ਪੰਜਾਬ : ਦੋ ਕੁੜੀਆਂ ਦੇ ਵਿਆਹ ਕਰਵਾਉਣ ਦੇ ਲਈ ਅਨੰਦ ਕਾਰਜ ਕਰਵਾਉਣ ਦਾ ਭਖਿਆ ਮਾਮਲਾ, ਦੇਖੋ ਵੀਡਿਓ

ਬਠਿੰਡਾ : ਮਾਮਲਾ ਬਠਿੰਡਾ ਦੇ ਮੁਲਤਾਨੀਆਂ ਨਜਦੀਕ ਸਥਿਤੀ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਵਿੱਚ ਅਠਾਰਾਂ ਸਤੰਬਰ ਨੂੰ ਦੋ ਕੁੜੀਆਂ ਦਾ ਆਪਸ ਵਿੱਚ ਵਿਆਹ ਕਰਵਾਉਣ ਦੇ ਲਈ ਅਨੰਦ ਕਾਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਗੱਲ ਦਾ ਪਤਾ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਿਆ ਤਾਂ ਗੁਰਦੁਆਰਾ ਕਲਗੀਧਰ ਸਾਹਿਬ ਦੇ ਵਿੱਚ ਪਹੁੰਚੇ। ਇਸ ਗੱਲ ਨੂੰ ਲੈ ਕੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਦਿੱਤੀ ਗਈ।ਜਿਨ੍ਹਾਂ ਵੱਲੋਂ ਅਕਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮੈਨੇਜਮੈਂਟ ਕਮੇਟੀ ਨੂੰ ਜਾਣਕਾਰੀ ਲੈਣ ਲਈ ਭੇਜਿਆ ਗਿਆ।

ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀ ਦੇ ਆਗੂ ਪਰਮਿੰਦਰ ਸਿੰਘ ਬਲਿਆਂਵਾਲੀ ਨੇ ਦੱਸਿਆ ਕਿ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗ੍ਰੰਥੀ ਸਿੰਘਾਂ ਨੇ ਅਤੇ ਮੈਨੇਜਮੈਂਟ ਕਮੇਟੀ ਨੇ ਇਸ ਗੱਲ ਤੋਂ ਜਾਣੂ ਹੋਣ ਤੋਂ ਬਾਅਦ ਵੀ ਜਾਣ ਬੁੱਝ ਕੇ ਗ਼ਲਤੀ ਕੀਤੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੇ ਵਲੋਂ ਲਾਲਚ ਦਿੱਤਾ ਗਿਆ ਹੋਵੇ। ਇਸ ਗੱਲ ਦਾ ਫੈਸਲਾ ਅਕਾਲ ਤਖ਼ਤ ਜਥੇਦਾਰ ਸਾਹਿਬ ਵੱਲੋਂ ਲਿਆ ਜਾਣਾ ਹੈ। ਪਰ ਸਾਡੀ ਅਪੀਲ ਹੈ ਕਿ ਅਜਿਹੇ ਗੈਰ ਜ਼ਿੰਮੇਵਾਰ ਗ੍ਰੰਥੀ ਸਿੰਘਾਂ ਖ਼ਿਲਾਫ਼ ਸਖਤ ਸਜ਼ਾ ਹੋਣੀ ਚਾਹੀਦੀ ਹੈ।

Comments

Leave a Reply

Your email address will not be published. Required fields are marked *