ਪੰਜਾਬ : ਚੋਰਾਂ ਨੇ ਬੈਂਕ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਗੁਰਦਾਸਪੁਰ  ਪੂਰਾ ਪੰਜਾਬ ਅੱਜ ਨਸ਼ੇ ਦੇ ਚੋਰੀ ਦਿਆਂ ਵਾਰਦਾਤਾ ਨਾਲ ਜੂਝ ਰਿਹਾ ਹੈ। ਪੰਜਾਬ ਚ ਦਿਨੋ-ਦਿਨ ਨਸ਼ਿਆ ਅਤੇ ਚੋਰਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਜਿਸ ਨਾਲ ਉਹ ਪਰਿਵਾਰ ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਹਨ। ਨਸ਼ਾ ਕਰਨ ਲਈ ਇਹ ਲੋਕ ਪੈਸਿਆਂ ਦੇ ਲਈ ਕਈ ਵਾਰਦਾਤਾਂ ਨੂੰ ਅੰਜਾਮ ਦਿਦੇ ਹਨ। । ਚੋਰਾਂ ਦੇ ਵਲੋਂ ਸ਼ਾਹਪੁਰ ਜਾਜਨ ਕੋਪਰੇਟਿਵ ਬੈਂਕ ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕੀਤੀ ਗਈ। ਚੋਰ ਚੋਰੀ ਕਰਨ ਦੇ ਇਰਾਦੇ ਨਾਲ ਬੈਂਕ ਦੇ ਵਿੱਚ ਦਾਖਿਲ ਹੋਏ। ਬੈਂਕ ਦਾ ਸ਼ਟਰ ਤੇ ਕੈਂਚੀ ਦਰਵਾਜਾ ਤੋੜ ਕੇ ਬੈੰਕ ਦੇ ਅੰਦਰ ਦਾਖਿਲ ਹੋਏ।

ਪਰ ਬੈੰਕ ਦੇ ਅੰਦਰ ਚੋਰੀ ਕਰਨ ਦੇ ਵਿੱਚ ਸਫ਼ਲ ਨਹੀਂ ਹੋ ਸਕੇ। ਪਰ ਜਾਂਦੇ ਹੋਏ ਬੈੰਕ ਚ ਲਗੇ cctv ਤੇ dvr ਆਪਣੇ ਨਾਲ ਲੈ ਗਏ। ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪਰ ਜਾਂਦੇ ਹੋਏ ਚੋਰ ਬੈਂਕ ਦੀਆਂ ਬੈਟਰੀਆਂ ਲੈ ਰਫੂਚੱਕਰ ਹੋ ਗਏ। ਦਸ ਦੇਈਏ ਇਹ ਬੈੰਕ ਵਿੱਚ 2 ਵਾਰ ਇਹ ਘਟਨਾ ਵਾਪਰ ਚੁਕੀ ਹੈ। ਸੱਤ ਮਹੀਨੇ ਪਹਿਲਾ ਵੀ ਚੋਰਾਂ ਦੇ ਵਲੋਂ ਬੈੰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Comments

Leave a Reply

Your email address will not be published. Required fields are marked *