ਪੰਜਾਬ : 200 ਗ੍ਰਾਮ ਹੈਰੋਇਨ ਸਮੇਤ 2 ਤਸਕਰ ਗਿਰਫ਼ਤਾਰ , ਦੇਖੋ ਵੀਡੀਓ

Written by

in

ਫਿਰੋਜ਼ਪੁਰ : ਜਿਲੇ ਦੇ ਕਸਬੇ ਗੁਰੂ ਹਰਸਾਏ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ 2 ਨਸ਼ਾ ਤਸਕਰਾਂ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸ.ਪੀ ਰਣਧੀਰ  ਕੁਮਾਰ ਨੇ ਦਸਿਆ ਕਿ  ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਕਿ ਦੋ ਨਸ਼ਾ ਤਸਕਰ ਗੁਰਮੇਜ਼ ਸਿੰਘ ਅੱਤੇ ਪਰਮਜੀਤ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਹੈਰੋਇਨ ਲੈ ਕੇ ਜਾ ਰਹੇ ਹਨ। ਪੁਲਿਸ ਵੱਲੋਂ ਪਿੰਡ ਗੋਲੂਕਾ ਮੋੜ ਪਾਸ ਨਾਕਾਬੰਦੀ ਕੀਤੀ ਗਈ ਤਾਂ ਦੋਨੋਂ ਨਸ਼ਾ ਤਸਕਰ ਆਉਂਦੇ ਦਿਖਾਈ ਦਿੱਤੇ।

ਪੁਲਿਸ ਨੇ ਜਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਾਪਸ ਭੱਜਣ ਲੱਗੇ ਤਾ  ਪੁਲਿਸ ਨੇ  ਦੋਨਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ਤੇ  ਉਹਨਾਂ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਨਾਂ ਨਸ਼ਾ ਤਸਕਰਾਂ ਦੇ  ਖਿਲਾਫ ਐਨਡੀਪੀਸੀ ਐਕਟ ਦੀ ਧਾਰਾ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।

Comments

Leave a Reply

Your email address will not be published. Required fields are marked *