ਪੰਜਾਬ : ਪੁਲਿਸ ਨੇ 2 ਪਿਸਟਲ ਅਤੇ 5 ਜਿੰਦਾ ਕਾਰਤੂਸਾਂ ਸਮੇਤ 3 ਆਰੋਪੀ ਕੀਤੇ ਕਾਬੂ, ਦੇਖੋ ਵੀਡਿਓ

ਬਟਾਲਾ : ਪੁਲਿਸ ਅਧੀਨ ਪੈਂਦੇ ਥਾਣਾ ਕਾਦੀਆ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋ ਪੁਲਿਸ ਵਲੋਂ ਵੱਖ ਵੱਖ 19 ਕ੍ਰੀਮਨਲ ਕੇਸਾਂ ਲਈ ਲੋੜੀਂਦੇ 3 ਵਿਅਕਤਿਆਂ ਨੂੰ ਕਾਬੁ ਕਰਦੇ ਹੋਏ ਓਹਨਾਂ ਕੋਲੋ 32 ਬੋਰ ਦੇ ਦੋ ਨਜਾਇਜ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਐਸਐਚਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮੱਖਣ ਸਿੰਘ ਅਤੇ ਬੂਟਾ ਸਿੰਘ ਜੋ ਕੇ ਪਿੰਡ ਬੁੱਢਾ ਬਾਲਾ ਦੇ ਰਹਿਣ ਵਾਲੇ ਹਨ ਅਤੇ ਮੱਖਣ ਸਿੰਘ ਉਤੇ ਪਹਿਲਾ ਹੀ ਕਰਾਈਮ ਦੇ 17 ਵੱਖ-ਵੱਖ ਕੇਸ ਦਰਜ ਹਨ, ਇਹਨਾਂ ਨੂੰ ਕਾਬੁ ਕੀਤਾ ਗਿਆ ਹੈ।

ਇਹਨਾਂ ਕੋਲੋ 1 ਪਿਸਟਲ 32 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਤੀਸਰਾ ਵਿਅਕਤੀ ਨਜਿੰਦਰ ਗੋਲੀ ਪਿੰਡ ਕਾਹਲਵਾਂ ਦਾ ਰਹਿਣ ਵਾਲਾ ਹੈ ਊਸ ਉੱਤੇ ਵੀ 2 ਕੇਸ ਦਰਜ ਹਨ। ਉਸਨੂੰ ਵੀ ਕਾਬੁ ਕਰਦੇ ਹੋਏ ਉਸ ਕੋਲੋ ਵੀ ਇਕ ਪਿਸਟਲ 32 ਬੋਰ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਕਾਫੀ ਸਮੇਂ ਤੋਂ ਭਗੌੜੇ ਸੀ। ਪਕੜੇ ਗਏ ਦੋ ਅਰੋਪੀਆ ਨੂੰ ਜੇਲ ਭੇਜ ਦਿੱਤਾ ਗਿਆ ਹੈ ਅਤੇ ਇਕ ਆਰੋਪੀ ਮੱਖਣ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਰਖਿਆ ਗਿਆ ਹੈ।

Comments

Leave a Reply

Your email address will not be published. Required fields are marked *