ਪੰਜਾਬ: ਸਕੂਲ ਬਾਹਰ ਬੱਚਿਆਂ ਚ ਲੜਾਈ ਦੌਰਾਨ ਚੱਲੀ ਗੋਲੀ, 3 ਜਖਮੀ, ਦੇਖੋਂ ਵੀਡਿਓ

ਗੁਰਦਾਸਪੁਰ: ਸਿਰਫ ਵਡਿਆਂ ਚ ਹੀ ਨਹੀਂ ਬਲਕਿ ਬੱਚਿਆਂ ਚ ਵੀ ਲਗਾਤਾਰ ਅਕਰੋਸ਼ ਤੇ ਗੁਸਾ ਵਧਦਾ ਜਾ ਰਿਹਾ ਇਸ ਦੀ ਤਾਜ਼ਾ ਮਿਸਾਲ ਡੇਰਾ ਬਾਬਾ ਨਾਨਕ ਦੇ ਲੜਕਿਆਂ ਵਾਲੇ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਸਕੂਲ ਦੇ ਬਾਹਰ 10ਵੀਂ ਕਲਾਸ ਦੇ ਬੱਚਿਆਂ ਚ ਲੜਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਾਰ ਪਹਿਲਾਂ ਤੋਂ ਹੀ ਆਪਣੇ ਨਾਲ ਹਥਿਆਰ ਲੈ ਕੇ ਮੋਟਰਸਾਈਕਲ ਤੇ ਆਏ ਸਨ। ਇਸ ਦੌਰਾਨ 2 ਬੱਚਿਆਂ ਨੇ ਗੋਲੀ ਚਲਾ ਦਿੱਤੀ। ਜਿਸ ਵਿੱਚ ਕੋਲੋਂ ਲੰਘ ਰਹੇ 2 ਬੱਚੇ ਜਖਮੀ ਹੋ ਗਏ। ਇਸ ਦੌਰਾਨ ਸਕੂਲ ਦਾ ਚੌਂਕੀਦਾਰ ਜਖਮੀ ਹੋ ਗਿਆ। ਗਨੀਮਤ ਰਹੀ ਕਿ ਜਖਮੀ ਬੱਚਿਆਂ ਅਤੇ ਚੌਂਕੀਦਾਰ ਮਾਮੂਲੀ ਰੂਪ ਚ ਜਖਮੀ ਹੋਏ ਹਨ। ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਤੇ ਬਾਕੀ ਦੋਵਾਂ ਜਖਮੀਆਂ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਬੱਚਿਆਂ ਚੋਂ ਇੱਕ ਬੱਚਾ ਇਸੇ ਸਕੂਲ ਚ ਪੜਦਾ ਹੈ ਅਤੇ ਦੂਸਰਾ ਬਾਹਰ ਦੇ ਸਕੂਲ ਦਾ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਕੂਲ ਪ੍ਰਸ਼ਾਸਨ ਵੀ ਸਖ਼ਤ ਰੁੱਖ ਅਪਨਾਉਣ ਦੀ ਤਿਆਰੀ ਚ ਹੈ। ਜਿਸਦੇ ਚਲਦੇ ਦੋਸ਼ੀ ਦਾ ਨਾਮ ਸਕੂਲ ਤੋਂ ਕੱਟਣ ਦੀ ਤਿਆਰੀ ਸਕੂਲ ਪ੍ਰਸ਼ਾਸਨ ਕਰ ਰਿਹਾ ਹੈ। ਇਸ ਮਾਮਲੇ ਦੀ ਇਤਲਾਹ ਮਿਲਣ ਤੇ DSP ਮਨਿੰਦਰ ਪਾਲ ਸਿੰਘ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ। ਜਿਸ ਤੋਂ ਬਾਅਦ ਉਹਨਾਂ ਨੇ ਤਹਿਕੀਕਾਤ ਸ਼ੁਰੂ ਕਰਦਿਆਂ ਹੀ ਦੋਸ਼ੀਆਂ ਨੂੰ ਫੜਨ ਲਈ ਤੁਰੰਤ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਰਹੀ ਹੈ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ।

Comments

Leave a Reply

Your email address will not be published. Required fields are marked *