋਹ ਆਪਣੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ। ਪੁਲਿਸ ਟੀਮ ਨੇ 10 ਪਿਸਤੌਲ ਵੀ.32 ਬੋਰ, ਇੱਕ ਬੈਕਪੈਕ ਅਤੇ ਇੱਕ ਮੋਟਰਸਾਈਕਲ ਪਲੈਟੀਨਾ ਬਰਾਮਦ ਕੀਤੇ ਹਨ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

  • ਪੰਜਾਬ : Shri Darbar Sahib ‘ਚ ਨਤਮਸਤਕ ਹੋਣ ਪਹੁੰਚੀ ਹਰਸਿਮਰਤ ਬਾਦਲ ਨੇ ਆਪ ਸਰਕਾਰ ਨੂੰ ਘੇਰਿਆ, ਦੇਖੋ ਵੀਡਿਓ

    ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ। ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਪੰਜਾਬ ਦੇ ਹਾਲਾਤ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹਨ। ਇਸ ਲਈ ਪੰਜਾਬ ਬਚਾਓ ਮੁਹਿੰਮ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਅੰਮ੍ਰਿਤ ਵੇਲੇ ਪਾਠ ਚੱਲ ਰਹੇ ਸਨ। ਉਸ ਸਮੇਂ ਪੁਲਿਸ ਨੇ ਜੁੱਤੀਆਂ ਸਮੇਤ ਗੁਰਦੁਆਰੇ ਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਹਨ।

    ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਪਹਿਲਾਂ ਬੋਲਦੇ ਹੁੰਦੇ ਸਨ ਕਿ ਮੁੱਖ ਮੰਤਰੀ ਜਾਂ ਗ੍ਰਿਹ ਮੰਤਰੀ ਦੇ ਆਦੇਸ਼ਾਂ ਤੋਂ ਬਿਨਾਂ ਪੁਲਿਸ ਗੋਲੀ ਨਹੀਂ ਚਲਾਉਂਦੀ ਅਤੇ ਮੁੱਖ ਮੰਤਰੀ ਹੁਣ ਜਵਾਬ ਦੇਵੇ ਕਿ ਸੁਲਤਾਨਪੁਰ ਲੋਧੀ ਵਿਖੇ ਗੋਲੀ ਚਲਾਉਣ ਦੇ ਆਰਡਰ ਕਿਸ ਨੇ ਦਿੱਤੇ। ਅੱਗੇ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਚਮਕਾਉਣ ਦੇ ਲਈ ਪੰਜਾਬ ਨੂੰ ਵੇਚ ਕੇ ਸਿਰਫ ਕਰਜਾਈ ਬਣਾਉਣ ਦਾ ਕੰਮ ਆਪ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਵੀ ਬਹੁਤ ਜਿਆਦਾ ਵੱਧ ਚੁੱਕਾ ਹੈ ਅਤੇ ਇੱਕ ਪਰਿਵਾਰ ਤੋਂ ਵਿੱਚ 2-3 ਲੋਕ ਇਸ ਨਸ਼ੇ ਤੋਂ ਪੀੜਿਤ ਨਜ਼ਰ ਆ ਰਹੇ ਹਨ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵੀ ਵਸਥਾ ਵੀ ਪੂਰੀ ਤਰੀਕੇ ਨਾਲ ਡਗ ਮਗਾ ਚੁੱਕੀ ਹੈ। ਆਏ ਦਿਨ ਹੀ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਵਪਾਰੀਆਂ ਤੋਂ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਨੌਜਵਾਨਾਂ ਤੋਂ ਲੈ ਕੇ ਕਿਸਾਨਾਂ ਤੱਕ ਧਰਨਿਆਂ ਚ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਪੰਜਾਬ ਵਿੱਚ ਇੰਨੇ ਮਾੜੇ ਹਾਲਾਤ ਹੋ ਜਾਣ ਤਾਂ ਫਿਰ ਅਕਾਲੀ ਦਲ ਪੰਜਾਬ ਦੇ ਹੱਕ ਲੈਣ ਲਈ ਸੜਕਾਂ ਤੇ ਜਰੂਰ ਉਤਰੇਗਾ।

  • पंजाबः इस इलाके में व्यक्ति ने खुद को लगाई आग, देखें वीडियो

    अमृतसरः सुल्तानविंड रोड पर पारिवारिक विवाद के चलते एक व्यक्ति ने खुद को आग लगा ली। बताया जा रहा है कि पीड़ित ने शराब पीकर इस घटना को अंजाम दिया। पीड़ित को अस्पताल में भर्ती कराया गया है। वहीं हादसे में घायल व्यक्ति की पत्नी ने कहा परमीत कौर का कहना है कि 8 साल उसकी शादी को हो गए है। उसका पति अधिक शराब पीने लगा था, जिसके कारण घर में कलह अधिक होने लगा था। इसी वजह से आज उसके पति ने इस घटना को अंजाम दिया।

    घायल व्यक्ति की पत्नी ने कहा कि वह पिछले 8 महीने से अपने माता-पिता के घर पर रह रही है। महिला ने कहा कि कई बार उसके पति के द्वारा खुदकुशी करने की कोशिश की गई। महिला ने कहाकि बच्चों के सामने वह अपने आप को मारने की कोशिश करता रहा। इस दौरान आज भी ज्यादा शराब पीकर बाहर जाकर अपने आप पर पेट्रोल छीड़कर आग लगा ली। महिला ने कहा कि गली मोहल्ले के लोग इस मामले के गवाह है। वहीं दूसरी ओर घटना की सूचना मिलते ही पुलिस मौके पर पहुंच गई और मामले की जांच में जुट गई। 

    मौके पर पहुंचे पुलिस अधिकारी ने कहा कि हमें सूचना मिली थी कि व्यक्ति ने खुद को आग लगा ली है। उन्होंने कहा कि उन्हें पीड़ित की पत्नी ने बताया कि वह काफी समय से अपने माता-पिता के घर पर रह रही थी और उसका पति आज भी उसे काफी समय से परेशान कर रहा था। आज भी वह काफी शराब पीकर आया और उसके साथ गाली गलौज करने लगा। जिसके कुछ देर बाद उसने बाहर जाकर खुद को आग लगा ली, जिसके चलते उन्हें अस्पताल में भर्ती कराया गया है। यहां उनका इलाज चल रहा है। पुलिस का कहना है कि इस मामले में जो भी बनती कार्रवाई होगी वह उनके द्वारा की जाएगी।

  • पंजाब: हवाई फायर के दौरान नौजवान को लगी गोली, 3 गिरफ्तार, देखे वीडियो

    जंडियाला गुरु: श्री गुरु नानक देव जी के प्रकाश पर्व पर लोगों की ओर से बड़े ही उत्साह के साथ मनाया जा रहा था । वहीं दूसरी ओर कुछ हुल्लड़बाज नौजवानों की तरफ से अमृतसर के जंडियाला गुरु में हवाई फायरिंग कर माहौल को खराब करने की कोशिश की जा रही थी। तभी इस दौरान हवाई फायरिंग करने वाले नौजवानों के एक साथी को गोली लग गई।

    नौजवानों ने पुलिस को जानकारी देते हुए बताया कि कुछ अज्ञात लोगों की ओर से उन पर गोली चला दी गई। पुलिस ने जख्मी नौजवान को अस्पताल में दाखिल करवाया। पुलिस ने इस मामले की बारीकी से जांच की तो पता चला कि हवाई फायरिंग के दौरान एक गोली नौजवान की टांग में जा लगी। पुलिस ने 3 आरोपियों को गिरफ्तार कर आगे की कारवाई शरू कर दी है।

  • ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ‘ਚ ਹੋਈ ਅਲੌਕਿਕ ਆਤਿਸ਼ਬਾਜ਼ੀ, ਦੇਖੋ ਵੀਡਿਓ  

    ਵੱਡੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਕੀਤੀ ਦੀਪਮਾਲਾ
     

    ਸ੍ਰੀ ਅੰਮਿ੍ਤਸਰ ਸਾਹਿਬ :  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ  । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਵੇਰ ਤੋਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌਅ ਸਾਹਿਬ ਵੀ ਸਜਾਏ ਗਏ ਅਤੇ ਸ਼ਾਮ ਰਹਿਰਾਸ ਦੇ ਪਾਠ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅਲੌਕਿਕ ਆਤਿਸ਼ਬਾਜ਼ੀ  ਵੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੀ । ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਕਿਨਾਰੇ ਸੁੰਦਰ ਦੀਪਮਾਲਾ ਵੀ ਕੀਤੀ ਗਈ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਤਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੁੰਦੀ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਹਰ ਵਾਰ ਦੇਖਣ ਉੱਥੇ ਪਹੁੰਚਦੇ ਹਨ ਅਤੇ ਇਹ ਮਨਮੋਹਕ ਨਜ਼ਾਰਾ ਹੈ ਜੋ ਕਿ ਦੁਨੀਆਂ ਵਿੱਚ ਕਿਸੇ ਹੋਰ ਸਥਾਨ ਤੇ ਨਹੀਂ ਦੇਖਣ ਨੂੰ ਮਿਲਦਾ। ਉਥੇ ਹੀ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਦਿਖਾਏ ਹੋਏ ਮਾਰਗ ਤੇ ਚੱਲਣ ਲਈ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਅਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਉਹਨਾਂ ਨੇ ਕਿਹਾ ਕਿ ਸਾਰਿਆਂ ਨੌਜਵਾਨ ਨੂੰ ਨਸ਼ੇ ਨੂੰ ਤਿਆਗ ਕੇ ਗੁਰੂ ਦੇ ਪਿਆਰ ਦਾ ਨਸ਼ਾ ਕਰਨਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਅਤੇ ਆਪਣੀ ਸਿਹਤ ਵੀ ਬਚਾ ਸਕਣ। 

    ਇੱਥੇ ਦੱਸਣ ਯੋਗ ਹੈ ਕਿ ਸਵੇਰ ਤੋਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅਲੱਗ ਅਲੱਗ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ। ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੱਡੇ ਸਮਾਗਮ ਕਰਵਾਇਆ ਗਿਆ ਉਥੇ ਹੀ ਪਾਕਿਸਤਾਨ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁੰਦਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹਰ ਇੱਕ ਨਾਨਕ ਲੇਵਾ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਪੁਰਬ ਤੇ ਇਸ ਕਰਕੇ ਪਹੁੰਚਦੀ ਹੈ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੀ ਸਹਿਯੋਗ ਦੇ ਨਾਲ ਹੋਣ ਵਾਲੀ ਆਤਿਸ਼ਬਾਜ਼ੀ ਵੀ ਦੇਖ ਸਕਣ। ਸਾਰੇ ਸ਼ਰਧਾਲੂਆਂ ਵੱਲੋਂ ਇਸ ਮਨਮੋਹਕ ਨਜ਼ਾਰੇ ਦਾ ਆਨੰਦ ਪ੍ਰਾਪਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ੇ ਨੂੰ ਛੱਡ ਕੇ ਗੁਰੂ ਦਾ ਪਿਆਰ ਦਾ ਨਸ਼ਾ ਕਰਨ

  • पंजाबः Golden Temple में काउंटर से पैसे हुए चोरी, महिला सहित 4 पर मामला दर्ज

    अमृतसरः गोल्डन टेंपल में अरदास के पैसे इकट्ठे करने वाले काउंटर से एक लाख रुपए चोरी होने का मामला सामने आया है। मौके पर तैनात मुलाजिम को तकरीबन एक घंटे के बाद घटना के बारे में पता चला। वहीं मामले की जांच के लिए पुलिस सीसीटीवी खंगाल रही है। हरिमंदिर साहिब में हुई चोरी के मामले में एक महिला सहित चार व्यक्तियों पर एफआईआर दर्ज की गई है। दरअसल, रविवार की देर रात दुख भंजनी बेरी बही वाली साइड क्लर्क रछपाल सिंह ड्यूटी पर बैठा था।

    इस दौरान एक औरत और दो आदमी उनके पास आए और रसीद कटवाई। उसी दौरान एक व्यक्ति ने जानबूझकर पैसे गिरा दिए तो क्लर्क का ध्यान पैसे गिरने की तरफ गया और व्यक्ति ने पैसे उठाने में सहयोग को कहा। जैसे ही क्लर्क दूसरी तरफ हुआ तो साथ आए व्यक्ति ने गल्ले में से एक लाख रुपए चोरी कर लिए। उसने गल्ले में से 50-50 हजार के दो बंडल उठा लिए और तीनों रफू चक्कर हो गए। क्लर्क को चोरी होने का एहसास ही नहीं हुआ। तकरीबन एक घंटे के बाद जब उसने पैसे गिने तो रसीदों के हिसाब से एक लाख रुपए कम मिले।

    जिसके बाद उसने शोर मचाया और फिर सीसीटीवी खंगाले गए। जिसमें अनजान व्यक्तियों द्वारा यह करवाई की गई का पता लगा। इस संबध में श्री हरिमंदिर साहिब के मैनेजर भगवंत सिंह तंगेड़ा ने बताया की चोरों ने क्लर्क को धोखे से उलझाया और फिर पैसे निकाल लिए। जिसकी जानकारी पुलिस को दी गई है वहीं सीसीटीवी के जरिए खुद भी छानबीन की जा रही है। उन्होंने कहा की चोर पंजाब के बाहर के लगते हैं। कोतवाली थाने की टीम की तरफ से मामले की जांच की जा रही है।

  • ਪੰਜਾਬ : ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ CCTV

    ਅੰਮ੍ਰਿਤਸਰ : ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ ਨਵੇਂ ਆਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਦੇਰ ਰਾਤ ਤੱਕ ਸਪੈਸ਼ਲ ਨਾਕੇਬੰਦੀ ਵੀ ਕਰਵਾਈ ਜਾ ਰਹੀ ਹੈ। ਲੇਕਿਨ ਫਿਰ ਵੀ ਚੋਰ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਰੋਡ ਪਵਨ ਨਗਰ ਇਲਾਕੇ ਦਾ ਹੈ। ਜਿੱਥੇ ਚੋਰਾਂ ਵੱਲੋਂ ਇੱਕ ਬੈਟਰੀ ਰਿਕਸ਼ਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਹ ਚੋਰੀ ਦੀ ਸਾਰੀ ਵਾਰਦਾਤ ਉਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਸੀਸੀਟੀਵੀ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰਾਂ ਨੂੰ ਚੋਰੀ ਕਰਨ ਵਾਲੇ ਕਿਸੇ ਦਾ ਵੀ ਡਰ ਖੌਫ ਨਜ਼ਰ ਨਹੀਂ ਹੈ।

    ਇਸ ਸਬੰਧ ਵਿੱਚ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ ਅਤੇ ਕਿਸਤਾਂ ਦੇ ਉੱਪਰ ਉਹਨਾਂ ਨੇ ਬੈਟਰੀ ਰਿਕਸ਼ਾ ਲਿੱਤਾ ਸੀ। ਉਸੇ ਹੀ ਰਿਕਸ਼ੇ ਤੋਂ ਕਮਾਈ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਦਾ ਸੀ। ਲੇਕਿਨ ਚੋਰਾਂ ਨੇ ਉਹ ਬੈਟਰੀ ਰਿਕਸ਼ਾ ਚੋਰੀ ਕਰ ਲਿਆ। ਜਿਸ ਨਾਲ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਹੋ ਗਿਆ। ਇਸ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਇਹ ਘਟਨਾ ਬੀਤੀ ਰਾਤ ਤਿੰਨ ਵਜੇ ਦੀ ਹੈ। ਇਸ ਸੰਬੰਧ ਵਿੱਚ ਪੁਲਿਸ ਨੂੰ ਦਰਖਾਸਤ ਵੀ ਲਿਖਾਣ ਗਏ ਸੀ। ਲੇਕਿਨ ਪੁਲਿਸ ਵੱਲੋਂ ਹਜੇ ਦਰਖਾਸਤ ਨਹੀਂ ਲਿਖੀ ਗਈ ਅਤੇ ਬੈਟਰੀ ਰਿਕਸ਼ਾ ਚੋਰੀ ਹੋਣ ਤੋਂ ਬਾਅਦ ਪਰਿਵਾਰ ਵਲੋਂ ਰੋ-ਰੋ ਕੇ ਪੁਲਿਸ ਤੋ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਬੈਟਰੀ ਰਿਕਸ਼ਾ ਲੱਭਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ।

  • ਪੰਜਾਬ : ਗੁਰੂਘਰ ਵੀ ਨਹੀਂ ਸੁਰੱਖਿਅਤ ! ਕਾਊਂਟਰ ਤੋਂ ਇਕ ਲੱਖ ਰੁਪਏ ਹੋਏ ਚੋਰੀ

    ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਪਾਸੋਂ ਅਰਦਾਸ ਦੀ ਮਾਇਆ ਇਕੱਤਰ ਕਰਨ ਵਾਲੇ ਕਾਊਂਟਰ ਤੋਂ ਇਕ ਲੱਖ ਰੁਪਏ ਚੋਰੀ ਹੋ ਗਿਆ ਹੈ। ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ ਜਦੋਂਕਿ ਦੁੱਖ ਭੰਜਣੀ ਬੇਰੀ ਬਾਹੀ ਵਾਲੇ ਪਾਸੇ ਬਣੇ ਕਾਊਂਟਰ ‘ਤੇ ਤਾਇਨਾਤ ਕਲਰਕ ਰਸ਼ਪਾਲ ਸਿੰਘ ਬੈਠਾ ਸੀ ਤਾਂ ਇਕ ਔਰਤ ‘ਤੇ 2 ਵਿਅਕਤੀ ਉਸ ਪਾਸ ਪਹੁੰਚੇ ਤੇ ਰਸੀਦ ਕਟਵਾਈ। ਜਦੋਂ ਕਲਰਕ ਦਾ ਧਿਆਨ ਇਕ ਵਿਅਕਤੀ ਦੇ ਪੈਸੇ ਡਿੱਗਣ ਵਾਲੇ ਪਾਸੇ ਗਿਆ ਤਾਂ ਕਲਰਕ ਨੇ ਸਬੰਧਤ ਵਿਅਕਤੀ ਨੂੰ ਪੈਸੇ ਚੁੱਕਣ ਲਈ ਕਿਹਾ ਤਾਂ ਵਿਅਕਤੀ ਦੇ ਪੈਸੇ ਚੁੱਕਣ ਦੇ ਸਹਿਯੋਗ ਸਮੇਂ ਦੂਸਰੇ ਇਕ ਵਿਅਕਤੀ ਨੇ ਕਾਊਂਟਰ ਦੇ ਗੱਲੇ ‘ਚੋਂ ਇਕ ਲੱਖ ਰੁਪਏ 50-50 ਹਜ਼ਾਰ ਦੇ ਦੋ ਬੰਡਲ ਚੋਰੀ ਕਰ ਲਏ। ਪੈਸੇ ਕੱਢਣ ਤੋਂ ਬਾਅਦ ਤਿੰਨੋਂ ਰਫੂ ਚੱਕਰ ਹੋ ਗਏ।

    ਇਹ ਘਟਨਾ ਸੰਬੰਧਿਤ ਕਲਰਕ ਨੂੰ ਤਕਰੀਬਨ ਇਕ ਘੰਟੇ ਬਾਅਦ ਉਸ ਸਮੇਂ ਪਤਾ ਲੱਗੀ। ਜਦੋਂ ਉਸ ਨੇ ਕੈਸ਼ ਦਾ ਮਿਲਾਨ ਕੀਤਾ ਤਾਂ ਇਕ ਲੱਖ ਰੁਪਏ ਘੱਟ ਸੀ। ਪ੍ਰਬੰਧਕ ਸੀਸੀਟੀਵੀ ਦੀ ਘੋਖ ਕਰਕੇ ਮੁਲਜ਼ਮਾਂ ਨੂੰ ਲੱਭਣ ਦੀ ਭਾਲ ਵਿੱਚ ਲੱਗੇ ਹੋਏ ਹਨ। ਕਿਤੇ ਨਾ ਕਿਤੇ ਇਸ ਘਟਨਾ ਦੇ ਨਾਲ ਪ੍ਰਬੰਧਕਾਂ ‘ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ। ਜੇਕਰ ਗੁਰੂ ਘਰ ਦੇ ਗੱਲੇ ਹੀ ਸੁਰੱਖਿਅਤ ਨਹੀਂ ਤਾਂ ਸੰਗਤ ਦਾ ਕੀਮਤੀ ਸਾਮਾਨ ਜੋ ਕਿ ਸੰਗਤਾਂ ਆਪਣੇ ਨਾਲ ਰੱਖਦੀਆਂ ਹਨ ਕਿਸ ਤਰ੍ਹਾਂ ਸੁਰੱਖਿਤ ਹੋਵੇਗਾ।

    ਇਸ ਸਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਕਿਹਾ ਕਿ ਨੌਸਰਬਾਜ਼ਾਂ ਵੱਲੋਂ ਕਲਰਕ ਨੂੰ ਧੋਖਾ ਦੇ ਕੇ ਗੱਲੇ ‘ਚੋਂ ਇਕ ਲੱਖ ਰੁਪਿਆ ਚੋਰੀ ਕੀਤਾ ਗਿਆ ਹੈ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਹੈ। ਆਪਣੇ ਤੌਰ ‘ਤੇ ਵੀ ਸੀਸੀਟੀਵੀ ਰਾਹੀਂ ਇਨ੍ਹਾਂ ਨੌਸਰਬਾਜਾਂ ਦਾ ਪਤਾ ਕੀਤਾ ਜਾ ਰਿਹਾ ਹੈ। ਇਹ ਪੰਜਾਬ ਤੋਂ ਬਾਹਰ ਦੇ ਲੱਗਦੇ ਹਨ।

  • ਪੰਜਾਬ : ਕੈਬਨਟ ਮੰਤਰੀ ਅਤੇ ਪ੍ਰਸ਼ਾਸਨ ਨੇ ਯਾਤਰੀ ਸਕੀਮ ਟ੍ਰੇਨ ਨੂੰ ਕੀਤਾ ਰਵਾਨਾ, ਦੇਖੋ ਵੀਡਿਓ

    ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਹਜੂਰ ਸਾਹਿਬ ਨਦੇੜ ਲਈ ਟ੍ਰੇਨ 1 :25 pm ਮਿੰਟ ਤੇ ਰਵਾਨਾ ਹੋਈ। ਜਿਸ ਵਿੱਚ 300 ਦੇ ਕਰੀਬ ਯਾਤਰੀਆਂ ਨੇ ਸਫਰ ਕੀਤਾ। ਇਸ ਟਰੇਨ ਨੂੰ ਰਵਾਨਾ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਕੁਲਦੀਪ ਸਿੰਘ ਧਾਲੀਵਾਲ ਤੇ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਇਸ ਦੌਰਾਨ ਯਾਤਰੀਆਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਸੀ, ਤੇ ਟ੍ਰੇਨ ਸ਼ੁਰੂ ਹੁੰਦਿਆਂ ਸਾਰ ਹੀ ਬੋਲੇ ਸੋ ਨਿਹਾਲ ਦੇ ਜੈਕਾਰੇ ਸੁਣਨ ਨੂੰ ਮਿਲੇ। ਦੂਜੇ ਪਾਸੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੀ ਤਰਜ ਦੇ ਉੱਪਰ ਪੰਜਾਬ ਵਿੱਚ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਅੱਜ ਦੇ ਕਰੀਬ ਯਾਤਰੀ ਸਫ਼ਰ ਕਰ ਰਹੇ ਹਨ।

    ਉਹਨਾਂ ਕਿਹਾ ਕਿ 300 ਦੇ ਕਰੀਬ ਯਾਤਰੀ ਰਵਾਨਾ ਹੋਏ ਹਨ। ਬਾਕੀ ਜਲੰਧਰ ਲੁਧਿਆਣਾ ਅਤੇ ਧੂਰੀ ਤੋਂ ਵੀ ਯਾਤਰੀ ਇਸ ਟਰੇਨ ਦੇ ਵਿੱਚ ਜਾਣਗੇ। ਉਹਨਾਂ ਦੱਸਿਆ ਕਿ ਇਸ ਟਰੇਨ ਤੋਂ ਇਲਾਵਾ ਹੋਰ ਬੱਸਾਂ ਵੀ ਚਲਾਈਆਂ ਗਈਆਂ ਹਨ ਅਤੇ ਜੋ ਵੀ ਯਾਤਰੀ ਸਫਰ ਕਰਨਗੇ ਉਹਨਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਉਹਨਾਂ ਦੇ ਰਹਿਣ ਲਈ 3 ਸਟਾਰ ਹੋਟਲ ਦੇ ਕਮਰੇ ਵੀ ਬੁੱਕ ਕਰਵਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਗੁਰੂਧਾਮਾਂ ਤੱਕ ਜਾਣ ਲਈ ਬੱਸਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਜੋ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ। ਇਸ ਟਰੇਨ ਚ ਯਾਤਰਾ ਕਰਨ ਲਈ ਯਾਤਰੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਅਤੇ ਭੰਗੜੇ ਪਾ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ।

  • ਪੰਜਾਬ : Anti-Crime and Animal Protection ਸੰਸਥਾ ਤੇ ਹੋਮ ਟੂ ਐਨੀਮਲ ਸੰਸਥਾ ਵੱਲੋਂ ਕੱਢਿਆ ਗਿਆ ਮਾਰਚ, ਦੇਖੋ ਵੀਡਿਓ

    ਅੰਮ੍ਰਿਤਸਰ : ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਅਤੇ ਹੋਮ ਟੂ ਐਨੀਮਲਸ ਸੰਸਥਾ ਨੇ ਮਿਲ ਕੇ ਅੱਜ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਤੋ ਫੋਰਸ ਚੌਂਕ ਤੱਕ ਇੱਕ ਮਾਰਚ ਕੀਤਾ। ਇਸ ਦੌਰਾਨ ਉਹਨਾਂ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਜਾਨਵਰਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਸਬੰਧੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਵੀ ਕੀਤਾ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਰੋਹਨ ਮਹਿਰਾ ਅਤੇ ਬਾਕੀ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਬੇਜੁਬਾਨ ਜਾਨਵਰਾਂ ਦੇ ਉੱਤੇ ਸਾਨੂੰ ਅੱਤਿਆਚਾਰ ਨਹੀਂ ਕਰਨਾ ਚਾਹੀਦਾ। ਅੱਜ ਕੱਲ ਬਹੁਤ ਸਾਰੇ ਲੋਕ ਬੇਜੁਬਾਨ ਜਾਨਵਰਾਂ ਨੂੰ ਅਲਗ ਅਲਗ ਤਰੀਕੇ ਨਾਲ ਉਹਨਾਂ ਤੇ ਅੱਤਿਆਚਾਰ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਜਾਨਵਰਾਂ ਨਾਲ ਪਿਆਰ ਕਰਨ ਦੀ ਸੁਨੇਹਾ ਦੇਣ ਅਤੇ ਬੇਜ਼ੁਬਾਨ ਜਾਨਵਰਾਂ ਸਾਡੇ ਸਮਾਜ ਦਾ ਇੱਕ ਹਿੱਸਾ ਹੈ। ਇਹਨਾਂ ਦੀ ਪੀੜ ਨੂੰ ਸਾਨੂੰ ਸਮਝਣਾ ਚਾਹੀਦਾ ਹੈ, ਅਗਰ ਕਿਸੀ ਬੇਜ਼ੁਬਾਨ ਜਾਨਵਰ ਨੂੰ ਕੋਈ ਵਿਅਕਤੀ ਜਾਨਵਰ ਨੂੰ ਪੀੜਾ ਚ ਦੇਖਦਾ ਹੈ।

    ਤਾਂ ਉਹ ਉਸਦੀ ਪੀੜਾ ਨੂੰ ਸਮਝ ਕੇ ਉਸ ਦੀ ਸਹਾਇਤਾ ਜਰੂਰ ਕਰਨ। ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਚ ਦੇਖਦੇ ਹਾਂ ਕਿ ਡੇਰੀ ਵਾਲੇ ਗਾਵਾਂ ਨੂੰ ਬਜ਼ੁਰਗ ਹੋਣ ਤੋਂ ਬਾਅਦ ਸੜਕਾਂ ਤੇ ਛੱਡ ਦਿੰਦੇ ਹਨ। ਰੇੜੀ ਵਾਲੇ ਘੋਲ ਘੋੜਿਆਂ ਤੇ ਜਿਆਦਾ ਵਜ਼ਨ ਪਾਉਂਦੇ ਹਨ। ਪੰਛੀਆਂ ਨੂੰ ਲੋਕ ਪਿੰਜਰਿਆਂ ਚ ਕੈਦ ਕਰਦਿਆਂ ਤੇ ਕੁੱਤਿਆਂ ਦੀ ਜਨਸੰਖਿਆ ਕੁਝ ਇਲਾਕਿਆਂ ਚ ਜਿਆਦਾ ਹੋਣ ਕਰਕੇ ਉਹਨਾਂ ਨੂੰ ਡੰਡਿਆਂ ਦੇ ਨਾਲ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਇਹਨਾਂ ਬੇਜੁਬਾਨ ਜਾਨਵਰਾਂ ਤੇ ਅੱਤਿਆਚਾਰ ਕਰ ਰਹੇ ਹਨ। ਇਸ ਲਈ ਸਾਨੂੰ ਜਾਨਵਰਾਂ ਦੇ ਪ੍ਰਤੀ ਪਿਆਰ ਦਿਖਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਨਵਰਾਂ ਦੇ ਉੱਤੇ ਅੱਤਿਆਚਾਰ ਕਰਨ ਤੋਂ ਰੋਕਣਾ ਚਾਹੀਦਾ ਹੈ। ਇਸ ਸੁਨੇਹੇ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਨਾਵਲਟੀ ਚੌਂਕ ਤੋਂ ਇੱਕ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਕਿ ਲੋਕਾਂ ਤੱਕ ਉਹ ਆਪਣਾ ਸੁਨੇਹਾ ਪਹੁੰਚਾ ਸਕਣ।