गुरदासपुरः पंजाब में लूटपाट और चोरी की वारदातें लगातार बढ़ रही है। वहीं मिली जानकारी के मुताबिक ऐतिहासिक शहर कलनौर और आसपास के इलाके में डकैती, रंगदारी और नशाखोरी के खिलाफ किसान संगठनों के अलावा शांतिप्रिय लोगों द्वारा की जा रही विरोध रैली और बंद को जबरदस्त प्रतिक्रिया मिली। इसके तहत कलानौर के सभी बाजार पूरी तरह से बंद रहे। इस मौके पर शिव मंदिर कलानूर पार्क में एक विशाल विरोध रैली आयोजित की जा रही है।
Category: Punjab>Rupnagar
-

ਪੰਜਾਬ : ਸ਼ਰਾਬ ਦੇ ਠੇਕੇ ਤੇ ਪੈਟਰੋਲ ਬੰਬ ਨਾਲ ਕੀਤਾ ਹਮਲਾ, ਦੇਖੋ ਵੀਡਿਓ
ਬਟਾਲਾ : ਖਤੀਬ ਮੋੜ ਤੇ ਰਾਜਿੰਦਰਾ ਵਾਈਨ ਦੇ ਠੇਕੇ ਤੇ 2 ਮੋਟਰਸਾਈਕਲ ਤੇ ਸਵਾਰ 4 ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ। ਇਸ ਹਮਲੇ ਨਾਲ ਠੇਕੇ ਅੰਦਰ ਅੱਗ ਲਗ ਲੱਗੀ। ਰਾਜਿੰਦਰਾ ਵਾਈਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੇਰ ਸ਼ਾਮ ਖਤੀਬ ਮੋੜ ਠੇਕੇ ਤੇ 4 ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਹੈ। ਜਿਸ ਨਾਲ ਠੇਕੇ ਅੰਦਰ ਵੀ ਅੱਗ ਲੱਗ ਗਈ, ਪਰ ਆਸ ਪਾਸ ਖੜੇ ਲੋਕਾਂ ਦੀ ਚੌਕਸੀ ਕਾਰਨ ਜਿਆਦਾ ਨੁਕਸਾਨ ਤੋਂ ਬਚਾ ਹੋ ਗਿਆ। ਓਹਨਾ ਕਿਹਾ ਕਿ ਪਹਿਲਾ ਵੀ ਉਹਨਾਂ ਦੇ ਇਕ ਠੇਕੇ ਉਤੇ ਦੇਰ ਰਾਤ ਕੁਝ ਲੋਕਾਂ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਿਸਦੀ ਸੀ.ਸੀ.ਟੀ.ਵੀ ਹੈ। ਓਹਨਾ ਕਿਹਾ ਕਿ ਉਹਨਾਂ ਨੂੰ ਫੋਨ ਤੇ ਫਿਰੌਤੀ ਮੰਗਣ ਦੀ ਧਮਕੀ ਭਰੀ ਕਾਲ ਵੀ ਕੀਤੀ ਗਈ ਸੀ ਕਿ ਸਰਕਾਰ ਨੂੰ ਕੋਈ ਰੇਵਿਨਿਊ ਨਾ ਦੇਵੋ, ਉਹ ਪੈਸੇ ਸਾਨੂੰ ਦੇਵੋ। ਓਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਰੇਵਿਨਿਊ ਦਿੰਦੇ ਹਾਂ ਸਰਕਾਰ ਸਾਡੀ ਸੁਰੱਖਿਆ ਵੱਲ ਵੀ ਧਿਆਨ ਦੇਵੇ। ਓਥੇ ਹੀ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਗਿੱਲ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਆਸਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਹਿਚਾਣ ਨੂੰ ਲੈਕੇ ਵੀ ਆਸਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਬਿਆਨ ਦਰਜ ਕਰਕੇ ਕੇਸ ਦਰਜ ਕਰਦੇ ਹੋਏ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
-

ਪੰਜਾਬ : ਸਾਬਕਾ ਸੂਬੇਦਾਰ ਅੱਤੇ ਦੁਕਾਨ ਦੇ ਕਰਿੰਦਿਆਂ ‘ਚ ਹੋਇਆ ਝਗੜਾ, ਕੀਤੀ ਕੁਟਮਾਰ, ਦੇਖੋ ਸੀਸੀਟੀਵੀ
ਗੁਰਦਾਸਪੁਰ : ਗਾਲੜੀ ਰੋਡ ਤੇ ਇਕ ਸਾਬਕਾ ਸੂਬੇਦਾਰ ਦਾ ਗੱਡੀ ਦੀ ਓਵਰਟੇਕ ਨੂੰ ਲੈਕੇ ਫਨਿਚਰ ਦੀ ਦੁਕਾਨ ਤੇ ਕੰਮ ਕਰਦੇ ਕੁਝ ਵਿਅਕਿਆਂ ਨਾਲ ਝਗੜਾ ਹੋ ਗਿਆ। ਜਦੋਂ ਸੂਬੇਦਾਰ ਉਹਨਾਂ ਦੀ ਸ਼ਿਕਾਇਤ ਕਰਨ ਲਈ ਦੁਕਾਨ ਮਾਲਕ ਦੇ ਕੋਲ ਪਹੁੰਚਿਆ ਤਾਂ ਗੱਲਬਾਤ ਦੌਰਾਨ ਦੁਕਾਨ ਤੇ ਕੰਮ ਕਰਦੇ ਕਰਿੰਦਿਆਂ ਨੇ ਸਾਬਕਾ ਸੂਬੇਦਾਰ ਬਿਕਰਮਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਬ੍ਥਵਾਲਾ ਬੇਰੀਆਂ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਸਾਰੀ ਘਟਨਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਸਾਬਕਾ ਸੂਬੇਦਾਰ ਬਿਕਰਮਜੀਤ ਸਿੰਘ ਨੇ ਦੱਸਿਆ ਕੀ ਉਹ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ ਜੱਦ ਉਹ ਗਾਹਲੜੀ ਰੋਡ ਤੇ ਪਹੁੰਚਿਆ ਤਾਂ ਇੱਕ ਵਿਅਕਤੀ ਨੇ ਅਚਾਨਕ ਹੀ ਸੜਕ ਉਪਰ ਆਪਣਾ ਆਟੋ ਚਾੜ੍ਹ ਦਿੱਤਾ।
ਜਿਸ ਨਾਲ ਓਸਦੀ ਗੱਡੀ ਇੱਕ ਦੂਸਰੇ ਮੋਟਸਾਈਕਲ ਨਾਲ ਟਕਰਾਉਣ ਤੋਂ ਬਾਲ-ਬਾਲ ਬਚੀ। ਜਦੌ ਉਹ ਇੱਸ ਵਿਅਕਤੀ ਦੀ ਸ਼ਿਕਾਇਤ ਕਰਨ ਲਈ ਦੁਕਾਨ ਦੇ ਮਾਲਿਕ ਕੋਲ਼ ਪਹੁੰਚਾ ਤਾਂ ਦੁਕਾਨ ਦੇ ਮਾਲਿਕ ਨੇ ਉਸ ਨਾਲ ਗਾਲਿਗਲੋਚ ਕਰਨਾਂ ਸ਼ੁਰੂ ਕਰ ਦਿੱਤਾ। ਦੁਕਾਨ ਤੇ ਲੱਗੇ ਕਰਿੰਦਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਬੁਰੀ ਤਰ੍ਹਾਂ ਦੇ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਸਾਬਕਾ ਸੂਬੇਦਾਰ ਨੇ ਆਰੋਪ ਲਗਾਏ ਹਨ ਕਿ ਉਹ ਅੰਮ੍ਰਿਤਧਾਰੀ ਹੈ ਅਤੇ ਉਸਦੇ ਵਾਲ਼ਾ ਦੀ ਵੀ ਬੇਅਦਬੀ ਕੀਤੀ ਹੈ।
ਫਰਨੀਚਰ ਦੀ ਦੁਕਾਨ ਦੇ ਮਾਲਿਕ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਬਕਾ ਫੌਜੀ ਗੱਡੀ ਦੀ ਓਵਰਟੇਕ ਨੂੰ ਲੈਕੇ ਉਹਨਾਂ ਦੀ ਦੁਕਾਨ ਤੇ ਕੰਮ ਕਰਦੇ ਇਕ ਡਰਾਇਵਰ ਨਾਲ ਬਹਿਸ ਹੋਈ ਸੀ। ਉਹਨਾਂ ਕਿਹਾ ਕਿ ਇਸ ਦੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਇਹ ਦੁਕਾਨ ਤੇ ਆ ਕੇ ਡਰਾਈਵਰ ਦੀ ਸ਼ਿਕਾਇਤ ਕਰ ਰਿਹਾ ਸੀ। ਇਸੇ ਦੌਰਾਨ ਇਸ ਨੇ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ। ਬਾਕੀ ਇਹਨਾਂ ਨੇ ਅਤੇ ਦੁਕਾਨ ਤੇ ਕੰਮ ਕਰਦੇ ਮੁੰਡਿਆਂ ਨਾਲ ਉਲਝਣ ਲੱਗ ਪਿਆ ਅਤੇ ਫਿਰ ਹੱਥੋਂ ਪਾਈ ਸ਼ੁਰੂ ਹੋ ਗਈ ਉਸਨੇ ਕਿਹਾ ਕਿ ਪਹਿਲਾਂ ਹੱਥੋਂ ਪਾਈ ਇੱਸ ਸਾਬਕਾ ਫੌਜੀ ਵੱਲੋਂ ਕੀਤੀ ਗਈ ਹੈ। ਥਾਣਾ ਸਦਰ ਪੁਲਿਸ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਖਮੀ ਹੋਏ ਸਾਬਕਾ ਸੂਬੇਦਾਰ ਦਾ ਸਿਵਿਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ਼ ਤੋਂ ਐਮਐਲਆਰ ਰਿਪੋਰਟ ਆਉਣ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-

ਪੰਜਾਬ : 18 ਕਿਸਾਨ ਜਥੇਬੰਦੀਆਂ ਵਲੋਂ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਕੀਤਾ ਸ਼ੁਰੂ, ਦੇਖੋ ਵੀਡਿਓ
ਗੁਰਦਾਸਪੁਰ : 18 ਕਿਸਾਨ ਜਥੇਬੰਦੀਆਂ ਦੇ ਐਲਾਨ ਨੂੰ ਲੈਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਵਲੋਂ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਜਾਮ ਕਰਦੇ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈਕੇ ਤਿੰਨ ਦਿਨਾਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਇਹ ਧਰਨਾ ਦਿਨ ਰਾਤ ਤਿੰਨ ਦਿਨ ਲਈ ਚਲਾਇਆ ਜਾਵੇਗਾ। ਇਸ ਧਰਨੇ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਪਹੁੰਚੇ । ਕਿਸਾਨ ਜਥੇਬੰਦੀਆਂ ਵੱਲੋ ਕੇਂਦਰ ਸਰਕਾਰ ਸਬੰਧਿਤ ਮੰਗਾਂ ਹਨ ਕਿ ਸਾਰੀਆਂ ਫਸਲਾਂ ਦੀ ਖਰੀਦ ਲਈ ਐਮ.ਐਸ.ਪੀ ਗਰੰਟੀ ਕਨੂੰਨ ਅਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ, ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੁਜਗਾਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ।
ਕਿਸਾਨਾਂ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ। ਉੱਤਰ ਭਾਰਤ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ। ਦਿੱਲੀ ਮੋਰਚੇ ਦੌਰਾਨ ਪਾਏ ਪੁਲਿਸ ਕੇਸ ਰੱਦ ਕਰਨ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਤਿੰਨ ਦਿਨ ਲਈ ਰਾਤ ਦਿਨ ਚਲੇਗਾ ਅਤੇ ਜੇਕਰ ਹੁਣ ਵੀ ਮੰਗਾਂ ਨਹੀਂ ਮੰਨੀਆ ਜਾਂਦੀਆਂ ਤਾਂ ਅੱਗੇ ਸਮੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿਖਾ ਤੇ ਤੇਜ਼ ਕੀਤਾ ਜਾਵੇਗਾ।
-

ਪੰਜਾਬ : ਸਿਵਿਲ ਹਸਪਤਾਲ ‘ਚ ਕਰਮਚਾਰਿਆਂ ਨੇ ਕੀਤੀ ਹੜਤਾਲ, ਦੇਖੋ ਵੀਡਿਓ
ਬਟਾਲਾ : ਸਰਕਾਰੀ ਹਸਪਤਾਲ ‘ਚ ਸਫਾਈ ਨਾ ਹੋਣ ਕਰਕੇ ਗੰਦਗੀ ਫੈਲ ਰਹੀ ਹੈ। ਹਸਪਤਾਲ ਦੇ ਸਫਾਈ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਹੜਤਾਲ ਕੀਤੀ ਹੈ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਪਿੱਛਲੇ ਮਹੀਨੇ ਸਾਡੀ ਤਨਖਾਹ ਨਹੀਂ ਮਿਲੀ। ਇਹ ਮਹੀਨਾ ਵੀ ਖਤਮ ਹੋ ਰਿਹਾ ਹੈ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੋ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਕੋਈ ਵੀ ਸਹੀ ਜਵਾਬ ਨਹੀਂ ਮਿਲ ਰਿਹਾ। ਜੇਕਰ ਠੇਕੇਦਾਰ ਨਾਲ ਗੱਲ ਕਰਦੇ ਹਾਂ ਤੇ ਉਹ ਆਖਦਾ ਹੈ ਕੀ ਸਰਕਾਰ ਨੇ ਪੈਸੇ ਨਹੀਂ ਦਿੱਤੇ।
ਜੇਕਰ ਅਸੀਂ ਹਸਪਤਾਲ ਦੇ ਅਧਿਕਾਰੀ ਨਾਲ ਗੱਲ ਕਰਦੇ ਹਾਂ ਤਾਂ ਉਹ ਬੋਲਦੇ ਨੇ ਕਿ ਜੇਕਰ ਅਸੀਂ ਕੰਮ ਨਾ ਸ਼ੁਰੂ ਕੀਤਾ ਤੇ ਨਵੇਂ ਮੁਲਾਜਮ ਰੱਖੇ ਜਾਣਗੇ। ਜਿਸ ਕਰਕੇ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ। ਦੂਸਰੇ ਪਾਸੇ ਐਸ.ਐਮ.ਓ ਦਾ ਕਹਿਣਾ ਹੈ ਕਿ ਸਰਕਾਰ ਨੇ ਇਕ ਮਹੀਨੇ ਦੇ ਪੈਸੇ ਠੇਕੇਦਾਰ ਨੂੰ ਦੇਣੇ ਨੇ, ਉਹ ਜਲਦੀ ਆ ਜਾਣਗੇ। ਹੁਣ ਸਫਾਈ ਕਰਮਚਾਰੀਆਂ ਨੇ ਹੜਤਾਲ ਕੀਤੀ ਹੈ, ਜੇਕਰ ਹੜਤਾਲ ਖਤਮ ਨਾ ਹੋਈ ਤੇ ਠੇਕੇਦਾਰ ਤੇ ਕਨੂੰਨੀ ਕਾਰਵਾਹੀ ਕਰਾਂਗੇ।
-

ਪੰਜਾਬ : ਤੇਜ਼ ਰਫਤਾਰ Swift car ਨੇ ਆਟੋ ਨੂੰ ਮਾਰੀ ਟੱਕਰ, 7 ਗੰਭੀਰ ਜਖ਼ਮੀ, ਦੇਖੋ ਵੀਡਿਓ
ਗੁਰਦਾਸਪੁਰ : ਸਵਿਫਟ ਕਾਰ ਅਤੇ ਆਟੋ ਚ ਟੱਕਰ ਦਾ ਮਾਮਲਾ ਸਾਮਣੇ ਆਇਆ ਹੈ। ਜਾਨਕਾਰੀ ਅਨੂਸਾਰ ਪਿੰਡ ਵਿਰਕ ਚ ਭੋਗ ਤੋਂ ਹੋ ਕੇ ਆ ਰਹੇ 7 ਪਰਿਵਾਰਿਕ ਮੈਂਬਰਾਂ ਸਮੇਤ ਇੱਕ 4 ਸਾਲਾ ਬੱਚਾ ਹੋਇਆ ਗੰਭੀਰ ਰੂਪ ਚ ਜਖ਼ਮੀ ਹੋ ਗਿਆ। ਜਿਹਨਾਂ ਨੂੰ ਸਥਾਨਕ ਲੋਕਾਂ ਵਲੋਂ ਤੁਰੰਤ ਐਂਬੂਲੈਂਸ ਦੀ ਮੱਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ । ਇਸ ਮੌਕੇ ਤੇ ਜਖ਼ਮੀ ਹੋਏ ਆਟੋ ਚਾਲਕ ਥੋਮਸ ਅਤੇ ਜਖ਼ਮੀ ਹੋਈ ਰਜਨੀ ਨੇ ਦੱਸਿਆ ਕਿ ਓਹ ਆਪਣੇ ਪਰਿਵਾਰਿਕ ਮੈਬਰਾਂ ਨਾਲ ਅੱਜ ਆਪਣੇ ਕਿਸੇ ਰਿਸ਼ਤੇਦਾਰ ਦੀ ਹੋਈ ਮੌਤ ਦੇ ਭੋਗ ਤੋਂ ਵਾਪਿਸ ਪਿੰਡ ਵਿਰਕ ਤੋਂ ਗੁਰਦਾਸਪੁਰ ਨੂੰ ਵਾਪਿਸ ਆ ਰਹੇ ਸਨ ਤਾਂ ਜਦ ਓਹਨਾ ਦਾ ਆਟੋ ਗੁਰਦਾਸਪੁਰ ਦੇ ਬੱਬਰੀ ਬਾਈ ਪਾਸ ਨੇੜੇ ਪਹੁੰਚਾਇਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਡਿਜਾਇਰ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ।
ਜਿਸ ਨਾਲ ਓਹ ਹਾਦਸਾ ਗ੍ਰਸਤ ਹੋ ਗਏ। ਜਿਸ ਵਿਚ ਸਵਾਰ 7 ਪਰਿਵਾਰਕ ਮੈਂਬਰਾਂ ਸਮੇਤ ਇੱਕ 4 ਸਾਲਾ ਬੱਚੇ ਗੰਭੀਰ ਸਟਾਂ ਲੱਗਣੀਆਂ ਹਨ। ਜਿਹਨਾਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਐਮਰਜੈਂਸੀ ਡਿਊਟੀ ਤੈਨਾਤ ਡਾਕਟਰ ਰਾਜ ਮਸੀਹ ਦਾ ਕਹਿਣਾ ਹੈ ਕਿ ਓਹਨਾਂ ਕੋਲ ਦੋ ਔਰਤਾਂ ਸਮੇਤ 5 ਵਿਅਕਤੀ ਅਤੇ ਇਕ 4 ਸਾਲ ਦਾ ਬੱਚਾ ਜਖ਼ਮੀ ਹਾਲਤ ਸਿਵਲ ਹਸਪਤਾਲ ਵਿਚ ਪਹੁੰਚੇ ਹਨ। ਜੋ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜੇਰੇ ਇਲਾਜ ਹਨ। ਇਸ ਮੌਕੇ ਤੇ ਐਸਐੱਚਓ ਸਦਰ ਅਮਨਦੀਪ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕਿ ਇਕ ਆਟੋ ਅਤੇ ਕਰ ਦੀ ਟੱਕਰ ਹੋਈ। ਜਿਸ ਵਿਚ 7 ਲੋਂਕਾ ਸਮੇਤ ਇੱਕ ਛੋਟਾ ਬੱਚਾ ਜਖਮੀ ਹੋਇਆ ਹੈ। ਜਿਹਨਾਂ ਨੂੰ ਤੁਰੰਤ ਥਾਣਾ ਸਦਰ ਦੀ ਪੁਲੀਸ ਵਲੋਂ ਰਾਹਗੀਰਾਂ ਦੀ ਮੱਦਦ ਦੇ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਸਐਚਓ ਅਮਨਦੀਪ ਦਾ ਕਹਿਣਾ ਹੈ ਕਿ ਸਾਡੇ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-

पंजाब: 13 गायों की संदिग्ध हालात में मौत, जांच के दिए गए निर्देश, देखें वीडियो
गुरदासपुरः बटाला की समाज सेवी संस्था की गौशाला में देर रात करीब 13 गायों की संदिग्ध हालत में मौत हो गई। घटना का पता चलते ही हिन्दू संगठनों के लोग और बटाला के विधायक व एसपी भारी पुलिस बल के साथ मौके पर पहूंचे। इस दौरान वैटनरी विभाग ने चारे के सैंपल ले कर जांच के लिए भेजे दिए हैं। जबकि पुलिस सभी सीसीटीवी फुटेज खंगाल रही है, तांकि आरोपियों की पहचान हो सके।समाजसेवी विजय प्रभाकर ने बताया कि उन्हें सूचना मिली की गौशाला में कुछ गायों की मौत हो गई है। जब वह गौशाला पहुंचे तो देखा गायों के पेट फुले हुए थे और लगता है किसी शरारती तत्व ने चारे में कुछ मिला कर गायों को खिलाया है। जिस कारण उनकी मौत हुई है। इस मामले की पुलिस को गहनता से जांच करनी चाहिए।
वहीं मौके पर पहुंची एसडीएम बटाला शायरी भंडारी ने कहा कि इस मामले में तहसीलदार, वैटनरी डॉक्टर और डीएसपी की टीम बना कर जांच के निर्देश जारी कर दिए गए हैं। एसपी गुरप्रीत सिंह ने बताया कि मौके पर पहुंचने पर पता चला है कि 13 गायों की मौत हो चुकी है। पुलिस अपनी तरफ से जांच कर रही है। सभी गायों को पोस्टामार्टम करवाने के बाद साफ हो जाएगा कि मौत का कारण क्या है। मामले में इलाके में लगे सीसीटीवी फुटेज खंगाले जा रहे हैं और आरोपियों की जांच की जा रही है।
-

पंजाबः भाजपा नेता को मिली धमकी, घर की दीवार पर लिखे में खालिस्तान के नारे
गुरदासपुर: पंजाब के बटाला से बड़ी खबर सामने आई है। जहां भाजपा जिला अध्यक्ष हरसिमरन सिंह हीरा वालिया के घर की दीवार पर खालिस्तान जिंदाबाद नारे लिखे मिले। बताया जा रहा है कि इस दौरान शरारती अंनसरों द्वारा दीवार पर तेरी मौत के नारे लिखकर हीरा वालिया को जान से मारने की धमकी दी गई। मिली जानकारी के अनुसार जब अर्बन एस्टेट कॉलोनी के निवासी रोजाना की तरह सुबह सैर के लिए निकले तो उन्होंने भाजपा जिला बटाला अध्यक्ष हीरा वालिया के घर की दीवार पर खालिस्तान जिंदाबाद के नारे लिखे देखे, जिससे लोगों में दहशत का माहौल पैदा हो गया।
राहगीरों ने इस घटना को दुर्भाग्यपूर्ण बताते हुए प्रशासन से लोगों की सुरक्षा के लिए पुख्ता इंतजाम करने की अपील की है। वहीं, इस संबंध में सूचना मिलने के बाद पुलिस मौके पर पहुंची और स्थिति का जायजा लिया। पुलिस ने सबसे पहले उन पर लिखे खालिस्तान जिंदाबाद के नारे लिखे हुए थे उसे पेंट फेर कर मिटा दिया और स्थिति का जायजा लिया।
-

ਪੰਜਾਬ : ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਹੋਈ ਮੌਤ, ਦੇਖੋ ਵੀਡਿਓ
ਗੁਰਦਾਸਪੁਰ : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪੱਡਾ ਦੇ 35 ਸਾਲਾਂ ਵਿਅਕਤੀ ਦੀ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਸ਼ੋਕਤ ਮਸੀਹ ਪੁਤਰ ਲੱਖਾਂ ਮਸੀਹ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੋਕਤ ਮਸੀਹ ਦੇ ਪਿਤਾ ਲੱਖਾਂ ਮਸੀਹ ਅਤੇ ਉਸ ਦੇ ਨਾਲ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਿਹਨਤ ਮਜਦੂਰੀ ਕਰਨ ਲਈ ਘਰੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਕਾਹਲਾਵਾਲੀ ਵਿਖੇ ਬਣ ਰਹੇ ਨੈਸ਼ਨਲ ਹਾਈਵੇ ਵਿੱਚ ਆਈਆਂ ਦੁਕਾਨਾ ਦਾ ਲੈਂਟਰ ਤੋੜ ਰਹੇ ਸਨ ਤਾਂ ਅਚਾਨਕ ਲੈਂਟਰ ਦਾ ਸਰਿਆ ਉੱਪਰੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨਾਲ ਜਾ ਲੱਗਾ ।
ਜਿਸ ਨਾਲ ਉਕਤ ਵਿਅਕਤੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਉਹ ਬੇਹੋਸ਼ ਹੋ ਗਿਆ। ਜਿਸਦੇ ਬਾਅਦ ਉਸ ਨੂੰ ਤੁਰੰਤ ਮਿੱਟੀ ਵਿੱਚ ਦੱਬ ਕੇ ਤਲੀਆਂ ਵਗੈਰਾ ਝੱਸੀਆਂ ਗਈਆਂ, ਪਰ ਉਸ ਦੀ ਹਾਲਤ ਨਾਜਕ ਹੁੰਦੀ ਦੇਖ ਉਸ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਬਿਨਾਂ ਦਾਖਲ ਉਸ ਨੂੰ ਮ੍ਰਿਤਕ ਘੋਸਤ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਦੁਕਾਨਾਂ ਦੇ ਮਾਲਕ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ। ਕਿਉਂਕਿ ਉਸਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਹਾਦਸਾ ਵਾਪਰਿਆ ਹੈ।
ਅਗਰ ਇਹ ਦੁਕਾਨਾਂ ਢਾਉਣ ਤੋਂ ਪਹਿਲਾਂ ਦੁਕਾਨਾ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦਾ ਪਰਮਿਟ ਲੈਕੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ । ਮ੍ਰਿਤਕ ਆਪਣੇ ਪਿੱਛੇ 2 ਛੋਟੇ ਬੱਚੇ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਇਸ ਸਬੰਧੀ ਜਦੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ ਬਿਕਰਮ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-

ਪੰਜਾਬ : ਵਿਕਰਮ ਸਿੰਘ ਮਜੀਠੀਆਂ ਨੇ ਵਿਰੋਧੀ ਪਾਰਟਿਆਂ ਤੇ ਕਸੇ ਤੰਜ, ਦੇਖੋ ਵੀਡਿਓ
ਗੁਰਦਾਸਪੁਰ : ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਲੱਖਾਂ ਸਿੱਖਾਂ ਨੇ ਇਸ ਮੁਲਕ ਲਈ ਕੁਰਬਾਨੀਆਂ ਕੀਤੀਆਂ ਹਨ। ਦੇਸ਼ ਦੀ ਆਜ਼ਾਦੀ ਲਈ ਵੀ ਸਿੱਖਾਂ ਦੀ ਕੁਰਬਾਨੀਆਂ ਵੀ ਅਸੀਂ ਫੀਸਦੀ ਤੋਂ ਵੱਧ ਹਨ। ਇਸ ਲਈ ਭਾਜਪਾ ਅਤੇ ਹੋਰ ਪਾਰਟੀਆਂ ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਨਾ ਪੜਾਉਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਕਰਮ ਸਿੰਘ ਮਜੀਠੀਆਂ ਨੇ ਕਾਦੀਆਂ ਵਿੱਚ ਗੁਰਕਬਾਲ ਸਿੰਘ ਮਾਹਲ ਵੱਲੋਂ ਰੱਖੀ ਯੂਥ ਰੈਲੀ ਦੌਰਾਨ ਪੱਤਰਕਾਰਾਂ ਨਾਲ ਕੀਤਾ। ਉਹਨਾਂ ਨੇ ਕਿਹਾ ਕਿ ਇਕ ਛੋਟੀ ਜਿਹੀ ਗਲਤੀ ਬਦਲੇ ਗਾਇਕ ਸ਼ੁਭਜੀਤ ਸਿੰਘ ਨੂੰ ਕੁਝ ਫਿਰਕੂ ਲੋਕ ਅੱਤਵਾਦੀ ਕਹਿ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ੁੱਭਜੀਤ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦਾ ਆਮ ਆਦਮੀ ਪਾਰਟੀ ਵੱਲੋਂ ਅਤੇ ਭਗਵੰਤ ਮਾਨ ਵੱਲੋਂ ਜ਼ਰਾ ਵੀ ਵਿਰੋਧ ਨਾ ਕਰਨਾ ਏ ਦਰਸਾਉਂਦਾ ਹੈ, ਕਿ ਆਪ ਵੀ ਭਾਜਪਾ ਦੀ ਬੀ ਟੀਮ ਹੈ।
ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਉਸ ਨੂੰ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਬਾਰੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਅਤੇ ਸਿੱਖਾਂ ਦੇ ਭੱਖਵੇਂ ਮਸਲਿਆਂ ਤੋਂ ਪਾਸਾ ਵੱਟਦੇ ਹੋਏ ਅਮਿਤ ਸ਼ਾਹ ਦੀ ਫੇਰੀ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਲਾਰਿਆਂ ਕਾਰਨ ਬੁਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੇ। ਤੇ ਆਮ ਹੋਣ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਰਾਘਵ ਚੱਢਾ ਦੇ ਵਿਆਹ ਤੇ ਦਸ ਦਸ ਲੱਖ ਦੇ ਫਾਈਵ ਸਟਾਰ ਹੋਟਲਾਂ ਦੇ ਕਮਰਿਆਂ ਦਾ ਸੁੱਖ ਮਾਣ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਨੀਤੀ ਉਹਨਾਂ ਦੇ ਕਹਿਣੀ ਅਤੇ ਕਥਨੀ ਤੋਂ ਕੋਹਾਂ ਦੂਰ ਹੈ।
