ਪੰਜਾਬ : ਵਿਦੇਸ਼ ਭੇਜਣ ਦੇ ਨਾਮ ਤੇ ਵਿਅਕਤੀ ਨਾਲ ਹੋਈ ਠਗੀ, ਦੇਖੋ ਵੀਡਿਓ

ਅੰਮ੍ਰਿਤਸਰ :  ਵਿਦੇਸ਼ਾ ਵਿਚ ਜਾ ਪੈਸੇ ਕਮਾਉਣ ਦੀ ਚਾਅ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਦਾ ਵਿਅਕਤੀ ਲਈ ਉਸ ਵੇਲੇ ਜੀ ਦਾ ਜੰਜਾਲ ਬਣ ਗਈ। ਜਦੋ ਉਸ ਕੌਲੌ ਏਜੰਟ ਵਲੋ 9 ਲੱਖ ਦੀ ਠਗੀ ਮਾਰ ਉਸਨੂੰ ਖਜਲ ਖੁਆਰ ਕੀਤਾ ਗਿਆ। ਜਿਸ ਸੰਬਧੀ ਜਾਣਕਾਰੀ ਦਿੰਦਿਆ ਠਗੀ ਦਾ ਸ਼ਿਕਾਰ ਹੋਏ ਵਿਅਕਤੀ ਸਰਬਜੀਤ ਸਿੰਘ ਪਿੰਡ ਦਬੁਰਜੀ ਨੇ ਦੱਸਿਆ ਕਿ ਉਸ ਵਲੋ ਵਿਦੇਸ਼ ਜਾਣ ਦੀ ਚਾਅ ਵਿਚ ਅਜਨਾਲੇ ਦੇ ਇਕ ਏਜੰਟ ਵਲੋ ਠਗੀ ਦਾ ਸ਼ਿਕਾਰ ਹੋਇਆ।

ਜਿਸ ਏਜੰਟ ਵਲੋ ਉਸ ਕੋਲੋ 9 ਲਖ ਰੁਪਏ ਦੀ ਠਗੀ ਮਾਰੀ ਹੈ, ਪਹਿਲਾ ਉਸਨੂੰ ਪੋਲੈਡ ਦਾ ਨਕਲੀ ਵੀਜਾ ਦੇ ਕੇ ਠਗੀਆ। ਫਿਰ ਇੰਡੋਨੇਸ਼ੀਆ ਭੇਜ 9 ਮਹੀਨੇ ਖਜਲ ਖੁਆਰ ਕੀਤਾ। ਹੁਣ ਪੁਰਤਗਾਲ ਦੇ ਨਾਮ ਤੇ ਗੁਮਰਾਹ ਕੀਤਾ। ਜਿਸ ਸੰਬਧੀ ਪ੍ਰੇਸ਼ਾਨ ਹੋ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਫਸੋਸ ਪੁਲਿਸ ਵਲੋ ਉਸ ਠਗ ਏਜੰਟ ਨੂੰ ਗਿਰਫਤਾਰ ਨਹੀ ਕੀਤਾ ਜਾ ਰਿਹਾ। ਜਿਸ ਸੰਬਧੀ ਉਸ ਵਲੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਡੀਸੀਪੀ ਦੇ ਦਫਤਰ ਦੇ ਚਕਰ ਕਟੇ ਜਾ ਰਹੇ ਹਨ।

Comments

Leave a Reply

Your email address will not be published. Required fields are marked *