ਪੰਜਾਬ : ਪੁਲਿਸ ਨੇ ਚੋਰੀ ਦੇ ਮੋਬਾਇਲ ਅਤੇ ਮੋਟਰ ਸਾਇਕਲ ਸਮੇਤ 2 ਨੂੰ ਕੀਤਾ ਕਾਬੂ, ਦੇਖੋ ਵੀਡਿਓ

ਅੰਮ੍ਰਿਤਸਰ : ਆਏ ਦਿਨ ਹੀ ਲੁੱਟਿਆ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ ਕੀ ਹੁਣ ਦਿਨ ਦਿਹਾੜੇ ਚੋਰੀ ਅਤੇ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਤੇ ਇਹਨਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਵੱਲੋਂ ਵੀ ਜਗ੍ਹਾ-ਜਗ੍ਹਾ ਨਾਕੇਬੰਦਿਆਂ ਕਰਕੇ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਅੰਮ੍ਰਿਤਸਰ ਥਾਣਾ ਸਿਵਲ ਲਾਈਨਜ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਵਲੋਂ ਪਿਸਟਲ ਦੀ ਨੋਕ ਤੇ (ਖਿਡੋਣਾ ਪਿਸਟਲ) ਲੁੱਟਾਂ ਖੋਹਾਂ ਕਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਯੋਜ਼ਨਾਂਬੰਦ ਤਰੀਕੇ ਨਾਲ ਲੋਕਾਂ ਪਾਸੋਂ ਪਿਸਟਲ ਦਿਖਾ ਕੇ ਲੁੱਟਾ ਖੋਹਾਂ ਅਤੇ ਚੌਰੀਆਂ ਕਰਨ ਵਾਲੇ ਆਰੋਪੀ ਸੁਨੀਲ ਰਾਏ ਅਤੇ ਮੁਨੀਸ਼ ਕੁਮਾਰ ਨੂੰ ਕਾਬੂ ਕੀਤਾ ਗਇਆ ਹੈ।

ਆਰੋਪਿਆਂ ਵਲੋਂ 5 ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ ਅਤੇ ਮੋਟਰਸਾਇਕਲ ਪਲਸਰ ਬ੍ਰਾਮਦ ਕੀਤਾ ਗਿਆ। ਅਰੋਪਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਹਨਾਂ ਪਾਸੋਂ ਬਰੀਕੀ ਨਾਲ ਪੱਛ-ਗਿੱਛ ਕੀਤੀ ਜਾ ਰਹੀ ਹੈ ਤਫਤੀਸ਼ ਜਾਰੀ ਹੈ।

Comments

Leave a Reply

Your email address will not be published. Required fields are marked *