Category: Punjab>Tarn Taran

  • ਪੰਜਾਬ: ਗੱਟੁ ਡੋਰ ਬਿਕਰੀ ਤੇ ਪੁਲਿਸ ਵੱਲੋ ਮਖਤ ਹਿਦਾਇਤਾਂ ਜਾਰੀ, ਦੇਖੋ ਵੀਡਿਓ

    ਸੁਜਾਨਪੁਰ: ਪੰਜਾਬ ਦੇ ਵਿਚ ਗਟੁ ਡੋਰ ਨੂੰ ਸਰਕਾਰ ਵਲੋਂ ਸਖਤ ਹਿਦਾਇਤਾਂ ਦਿੱਤੀਆਂ ਹੋਈਆਂ ਹਨ। ਜੇਕਰ ਕੋਈ ਵੀ ਦੁਕਾਨਦਾਰ ਗੱਟੂ ਡੋਰ ਦੀ ਬਿਕਰੀ ਕਰਦਾ ਹੈ ਤੇ ਉਸ ਉੱਤੇ 1 ਲੱਖ ਦਾ ਜੁਰਮਾਨਾ ਲੱਗੇਗਾ।

    ਸੁਜਾਨਪੁਰ ਦੇ ਐਸ.ਐਚ.ਓ ਦਵਿੰਦਰ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਇਸ ਗੱਟੂ ਡੋਰ ਤੋਂ ਕਈ ਪਸ਼ੂ ਪਕਸ਼ੀਆਂ ਦੀ ਜਾਨ ਜਾਂਦੀ ਹੈ। ਇਸ ਤੋਂ ਛੋਟੇ ਬੱਚਿਆਂ ਨੂੰ ਵੀ ਨੁਕਸਾਨ ਹੈ ਰੋਡ ਉੱਤੇ ਵੀ ਐਕਸੀਡੈਂਟ ਦੇ ਕਈ ਕਾਰਨ ਬਣਦੀ ਹਨ। ਸਖਤ ਹਿਦਾਇਤ ਦਿੰਦੇਆਂ ਕਿਹਾ ਕੀ ਅਗਰ ਕੋਈ ਵੀ ਡੋਰ ਵੇਚਦਾ ਹੋਇਆ ਦਿਖਾਈ ਦਿੱਤਾ, ਉਸ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ : ਤਰਨਾ ਦਲ ਮਿਸਲ ਸ਼ਹੀਦਾਂ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਦੇ ਸਾਲਾਨਾ ਬਰਸੀ ਮੌਕੇ ਹੋਇਆ ਧਾਰਮਿਕ ਸਮਾਗਮ, ਦੇਖੋ ਵੀਡਿਓ

    ਤਰਨਤਾਰਨ: ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਯਾਦ ਵਿਚ ਅੱਜ ਸਾਲਾਨਾ ਬਰਸੀ ਸਮਾਗਮ ਮੌਕੇ ਧਾਰਮਿਕ ਦੀਵਾਨ ਸੱਜਿਆ ਗਿਆ।  ਜਿਸ ਵਿਚ ਬੇਅੰਤ ਸੰਗਤਾਂ ਨੇ ਹਰਿ ਜਸ ਸ੍ਰਵਣ ਕੀਤਾ। ਸਿੱਖ ਇਤਿਹਾਸ ਦੇ ਕੀਮਤੀ ਪੰਨਿਆਂ ਦੀ ਸਾਂਝ ਪਾਈ ਗਈ ।


    ਦੀਵਾਨ ਵਿਚ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਰਾਹੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਸੇਵਾ-ਸਿਮਰਨ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਤੋਂ ਇਲਾਵਾ ਭਾਈ ਤਸਬੀਰ ਸਿੰਘ (ਹਜ਼ੂਰੀ ਰਾਗੀ ਗੁ. ਬਾਬਾ ਰਾਮ ਸਿੰਘ ਜੀ), ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲੇ, ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲੇ, ਭਾਈ ਗੁਰਪ੍ਰੀਤ ਸਿੰਘ (ਹਜ਼ੂਰੀ ਕਥਾਵਾਚਕ, ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਅੰਮ੍ਰਿਤਸਰ ਵਾਲੇ) ਅਤੇ ਕਵੀਸ਼ਰ ਭਾਈ ਗੁਰਕੀਰਤ ਸਿੰਘ  ਐਮ. ਏ. ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸੰਗਤ ਦੇ ਭਰਪੂਰ ਇਕੱਠ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਜਥੇਦਾਰ ਬੀਰਾ ਸਿੰਘ, ਜਥੇਦਾਰ ਸੁਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਭਗਵਾਨ ਸਿੰਘ , ਜਥੇਦਾਰ ਸ਼ਬਦਲ ਸਿੰਘ, ਭਾਈ ਬਲਦੇਵ ਸਿੰਘ ਗ੍ਰੰਥੀ, ਭਾਈ ਅਵਤਾਰ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਸਰਬਜੀਤ ਸਿੰਘ ਬਾਬਾ ਛੱਬਾ, ਅਰਜਨ ਸਿੰਘ (ਸਮਾਜ ਸੇਵਕ) ਦੇ ਨਾਲ ਹੋਰ ਕਈ ਗੁਰਸਿੱਖ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।

  • ਪੰਜਾਬ : ਪੁਲਿਸ ਵਲੋਂ ਮੋਟਰਸਾਈਕਲ ਚੋਰ ਗ੍ਰਿਫਤਾਰ, 5 ਮੋਟਰਸਾਈਕਲ ਬ੍ਰਾਮਦ, ਦੇਖੋ ਵੀਡਿਓ 

    ਤਲਵਾੜਾ : ਜ਼ਿਲ੍ਹੇੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਹੁਸ਼ਿਆਰਪੁਰ ਸੁਰੇਂਦਰ ਲਾਂਬਾ IPS ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਚੋਰੀਆ ਕਰਨ ਵਾਲੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ।


    ਜਿਸ ਦੋਰਾਨ ਮਿਤੀ 15 ਦਸੰਬਰ ਨੂੰ ASI ਨਾਮਦੇਵ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਨਾਕਾਬੰਦੀ ਦੋਰਾਨੇ ਦੋਸ਼ੀ ਅਮਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਟਯੋਗਰਾਜ ਥਾਣਾ ਕਾਨੂਵਾਲ ਜਿਲਾ ਗੁਰਦਾਸਪੁਰ ਨੂੰ ਨਜਦੀਕ ਬਸਤੀ ਬਾਜੀਗਰ ਤੋਂ ਚੋਰੀ ਦੇ ਮੋਟਰਸਾਇਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ ਗਿੱਛ ਦੋਰਾਨ 4 ਚੋਰੀ ਦੇ ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਜੋ ਇਹ ਮੋਟਰਸਾਈਕਲ ਦੋਸ਼ੀ ਉੱਕਤ ਵੱਲੋਂ ਵੱਖ-ਵੱਖ ਜਗ੍ਹਾਂ ਤੋਂ ਚੋਰੀ ਕੀਤੇ ਜਿਹਨਾਂ ਵਿੱਚੋਂ 1 ਮੋਟਰਸਾਈਕਲ ਵੇਵਜ ਹਸਪਤਾਲ ਨਜਦੀਕ ਤੋਂ, 1 ਮੋਟਰਸਾਈਕਲ ਨਜਦੀਕ ਹੁਸ਼ਿਆਰਪੁਰ ਚੂੰਗੀ ਦਸੂਹਾ, 2 ਮੋਟਰਸਾਈਕਲ ਸ਼੍ਰੀ ਹਰਗੋਬਿੰਦਪੁਰ ਤੋ 1 ਮੋਟਰਸਾਈਕਲ ਗੁਰਦਸਾਪੁਰ ਤੋ ਚੋਰੀ ਕੀਤੇ ਸਨ । ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਲੈ ਕੇ ਹੋਰ ਵੀ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

  • पंजाब : सैलून में हुई गुंडागर्दी, देखे वीडियो  

    पठानकोट : सुजानपुर में लड़ाई झगडे का मामला सामने आया है। जहा दो पक्षों में हुई आपसी भिड़ंत के दौरान एक पक्ष के नौजवान ने सैलून को अंदर से कुंडी लगा ली।  इस दौरान दूसरे पक्ष के नौजवान ने सलून के शीशे तोड़ कर उससे मारपीट की।

    वीडियो देखने के लिए लिंक पर क्लिक करें

    सैलून के चालक ने जानकारी देते हुए बताया कि वह सामान लेने बाजार गया था। घटना की जानकारी उसको सैलून पर काम करने वाले लड़के ने दी। दुकानदार ने पुलिस से इंसाफ की गुहार लगाई है, ताकि ऐसी घटनाओ पर रोक लग सके।

  • ਪੰਜਾਬ : ਹੈਡ ਕਾਂਸਟੇਬਲ ਦਾ ਟਰੈਫਿਕ ਇੰਚਾਰਜ ਅਤੇ ਮੁਲਾਜ਼ਮਾਂ ਵੱਲੋਂ ਮਨਾਇਆ ਗਿਆ ਜਨਮਦਿਨ, ਦੇਖੋ ਵੀਡਿਓ

    ਪਠਾਨਕੋਟ : ਲਾਈਟਾਂ ਵਾਲੇ ਚੌਂਕ ਡਿਊਟੀ ਕਰ ਰਹੀ ਹੈਡ ਕਾਂਸਟੇਬਲ ਸੰਗੀਤਾ ਦੇਵੀ ਦਾ ਟਰੈਫਿਕ ਇੰਚਾਰਜ ਬਰ੍ਹਮ ਦੱਤ ਅਤੇ ਉਨਾਂ ਦੇ ਨਾਲ ਮੁਲਾਜ਼ਮਾਂ ਵੱਲੋਂ ਸੰਗੀਤਾ ਦੇਵੀ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜਨਮ ਦਿਨ ਵਾਲੇ ਦਿਨ ਵੀ ਆਪਣੀ ਡਿਊਟੀ ਵਧਿਆ ਤਰੀਕੇ ਨਾਲ ਕਰ ਰਹੀ ਹਨ।

    ਉਹਨਾਂ ਨੇ ਦੱਸਿਆ ਕੀ ਮਾਨਯੋਗ ਐਸਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਮੁਲਾਜ਼ਮ ਆਪਣੀ ਡਿਊਟੀ ਵਧੀਆ ਕਰਦਾ ਹੈ। ਉਹਨਾਂ ਵੱਲੋਂ ਉਸ ਮੁਲਾਜ਼ਮ ਦੀ ਹੌਸਲਾ ਅਫਜਾਈ ਵੀ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਅੱਧੇ ਦਿਨ ਦੀ ਛੁਟੀ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਵਿੱਚ ਆਪਣਾ ਜਨਮਦਿਨ ਮਨਾ ਸਕਣ।

  • ਪੰਜਾਬ : ਲੁਟੇਰਿਆਂ ਨੇ ਪਿਸ਼ਤੌਲ ਦੇ ਬਲ ਦੇ ਪਤੀ-ਪਤਨੀ ਨੂੰ ਬਣਾਇਆ ਬੰਧੀ, ਕੀਤੀ ਲੁੱਟ ਖੋਹ, ਦੇਖੋ ਵੀਡਿਓ

    ਤਰਨਤਾਰਨ : ਕਸਬਾ ਹਰੀਕੇ ਇਲਾਕੇ ਅੰਦਰ ਦਿਨੋਂ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ। ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਬਾਸ ਤੇ ਹਥਿਆਰਬੰਦ ਲੁਟੇਰਿਆ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹਰੀਕੇ ‘ਚ ਰਹਿੰਦੇ ਬਜ਼ੁਰਗ ਪਤੀ ਪਤਨੀ ਨੂੰ ਬੰਧੀ ਬਣਾ ਕੇ ਪਿਸ਼ਤੌਲ ਦੇ ਬਲ ਤੇ ਇਕ ਲੱਖ ਅਤੇ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ । ਇਸ ਸੰਬੰਧੀ ਚੋਰੀ ਸੰਬੰਧੀ ਜਾਣਕਾਰੀ ਦਿੰਦਿਆ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਮੈ ਤੇ ਮੇਰੀ ਪਤਨੀ ਘਰ ਵਿਚ ਇਕਲੇ ਰਹਿੰਦੇ ਹਾਂ। ਬੀਤੀ ਰਾਤ ਅਸੀ ਘਰ ਵਿਚ ਸ਼ੌ ਰਹੇ ਸੀ ਤਾਂ 12 ਵਜੇ ਦੇ ਕਰੀਬ 6 ਅਣਪਛਾਤੇ ਵਿਅਕਤੀ ਜਿੰਨ੍ਹਾਂ ਨੇ ਮੂੰਹ ਬੰਨੇ ਹੋਏ ਸੀ। ਜੋ ਕੰਧ ਟੱਪ ਕੇ ਅੰਦਰ ਆਏ ਅਤੇ ਜਿੰਨ੍ਹਾਂ ਨੇ ਹੱਥਾਂ ਵਿਚ ਪਿਸਤੌਲ ਅਤੇ ਦਾਤਰ ਫੜੇ ਹੋਏ ਸਨ। ਜਿਨ੍ਹਾਂ ਨੇ ਪਿਸਤੌਲ ਦੇ ਬਲ ਤੇ ਸਾਡੇ ਟਰੰਕ ਵਿਚ ਪਏ ਇਕ ਲੱਖ ਰੂਪੇ, 2 ਟੱਚ ਮੋਬਾਇਲ ਅਤੇ ਪਿੱਤਲ ਦੇ ਬਰਤਨ, ਕੱਪੜੇ ਅਤੇ ਘਰ ਦਾ ਸੌਦਾ ਪੱਤਾ ਨਾਲ ਲੈ ਗਏ ਹਨ ਅਤੇ ਸਾਡੀ ਕੁੱਟਮਾਰ ਕੀਤੀ ਗਈ, ਤੇ ਮੇਰੀ ਪਤਨੀ ਦਾ ਗਲਾ ਵੀ ਘੁਟਿਆ ਗਿਆ।

    ਜਾਦੇ ਸਮੇਂ ਸਾਨੂੰ ਧੱਮਕੀਆਂ ਦੇ ਕੇ ਗਏ ਕਿ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਗਾ। ਮੇਰਾ ਬਟਨਾ ਵਾਲਾ ਮੋਬਾਇਲ ਲੈ ਗਏ। ਸਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਬੰਧੀ ਬਣਾ ਰੱਖਿਆ। ਇਸ ਸੰਬੰਧੀ ਥਾਣਾ ਹਰੀਕੇ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਦੇ ਦਿੱਤੀ ਹੈ। ਜ਼ਿਕਰਯੋਗ ਹੈ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਇਹੋ ਜਿਹੀਆਂ ਵਾਰਦਾਤਾਂ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਸਮਾਜ ਸੇਵੀ ਅਤੇ ਇਲਾਕੇ ਭਰ ਦੇ ਲੋਕਾਂ ਦੀ ਮੰਗ ਹੈ ਥਾਣਾ ਮੁਖੀ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਵਲੋਂ ਦਿਨ ਦਿਹਾੜੇ ਤੇ ਰਾਤ ਸਮੇਂ ਲੁਟਾਂ ਖੋਹਾਂ ਨੂੰ ਅਸਾਨੀ ਨਾਲ ਆਮ ਲੋਕਾਂ ਨੂੰ ਲੁਟਿਆਂ ਜਾ ਰਿਹਾ ਹੈ। ਸਾਡੀ ਐਸਐਸਪੀ ਤੋਂ ਮੰਗ ਹੈ ਕਿ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ ਪਰਿਵਾਰ ਨੂੰ ਇਨਸਾਫ ਦੁਵਾਇਆ ਜਾਵੇ ।

  • ਪੰਜਾਬ : ਪੁਲਿਸ ਨੇ ਹੈਰੋਇਨ ਅਤੇ 1 ਲੱਖ ਦੀ ਨਕਦੀ ਸਮੇਤ 2 ਕੀਤੇ ਕਾਬੂ, ਦੇਖੋ ਵੀਡਿਓ

    ਤਰਨਤਾਰਨ : ਪੁਲਿਸ ਨੇ ਹੈਰੋਇਨ ਅਤੇ 1 ਲੱਖ ਦੀ ਨਕਦੀ ਸਮੇਤ 2 ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਥਾਣਾ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਨਾਕਾਬੰਦੀ ਦੌਰਾਨ 500 ਗ੍ਰਾਮ ਹੈਰੋਇਨ ਅਤੇ 1 ਲੱਖ ਦੀ ਨਕਦੀ ਸਮੇਤ 2 ਮੁਲਜ਼ਮ ਕਾਬੂ ਕੀਤੇ।

    ਇਸ ਬਾਰੇ ਥਾਣਾ ਸਰਾਏ ਅਮਾਨਤ ਖਾਂ ਦੇ ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਚੀਮਾ ਵਿਚ ਨਾਕਾਬੰਦੀ ਕੀਤੀ।  ਜਿਸ ਦੌਰਾਨ ਸ਼ਮਸ਼ੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ 500 ਗ੍ਰਾਮ ਹੈਰੋਇਨ ਅਤੇ 1 ਲੱਖ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ। ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ।

  • ਪੰਜਾਬ : ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ  ਵਿਅਕਤੀ ਨੂੰ ਕੀਤਾ ਕਾਬੂ, ਦੇਖੋ ਵੀਡਿਓ 

    ਪੱਟੀ : ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਏ.ਐਸ.ਆਈ. ਕਰਮ ਸਿੰਘ ਵੱਲੋਂ ਪਿੰਡ ਘਰਿਆਲਾ ਦੇ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਪੱਟੀ ਮੋੜ ਵਾਲੀ ਸਾਈਡ ਤੋਂ ਇੱਕ ਵਿਅਕਤੀ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ ਜਿਸ ਦੇ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਸੀ। ਜਿਸ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਉਸ ਦਾ ਨਾਂ ਪਤਾ ਪੁੱਛਿਆ ਗਿਆ ਤਾਂ ਉਕਤ ਵਿਅਕਤੀ ਨੇ ਆਪਣਾ ਨਾਮ ਰਸਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਆਂਸਲ ਦੱਸਿਆ, ਜਿਸ ਪਾਸੋਂ ਪੁਲਿਸ ਵੱਲੋਂ ਕਾਗਜ-ਪੱਤਰ ਪੁੱਛੇ ਗਏ ਤਾਂ ਉਕਤ ਵਿਅਕਤੀ ਕੋਈ ਵੀ ਕਾਗਜ ਪੱਤਰ ਪੇਸ਼ ਨਹੀਂ ਕਰ ਸਕਿਆ । 

    ਇੰਚਾਰਜ ਕਰਮ ਸਿੰਘ ਨੇ ਦੱਸਿਆ ਕਿ ਜਦ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਜਿਸਤੋਂ ਬਾਅਦ ਉਕਤ ਵਿਅਕਤੀ ਰਸਾਲ ਸਿੰਘ ਤੇ 379 ਦੀ ਧਾਰਾ ਤਹਿਤ ਮੁਕਦਮਾ ਦਰਜ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇੰਚਾਰਜ ਕਰਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਅੱਗੇ ਵੀ ਚੋਰੀ ਦੇ ਕਈ ਮੁਕਦਮੇ ਦਰਜ ਹਨ ਅਤੇ ਇਸ ਪਾਸੋਂ ਹੁਣ ਵੀ ਵੱਡੇ ਪੱਧਰ ਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਉਮੀਦ ਹੈ।

  • पंजाब : पुलिस एवं आर्मी के जवानों ने संयुक्त रूप से किया मार्कड्रिल का आयोजन, देखें वीडियो

    पठानकोट : पुलिस एवं आर्मी के जवानों ने आंतकवादी गतिविधियों से निपटने के लिए संयुक्त रूप से मार्कड्रिल का आयोजन किया। जिला पठानकोट अति संवेदनशील इलाका होने के चलते आए दिन पंजाब पुलिस आर्मी के जवानों को साथ लेकर अलग-अलग गतिविधिया की जाती हैं।

    इसी के चलते आज जिला पठानकोट में पंजाब पुलिस के एसएसपी दविंदर सिंह ढिल्लों की अगुवाई में डीएसपी सिटी सुमेर सिंह मान और आर्मी के जवानों ने संयुक्त रूप से एक मार्क डील का आयोजन किया। जिसमें डीएसपी सुमेर सिंह मान एवं आर्मी के जवानों ने संयुक्त रूप से आतंकवादी गतिविधियों से निपटने के लिए एक संयुक्त अभियान चलाया गया।

  • पंजाबः स्कूल टीचर पर लगे 12वीं के स्टूडेंट्स से मारपीट के आरोप, फटा कान का पर्दा, देखें वीडियो

    पठानकोटः जिले के बुंगल बधानी सीनियर सेकेंडरी स्कूल को लेकर बड़ी खबर सामने आई है। जहां स्कूल के पंजाबी के टीचर महज हसन पर एख छात्र के साथ मारपीट करने के आरोप लगे है। जिसमें 12वीं कक्षा के छात्र के कान का पर्दा फट गया। जिसका इलाज सरकारी अस्पताल में चल रहा है। इस संबंध में जब स्कूल के प्रिंसिपल से बात करनी चाही तो वह स्कूल में नहीं मिले। वहीं इस मामले को लेकर अन्य किसी भी टीचर ने कुछ भी कहने से इनकार कर दिया।

    इस संबंध में पीड़ित छात्र और उसके पिता ने बताया कि वह दिहाड़ीदार मजदूर है। उन्होंने कहा कि बीते दिन शाम को जब वह घर लौटे तो पता चला कि उनके बेटे को स्कूल टीचर ने पीटा है। जब वह बेटे का इलाज करवाने के लिए अस्पताल गए तो पता चला कि बेटे के कान का पर्दा फट गया है। इस मौके पर उन्होंने ऐसे टीचरों पर कार्रवाई की मांग की जो छात्रों पर इस तरह से अत्याचार करते हैं।

    दूसरी ओर, जब इस संबंध में सरकारी डॉक्टर से बात की गई तो उन्होंने बताया कि उनके पास एक बच्चा इलाज के लिए आया था। जिसके द्वारा बताया गया कि एक टीचर ने उसकी पिटाई की है। जिसके कारण उससे सुनने में दिक्कत हो रही है। जिसका प्राथमिक उपचार करने के बाद मरीज को पठानकोट सिविल अस्पताल में रेफर कर दिया है।