Category: Punjab>Rupnagar

  • ਪੰਜਾਬ : ਕਲੈਰੀਕਲ ਸਟਾਫ ਨੇ ਮੰਗਾਂ ਨੂੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    15 ਅਤੇ 16 ਦਿਸੰਬਰ ਨੂੰ ਸਮੂਹਿਕ ਛੁੱਟੀ ਦੀ ਦਿਤੀ ਚੇਤਾਵਨੀ

    ਬਟਾਲਾ : ਜ਼ਿਲਾ ਪ੍ਰਸ਼ਾਸਨ ਦੇ ਕਲੈਰੀਕਲ ਸਟਾਫ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਐਸ ਡੀ ਐਮ ਦਫਤਰ ਤੋਂ ਗਾਂਧੀ ਚੌਂਕ ਤਕ ਰੋਸ ਮਾਰਚ ਕੱਢਿਆ ਤੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਪ੍ਰਦਰਸ਼ਨਕਾਰੀ ਸਰਕਾਰੀ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹਨਾਂ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਰਹੇ ਹਾਂ, ਪਰ ਸਰਕਾਰ ਨੇ ਅਜੇ ਤਕ ਲਾਗੂ ਨਹੀਂ ਕੀਤੀ। ਓਹਨਾਂ ਕਿਹਾ ਡੀ ਏ ਦੀ ਕਿਸਤ ਲਾਗੂ ਕਰਨ ਦੀ ਗੱਲ ਕਹੀ, ਪਰ ਅਜੇ ਤਕ ਲਾਗੂ ਨਹੀਂ ਕੀਤੀ। ਕੇਂਦਰ ਸਰਕਾਰ 42 ਫੀਸਦੀ ਡੀ.ਏ ਦੇ ਰਹੀ ਹੈ।

    ਲੇਕਿਨ ਪੰਜਾਬ ਸਰਕਾਰ ਸਾਨੂੰ 34 ਫੀਸਦੀ ਡੀਏ ਦੇ ਰਹੀ ਹੈ ਅਤੇ ਸਾਡੇ ਜਿਹੜੇ ਕੱਚੇ ਸਾਥੀ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹਨਾਂ ਨੂੰ ਪੱਕਿਆ ਕਰਨਾ ਚਾਹੀਦਾ ਹੈ। ਇਹਨਾਂ ਮੰਗਾਂ ਨੂੰ ਲੈਕੇ ਹੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅਗਰ ਅੱਜ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਕੰਮਕਾਜ ਠੱਪ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਓਥੇ ਹੀ ਉਹਨਾਂ 15 ਅਤੇ 16 ਦਿਸੰਬਰ ਨੂੰ ਦਫਤਰਾਂ ਚ ਤਾਲੇ ਮਾਰਕੇ ਸਮੂਹਿਕ ਛੁੱਟੀ ਤੇ ਜਾਣ ਦੀ ਵੀ ਚੇਤਾਵਨੀ ਦਿੱਤੀ।

  • पंजाबः स्कॉर्पियो में हुल्लड़बाजी कर रहे युवकों पर पुलिस की कार्रवाई, गाड़ी की इंपाउंड, देखें वीडियो

    गुरदासपुरः बटाला में स्कॉर्पियो सवार युवक गाड़ी में हुल्लड़बाजी कर रहे थे। जिन पर पुलिस ने कार्रवाई की। बताया जा रहा है कि बटाला के बस स्टैंड के सामने ट्रैफिक पुलिस ने नाकेबंदी की हुई थी। इस दौरान ट्रैफिक पुलिस द्वारा गाड़ियों की चैकिंग के दौरान दिल्ली के नंबर की काले रंग की स्कॉर्पियो आती दिखी।

    उक्त गाड़ी के शीशों पर काली फिल्म लगी हुई थी और उक्त गाड़ी सवार हूटर बजा रहे थे। वहीं ट्रैफिक पुलिस के इंचार्ज मनजिंदर सिंह ने बताया कि नाके पर उन्होंने स्कॉर्पियो गाड़ी को रोककर चैकिंग की तो उक्त गाड़ी चालक के पास कोई कागज भी मौजूद नहीं थे। इस दौरान पहले तो पुलिस ने मकैनिक को बुलाकर स्कॉर्पियो में लगा हुआ हूटा उतरवाया, उसके बाद धारा 207 के अधीन स्कॉर्पियो को थाने ले गई और गाड़ी इंपाउंड कर दी।

  • पंजाबः मेहर चंद रोड पर स्थित Samsung के शोरूम में लगी भयंकर आग, देखें वीडियो

    गुरदासपुरः पंजाब के गुरदासपुर में मंगलवार की रात को सैमसंग को शोरूम में आग लगने का मामला सामने आया है। जहां मेहर चंद रोड पर नए सैमसंग के शोरूम की पहली मंजिल पर भयानक आग लग गई। हालांकि कड़ी मशक्कत के बाद आग पर काबू पा लिया गया। जानकारी के मुताबिक इस शोरूम की पहली मंजिल पर कंपनी का रिपेयरिंग सेंटर है।

    इस दौरान दुकान के कर्मचारियो ने शोरूम में धुंआ निकलता हुआ देखा। जिसके बाद उन्होंने शोर मचाना शुरू कर दिया। जिसके बाद शोरूम के बाहर लोग इक्ट्ठे हो गए और फायर ब्रिगेड को सूचित किया गया। सूचना मिलने पर फायर ब्रिगेड की गाड़ी मौके पर पहुंची। पहली मंजिल पर फैले धुंए के कारण फायर ब्रिगेड के कर्मचारियों को ऊपर जाकर आग बुझाने में मुश्किल आ रही थी। जिससे शोरूम के पहली मंजिल के शीशे भी सीढ़िया लगाकर तोड़े गए।

    घटना स्थल पर पुलिस कर्मचारी और नगर कौंसिल के कर्मचारी भी मौके पर पहुंचे थे। बताया जा रहा है कि यह शोरूम शशिपाल नामक व्यक्ति का है। जिसने पिछले माह ही इस शोरूम को मुहुर्त किया था। फिलहाल आग लगने के सही कारणों और हुए नुकसान का पता लगाया जा रहा है।

  • ਪੰਜਾਬ : ਫੌਜੀ ਆਪਸ ‘ਚ ਭਿੜੇ, ਚਲਿਆ ਗੋਲੀਆਂ , ਦੇਖੋ ਵੀਡੀਓ 

    ਗੁਰਦਾਸਪੁਰ : ਬਟਾਲਾ ਰੋਡ ‘ਤੇ ਸਥਿਤ ਇਕ ਵਰਕਸ਼ਾਪ ਦੇ ਸਾਹਮਣੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਛੁੱਟੀ ‘ਤੇ ਆਏ ਇੱਕ ਫੌਜੀ ਜਵਾਨ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਛੁੱਟੀ ‘ਤੇ ਆਏ ਇਕ ਹੋਰ ਫੌਜੀ ਹਰਦੇਵ ਸਿੰਘ ‘ਤੇ ਪੁਰਾਣੀ ਦੁਸ਼ਮਣੀ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ।  ਗੋਲੀ ਚਲਾਉਣ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫੌਜੀ ਹਰਦੇਵ ਸਿੰਘ ਦੇ ਭਰਾ ਹਰਜਿੰਦਰ ਸਿੰਘ ਅਤੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਲਵਪ੍ਰੀਤ ਸਿੰਘ ਦੀ ਪੁਰਾਣੀ ਰੰਜਿਸ਼ ਹੈ ਅਤੇ ਇਸੇ ਰੰਜਿਸ਼ ਕਾਰਨ ਅੱਜ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਰਕਸ਼ਾਪ ਦੇ ਬਾਹਰ ਆ ਕੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਪੰਜ ਰਾਉਂਡ ਫਾਇਰ ਕੀਤੇ। ਉਨ੍ਹਾਂ ਦੱਸਿਆ ਕਿ ਲੜਕੇ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਗੋਲੀ ਚਲਾਉਣ ਤੋਂ ਬਾਅਦ ਸਿਪਾਹੀ ਲਵਪ੍ਰੀਤ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

    ਇਸ ਮਾਮਲੇ ਚ  ਡੀ.ਐਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਧੜੇ ਬਟਾਲਾ ਰੋਡ ‘ਤੇ ਪੁਰਾਣੀ ਰੰਜਿਸ਼ ਕਾਰਨ ਆਪਸ ‘ਚ ਭਿੜ ਗਏ ਹਨ ਅਤੇ ਦੋਵੇਂ ਆਰਮੀ ਦੇ ਮੁਲਾਜ਼ਮ ਹਨ ਅਤੇ ਛੁੱਟੀ ‘ਤੇ ਹਨ। ਹਰਦੇਵ ਸਿੰਘ ਦੀ ਬਟਾਲਾ ਰੋਡ ‘ਤੇ ਟਰੈਕਟਰ ਦੀ ਵਰਕਸ਼ਾਪ ਹੈ | ਜਦੋਂ ਉਹ ਕਿਸੇ ਇਕੱਠ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਵਰਕਸ਼ਾਪ ਵਿੱਚ ਆਇਆ ਤਾਂ ਕਿਸੇ ਪੁਰਾਣੀ ਰੰਜ਼ਿਸ਼ ਕਾਰਨ ਛੁੱਟੀ ’ਤੇ ਆਏ ਫੌਜ ਦੇ  ਸਿਪਾਹੀ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ।  ਉਸ ’ਤੇ ਪੰਜ ਰਾਉਂਡ ਫਾਇਰ ਕੀਤੇ।  ਹਰਦੇਵ ਸਿੰਘ ਨੇ  ਭੱਜ ਕੇ ਆਪਣੀ ਜਾਨ ਬਚਾਈ ਜਦਕਿ ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਗਏ  ਅਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

  • पंजाबः स्कूल जाते समय ई रिक्शा से गिरी बच्ची

    गुरदासपुर : सिटी के सिविल लाइन रोड पर स्थित एक प्राइवेट स्कूल में बच्चों को स्कूल ले जाते समय ई रिक्शा चालक की बड़ी लापरवाही देखने को मिली। दरअसल, सुबह सुबह एक ई रिक्शा चालक कुछ बच्चों को बिठा कर तेजी से डीसी रिहायश से जहाज चौक की तरफ जा रहा था। जैसे ही वह फिश पार्क के बाहर पहुंचा तो एक दम ई रिक्शा की ब्रेक लगाने के बाद एक छोटी बच्ची रिक्शा से नीचे गिर गई। इस दौरान चाय वाली दुकान पर खड़े पुलिस कर्मचारी व स्थानीय लोगों ने तेजी से दौड़ कर बच्ची को उठाया गनीमत यह रही कि पीछे से आ रही तेज रफ्तार बस के बच्चे के नीचे आने से पहले ही स्थानीय लोगों ने बच्ची को सुरक्षित वहां से उठा लिया।

    हालांकि इस दौरान बच्ची के सिर पर वह टांग पर गहरी चोट आई। गौरतलब है कि ई-रिक्शा पर छोटे बच्चे सुरक्षित नहीं है लेकिन इसके बावजूद भी मां-बाप अपने बच्चों को मौत के मुंह में भेज रहे हैं।गुरदासपुर शहर में चल रहे अधिकतर प्राइवेट स्कूलों मैं छोड़ने के लिए अभिभावकों ने ई-रिक्शा का ही सहारा लिया हुआ है ऐसे में ई-रिक्शा छोटे बच्चों के लिए कतई भी सुरक्षित नहीं है। छोटे बच्चों के लिए स्कूल बैग के साथ-साथ अपने आप को संभाल पाना भी मुश्किल है।

    और तो और ई-रिक्शा पर ओवरलोड बच्चों को बिठाकर ई रिक्शा चालक अधिक पैसे कमाने के चक्कर में उनकी जिंदगी के साथ भी खिलवाड़ कर रहे हैं। अधिकतर ई रिक्शा चालकों के पास ड्राइविंग लाइसेंस नहीं है बिना ड्राइविंग के यह लोग ई रिक्शा को अपनी ही मनमर्जी से दौड़ा रहे हैं। जैसे ही यह घटना हुई उसके बाद लोगों ने बच्ची को दोबारा से सुरक्षित ई रिक्शा पर बिठा दिया लेकिन ई रिक्शा चालक रिक्शा में बैठी बच्ची पर ही बरसने लगा इसके बाद जब लोगों ने ई रिक्शा चालक पर कार्रवाई करने की बात कही तो वहां से रफू चक्कर हो गया।

  • ਪੰਜਾਬ: 2 ਧਿਰਾਂ ‘ਚ ਚੱਲੇ ਤੇਜ਼ਧਾਰ ਹਥਿਆਰ, 5 ਜਖਮੀ­, ਦੇਖੋਂ CCTV

    ਬਟਾਲਾ: ਪੁਲਿਸ ਅਧੀਨ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 13 ਦੇ ਚੌਂਕ ਵਿਚ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਦੋ ਧਿਰਾਂ’ਚ ਆਹਮੋ ਚ ਲੜਾਈ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਦੋਵਾਂ ਧਿਰਾਂ ਦੇ 5 ਵਿਅਕਤੀ ਜਖਮੀ ਹੋ ਗਏ। ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਇੱਕ ਧਿਰ ਦੇ ਅਭੀ ਪੁੱਤਰ ਰਾਜਾ ਮਸੀਹ ਵਾਸੀ ਵਾਰਡ ਨੰ 6 ਬੱਦੋਵਾਲ ਰੋਡ ਫਤਿਹਗੜ ਚੂੜੀਆਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾਰਡ ਨੰ 2 ਅਤੇ 13 ਦੇ ਰਿੰਚੂ­, ਅਰੁਣ­ ਅਤੇ ਪ੍ਰਿੰਸ ਨੇ ਸਾਥੀਆਂ ਸਮੇਤ ਉਸ ਤੇ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ।

    ਇਸੇ ਧਿਰ ਦੇ ਸਾਹਿਲ­, ਲਵ­, ਸ਼ੈਲੀ ਅਤੇ ਨੀਲਮ ਨੇ ਦੱਸਿਆ ਕਿ ਅੱਜ ਫਿਰ ਉਕਤ ਵਿਅਕਤੀ ਅਤੇ ਇੰਨਾਂ ਦੇ ਸਾਥੀ ਐਸਡੀਏ ਚਰਚ ਨਜਦੀਕ ਆਏ ਅਤੇ ਉਹ ਆਪਣੇ ਚਾਚੇ ਦੇ ਘਰ ਦੇ ਬਾਹਰ ਬੈਠੇ ਸੀ। ਇਸ ਦੋਰਾਨ ਉਹਨਾਂ ਨੇ ਫਿਰ ਸਾਡੇ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ। ਇਸ ਸਬੰਧੀ ਦੂਜੀ ਧਿਰ ਦੇ ਜਸਪਾਲ ਮਸੀਹ ਪੁੱਤਰ ਲੇਟ ਗੰਗੂ ਮਸੀਹ­, ਅਰੁਣ ਮਸੀਹ ਪੁੱਤਰ ਜਸਪਾਲ ਮਸੀਹ ਅਤੇ ਸੋਨੀਆ ਪਤਨੀ ਲਾਲੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਉਨਾਂ ਦੇ ਘਰ ਆਏ ਸਨ।

    ਇਸ ਦੋਰਾਨ ਦੂਜੀ ਧਿਰ ਉਨਾਂ ਦੇ ਲੜਕੇ ਪ੍ਰਿੰਸ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਸਨ। ਉਸ ਤੋਂ ਬਾਅਦ ਅੱਜ ਉਹ ਚਰਚ ਚੌਂਕ’ਚ ਬੈਠੇ ਸਨ। ਇਸ ਦੋਰਾਨ ਲਵ­, ਸ਼ੈਲੀ­, ਢਿੱਲਾ, ਅਭੀ ਅਤੇ ਅਰਜੁਨ ਸਾਥੀਆਂ ਸਮੇਤ ਆਏ ਅਤੇ ਉਹਨਾਂ ਨੇ ਸਾਡੇ ਉਪਰ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜਖਮੀ ਹੋ ਗਏ। ਲੜਾਈ ਦੀ ਘਟਨਾ ਸੀ ਸੀ ਟੀ ਵੀ ਕੈਮਰੇ’ਚ ਕੈਦ ਹੋਈ ਹੈ। ਓਥੇ ਹੀ ਇਸ ਸਬੰਧੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਗੁਰਮਿੰਦਰ ਸਿੰਘ ਢਿਲੋਂ ਨਾਲ ਜਦ ਗੱਲ ਕੀਤੀ ਤਾਂ ਉਨਾਂ ਕੈਮਰੇ ਸਾਹਮਣੇ ਬੋਲਣ ਤੋਂ ਮਨ੍ਹਾ ਕਰਦੇ ਹੋਏ ਬੰਦ ਕੈਮਰੇ ਸਾਹਮਣੇ ਕਿਹਾ ਕਿ 2 ਧਿਰਾਂ ਦਾ ਝਗੜਾ ਹੋਇਆ ਹੈ। ਉਸ ਦੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

  • ਪੰਜਾਬ : NRI ਨੇ ਕੋਠੀ ਨ ਪਾਕੇ ਪਿੰਡ ਤੇ ਲਾਤਾ 1 ਕਰੋੜ , ਦੇਖੋ ਵੀਡੀਓ 

     ਗੁਰਦਾਸਪੁਰ : ਅਕਸਰ ਵਿਦੇਸ਼ਾਂ ਚ ਗਏ ਪੰਜਾਬੀ ਸਬ ਤੋਂ ਪਹਿਲਾ ਪਿੰਡ ਚ ਵੱਡੀਆਂ ਕੋਠੀਆਂ ਪਾ ਕੇ ਆਪਣੇ nri ਹੋਣ ਦਾ ਸਬੂਤ ਦਿੰਦੇ ਹਨ ਅਤੇ ਕੋਠੀ ਦੀ ਨੇਮ ਪਲੇਟਾਂ ਤੇ ਉਸ ਕੰਟਰੀ ਦਾ ਨਾ ਆਪਣੇ ਨਾ ਨਾਲ ਲਿਖਵਾਉਣ ਨੂੰ ਆਪਣੀ ਸ਼ਾਨ ਸਮਝਦੇ ਸਨ। ਉਥੇ ਹੀ ਪਿੰਡ ਬੁਲੇਵਾਲ ਦੇ ਇਕ  ਐਨਆਰਆਈ ਨੌਜਵਾਨ ਸਾਬ ਬੁਲੇਵਾਲ ਵਲੋਂ ਕਰੋੜ ਰੁਪਏ ਤੋਂ ਵੱਧ ਖਰਚ ਕਰ ਪਿੰਡ ਦੀ ਨੁਹਾਰ ਬਦਲੀ ਹੈ |

    वीडियो देखने के लिए लिंक पर क्लिक करें

    ਉਥੇ ਹੀ ਸਾਬ ਬੁਲੇਵਾਲ ਦੇ ਪਰਿਵਾਰ ਵਲੋਂ ਇਕ ਵੱਖ ਪਹਿਲ ਕਰਦੇ ਹੋਏ। ਪਿੰਡ ਦੀਆ ਧੀਆਂ ਜੋ ਦੂਸਰੇ ਪਿੰਡਾਂ ਚ ਵਿਆਹਿਆ ਹਨ। ਉਹਨਾਂ  ਨੂੰ ਵਿਸ਼ੇਸ ਸਦਾ ਦੇ ਇਕੱਠ ਕੀਤਾ ਅਤੇ ਇਕ ਵੱਖ ਤਰ੍ਹਾਂ ਦਾ ਮਾਹੌਲ ਬਣਾਇਆ। ਉਹਨਾਂ ਦੱਸਿਆ ਕਿ ਉਹਨਾਂ ਦੇ ਵੀਰ ਸਾਬ ਬੁਲੇਵਾਲ ਨੇ ਕੁਝ ਐਸੇ ਕਾਰਜ ਕੀਤੇ ਹਨ ਕਿ ਉਹ ਬੜੇ ਮਾਣ ਨਾਲ ਆਪਣੇ ਸੁਹਰੇ ਆਖਦਿਆਂ ਹਨ ਕਿ ਉਹਨਾਂ ਦਾ ਪਿੰਡ ਬੁਲੇਵਾਲ ਹੈ। 

    ਸਾਬ ਛੋਟੇ ਹੁੰਦੇ ਤੋਂ ਹੀ ਪਿੰਡ ਨੂੰ ਵੱਖ ਵੇਖਣ  ਦੀ ਚਾਹ ਮਨ ਚ ਰੱਖਦਾ ਸੀ , ਭਾਵੇ ਉਹ ਵਿਦੇਸ਼ ਚਲਾ ਗਿਆ ਪਰ  ਉਸਨੇ ਆਪਣਾ ਸੁਪਨਾ ਅਤੇ ਪਿੰਡ ਪ੍ਰਤੀ ਪਿਆਰ ਨਹੀਂ ਭੁੱਲਿਆ। ਸਾਬ ਨੇ ਆਪਣਾ ਵੱਡਾ ਘਰ ਨਹੀਂ ਬਣਾਇਆ ਪਰ ਪਿੰਡ ਤੇ ਕਰੋੜ ਰੁਪਏ ਤੋਂ ਵੱਧ ਖਰਚ ਕਰ ਦਿਤਾ ਹੈ ਅਤੇ ਅਗੇ ਵੀ ਲਗਾਤਾਰ ਪਿੰਡ ਦੀ ਬੇਹਤਰੀ ਲਈ ਕਮ ਕਰ ਰਿਹਾ ਹੈ ।

  • ਪੰਜਾਬ: ਧੀ ਨੇ Air Force ਚ ਅਫਸਰ ਬਣ ਕੀਤਾ ਪਰਿਵਾਰ ਅਤੇ ਪਿੰਡ ਦਾ ਨਾਂਅ ਰੋਸ਼ਨ, ਦੇਖੋ ਵੀਡੀਓ

    ਗੁਰਦਾਸਪੁਰ: ਪਿੰਡ ਹਰਚੋਵਾਲ ਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਦੋ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁੰਚੀ।  ਇਹ ਪਰਿਵਾਰ ਪੀੜੀਆਂ ਤੋਂ ਫੌਜ ਚ ਨੌਕਰੀ ਕਰਦਾ ਆ ਰਿਹਾ ਹੈ। ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ।  ਜੀਵਨਜੋਤ ਪਰਿਵਾਰ ਤਿੰਨ ਪੀੜੀਆਂ ਚੋ ਆਪਣੇ ਪਰਿਵਾਰ ਚ ਅਫਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਹੈ।

    ਜੀਵਨਜੋਤ ਕੌਰ ਦਾ ਇਸ ਮੁਕਾਮ ਤਕ ਪਹੁਚਣ ਦਾ ਵਡਾ ਸੰਗਰਸ਼ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ ਚ ਪੂਰੀ ਕੀਤੀ ਤਾ ਬਾਅਦ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ। ਉਸਨੂੰ ਚੰਗੀ ਆਈਟੀ ਸੈਕਟਰ ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ। 

     ਜੀਵਨਜੋਤ ਨੇ ਨੌਕਰੀ ਛੱਡ ਕੇ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ। ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰ ਤੀਜੀ ਵਾਰ ਸਫਲਤਾ ਮਿਲੀ। ਇਸ ਮੌਕੇ ਤੇ ਰਿਸਤੇਦਾਰ ਅਤੇ ਪਿੰਡ ਵਾਸੀ ਅਫਸਰ ਧੀ ਅਤੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ।

  • ਪੰਜਾਬ : ਮਾਰਕੀਟ ਚ ਆਇਆ ਹੁਣ MBA ਪਾਸ ਦਾ ਢਾਬਾ, ਦੇਖੋ ਵੀਡੀਓ

    ਗੁਰਦਾਸਪੁਰ: ਪੰਜਾਬ ਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਕੇ ਨੌਜਵਾਨਾਂ ਵਲੋਂ ਨੌਕਰੀ ਨ ਮਿਲਣ ਤੇ ਕਈ ਖਾਨ-ਪੀਣ ਦੀਆ ਦੁਕਾਨਾਂ ਖੋਲ ਕੇ ਗੁਜਾਰਾ ਕੀਤਾ ਜਾ ਰਿਹਾ ਹੈ। ਇਸੇ ਲਾਡੀ ਚ ਇਕ ਅਜਿਹਾ ਨੌਜਵਾਨ ਹੈ ਜਿਸਨੇ ਬੈਂਕ ਦੀ ਨੌਕਰੀ ਛੱਡ ਖੋਲ ਢਾਬਾ ਲਿਤਾ। ਐਮਬੀਏ ਦੀ ਪੜਾਈ ਪੂਰੀ ਕਰ ਚੰਦਨ ਦਾ ਕਹਿਣਾ ਹੈ ਕਿ ਉਸਨੇ ਇਕ ਬੈਂਕ ਚ ਕਈ ਮਹੀਨੇ ਨੌਕਰੀ ਕੀਤੀ। ਜਦ ਉਹ ਬੈਂਕ ਚ ਨੋਟ ਗਿਣਦਾ ਸੀ ਤਾ ਗਿਣਤੀ ਕਰਦੇ ਤਾ ਚੰਗਾ ਲੱਗਦਾ ਸੀ। ਪਰ ਉਹ ਨੋਟ ਆਪਣੇ ਨਹੀਂ ਸਨ ਅਤੇ ਬੈਂਕ ਦੀ ਨੌਕਰੀ ਦਾ ਲੋੜ ਤੋਂ ਵੱਧ ਬੋਝ ਸੀ। 

    ਜਿਸਤੋ ਪ੍ਰੇਸ਼ਾਨ ਹੋ ਕੇ ਉਸਨੇ ਪਿਤਾ ਦੇ ਕਾਰੋਬਾਰ ਪੰਜਾਬੀ ਢਾਬੇ ਤੇ ਕੰਮ ਕਰਨਾ ਹੀ ਠੀਕ ਸਮਝਿਆ। ਚੰਦਨ ਨੇ ਕਿਹਾ ਕਿ ਨੌਜਵਾਨ ਪੀੜੀ ਲੱਖਾਂ ਰੁਪਏ ਖਰਚ ਕਰ ਵਿਦੇਸ਼ਾ ਚ ਜਾਕੇ ਨੌਕਰੀ ਕਰਦੇ ਹਨ।  ਹਰ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ  ਦੇਸ਼ ਚ ਰਹਿ ਕੇ ਆਪਣੇ ਟੈਲੇੰਟ ਜਾ ਆਪਣੇ ਸ਼ੌਕ ਨੂੰ ਰੋਜਗਾਰ ਵਜੋਂ ਸਾਮਣੇ ਲੈਕੇ ਆਵੇ ਅਤੇ ਮੇਹਨਤ ਕਰੇ ਤਾ ਉਹ ਕਾਮਯਾਬ ਹੋ ਸਕਦਾ ਹੈ। ਪਿਤਾ ਕੋਲੋਂ ਉਸਨੇ ਸਬਜ਼ੀਆਂ ਬਣਾਨਾਉਣੀਆ ਸਿੱਖਿਆ ਹਨ ਅਤੇ ਉਹ ਤੜਕੇ ਲਗਾ ਕੇ ਮੇਹਨਤ ਕਰ ਰਿਹਾ ਹੈ।

  • ਪੰਜਾਬ: ਪੁਲਿਸ ਨੇ ਨਸ਼ਾ ਤਸਕਰਾਂ ਦੀ 1 ਕਰੋੜ 61 ਲੱਖ ਦੀ ਜਾਇਦਾਦ ਕੀਤੀ ਜ਼ਬਤ, ਦੇਖੋ ਵੀਡਿਓ

    ਬਟਾਲਾ : ਪੁਲਿਸ ਵਲੋਂ ਨਸ਼ੇ ਅਤੇ ਨਸ਼ਾ ਤਸਕਰਾਂ ਉਤੇ ਨਕੇਲ ਕਸਦੇ ਹੋਏ ਵਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦੇ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੰਜਾਬ ਪੁਲਿਸ ਮਹਾਨ ਨਿਰਦੇਸ਼ਕ ਦੇ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਸੀਜ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਨਸ਼ਾ ਤਸਕਰਾਂ ਦੀ ਨਸ਼ਾ ਵੇਚ ਕੇ ਬਣਾਈ ਗਈ ਸਾਰੀ ਜਾਇਦਾਦ, ਜਮੀਨ ਅਤੇ ਗੱਡੀਆਂ ਨੂੰ ਜਬਤ ਕੀਤਾ ਜਾ ਰਿਹਾ ਹੈ।

    ਇਸੇ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਜਿਲੇ ਅਧੀਨ ਪੈਂਦੇ ਵੱਖ ਵੱਖ ਪੁਲਿਸ ਥਾਣਿਆ ਵਿੱਚ ਨਸ਼ੇ ਦੇ ਵੱਖ ਵੱਖ 6 ਕੇਸਾਂ ਨੂੰ ਲੈਕੇ ਨਸ਼ਾ ਤਸਕਰਾਂ ਦੀ 1 ਕਰੋੜ 61 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਓਹਨਾਂ ਕਿਹਾ ਅੱਗੇ ਵੀ ਇਵੇਂ ਦੀ ਕਾਰਵਾਈ ਨਸ਼ਾ ਤਸਕਰਾਂ ਖ਼ਿਲਾਫ਼ ਜਾਰੀ ਰਹੇਗੀ।