ਪੰਜਾਬ : ਸਰੇਆਮ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋਣ ‘ਤੇ ਹਰਕਤ ‘ਚ ਆਈ ਪੁਲਿਸ, 2 ਕਾਬੂ

ਅਜਨਾਲਾ :  ਮੁਹੱਲਾ ਪ੍ਰਵੀਨ ਨਗਰ ‘ਚ ਕਥਿਤ ਤੌਰ ‘ਤੇ ਕੁਝ ਵਿਅਕਤਿਆਂ ਵੱਲੋਂ ਸ਼ਰੇਆਮ ਗਲੀਆਂ ਤੇ ਖਾਲੀ ਪਲਾਟਾਂ ‘ਚ ਖੜ੍ਹ ਕੇ ਨਸ਼ਾ ਵੇਚੇ ਜਾਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਅਜਨਾਲਾ ਪੁਲਿਸ ਤੁਰੰਤ ਹਰਕਤ ‘ਚ ਆਈ। ਜਿਸਦੇ ਬਾਅਦ ਪੁਲਿਸ ਨੇ ਨਸ਼ਾ ਵੇਚਣ ਦੇ ਦੋਸ਼ ‘ਚ 2 ਵਿਅਕਤਿਆਂ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।

ਇਸ ਸਬੰਧੀ ਐੱਸ.ਐੱਚ.ਓ. ਸੁਖਜਿੰਦਰ ਸਿੰਘ ਖਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ 60 ਗ੍ਰਾਮ ਹੈਰੋਇਨ ਸਮੇਤ ਫੜੇ ਗਏ 2 ਵਿਅਕਤਿਆਂ ਦੀ ਪਛਾਣ ਰਾਜਨ ਮਸੀਹ ਪੁੱਤਰ ਡੇਵਿਡ ਮਸੀਹ ਅਤੇ ਅਮਰਜੀਤ ਸਿੰਘ ਦੋਵੇਂ ਵਾਸੀ ਅਜਨਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Comments

Leave a Reply

Your email address will not be published. Required fields are marked *